ਗੁਰਦੇਵ ਸਿੰਘ ਰੁਪਾਣਾ
ਗੁਰਦੇਵ ਸਿੰਘ ਰੁਪਾਣਾ | |
---|---|
ਜਨਮ | ਰੁਪਾਣਾ, ਸ੍ਰੀ ਮੁਕਤਸਰ ਸਾਹਿਬ, ਪੰਜਾਬ | 13 ਅਪ੍ਰੈਲ 1936
ਮੌਤ | 5 ਦਸੰਬਰ 2021 ਰੁਪਾਣਾ, ਸ੍ਰੀ ਮੁਕਤਸਰ ਸਾਹਿਬ, ਪੰਜਾਬ | (ਉਮਰ 85)
ਕਿੱਤਾ | ਲੇਖਕ, ਕਹਾਣੀਕਾਰ |
ਭਾਸ਼ਾ | ਪੰਜਾਬੀ |
ਕਾਲ | ਭਾਰਤ ਦੀ ਆਜ਼ਾਦੀ ਤੋਂ ਬਾਅਦ - 2021 |
ਸ਼ੈਲੀ | ਕਹਾਣੀ |
ਵਿਸ਼ਾ | ਸਮਾਜਕ |
ਸਾਹਿਤਕ ਲਹਿਰ | ਸਮਾਜਵਾਦ |
ਗੁਰਦੇਵ ਸਿੰਘ ਰੁਪਾਣਾ (13 ਅਪਰੈਲ 1936 - 5 ਦਸੰਬਰ 2021) ਪੰਜਾਬੀ ਦਾ ਗਲਪਕਾਰ ਸੀ।
ਗੁਰਦੇਵ ਸਿੰਘ ਦਾ ਜਨਮ 13 ਅਪਰੈਲ 1936 ਨੂੰ ਪਿੰਡ ਰੁਪਾਣਾ (ਜ਼ਿਲਾ- ਸ਼੍ਰੀ ਮੁਕਤਸਰ ਸਾਹਿਬ) ਵਿਖੇ ਪਿਤਾ ਮੱਘਰ ਸਿੰਘ ਤੇ ਮਾਤਾ ਪੰਜਾਬ ਕੋਰ ਦੇ ਘਰ ਹੋਇਆ। ਉਸ ਦਾ ਪੇਸ਼ਾ ਅਧਿਆਪਨ ਰਿਹਾ। ਮੂਲ ਰੂਪ ਵਿੱਚ ਉਹ ਪੰਜਾਬੀ ਦਾ ਸਾਹਿਤਕਾਰ ਸੀ। ਉਸ ਨੂੰ ਆਮ ਖਾਸ (ਕਹਾਣੀ ਸੰਗ੍ਰਹਿ) ਲਈ 2019 ਢਾਹਾਂ ਪੁਰਸਕਾਰ ਅਤੇ ਭਾਰਤੀ ਸਾਹਿਤ ਅਕੈਡਮੀ ਦਾ ਪੁਰਸਕਾਰ ਮਿਲ਼ ਚੁੱਕਾ ਹੈ।
ਗੁਰਦੇਵ ਸਿੰਘ ਰੁਪਾਣਾ ਦਾ ਅਸਲ ਨਾਂ ਗੁਰਦੇਵ ਸਿੰਘ ਵਿਰਕ ਹੈ। ਪਿੰਡ ਵਿਚ ਬਹੁਤੇ ਵਿਰਕ ਹੋਣ ਕਾਰਨ ਉਨ੍ਹਾਂ ਦੇ ਸਕੂਲ ਵਿਚ ਹੀ ਸੱਤ ਗੁਰਦੇਵ ਸਿੰਘ ਵਿਰਕ ਸਨ। ਇਸ ਲਈ ਜਦੋਂ ਗੁਰਦੇਵ ਸਿੰਘ ਨੇ ਆਪਣੀਆਂ ਕਹਾਣੀਆਂ ਛਪਵਾਉਣੀਆਂ ਸ਼ੁਰੂ ਕੀਤੀਆਂ ਤਾਂ ਪਿੰਡ ਰੁਪਾਣੇ ਕਰਕੇ ਉਸ ਨੇ ਆਪਣਾ ਨਾਂ 'ਗੁਰਦੇਵ ਸਿੰਘ ਰੁਪਾਣਾ' ਰੱਖ ਲਿਆ।[1]
ਜਨਮ ਅਤੇ ਸਿੱਖਿਆ
[ਸੋਧੋ]1936 ਦੇ ਵਿਸਾਖੀ ਵਾਲੇ ਦਿਨ ਮੁਕਤਸਰ ਨੇੜਲੇ ਪਿੰਡ ਰੁਪਾਣਾ ਵਿਚ ਜਨਮੇ ਗੁਰਦੇਵ ਨੇ ਪ੍ਰਾਇਮਰੀ ਪਿੰਡ ਦੇ ਸਕੂਲ ਤੋਂ, ਮੈਟਰਿਕ ਖਾਲਸਾ ਹਾਈ ਸਕੂਲ ਮੁਕਸਤਰ ਤੋਂ ਅਤੇ ਬੀ.ਏ. ਸਰਕਾਰੀ ਕਾਲਜ ਮੁਕਤਸਰ ਤੋਂ ਪਾਸ ਕੀਤੀ।[2] ਗੁਰਦੇਵ ਸਿੰਘ ਰੁਪਾਣਾ ਇੱਕ ਅਧਿਆਪਕ ਵਜੋਂ ਰਿਟਾਇਰ ਹੋ ਚੁੱਕਾ ਹੈ। ਉਸ ਨੇ ਬੀ. ਏ. ਸਰਕਾਰੀ ਕਾਲਜ ਮੁਕਤਸਰ ਤੋਂ ਪਾਸ ਕਰਕੇ ਬੀ. ਐਡ. ਚੰਡੀਗੜ੍ਹ ਤੋਂ ਪਾਸ ਕੀਤੀ। ਉਸ ਤੋਂ ਬਾਅਦ ਐਮ. ਏ. ਦਿੱਲੀ ਯੂਨੀਵਰਸਿਟੀ ਤੋਂ ਪਹਿਲੇ ਦਰਜੇ ਵਿੱਚ ਕੀਤੀ। ਪੀ-ਐਚ.ਡੀ. ਕਾਦਰ ਯਾਰ ਤੇ ਤਿਰਲੋਕ ਸਿੰਘ ਕੰਵਰ ਗਾਈਡ ਦੀ ਰਹਿਨੁਮਾਈ ਵਿੱਚ ਕੀਤੀ। ਰੁਪਾਣਾ ਨੇ ਪਹਿਲੀ ਕਹਾਣੀ “ਦੇਵਤੇ ਪੁੱਜ ਨਾ ਸਕੇ” ਕਾਲਜ ਪੜ੍ਹਦੇ ਸਮੇਂ ਦੌਰਾਨ 'ਪੰਜ ਦਰਿਆ' ਰਸਾਲੇ,ਜਿਸ ਦੇ ਸੰਪਾਦਕ ਪ੍ਰੋਫੈਸਰ ਮੋਹਨ ਸਿੰਘ ਸਨ ਨੂੰ ਭੇਜੀ ਸੀ ਜੋ ਉਹਨਾਂ ਨੇ "ਦਰਾਉਪਤੀ" ਦੇ ਨਾਮ ਤੇ ਛਾਪੀ ਸੀ।
ਸਾਹਿਤ ਰਚਨਾ
[ਸੋਧੋ]1970 ਵਿਚ ‘ਇਕ ਟੋਟਾ ਔਰਤ’ ਨਾਮੀ ਕਹਾਣੀ ਸੰਗ੍ਰਹਿ ਨਾਲ ਪੰਜਾਬੀ ਦੇ ਸਾਹਿਤਕ ਜਗਤ ਵਿਚ ਪ੍ਰਵੇਸ਼ ਪਾਉਣ ਵਾਲੇ ਰੁਪਾਣੇ ਦੇ ਹੁਣ ਤਕ ਛਪੇ ਛੇ ਸੰਗ੍ਰਹਿਆਂ (ਅੱਖ ਦਾ ਜਾਦੂ, ਡਿਫੈਂਸ ਲਾਈਨ, ਸ਼ੀਸ਼ਾ ਤੇ ਹੋਰ ਕਹਾਣੀਆਂ, ਰਾਂਝਾ ਵਾਰਿਸ ਹੋਇਆ, ਆਮ ਖ਼ਾਸ) ਵਿਚ ਸ਼ਾਮਿਲ ਕਹਾਣੀਆਂ ਦੀ ਗਿਣਤੀ ਮਸਾਂ ਪੰਜਾਹਾਂ ਨੂੰ ਢੁਕਦੀ ਹੈ। ‘ਜਲਦੇਵ’, ‘ਆਸੋ ਦਾ ਟੱਬਰ’, ‘ਗੋਰੀ’, ‘ਸ਼੍ਰੀਪਰਵਾ’ ਵਰਗੇ ਨਾਵਲਾਂ ਤੋਂ ਇਲਾਵਾਂ ‘ਟੁੱਟਦੇ ਬੰਧਨ’ (ਨਿਬੰਧ), ‘ਵੀਰਾਨੇ ਤੇ ਬਹਾਰਾਂ’ (ਦੋਸਤੋਵਸਕੀ ਦੀਆਂ ਕਹਾਣੀਆਂ) ਉਸ ਦੀ ਬੁਚਕੀ ਦਾ ਹੀ ਨਹੀਂ, ਪੰਜਾਬੀ ਜਗਤ ਦਾ ਸਰਮਾਇਆ ਹਨ। ‘ਗੋਰੀ’ ਨਾਵਲ ਵਿਚਲੀ ਅੱਥਰੀ ਰੌਂਅ ਅਤੇ ਅਥਾਹ ਰਵਾਨੀ ਵਾਲੀ ਬਿਰਤਾਂਤਕਾਰੀ ਦੀ ਕੋਈ ਹੋਰ ਮਿਸਾਲ ਪੰਜਾਬੀ ਗਲਪ ਨੇ ਅਜੇ ਸਿਰਜਣੀ ਹੈ।ਪੰਜਾਬੀ ਕਹਾਣੀ ਵਿਚ ਉਸ ਨੂੰ ਅਮਰ ਬਣਾਉਣ ਲਈ ਦੇਸ਼ ਵੰਡ ਨਾਲ ਸੰਬੰਧਿਤ ਉਸ ਦੀਆਂ ਦੋ ਕਹਾਣੀਆਂ ‘ਹਵਾ’ ਅਤੇ ‘ਸ਼ੀਸ਼ਾ’ ਹੀ ਕਾਫ਼ੀ ਹਨ।[3]
ਰਚਨਾਵਾਂ
[ਸੋਧੋ]ਕਹਾਣੀ ਸੰਗ੍ਰਹਿ
[ਸੋਧੋ]- ਇੱਕ ਟੋਟਾ ਔਰਤ (1970)
- ਆਪਣੀ ਅੱਖ ਦਾ ਜਾਦੂ (1978)
- ਡਿਫੈਂਸ ਲਾਈਨ
- ਸ਼ੀਸ਼ਾ
- ਰਾਂਝਾ ਵਾਰਿਸ ਹੋਇਆ
- ਤੇਲਗੂ ਕਹਾਣੀਆਂ (ਤੇਲਗੂ ਕਹਾਣੀਆਂ ਦਾ ਅਨੁਵਾਦ)
- ਵੀਰਾਨੇ ਤੇ ਬਹਾਰਾਂ (ਪਾਸਤੋਵਸਕੀ ਦੀਆਂ ਕਹਾਣੀਆਂ)
- ਆਮ ਖ਼ਾਸ
ਨਾਵਲ
[ਸੋਧੋ]- ਜਲ ਦੇਵ (1987)
- ਗੋਰੀ (1983)
- ਆਸੋ ਦਾ ਟੱਬਰ
- ਸ਼੍ਰੀ ਪਾਰਵਾ
ਅਖਬਾਰਾਂ ਵਿੱਚ ਪ੍ਰਕਾਸ਼ਤ ਰਚਨਾਵਾਂ
[ਸੋਧੋ]- ਚੋਣਾਂ ਦਾ ਸ਼ਰਨਾਰਥੀ[4]
ਗੈਰ-ਗਲਪ
[ਸੋਧੋ]- ਕਾਦਰਯਾਰ-ਇੱਕ ਅਧਿਐਨ (ਸ਼ੋਧ ਪ੍ਰਬੰਧ)
ਇਨਾਮ
[ਸੋਧੋ]- ਪੰਜਾਬੀ ਭਾਸ਼ਾ ਅਕਾਦਮੀ ਨਵੀਂ ਦਿੱਲੀ ਵੱਲੋਂ ਕੁਲਵੰਤ ਸਿੰਘ ਵਿਰਕ ਪੁਰਸਕਾਰ
- ਪੰਜਾਬ ਸਰਕਾਰ ਵੱਲੋਂ ਸ਼ਿਰੋਮਣੀ ਸਾਹਿਤਕਾਰ ਪੰਜਾਬ ਪੁਰਸਕਾਰ
- ਬਲਰਾਜ ਸਾਹਨੀ ਪੁਰਸਕਾਰ
- ਪ੍ਰਿੰਸੀਪਲ ਸੁਜਾਨ ਸਿੰਘ ਅਵਾਰਡ
- ਪੰਜਾਬੀ ਅਕਾਦਮੀ ਨਵੀ ਦਿੱਲੀ ਵਲੋਂ 1983 ਵਿੱਚ ਗਲਪ ਪੁਰਸਕਾਰ ਨਾਵਲ ਗੋਰੀ ਲਈ
- ਪੰਜਾਬੀ ਅਕਾਦਮੀ ਨਵੀ ਦਿੱਲੀ ਵਲੋਂ 2015 ਵਿੱਚ ਨਾਵਲ ਸ਼੍ਰੀ ਪਾਰਵਾ ਸਨਮਾਨਿਤ
- ਢਾਹਾਂ ਪੁਰਸਕਾਰ ਕੈਨੇਡਾ 2019 ਵਿਚ ਕਹਾਣੀ ਸੰਗ੍ਰਿਹ ਆਮ ਖਾਸ ਲਈ
- ਸਾਹਿਤ ਅਕੈਡਮੀ ਇਨਾਮ 2021 ਵਿਚ ਕਹਾਣੀ ਸੰਗ੍ਰਿਹ ਆਮ ਖਾਸ ਲਈ
ਹਵਾਲੇ
[ਸੋਧੋ]- ↑ Service, Tribune News. "ਗਲਪਕਾਰੀ ਦਾ ਨੈਸ਼ਨਲ ਚੈਂਪੀਅਨ ਗੁਰਦੇਵ ਰੁਪਾਣਾ". Tribuneindia News Service. Retrieved 2021-05-10.
- ↑ ਗੁਰਬਚਨ ਸਿੰਘ ਭੁੱਲਰ, Tribune News. "ਗੋਰੀ ਦੇ ਹੱਥ ਵਿਚ ਫੜਿਆ ਸੂਹਾ ਗੁਲਾਬ: ਗੁਰਦੇਵ ਸਿੰਘ ਰੁਪਾਣਾ". Tribuneindia News Service. Retrieved 2021-03-17.
- ↑ ਡਾ. ਧਨਵੰਤ ਕੌਰ*, Tribune News. "ਮਨੁੱਖੀ ਮਨ ਦੀਆਂ ਬੁਝਾਰਤਾਂ ਪਾਉਣ ਵਾਲਾ ਗੁਰਦੇਵ ਰੁਪਾਣਾ". Tribuneindia News Service. Retrieved 2021-03-21.
- ↑ ਗੁਰਦੇਵ ਸਿੰਘ ਰੁਪਾਣਾ (2019-01-06). "ਚੋਣਾਂ ਦਾ ਸ਼ਰਨਾਰਥੀ". Tribune Punjabi. Retrieved 2019-01-08.[permanent dead link]