ਸੱਭਿਆਚਾਰ ਅਤੇ ਸਿੱਖਿਆ ਪ੍ਰਬੰਧ
ਸੱਭਿਆਚਾਰ
[ਸੋਧੋ]ਹਰ ਸਮਾਜ ਅਤੇ ਖਿੱਤੇ ਦਾ ਆਪਣਾ ਵੱਖਰਾ ਸਭਿਆਚਾਰ ਹੁੰਦਾ ਹੈ।ਉੱਥੋਂ ਦੇ ਲੋਕਾਂ ਦਾ ਰਹਿਣ-ਸਹਿਣ,ਖਾਣ-ਪੀਣ,ਪਹਿਰਾਵਾ,ਰਸਮ-ਰਿਵਾਜ,ਵਹਿਮ-ਭਰਮ,ਤਿਉਹਾਰ ਸਭ ਸੂਖਮ ਤੌਰ ਤੇ ਉਸ ਸਭਿਆਚਾਰ ਨਾਲ ਜੁੜੇ ਹੁੰਦੇ ਹਨ।ਸਭਿਆਚਾਰ ਭੂਗੋਲਿਕ ਹਾਲਾਤਾਂ ਉੱਪਰ ਨਿਰਭਰ ਕਰਦਾ ਹੈ।ਭੂਗੋਲਿਕ ਹਾਲਾਤ ਸਭਿਆਚਾਰ ਦੀ ਰੂਪ-ਰੇਖਾ ਤੇ ਅਸਰ ਪਾਉਂਦੇ ਹਨ।ਪੰਜਾਬ ਦੇ ਭੂਗੋਲਿਕ ਹਾਲਾਤਾਂ ਨੇ ਹੀ ਪੰਜਾਬੀ ਸਭਿਆਚਾਰ ਨੂੰ ਪੈਦਾ ਕੀਤਾ ਹੈ।ਜਿਵੇਂ ਪੰਜਾਬ ਦੇ ਥੋੜਾ ਸਮਾਂ ਪਹਿਲਾਂ ਦੇ ਪਹਿਰਾਵੇ ਨੂੰ ਦੇਖਿਆ ਜਾ ਸਕਦਾ ਹੈ ਜੋ ਕਿ ਵਧੇਰੇ ਖੁੱਲ੍ਹਾ ਡੁੱਲ੍ਹਾ ਸੀ ਕਿਉਂਕਿ ਏਥੇ ਤੰਗ ਪਹਿਰਾਵੇ ਨਾਲ ਕੰਮ ਕਰਨਾ ਮੁਸ਼ਕਿਲ ਸੀ,ਪਰ ਸਮੇਂ ਵਿੱਚ ਤਬਦੀਲੀ ਅਤੇ ਹੋਰ ਸਭਿਆਚਾਰਾਂ ਦੇ ਰਲਾਅ ਨਾਲ ਇਸ ਵਿੱਚ ਤਬਦੀਲੀ ਆਈ ਹੈ ਪਰ ਉਹ ਵੀ ਏਥੋਂ ਦੇ ਭੂਗੋਲਿਕ ਹਾਲਾਤਾਂ ਅਨੁਸਾਰ ਹੀ ਆਈ। ਜੇਕਰ ਵਿਆਪਕ ਤੌਰ ਤੇ ਦੇਖਿਆ ਜਾਵੇ ਤਾਂ ਸਭਿਆਚਾਰ ਜੀਵਨ ਜਿਊਂਣ ਦਾ ਢੰਗ ਹੈ।ਜਿਸ ਮੁਤਾਬਿਕ ਕਿਸੇ ਸਮਾਜ ਦੇ ਲੋਕ ਆਪਣੇ ਜੀਵਨ ਨੂੰ ਵਧੀਆ ਢੰਗ ਨਾਲ ਜਿਉਂਦੇ ਹਨ।
ਸਭਿਆਚਾਰ ਦੀ ਪਰਿਭਾਸ਼ਾ
[ਸੋਧੋ]ਹਿਰਸਕੋਵਿਤਸ ਅਨੁਸਾਰ ਪਹਿਲੀ ਪਰਿਭਾਸ਼ਾ,"ਸਭਿਆਚਾਰ ਵਾਤਾਵਰਣ ਦਾ ਮਨੁੱਖ ਸਿਰਜਿਆ ਭਾਗ ਹੈ।"[1] ਇਸ ਪਰਿਭਾਸ਼ਆ ਵਿੱਚ ਮਨੁੱਖ ਅਤੇ ਪ੍ਰਵਿਰਤੀ ਦੇ ਵਿਰੋਧ ਨੂੰ ਦਰਸਾਇਆ ਗਿਆ ਹੈ।ਜੋ ਕੁਝ ਵੀ ਮਨੁੱਖ ਨੇ ਕੁਦਰਤ ਦੇ ਵਿਰੋਧ ਚੋਂ ਸਿਰਜਿਆ ਹੈ,ਉਹ ਸਭ ਕੁੱਝ ਉਸ ਦੇ ਸਭਿਆਚਾਰ ਵਿੱਚ ਸ਼ਾਮਿਲ ਹੁੰਦਾ ਹੈ।ਚਾਹੇ ਉਹ ਪਦਾਰਥਕ ਹੋਵੇ ਚਾਹੇ ਗੈਰ-ਪਦਾਰਥਕ।ਜਦੋਂ ਮਨੁੱਖ ਦੇ ਆਪਣੇ ਦੁਆਰਾ ਸਿਰਜਿਆ ਸਭਿਆਚਾਰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਲੋੜ ਅਨੁਸਾਰ ਤਬਦੀਲੀਆਂ ਕਰਕੇ ਲੈਣਾ ਜਾਂ ਦੇਣਾ ਹੁੰਦਾ ਹੈ ਤਾਂ ਉਹ ਸਿੱਖਿਆ ਦੁਆਰਾ ਇਹ ਕੰਮ ਕਰਦਾ ਹੈ।
ਦੂਜੀ ਪਰਿਭਾਸ਼ਾ,"ਸਭਿਆਚਾਰ ਮਨੁੱਖੀ ਵਿਹਾਰ ਦੇ ਸਿੱਖੇ ਹੋਏ ਭਾਗ ਨੂੰ ਕਹਿੰਦੇ ਹਨ।"[2] ਇਸ ਪਰਿਭਾਸ਼ਾ ਵਿੱਚ ਦੱਸਿਆ ਗਿਆ ਹੈ ਕਿ ਸਭਿਆਚਾਰ ਸਮਾਜਿਕ ਵਿਰਸਾ ਹੈ।ਜੀਵ ਵਿਗਿਆਨਕ ਵਿਰਸਾ ਨਹੀਂ ਅਤੇ ਸਮਾਜਿਕ ਵਿਰਸਾ ਜਨਮ ਨਾਲ ਨਹੀਂ ਮਿਲਦਾ।ਉਸ ਨੂੰ ਗ੍ਰਹਿਣ ਕੀਤਾ ਜਾਂਦਾ ਹੈ।
ਸਭਿਆਚਾਰ ਨੂੰ ਇੱਕ ਸਿੱਖਿਅਤ ਵਰਤਾਰਾ ਵੀ ਕਿਹਾ ਜਾਂਦਾ ਹੈ।ਸਭਿਆਚਾਰ ਨੂੰ ਇੱਕ ਸਿੱਖਿਅਤ ਵਰਤਾਰਾ ਹੋਣ ਕਰਕੇ ਮਨੁੱਖ ਦੇ ਸਿੱਖੇ ਹੋਏ ਵਿਹਾਰ ਵਜੋ ਵੀ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ।ਸਭਿਆਚਾਰ ਵਿੱਚ ਜਨਮ ਤੋਂ ਮਰਨ ਤੱਕ ਮਨੁੱਖ ਦੀ ਗ੍ਰਹਿਣ ਕਰਨ ਅਤੇ ਸੰਚਾਰ ਦੀ ਪ੍ਰਕਿਰਿਆ ਚੱਲਦੀ ਰਹਿੰਦੀ ਹੈ।ਮਾਨਵ ਵਿਗਿਆਨੀਆਂ,ਸਮਾਜ ਵਿਗਿਆਨੀਆਂ ਅਤੇ ਮਨੋਵਿਗਿਆਨੀਆਂ ਅਨੁਸਾਰ ਮਨੁੱਖ ਹੌਲੀ-ਹੌਲੀ ਕਰਕੇ ਉਹ ਸਾਰਾ ਵਿਹਾਰ ਸਿੱਖ ਲੈਂਦਾ ਹੈ ਜਿਹੜਾ ਉਸ ਸਮਾਜਕ ਚੌਗਿਰਦੇ ਵਿੱਚ ਹਰ ਥਾਂ ਰਚਿਆ ਹੁੰਦਾ ਹੈ।
ਸਿੱਖਿਆ
[ਸੋਧੋ]ਸਿੱਖਿਆ ਬਾਹਰੀ ਜਾਂ ਅੰਦਰੂਨੀ ਪ੍ਰਭਾਵਾਂ ਕਾਰਨ ਵਿਅਕਤੀ ਦੇ ਵਿਵਹਾਰ ਵਿੱਚ ਤਬਦੀਲੀ ਦਾ ਨਾਂ ਹੈ।ਇਹ ਸਮੁੱਚੀ ਵਿਅਕਤੀਤਵ ਦਾ ਵਿਕਾਸ ਹੁੰਦਾ ਹੈ। ਸਿੱਖਿਆ ਵਿਅਕਤੀ ਦੇ ਸੰਪੂਰਨ ਜੀਵਨ ਵਿੱਚ ਚੱਲਦੀ ਰਹਿੰਦੀ ਹੈ।"ਬਾਹਰੀ ਜਾਂ ਅੰਦਰੂਨੀ ਪ੍ਰਭਾਵ ਵਿਅਕਤੀ ਦੀ ਜਾਣਕਾਰੀ ਵਿੱਚ ਵਾਧੇ ਦਾ ਕਾਰਨ ਬਣਦੇ ਹਨ,ਜੋ ਉਸ ਦੇ ਵਿਵਹਾਰ ਵਿੱਚ ਤਬਦੀਲੀ ਕਰਦੇ ਹਨ।ਇਸੇ ਨੂੰ ਹੀ ਸਿੱਖਿਆ ਕਿਹਾ ਜਾਂਦਾ ਹੈ।ਜਦੋਂ ਇਹ ਸਮੂਹਿਕ ਤੌਰ ਤੇ ਪ੍ਰਵਾਨ ਹੋ ਜਾਂਦੀ ਹੈ ਤਾਂ ਇਹ ਸਭਿਆਚਾਰ ਬਣ ਜਾਂਦੀ ਹੈ।ਇਸ ਨਾਲ ਸਮੁੱਚੇ ਵਿਅਕਤਿਤਵ ਦਾ ਵਿਕਾਸ ਹੁੰਦਾ ਹੈ।ਭਾਵੇਂ ਉਹ ਤਬਦੀਲੀ ਦੇ ਰੂਪ ਵਿੱਚ ਹੀ ਕਿਉਂ ਨਾ ਹੋਵੇ।
ਸਭਿਆਚਾਰ ਅਤੇ ਸਿੱਖਿਆ
[ਸੋਧੋ]ਸਭਿਆਚਾਰ ਅਤੇ ਸਿੱਖਿਆ ਆਪਸ ਵਿੱਚ ਅੰਤਰ ਸੰਬੰਧਿਤ ਹਨ।ਮਨੁੱਖ ਹਰ ਵਕਤ ਹਰ ਦਿਨ ਕੁੱਝ-ਨਾ-ਕੁੱਝ ਸਿੱਖਦਾ ਰਹਿੰਦਾ ਹੈ।ਸਭਿਆਚਾਰ ਦੀ ਵੀ ਇਸੇ ਤਰ੍ਹਾਂ ਦੀ ਪ੍ਰਕਿਰਿਆ ਹੈ।ਜੋ ਹਮੇਸ਼ਾ ਬਦਲਦੀ ਰਹਿੰਦੀ ਹੈ।ਕਿਉਂਕਿ ਸਭਿਆਚਾਰ ਗਤੀਸ਼ੀਲ ਵਰਤਾਰਾ ਹੈ।ਸਭਿਆਚਾਰ ਮਨੁੱਖ ਆਪਣੇ ਅੰਦਰੋਂ ਨਹੀਂ ਸਿੱਖਦਾ,ਉਸ ਨੂੰ ਕਿਸੇ ਸਮੂਹਿਕ ਮਾਹੌਲ ਵਿੱਚੋਂ ਸਿੱਖਦਾ ਹੈ ਤੇ ਇਹ ਉਸ ਦੇ ਜਨਮ ਤੋਂ ਮਰਨ ਤੱਕ ਚੱਲਦਾ ਰਹਿੰਦਾ ਹੈ।ਵਿਆਪਕ ਤੌਰ ਤੇ ਵੇਖਿਆ ਜਾਵੇ ਤਾਂ ਸਭਿਆਚਾਰ ਨੂੰ ਸਿੱਖਿਆ ਦਾ ਭਾਗ ਨਹੀਂ ਮੰਨਿਆ ਜਾਂਦਾ ਕਿਉਂਕਿ ਸਭਿਆਚਾਰ ਆਪਣੇ ਆਪ ਵਿੱਚ ਹੀ ਇੱਕ ਸਿੱਖਿਆ ਹੈ।ਸਭਿਆਚਾਰ ਦਾ ਢਾਂਚਾ ਸਿੱਖਿਆ ਪ੍ਰਬੰਧ ਨੂੰ ਨਿਰਧਾਰਿਤ ਕਰਦਾ ਹੈ।ਸਿੱਖਿਆ ਪ੍ਰਬੰਧ ਦਾ ਢਾਂਚਾ ਕਿਸ ਤਰ੍ਹਾਂ ਦਾ ਵੀ ਹੋਵੇ ਉਹ ਇੱਕ ਖਾਸ ਖਿੱਤੇ ਜਾਂ ਸਮਾਜ ਦੀਆਂ ਲੋੜਾਂ ਜਾਂ ਹਾਲਾਤਾਂ ਵਿੱਚੋਂ ਨਿਕਲਿਆ ਹੋਇਆ ਹੁੰਦਾ ਹੈ।ਜਦੋਂ ਕਿਸੇ ਇੱਕ ਸਭਿਆਚਾਰ ਦਾ ਸਿੱਖਿਆ ਪ੍ਰਬੰਧ ਦੂਜੇ ਸਭਿਆਚਾਰ ਤੇ ਲਾਗੂ ਜਾਂ ਗ੍ਰਹਿਣ ਕੀਤਾ ਜਾਂਦਾ ਹੈ ਤਾਂ ਉਹ ਹੂ-ਬੂ-ਹੂ ਲਾਗੂ ਨਹੀਂ ਕੀਤਾ ਜਾਂਦਾ ਉਸ ਨੂੰ ਆਪਣੇ ਅਨੁਕੂਲ ਢਾਲਿਆ ਜਾਂਦਾ ਹੈ।ਇੱਕ ਸਭਿਆਚਾਰ ਦੇ ਸਿੱਖਿਆ ਪ੍ਰਬੰਧ ਦਾ ਦੂਜੇ ਸਭਿਆਚਾਰ ਵਿੱਚ ਜਾਣਾ ਸਭਿਆਚਾਰਕ ਅੰਸ਼ ਦਾ ਵੀ ਵਾਹਕ ਬਣਦਾ ਹੈ।
ਸਭਿਆਚਾਰਕ ਅੰਸ਼ ਜਦੋਂ ਇੱਕ ਸਭਿਆਚਾਰ ਤੋਂ ਦੂਜੇ ਸਭਿਆਚਾਰ ਵਿੱਚ ਪ੍ਰਵੇਸ਼ ਕਰਦੇ ਹਨ ਤਾਂ ਇਹਨਾਂ ਦੋ ਚੀਜਾਂ ਪ੍ਰਭਾਵਿਤ ਕਰਦੀਆਂ ਹਨ,ਪਹਿਲੀ ਤਕਨੀਕ ਤੇ ਦੂਜੀ ਚਿੰਤਕ। ਇਹਨਾਂ ਦੋਨਾਂ ਚੀਜਾਂ ਦਾ ਸੰਚਾਰ ਮਾਧਿਅਮ ਸਿੱਖਿਆ ਬਣਦੀ ਹੈ। ਇਹ ਦੋਨੋਂ ਚੀਜਾਂ ਸਭਿਆਚਾਰ ਨੂੰ ਪ੍ਰਭਾਵਿਤ ਕਰਦੀਆਂ ਹਨ।ਜਿਵੇਂ ਭਾਰਤ ਵਰਗੇ ਮੁਲਕ ਵਿੱਚ ਕੰਪਿਊਟਰ ਦੀ ਤਕਨੀਕ ਦਾ ਆਉਣਾ ਤੇ ਇੱਥੋਂ ਦੇ ਵਿਹਾਰਕ ਜੀਵਨ ਵਿੱਚ ਸ਼ਾਮਿਲ ਹੋਣਾ ਤੇ ਸਿੱਖਿਆ ਵਿੱਚ ਵਿਸ਼ੇ ਵਜੋਂ ਲਾਗੂ ਹੋਣਾ ਸਭਿਆਚਾਰ ਨੂੰ ਪ੍ਰਭਾਵਿਤ ਕਰਦਾ ਹੈ।
ਜਦੋਂ ਕਿਸੇ ਚਿੰਤਕ ਦੇ ਸਿਧਾਂਤ ਜਾਂ ਵਿਚਾਰ ਕਿਸੇ ਇੱਕ ਸਭਿਆਚਾਰ ਤੋਂ ਦੂਜੇ ਸਭਿਆਚਾਰ ਵਿੱਚ ਜਾਂਦੇ ਹਨ ਤਾਂ ਉਹ ਸਿੱਖਿਆ ਰਾਹੀਂ ਜਾਂਦੇ ਹਨ।ਜਿਵੇਂ ਕਾਰਲ ਮਾਰਕਸ ਦੇ ਵਿਚਾਰਾਂ ਸਦਕਾ ਜਦੋਂ ਲੋਕ ਇਨਕਲਾਬ ਦੇ ਰਾਹਾਂ ਤੇ ਉੱਤਰਦੇ ਹਨ ਤਾਂ ਰੂਸ ਵਿੱਚ ਕ੍ਰਾਂਤੀ ਵਾਪਰਦੀ ਹੈ।ਮਾਰਕਸ ਦੇ ਇਹ ਵਿਚਾਰ ਜਾਂ ਸਿਧਾਂਤ ਦੂਜੇ ਸਮਾਜ ਦੇ ਇਨਕਲਾਬੀਆਂ ਤੇ ਕ੍ਰਾਂਤੀਆਂ ਤੱਕ ਸਿੱਖਿਆ ਰਾਹੀਂ ਪਹੁੰਚਦੇ ਹਨ।
ਪੱਛਮੀ ਸਿੱਖਿਆ ਪ੍ਰਬੰਧ
[ਸੋਧੋ]ਪੱਛਮੀ ਸਿੱਖਿਆ ਦਾ ਪੁਰਾਤਨ ਸੰਕਲਪ ਪਲੈਟੋ ਦੁਆਰਾ ਪਹਿਲਾਂ ਪੇਸ਼ ਕੀਤਾ ਗਿਆ।
ਪਲੈਟੋ
[ਸੋਧੋ]ਸਿੱਖਿਆ ਮਨੁੱਖ ਵਿੱਚ ਠੀਕ ਸਮੇਂ ਤੱਕ ਖੁਸ਼ੀ ਜਾਂ ਗਮੀ ਨੂੰ ਮਹਿਸੂਸ ਕਰਨ ਦੀ ਸਮਰੱਥਾ ਹੁੰਦੀ ਹੈ।ਇਹ ਵਿਦਿਆਰਥੀ ਦੇ ਸਰੀਰ ਅਤੇ ਆਤਮਾ ਵਿੱਚ ਉਹ ਸਾਰੀ ਖਾਹਿਸ਼ ਗਤੀ ਤੇ ਸੰਪੂਰਨਤਾ ਭਰ ਦਿੰਦੀ ਹੈ ਜਿਸ ਦੇ ਉਹ ਕਾਬਿਲ ਹੁੰਦਾ ਹੈ।"[3] ਪਲੈਟੋ ਨੇ ਇਸ ਵਿਚਾਤ ਵਿੱਚ ਅੰਦਰੂਨੀ ਸਿੱਖਿਆ ਬਾਰੇ ਸੰਕੇਤ ਦਿੱਤਾ ਹੈ ਸਿੱਖਿਆ ਮਨੁੱਖ ਅੰਦਰ ਉਸ ਦੀਆਂ ਭਾਵਨਾਵਾਂ ਉੱਪਰ ਕੰਟਰੋਲ ਕਰਨ ਅਤੇ ਸਹੀ ਸਮੇਂ ਤੱਕ ਮਹਿਸੂਸ ਕਰਨ ਦੀ ਸ਼ਕਤੀ ਵਿੱਚ ਵਾਧਾ ਕਰਦੀ ਹੈ।ਸਰੀਰ ਅਤੇ ਆਤਮਾ ਦੇ ਸੁਮੇਲ ਨਾਲ ਮਨੁੱਖ ਵਿੱਚ ਕਿਸੇ ਵੀ ਕੰਮ ਨੂੰ ਤੇਜ਼ ਗਤੀ ਨਾਲ ਕਰਨ ਦੀ ਸਮਰੱਥਾ ਨੂੰ ਸਿੱਖਿਆ ਬਾਹਰ ਲੈ ਕਿ ਆਉਂਦੀ ਹੈ।
ਪੈਸਟਾਲੋਜੀ ਅਤੇ ਫਰੋਬਲ
[ਸੋਧੋ]ਪੈਸਟਾਲੋਜੀ ਅਤੇ ਫਰੋਬਲ ਨੇ ਵੀ ਆਪਣੇ ਆਧੁਨਿਕ ਸਿੱਖਿਆ ਦੇ ਸੰਕਲਪ ਵਿੱਚ ਮਨੁੱਖ ਅੰਦਰ ਬੰਦ ਕਿਸੇ ਵੀ ਕੰਮ ਨੂੰ ਕਰਨ ਦੀ ਸਮਰੱਥਾ ਜੋ ਕਿ ਸਿੱਖਿਆ ਦੁਆਰਾ ਬਾਹਰ ਆਉਂਦੀ ਹੈ ਉਸ ਦੀ ਗੱਲ ਕਰਦੇ ਹਨ।
ਜੀਨ ਜੈਕੁਨਿਸ ਰੂਸੋ
[ਸੋਧੋ]ਪੱਛਮੀ ਸਿੱਖਿਆ ਵਿੱਚ ਜੀਨ ਜੈਕੁਨਿਸ ਰੂਸੋ ਦੇ ਸਿੱਖਿਆ ਫ਼ਲਸਫੇ ਵਿੱਚ ਪ੍ਰਕਿਰਤੀ,ਮਨੁੱਖ ਦੀਆਂ ਵਸਤਾਂ ਦੀ ਗੱਲ ਕੀਤੀ ਹੈ।ਉਸਦੇ ਫ਼ਲਸਫੇ ਮੁਤਾਬਿਕ ਵਿਅਕਤੀ ਪ੍ਰਕਿਰਤੀ ਦੇ ਵਰਤਾਰਿਆਂ ਦੁਆਰਾ ਸਿੱਖਿਆ ਪ੍ਰਾਪਤ ਕਰਦਾ ਹੈ ਅਤੇ ਜਾਂ ਉਹ ਸਮਾਜ ਵਿੱਚ ਰਹਿੰਦੇ ਹੋਏ ਆਪਸੀ ਮਨੁੱਖੀ ਰਿਸ਼ਤਿਆਂ ਤੋਂ ਸਿੱਖਿਆ ਹਾਸਿਲ ਕਰਦਾ ਹੈ ਜਾਂ ਭੌਤਿਕ ਵਾਤਾਵਰਨ ਵਿੱਚ ਮੌਜੂਦ ਵਸਤਾਂ ਦੁਆਰਾ ਸਿੱਖਿਆ ਪ੍ਰਾਪਤ ਕਰਦਾ ਹੈ।
ਜੌਹਨ ਡਿਊਵੀ
[ਸੋਧੋ]"ਸਿੱਖਿਆ ਦੁਆਰਾ ਲਗਾਤਾਰ ਤਜ਼ਰਬੇ ਰਾਹੀਂ ਜੀਵਨ ਸਾਰੀਆਂ ਪ੍ਰਸਥਿਤੀਆਂ ਉਤਪੰਨ ਕਰਦਾ ਹੈ ਜੋ ਕਿ ਉਸ ਨੂੰ ਆਪਣੇ ਵਾਤਾਵਰਣ ਨੂੰ ਕਾਬੂ ਕਰਨ ਅਤੇ ਸੰਭਾਵਨਾਵਾਂ ਨੂੰ ਪੂਰਨ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਹਨ।"[4] ਜੌਹਨ ਡਿਊਵੀ ਦੇ ਸਿੱਖਿਆ ਸੰਬੰਧੀ ਇਸ ਵਿਚਾਰ ਵਿੱਚ ਤਜਰਬਿਆਂ ਦੁਆਰਾ ਸਿੱਖਣ ਦੀ ਪ੍ਰਕਿਰਿਆ ਪੇਸ਼ ਕੀਤੀ ਗਈ ਹੈ।ਇਸੇ ਨਾਲ ਹੀ ਜੀਵਨ ਵਿੱਚ ਵਾਧਾ ਹੁੰਦਾ ਹੈ।ਹਰ ਮਨੁੱਖ ਜਾਂ ਇੱਕ ਪੀੜ੍ਹੀ ਆਪਣੇ ਦੁਆਰਾ ਗ੍ਰਹਿਣ ਕੀਤੇ ਤਜ਼ਰਬੇ ਦੂਜੀ ਪੀੜ੍ਹੀ ਤੱਕ ਸਿੱਖਿਆ ਦੁਆਰਾ ਪਹੁੰਚਾਉਂਦੀ ਹੈ। ਇਹ ਤਜ਼ਰਬੇ ਹੀ ਕੁਦਰਤੀ ਸ਼ਕਤੀਆਂ ਉੱਪਰ ਕਾਬੂ ਪਾ ਕੇ ਵਿਅਕਤੀ ਅੰਦਰ ਛੁਪੀਆਂ ਸੰਭਾਵਨਾਵਾਂ ਨੂੰ ਬਾਹਰ ਕੱਢਣ ਵਿੱਚ ਸਹਾਇਤਾ ਕਰਦੇ ਹਨ।
ਜੇਕਰ ਪੱਛਮੀ ਸਿੱਖਿਆ ਪ੍ਰਣਾਲੀ ਦੇ ਪੁਰਾਤਨ ਤੋਂ ਹੁਣ ਤੱਕ ਦੇ ਵਿਕਾਸ ਨੂੰ ਦੇਖਿਆ ਜਾਵੇ ਭਾਵੇਂ ਉਹ ਵਿਹਾਰਕ ਹੋਵੇ ਭਾਵੇਂ ਸਿਧਾਂਤਕ।ਉਸ ਨੇ ਆਪਣੀ ਰੂਪ-ਰੇਖਾ ਉਦਯੋਗਿਕ ਕੇਂਦਰਿਤ ਸਿੱਖਿਆ ਬਣਾ ਲਈ ਹੈ।ਦੁਨੀਆ ਵਿੱਚ ਜਿੰਨੀਆਂ ਕ੍ਰਾਂਤੀਆਂ ਵਾਪਰੀਆਂ ਉਹ ਉਹਨਾਂ ਪੱਛਮੀ ਮੁਲਕਾਂ ਦੇ ਸਿੱਖਿਆ ਪ੍ਰਬੰਧ ਵਿੱਚ ਪਈਆਂ ਸੰਭਾਵਨਾਵਾਂ ਦਾ ਹੀ ਨਤੀਜਾ ਹੈ।ਪੱਛਮੀ ਸਿੱਖਿਆ ਵਿੱਚ ਗੁਰੂ ਸ਼ਿਸ਼ ਕੇਂਦਰਿਤ ਪਰੰਪਰਾ ਹੈ।ਇਸ ਵਿੱਚ ਸ਼ਿਸ਼ ਨੂੰ ਕੇਂਦਰ ਰੱਖ ਕੇ ਸਿੱਖਿਆ ਢਾਂਚਾ ਤਿਆਰ ਕੀਤਾ ਜਾਂਦਾ ਹੈ।
ਭਾਰਤੀ ਸਿੱਖਿਆ ਪ੍ਰਬੰਧ
[ਸੋਧੋ]ਭਾਰਤ ਵਿੱਚ ਸਿੱਖਿਆ ਦਾ ਆਰੰਭ ਵੈਦਿਕ ਕਾਲ ਤੋਂ ਮੰਨਿਆ ਜਾਂਦਾ ਹੈ।ਵੇਦਾਂ ਅਤੇ ਉਪਨਿਸ਼ਦਾਂ ਵਿੱਚ ਇਹ ਸੰਕੇਤ ਮਿਲਦੇ ਹਨ ਕਿ,"ਸਿੱਖਿਆ ਉਹ ਹੈ ਜੋ ਭੁੱਖ,ਪਿਆਸ ਅਤੇ ਗੈਰ ਸਰੀਰਕ ਤੇ ਮਾਨਸਿਕ ਲੋੜਾਂ ਤੋਂ ਮੁਕਤੀ ਕਰਦੀ ਹੈ।"[5]
ਭਾਰਤੀ ਸਿੱਖਿਆ ਮੰਦਰਾਂ,ਪਾਠਸ਼ਾਲਾਵਾਂ,ਮੱਠਾਂ,ਟੈਲਾਂ ਵਿੱਚ ਦਿੱਤੀ ਜਾਂਦੀ ਸੀ।
ਆਧੁਨਿਕ ਭਾਰਤੀ ਵਿਦਵਾਨਾਂ ਜਿਵੇਂ ਟੈਗੋਰ,ਗਾਂਧੀ,ਵਿਵੇਕਾਨੰਦ ਸੁਆਮੀ,ਦਇਆਨੰਦ ਅਤੇ ਅਰਬਿੰਦੂ ਘੋਸ਼ ਵਰਗਿਆਂ ਨੇ ਸਿੱਖਿਆ ਦੇ ਅਧਿਆਤਮਕ ਪੱਖ ਵੱਲ ਵਧੇਰੇ ਜੋਰ ਦਿੱਤਾ।
ਸਿੱਖਿਆ ਗੁਰੂ ਦੇ ਆਸ਼ਰਮ ਵਿੱਚ ਹੀ ਪ੍ਰਦਾਨ ਕੀਤੀ ਜਾਂਦੀ ਸੀ,ਗੁਰੂ ਕੁਲ ਪ੍ਰਣਾਲੀ ਪ੍ਰਚੱਲਿਤ ਸੀ।ਗੁਰੂ ਸਿਰਫ਼ ਪੜਾਉਂਣ ਤੱਕ ਹੀ ਜਿੰਮੇਵਾਰ ਨਹੀਂ ਸੀ ਹੁੰਦਾ। ਉਹ ਵਿਦਿਆਰਥੀ ਦੇ ਹਰ ਪ੍ਰਕਾਰ ਦੇ ਵਿਕਾਸ ਲਈ ਵੀ ਜਿੰਮੇਵਾਰ ਹੁੰਦਾ ਸੀ।
ਅਧਿਆਪਕਾਂ ਦੀ ਪਰਮਾਤਮਾ ਨਾਲ ਤੁਲਨਾ ਕੀਤੀ ਜਾਂਦੀ ਸੀ।ਉਸ ਦੇ ਹੁਕਮ ਦੀ ਪਾਲਣਾ ਹਰ ਹਾਲਤ ਵਿੱਚ ਕੀਤੀ ਜਾਂਦੀ ਸੀ।ਉਨ੍ਹਾਂ ਦੇ ਆਚਰਨ ਵਿੱਚ ਅਧਿਆਪਕ ਦੇ ਕੁੱਝ ਇੱਕ ਗੁਣ ਜ਼ਰੂਰ ਆ ਜਾਂਦੇ ਸੀ।
ਵੈਦਿਕ ਕਾਲ ਤੋਂ ਬਾਅਦ ਮੱਧਕਾਲੀ ਭਾਰਤ ਵਿੱਚ ਮੁਸਲਿਮ ਪ੍ਰਭਾਵ ਹੇਠ ਸਿੱਖਿਆ,ਮਸਜਿਦਾਂ,ਮਰਤਬਾਂ ਅਤੇ ਮਦਰੱਸਿਆ ਵਿੱਚ ਹੁੰਦੀ ਸੀ।ਸੂਫੀ ਲਹਿਰ ਅਤੇ ਭਗਤੀ ਲਹਿਰ ਇਸ ਸਮੇਂ ਦੌਰਾਨ ਪੈਦਾ ਹੋਇਆ ਅਤੇ ਪ੍ਰਫੁੱਲਿਤ ਹੋਇਆ। ਗੁਰੂ ਨਾਨਕ ਦੇਵ ਜੀ ਦੁਆਰਾ ਗਿਆਨ ਦੇਣ ਦਾ ਜੋ ਢੰਗ ਅਪਣਾਇਆ ਗਿਆ।ਉਹ ਵੀ ਇੱਕ ਸਿੱਖਿਆ ਪ੍ਰਚਾਰ ਕਰਨ ਦਾ ਇੱਕ ਰੂਪ ਸੀ।ਬਾਬਾ ਨਾਨਕ ਅਤੇ ਹੋਰਨਾਂ ਗੁਰੂਆਂ ਨੇ ਭਗਤੀ ਲਹਿਰ ਨੂੰ ਵਧੇਰੇ ਲੋਕਾਂ ਤੱਕ ਪਹੁੰਚਾਇਆ ਜੋ ਕਿ ਇੱਕ ਸਿੱਖਿਆ ਪ੍ਰਬੰਧ ਦਾ ਹੀ ਰੂਪ ਸੀ, ਸੰਪ੍ਰਦਾਇ ਨੇ ਇਸ ਕਾਰਜ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।ਸਿੱਖ ਗੁਰੂ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਅਤੇ ਵਿਦਿਆਲਿਆਂ ਦੀ ਸਥਾਪਨਾ ਪੰਜਾਬ ਵਿੱਚ ਡੇਰਿਆਂ ਦੇ ਰੂਪ ਵਿੱਚ ਕੀਤੀ ਗਈ।
ਅੰਗਰੇਜਾਂ ਦੇ ਆਗਮਨ ਨਾਲ ਭਾਰਤ ਦਾ ਸਿੱਖਿਆ ਪ੍ਰਬੰਧ ਬਹੁਤ ਪ੍ਰਭਾਵਿਤ ਹੋਇਆ।ਭਾਰਤ ਵਿੱਚ ਅੰਗਰੇਜਾਂ ਨੇ ਇਸਾਈ ਪ੍ਰਭਾਵ ਪਾਉਣ ਖਾਤਰ ਅੰਗਰੇਜੀ ਸਿੱਖਿਆ ਪ੍ਰਣਾਲੀ ਉੱਪਰ ਅੰਗਰੇਜੀ ਪ੍ਰਭਾਵ ਪੈਣ ਲੱਗਿਆ।1813 ਈ.ਵਿੱਚ ਇੰਡੀਆ ਕੰਪਨੀ ਨੇ ਚਾਰਟਰ ਐਕਟ ਵਿੱਚ ਸੋਧ ਕਰਕੇ ਭਾਰਤ ਵਿੱਚ ਸਿੱਖਿਆ ਪ੍ਰਣਾਲੀ ਨੂੰ ਆਪਣੇ ਅਧੀਨ ਕਰ ਲਿਆ।ਇਸ ਦੇ ਫਲਸਰੂਪ ਨਵੀਂ ਤਰ੍ਹਾਂ ਦੇ ਅੰਗਰੇਜੀ ਭਾਸ਼ਾ ਵਾਲੇ ਸਕੂਲ ਸਥਾਪਿਤ ਹੋਏ।ਦੂਜੇ ਦਰਜੇ ਤੇ ਉਰਦੂ ਫਾਰਸੀ ਤੇ ਅਰਬੀ ਦੀ ਪੜ੍ਹਾਈ ਵੀ ਹੋਣ ਲੱਗੀ।ਪੰਜਾਬੀ ਸਾਹਿਤ ਵਿੱਚ ਵੀ ਅੰਗਰੇਜੀ ਸਾਹਿਤ ਦਾ ਝਲਕਾਰਾ ਪੈਣ ਲੱਗਾ।
ਆਜਾਦੀ ਤੋਂ ਉਪਰੰਤ ਸਿੱਖਿਆ ਪ੍ਰਣਾਲੀ ਨਾਲ ਸੰਬੰਧਿਤ ਕਈ ਕਮਿਸ਼ਨ ਸਥਾਪਿਤ ਕੀਤੇ ਗਏ ਜਿੰਨ੍ਹਾਂ ਦਾ ਉਦੇਸ਼ ਸਿੱਖਿਆ ਨੂੰ ਨਵੇਂ ਭਾਰਤ ਦੇ ਮੁਤਾਬਿਕ ਢਾਲਣਾ ਸੀ।ਇਸ ਦੀ ਇੱਕ ਕਾਰਨ ਅੰਗਰੇਜਾਂ ਦੁਆਰਾ ਲੈ ਕੇ ਆਂਦੀ ਟੈਕਨਾਲੋਜੀ ਅਤੇ ਵਿਗਿਆਨ ਵਿੱਚ ਤਰੱਕੀ ਵੀ ਸੀ ਜਿਸਦੀ ਕਿ ਭਾਰਤ ਵਰਗੇ ਅਰਧ ਵਿਕਸਿਤ ਦੇਸ਼ ਨੂੰ ਅਪਣਾਉਣ ਦੀ ਲੋੜ ਬਣ ਗਈ ਸੀ,ਇਸ ਤਰ੍ਹਾਂ ਭਾਰਤੀ ਸਿੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਤਬਦੀਲ ਵੀ ਹੋਈ ਅਤੇ ਉਸ ਦੇ ਪ੍ਰਬੰਧ ਵਿੱਚ ਅੰਗਰੇਜੀ ਸਿੱਖਿਆ ਪੂਰੀ ਝਲਕਣ ਲੱਗੀ।ਭਾਵੇਂ ਕਿ ਉਸ ਨੂੰ ਭਾਰਤੀ ਸਿੱਖਿਆ ਪ੍ਰਬੰਧ ਮੁਤਾਬਿਕ ਚੱਲਣ ਦੀ ਪੂਰੀ ਕੋਸ਼ਿਸ਼ ਕੀਤੀ ਗਈ।ਇਸ ਦੀ ਪ੍ਰਭਾਵ ਪੰਜਾਬ ਅਤੇ ਪੰਜਾਬੀ ਸਿੱਖਿਆ ਪ੍ਰਬੰਧ ਤੇ ਵੀ ਉਨ੍ਹਾਂ ਹੀ ਪਿਆ ਜਿੰਨਾਂ ਭਾਰਤ ਤੇ।
ਮਹਾਤਮਾ ਗਾਂਧੀ,ਰਵਿੰਦਰ ਨਾਥ ਟੈਗੋਰ,ਸੁਆਮੀ ਦਇਆਨੰਦ ਇਹਨਾਂ ਨੇ ਆਧੁਨਿਕ ਭਾਰਤ ਦੀ ਸਿੱਖਿਆ ਸੰਬੰਧੀ ਆਪਣੇ ਦ੍ਰਿਸ਼ਟੀਕੋਣ ਪੇਸ਼ ਕੀਤੇ।ਭਾਵੇਂ ਕਿ ਇਹ ਵਿਆਪਕ ਰੂਪ ਵਿੱਚ ਲਾਗੂ ਵੀ ਕੀਤੇ ਗਏ।ਪਰ ਇਸ ਵਿੱਚ ਪੱਛਮੀ ਸਿੱਖਿਆ ਢਾਂਚੇ ਦੀ ਰੂਪ-ਰੇਖਾ ਝਲਕਦੀ ਹੈ।
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000005-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000006-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000007-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.