ਉੱਤਰ-ਸੱਚ ਰਾਜਨੀਤੀ
ਉੱਤਰ-ਸੱਚ ਰਾਜਨੀਤੀ ਅੰਗਰੇਜ਼ੀ ਵਿੱਚ ਪੋਸਟ-ਟਰੂਥ ਪਾਲਿਟਿਕਸ (post-truth politics) ਇੱਕ ਸਿਆਸੀ ਸੱਭਿਆਚਾਰ ਹੈ ਜਿਸ ਵਿੱਚ ਬਹਿਸ ਦਾ ਧੁਰਾ ਨੀਤੀ ਦੇ ਵੇਰਵਿਆਂ ਤੋਂ ਨਿੱਖੜੀਆਂ ਜਜ਼ਬਾਤੀ ਅਪੀਲਾਂ ਦੁਆਲੇ ਘੁੰਮਦਾ ਹੈ ਅਤੇ ਤੱਥਮੂਲਕ ਖੰਡਨ ਨੂੰ ਅਣਡਿੱਠ ਕਰਦੇ ਹੋਏ ਫੋਕੇ ਦਾਅਵੇ ਮਾਅਰਕੇਬਾਜ਼ ਸ਼ੈਲੀ ਵਿੱਚ ਵਾਰ ਵਾਰ ਕੀਤੇ ਜਾਂਦੇ ਹਨ। ਉੱਤਰ-ਸੱਚ, ਰਵਾਇਤੀ ਵਾਦ ਵਿਵਾਦ ਅਤੇ ਦੁਜੈਲੇ ਮਹੱਤਵ ਦਾ ਦਰਸਾ ਕੇ ਸੱਚ ਨੂੰ ਝੁਠਲਾਉਣ ਦੇ ਤਰੀਕੇ ਨਹੀਂ ਅਪਣਾਉਂਦਾ। ਭਾਵੇਂ ਇਸ ਨੂੰ ਇੱਕ ਸਮਕਾਲੀ ਸਮੱਸਿਆ ਨੂੰ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ, ਸ਼ਾਇਦ ਇਹ ਲੰਬੇ ਸਮੇਂ ਤੋਂ ਸਿਆਸੀ ਜੀਵਨ ਦਾ ਇੱਕ ਹਿੱਸਾ ਰਿਹਾ ਹੈ, ਪਰ ਇੰਟਰਨੈੱਟ ਦੇ ਆਗਮਨ ਤੋਂ ਪਹਿਲਾਂ ਇਸ ਵੱਲ ਘੱਟ ਧਿਆਨ ਗਿਆ ਸੀ। ਨਾਵਲ ਉਨੀ ਸੌ ਚੁਰਾਸੀ ਵਿੱਚ, ਜਾਰਜ ਔਰਵੈੱਲ ਨੇ ਇੱਕ ਅਜਿਹਾ ਸੰਸਾਰ ਰੂਪਮਾਨ ਕੀਤਾ ਹੈ, ਜਿਸ ਵਿੱਚ ਰਾਜਭਾਗ ਆਪਣੇ ਪ੍ਰਚਾਰ ਟੀਚਿਆਂ ਦੇ ਅਨੁਕੂਲ ਢਾਲਣ ਲਈ ਰੋਜ਼ਾਨਾ ਇਤਿਹਾਸਕ ਰਿਕਾਰਡ ਬਦਲਦਾ ਰਹਿੰਦਾ ਹੈ। ਆਕਸਫੋਰਡ ਡਿਕਸ਼ਨਰੀ ਵਿੱਚ 2016 ਦੇ ਸਭ ਤੋਂ ਜਿਆਦਾ ਪ੍ਰਚੱਲਤ ਸ਼ਬਦ ਦੇ ਰੂਪ ਵਿੱਚ ‘ਪੋਸਟ ਟਰੂਥ’ ਯਾਨੀ ਉੱਤਰ ਸੱਚ ਸ਼ਬਦ ਨੂੰ ਜੋੜਿਆ ਗਿਆ ਹੈ। ਬਰਅਗਜਿਟ ਜਨਮਤ ਅਤੇ 2016 ਦੀ ਅਮਰੀਕਾ ਦੀ ਰਾਸ਼ਟਰਪਤੀ ਚੋਣ ਦੇ ਸੰਦਰਭ ਵਿੱਚ ਇਸਦੀ ਭਰਪੂਰ ਵਰਤੋਂ ਹੋਈ ਸੀ।
ਇਤਿਹਾਸ
[ਸੋਧੋ]ਆਕਸਫੋਰਡ ਕੋਸ਼ ਅਨੁਸਾਰ, ਪੋਸਟ-ਟਰੂਥ ਪਦ ਦੀ ਪਹਿਲੀ ਵਾਰ ਵਰਤੋਂ ਮਰਹੂਮ ਸਰਬੀ-ਅਮਰੀਕੀ ਨਾਟਕਕਾਰ ਸਟੀਵ ਟੈਜਿਕ ਨੇ ਦ ਨੇਸ਼ਨ ਵਿੱਚ ਛਪੇ 1992 ਦੇ ਇੱਕ ਲੇਖ ਵਿੱਚ ਕੀਤੀ ਸੀ।