ਹਮੀਦਾ ਹਬੀਬੁੱਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਮੀਦਾ ਹਬੀਬੁੱਲਾ
ਜਨਮ(1916-11-20)20 ਨਵੰਬਰ 1916
ਮੌਤ13 ਮਾਰਚ 2018(2018-03-13) (ਉਮਰ 101)
ਪੇਸ਼ਾਸੰਸਦ ਮੈਂਬਰ, ਸਿੱਖਿਆਰਥੀ ਅਤੇ ਸਮਾਜ ਸੇਵੀ
ਸਰਗਰਮੀ ਦੇ ਸਾਲ1965–2018
ਜੀਵਨ ਸਾਥੀਇਨੈਥ ਹਬੀਬੁੱਲਾ
ਮਾਤਾ-ਪਿਤਾ
  • ਨਵਾਬ ਨਾਜ਼ਿਰ ਯਾਰ ਜੰਗ (ਪਿਤਾ)

ਹਮੀਦਾ ਹਬੀਬੁੱਲਾ (20 ਨਵੰਬਰ 1916 - 13 ਮਾਰਚ 2018)[1] ਇੱਕ ਭਾਰਤੀ ਸੰਸਦ ਮੈਂਬਰ, ਸਿੱਖਿਆ ਮਾਹਿਰ ਅਤੇ ਸਮਾਜ ਸੇਵੀ ਸੀ। ਆਜ਼ਾਦੀ ਤੋਂ ਬਾਅਦ ਵਾਲੇ ਭਾਰਤ 'ਚ ਉਸ ਨੂੰ ਭਾਰਤੀ ਔਰਤ ਦਾ ਚਿਹਰਾ ਕਿਹਾ ਜਾਂਦਾ ਹੈ।[2] ਉਹ ਭਾਰਤ ਦੀ ਮਹਿਲਾ ਕ੍ਰਿਕਟ ਐਸੋਸੀਏਸ਼ਨ ਦੀ ਪਹਿਲੀ ਪ੍ਰਧਾਨ ਸੀ।

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

ਬੇਗਮ ਹਮੀਦਾ ਹਬੀਬੁੱਲਾ ਲਖਨਊ ਵਿੱਚ ਪੈਦਾ ਹੋਈ ਸੀ। ਉਹ ਨਵਾਬ ਨਜ਼ੀਰ ਯਾਰ ਜੰਗ ਬਹਾਦੁਰ ਦੀ ਬੇਟੀ ਸੀ ਜੋ ਹੈਦਰਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਸਨ। ਉਸ ਨੇ ਆਪਣਾ ਬਚਪਨ ਅਤੇ ਆਪਣੇ ਸ਼ੁਰੂਆਤੀ ਸਾਲ ਹੈਦਰਾਬਾਦ ਵਿੱਚ ਬਿਤਾਏ।[3] ਉਸ ਨੇ ਲੰਡਨ ਦੇ ਪੁਤਨੀ ਸ਼ਹਿਰ ਦੇ ਵਾਇਟਲੈਂਡਜ਼ ਕਾਲਜ ਵਿੱਚ ਦੋ ਸਾਲਾਂ ਅਧਿਆਪਕ ਸਿਖਲਾਈ ਕੋਰਸ ਲਈ ਪੜ੍ਹਾਈ ਕੀਤੀ।[4]

ਨਿੱਜੀ ਜੀਵਨ[ਸੋਧੋ]

1938 ਵਿੱਚ, ਉਸਨੇ ਮੇਜਰ ਜਨਰਲ ਏਨਿਥ ਹਬੀਬੁੱਲਾ ਨਾਲ ਵਿਆਹ ਕਰਵਾਇਆ ਸੀ, ਜੋ ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ ਦੇ ਬਾਨੀ ਕਮਾਂਡੈਂਟ ਸੀ।[5]

ਉਸ ਦਾ ਬੇਟਾ, ਵਾਜਹਤ ਹਬੀਬੁੱਲਾ ਇੱਕ ਨੌਕਰਸ਼ਾਹ ਹੈ ਅਤੇ ਉਸ ਦੇ ਪੋਤੇ ਅਮਰ ਹਬੀਬੁੱਲਾ ਅਤੇ ਸੈਫ ਹਬੀਬੁੱਲਾ ਪ੍ਰਸਿੱਧ ਕਾਰੋਬਾਰੀ ਹਨ।[5]

ਸਿਆਸੀ ਕੈਰੀਅਰ[ਸੋਧੋ]

ਇੱਕ ਕਾਂਗਰਸੀ ਸਮਰਥਕ ਸੀ, ਜਿਸ ਨੇ ਆਪਣੇ ਪਤੀ ਦੀ ਰਿਟਾਇਰਮੈਂਟ ਤੋਂ ਬਾਅਦ 1965 ਵਿੱਚ ਸਰਗਰਮ ਰਾਜਨੀਤੀ ਵਿੱਚ ਯੋਗਦਾਨ ਪਾਇਆ ਸੀ। ਉਹ ਹੈਦਰਗੜ੍ਹ (ਜ਼ਿਲ੍ਹਾ ਬਾਰਾਬੰਕੀ) ਤੋਂ ਵਿਧਾਨ ਸਭਾ (ਵਿਧਾਇਕ) ਦੇ ਤੌਰ 'ਤੇ ਸੇਵਾ ਨਿਭਾ ਰਹੀ ਸੀ, ਰਾਜ ਦੀ ਸਮਾਜਿਕ ਅਤੇ ਹਰਿਜਨ ਭਲਾਈ ਮੰਤਰੀ, 1971-73 ਤੱਕ ਰਾਸ਼ਟਰੀ ਏਕਤਾ ਅਤੇ ਸਿਵਲ ਡਿਫੈਂਸ, ਅਤੇ 1971-74 ਤੱਕ ਸੈਰ ਸਪਾਟਾ ਮੰਤਰੀ ਰਹੀ ਸੀ। ਉਹ 1980 ਤੱਕ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ (ਯੂ.ਪੀ.ਸੀ.ਸੀ.) ਦੀ ਕਾਰਜਕਾਰਨੀ ਕਮੇਟੀ ਦੀ ਮੈਂਬਰ ਵੀ ਸੀ ਅਤੇ 1969 ਤੋਂ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ) ਦੀ ਮੈਂਬਰ ਸੀ। ਉਹ 1972-76 ਤੱਕ ਮਹਿਲਾ ਕਾਂਗਰਸ, ਯੂ.ਪੀ.ਸੀ.ਸੀ., ਦੀ ਪ੍ਰਧਾਨ ਸੀ।[4][5] ਇਸ ਤੋਂ ਬਾਅਦ ਉਹ 1976-82 ਤੱਕ ਰਾਜ ਸਭਾ ਦੀ ਮੈਂਬਰ ਸੀ।[4]

ਵਿਦਿਅਕ ਅਤੇ ਸਮਾਜਕ ਕੈਰੀਅਰ[ਸੋਧੋ]

ਲੰਡਨ ਤੋਂ ਵਾਪਸ ਆਉਣ ਤੋਂ ਬਾਅਦ, ਇਸ ਖੇਤਰ ਵਿੱਚ ਔਰਤਾਂ ਦੀ ਸਿੱਖਿਆ ਨੂੰ ਹੋਰ ਅੱਗੇ ਵਧਾਉਣ ਵਿੱਚ ਉਸ ਨੇ ਇੱਕ ਵੱਡੀ ਭੂਮਿਕਾ ਨਿਭਾਈ ਅਤੇ 1975 ਤੋਂ ਲੈ ਕੇ ਲਖਨਊ ਦੇ ਪਹਿਲੀ ਇੰਗਲਿਸ਼ ਡਿਗਰੀ ਕਾਲਜ ਫਾਰ ਗਰਲਜ਼, ਅਵਧ ਗਰਲਜ਼ ਡਿਗਰੀ ਕਾਲਜ (ਏ.ਜੀ.ਡੀ.ਸੀ.) ਦੀ ਪ੍ਰਧਾਨ ਰਹੀ।[6] ਉਹ 1975 ਤੋਂ ਲੈ ਕੇ ਤਾਲਿਮਗਾਹ-ਏ-ਨਿਸਵਾਨ ਕਾਲਜ ਦੀ ਵੀ ਪ੍ਰਧਾਨ ਰਹੀ। ਇਹ ਅਜਿਹਾ ਸਕੂਲ ਹੈ ਜਿਸ ਦੀ ਸਥਾਪਨਾ ਉਸ ਦੀ ਸੱਸ ਬੇਗਮ ਇੰਮ ਹਬੀਬੁੱਲਾ ਨੇ ਕੀਤੀ ਸੀ ਇਸ 'ਚ 3500 ਮੁਸਲਿਮ ਕੁੜੀਆਂ ਦੀ ਸਿੱਖਿਆ ਦਾ ਬੰਦੋਬਸਤ ਕੀਤਾ ਗਿਆ ਹੈ।[4]

ਉਹ ਐਸ.ਈ.ਡਬਲਿਊ.ਏ ਲਖਨਊ (ਸਵੈ-ਰੁਜ਼ਗਾਰ ਮਹਿਲਾ ਐਸੋਸੀਏਸ਼ਨ) ਦੀ ਪ੍ਰਧਾਨ ਰਹੀ, ਜੋ 5,000 ਚਿਕਨ ਵਰਕਰਾਂ ਨੂੰ ਰੁਜ਼ਗਾਰ ਦੇਣ ਵਾਲੀਆਂ ਔਰਤਾਂ ਦੇ ਉਥਾਨ ਅਤੇ ਸੁਧਾਰ ਲਈ ਇੱਕ ਸੰਸਥਾ ਹੈ। ਉਹ 1987 ਤੋਂ ਕੇਂਦਰੀ ਸਮਾਜ ਭਲਾਈ ਬੋਰਡ, ਨਵੀਂ ਦਿੱਲੀ ਦੀ ਕਾਰਜਕਾਰੀ ਕਮੇਟੀ ਦੀ ਮੈਂਬਰ ਵੀ ਰਹੀ।[5]

ਹਮੀਦਾ ਹਬੀਬੁੱਲਾ ਆਲ ਇੰਡੀਆ ਵੁਮੈਨਸ ਕਾਨਫਰੰਸ, ਨਾਰੀ ਸੇਵਾ ਸੰਮਤੀ ਲਖਨਊ, ਚੇਸ਼ੇਰ ਹੋਮਸ ਇੰਡੀਆ ਲਖਨਊ ਅਤੇ ਸੈਨਿਕ ਕਲਿਆਣ ਬੋਰਡ ਲਖਨਊ ਦੀ ਵੀ ਸਰਪ੍ਰਸਤ ਮੈਂਬਰ ਰਹੀ।[5]

ਉਹ ਲਖਨਊ ਯੂਨੀਵਰਸਿਟੀ ਦੀ ਕਾਰਜਕਾਰੀ ਕੌਂਸਲ ਦੀ ਮੈਂਬਰ ਸੀ, 1974-80 ਤੱਕ ਉਹ ਯੂ.ਪੀ. ਉਰਦੂ ਅਕਾਦਮੀ (1972 ਵਿੱਚ ਉਦਘਾਟਨ), ਦੀ 1972-76 ਤੱਕ ਬਾਨੀ ਪ੍ਰਧਾਨ ਰਹੀ ਅਤੇ 1982 ਵਿੱਚ ਦੁਬਾਰਾ ਚੁਣੀ ਗਈ ਸੀ।[5]

ਹਮੀਦਾ ਹਬੀਬੁੱਲਾ ਨੇ ਸੈਦਨਪੁਰ ਵਿੱਚ ਅੰਬਾਂ ਦੇ ਬਾਗਾਂ ਦਾ ਚਿਹਰਾ ਬਦਲ ਦਿੱਤਾ।ਖੇਤੀਬਾੜੀ ਯੂਨੀਵਰਸਿਟੀ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਢਾਂਚੇ ਵਿੱਚ ਮਲੇਹਬਾਦੀ, ਦੁਸੇਰੀ, ਚੌਸਾ, ਲੰਗੜਾ ਅਤੇ ਸਫੈਦਾ ਸਮੇਤ ਕਈ ਕਿਸਮ ਦਰਖਤ ਆਪ ਬੇਗਮ ਦੁਆਰਾ ਲਾਏ ਗਏ ਸੀ।[7]

ਉਹ ਗ਼ੈਰ-ਸਰਕਾਰੀ ਸੰਸਥਾ, ਪ੍ਰਜਵਾਲਾ ਦੀ ਵੀ ਸਹਿ-ਸੰਸਥਾਪਕ ਸੀ।[8]

ਹਵਾਲੇ[ਸੋਧੋ]

  1. https://www.indiatoday.in/india/story/former-up-minister-begum-hamida-habibullah-dies-at-102-1188152-2018-03-13
  2. "Begum Sahiba of Lucknow: At the Age of 100, Hamida Habibullah Lives on as an Iconic Figure". Retrieved 29 July 2017.
  3. "'There is a superpower in her'". The Times of India. Retrieved 29 July 2017.
  4. 4.0 4.1 4.2 4.3 "Begum Sahiba of Lucknow: At the Age of 100, Hamida Habibullah Lives on as an Iconic Figure". The Better India. 8 December 2016. Retrieved 29 July 2017.
  5. 5.0 5.1 5.2 5.3 5.4 5.5 Society, LUCKNOW. "Hamida Habibullah: Begum Sahiba of Lucknow". lucknow.me. Archived from the original on 29 ਜੁਲਾਈ 2017. Retrieved 29 July 2017.
  6. Ahmad, Omair (2 December 2016). "Stories of a century". The Hindu Business Line (in ਅੰਗਰੇਜ਼ੀ). Retrieved 29 July 2017.
  7. "Mango farming has grown as a 'juicier business' in Barabanki village". hindustantimes.com. 21 June 2013. Retrieved 29 July 2017.
  8. Vasudev, Shefalee (31 May 2013). "Opinion". livemint.com. Retrieved 29 July 2017.