ਸਮੱਗਰੀ 'ਤੇ ਜਾਓ

ਵਰਤੋਂਕਾਰ:Gill love

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ



ਆਚਾਰੀਆ ਵਾਂਗਭੱਟ

[ਸੋਧੋ]

( 12 ਵੀਂ ਸਦੀ ਦਾ ਪਹਿਲਾ ਭਾਗ। )

[ਸੋਧੋ]

ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਦੋ ਵਾਗਭੱਟਾਂ ਦਾ ਉਲੇਖ ਮਿਲਦਾ ਹੈ। ਇਹਨਾਂ ਵਿੱਚੋਂ ਪਹਿਲੇ ਨੇ  'ਵਾਗਭਟਾਲੰਕਾਰ' ਅਤੇ ਪ੍ਰਮੁੱਖਦੂਜੇ ਨੇ 'ਕਾਵਿਆਨੁਸਾਸਨ' ਨਾਮ ਦੇ ਅਲੰਕਾਰਸ਼ਾਸਤਰੀ ਗ੍ਰੰਥਾਂ ਦੀ ਰਚਨਾ ਕੀਤੀ ਹੈ। ਵਾਂਗਭੱਟਲੰਕਾਰ ਗ੍ਰੰਥ ਦੇ ਰਚਯਤਾ ਵਾਂਗਭੱਟ ਪਹਿਲਾਂ ਹੋਏ; ਇਸੇ ਲਈ ਇਹਨਾਂ ਨੂੰ 'ਵਾਗਭਟ ਪ੍ਰਥਮ ' ਕਿਹਾ ਜਾਂਦਾ ਹੈ । ਇਹਨਾਂ ਦਾ ਇਹ ਗ੍ਰੰਥ ਜ਼ਿਆਦਾ ਵਿਵੇਚਨਾਤਮਕ ਨਹੀਂ ਹੈ।

ਜੀਵਨ ਬਾਰੇ

[ਸੋਧੋ]

ਆਚਾਰੀਆ ਵਾਗ੍ਭੱਟ _1 ਦੇ ਵਿਅਕਤੀਗਤ ਜੀਵਨ ਅਤੇ ਸਮੇਂ ਬਾਰੇ ਨਿਸ਼ਚਿਤ ਉੱਲੇਖ ਮਿਲਦੇ ਹਨ। ਇਹ ਜੈਨ ਮੱਤ ਦੇ ਅਨੁਯਾਯੀ ਅਤੇ ਅਚਾਰੀਆ ਹੇਮਚੰਦ੍ਰ (1088_1173)  ਦੇ ਸਮਕਾਲੀਨ ਸਨ। ਇਹਨਾਂ ਦੇ ਪਿਤਾ ਦਾ ਨਾਮ 'ਸੋਮ ਸੀ ਅਤੇ ਉਹ ਕਿਸੇ ਰਾਜਾ ਦੇ ਮੰਤਰੀ ਪਦ ਤੇ ਆਸੀਨ ਸਨ। ਇਹਨਾਂ ਦੇ ਇੱਕ ਸ਼ਲੋਕ ਦੀ ਟੀਕਾ ਤੋਂ ਜਾਪਦਾ ਹੈ ਕਿ ਇਨ੍ਹਾਂ ਦਾ ਪ੍ਰਾਕ੍ਰਿਤ ਭਾਸ਼ਾ ਚੁਣੋ 'ਬਾਹੜ' ਅਥਵਾ 'ਵਾਹੜ' ਨਾਂ ਸੀ[1]। ਇਹ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦੋਹਾਂ ਭਾਸ਼ਾਵਾਂ ਦੇ ਚੰਗੇ ਵਿਦਵਾਨ ਸਨ। ਇਹਨਾਂ ਦਾ ਸਮਾਂ ਨਿਸ਼ਚਿਤ ਕਰਨ  ਚ ਵੀ ਕੋਈ ਕਠਿਨਾਈ ਨਹੀਂ ਹੈ ਕਿਉਂਕਿ ਇਨ੍ਹਾਂ ਨੇ ਆਪਣੇ ਗ੍ਰੰਥ ਦੇ ਸ੍ਵੈ _ਰਚਿਤ ਉਦਾਹਰਣਾਂ ਰਾਹੀਂ 'ਅਨਹਿਲਵਾੜ੍ਹ' ਦੇ ਚਾਲੁਕਯਵੰਸੀ਼ ਰਾਜਾ 'ਕਰਣ ਦੇਵ' ਦੇ ਪੁੱਤਰ ਜਯਸਿੰਘ ਦੀ ਅਨੇਕ ਥਾਵਾਂ ਤੇ ਉਸਤਤੀ ਕੀਤੀ ਹੈ। ਇਸ ਤੋਂ ਜਾਪਦਾ ਹੈ ਕਿ ਆਚਾਰੀਆ ਵਾਗ੍ਭਟ_1ਦਾ ਰਾਜਾ ਜਯਸਿੰਘ (ਸ਼ਾਸਨਕਾਲ 1093-1143 ਈ. ਸਦੀ) ਨਾਲ ਕਾਫੀ ਗਹਿਰਾ ਸੰਬੰਧ ਰਿਹਾ ਹੋਵੋਗਾ। ਇਸ ਲਈ ਵਾਗ੍ਭਟ-1ਦਾ ਸਮਾਂ 12 ਵੀਂ ਈਂ. ਸਦੀ ਦਾ ਪਹਿਲਾ ਭਾਗ ਮੰਨਿਆ ਜਾ ਸਕਦਾ ਹੈ।

       ਰਚਨਾ ਬਾਰੇ

[ਸੋਧੋ]

ਆਚਾਰੀਆ ਵਾਗ੍ਭਟ -1 ਦੀ ਕਾਵਿਸ਼ਾਸਤਰੀ ਇੱਕੋਂ ਰਚਨਾ 'ਵਾਗ੍-ਭਟਾਲੰਕਾਰ' ਪ੍ਰਾਪਤ ਹੈ।ਇਸ ਵਿੱਚ ਵਾਗ੍ਭੱਟ ਨੇ 'ਨੇਮੀਨਿਰਮਾਣ ਮਹਾਂਕਾਵਿ' ਦੇ ਛੇ ਸਲੋਕਾਂ ਨੂੰ ਉੱਧ੍ਰਿਤ ਕੀਤਾ ਹੈ ਜਿਨ੍ਹਾਂ ਵਿੱਚੋਂ ਇੱਕ ਪੂਰਾ ਸਲੋਕ ' ਕ' ਅੱਖਰ ਦਾ ਬਣਿਆ ਹੈ। ਕੁੱਝ ਵਿਦਵਾਨਾਂ ਦਾ ਮਤ ਹੈ ਕਿ ਇਸ ਮਹਾਂਕਾਵਿ ਦਾ ਰਚਯਤਾ ਦੀ ਕੋਈ ਵਾਗ੍ਭਟ ਹੀ ਹੈ; ਪਰੰਤੂ ਉਕਤ 'ਕ' ਅੱਖਰ ਵਾਲਾ ਸਲੋਕ ਇਸ ਮਹਾਂਕਾਵਿ 'ਚ ਪ੍ਰਾਪਤ ਨਹੀਂ ਹੈ।ਦੂਜਾ ਇਹ ਪ੍ਰਸਿੱਧ ਹੈ ਕਿ ਇਹਨਾਂ ਦੇ ਉਕਤ ਗ੍ਰੰਥ ੜ'ਚ ਸਾਰੇ ਉਦਾਹਰਣ ਸ੍ਰਵੈ - ਰਚਿਤ ਹਨ; ਹੋ ਇਸ ਲਈ ਦੋਨੋਂ ਰਚਨਾਵਾਂ ਦਾ ਲੇਖਕ ਇੱਕੋਂ ਹੈ ਜਾਂ ਵੱਖ- ਵੱਖ? ਦਾ ਪ੍ਰਸ਼ਨ ਉੱਠਣਾ ਸੁਭਾਵਿਕ ਹੀ ਹੈ? ਇਸ ਸੰਦੇਹ ਦਾ ਨਿਵਾਰਣ ਡਾ.ਪੀ.ਵੀ. ਕਾਣੇ ਦੇ ਮਤ ਵਿੱਚ ਵਿਦਮਾਨ ਹੈ, ਜਿਹਨਾ ਨੇ ਮਹਾਕਾਵਿ ਅਤੇ ' ਵਾਗ੍ਭਟਾਲੰਕਾਰ' ਦੋਹਾਂ ਦਾ ਲੇਖਕ ਵਾਗ੍ਭਟ -1. ਨੂੰ ਹੀ ਮੰਨਿਆ ਹੈ4।[2]

      ਵਾਗਭੱਟਲੰਕਾਰ ਗ੍ਰੰਥ ਬਾਰੇ

[ਸੋਧੋ]

  ਆਚਾਰੀਆ ਵਾਗ੍ਭਟ -1 ਦਾ ਗ੍ਰੰਥ 'ਵਾਗ੍ਭਾਲੰਕਾਰ' ਕੋਈ ਵਿਸ਼ਾਲ ਗ੍ਰੰਥ ਨਹੀਂ ਹੈ ਅਤੇ ਇਹ ਪੰਜ ਪਰਿੱਛੇਦਾਂ 'ਚ ਵੰਡਿਆ ਹੋਇਆ ਹੈ। ਇਸ ਵਿਚ 260 ਕਾਰਿਕਾਵਾਂ ਹਨ; ਜ਼ਿਆਦਾਤਰ ਕਾਰਿਕਾਵਾਂ 'ਅਨੁਸ਼ਟੁਪ' ਛੰਦ ਅਤੇ ਪਰਿਛੇਦਾਂ ਦੇ ਅੰਤ 'ਚ ਕੁੱਝ ਸਲੋਕ ਦੂਜੇ ਛੰਦਾਂ 'ਚ ਵੀ ਰਚੇ ਹੋਏ ਹਨ ਅਤੇ ਓਜੋਗੁਣ ਦਾ ਵਿਵੇਚਨ ਕਰਨ ਵਾਲਾ ਇੱਕ ਆਤ੍ ਗਦਭਾਗ ਵੀ 5 [3]ਹੈ ਇਸ ਗ੍ਰੰਥ ਦੇ ਸਾਰੇ ਉਦਾਹਰਣ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦੋਹਾਂ ਭਾਸ਼ਾਵਾਂ'ਚ ਸ੍ਵੈ - ਰਚਿਤ ਹਨ ਜਿਸ ਤੋਂ ਇਹਨਾਂ ਦੇ ਦੋ ਭਾਸ਼ਾਵਾਂ 'ਤੇ ਪੂਰੇ ਅਧਿਕਾਰ ਦਾ ਗਿਆਨ ਹੁੰਦਾ ਹੈ।

[ਸੋਧੋ]

ਗ੍ਰੰਥ ਵਿੱਚ ਪ੍ਰਤਿਪਾਦਿਤ ਵਿਸੈ਼ ਦਾ ਕ੍ਰਮ ਨਿਮਨ ਹੈ

[ਸੋਧੋ]

ਪਰਿਛੇਦ-1.ਵਿੱਚ ਕਾਵਿ ਦਾ ਸਰੂਪ; ਕਾਵਿ ਦੇ ਉਤਪਾਦਕ ਕਾਰਣ; ਕਾਵਿ- ਲਕਸ਼ਣ ਦੀ ਵਿਆਖਿਆ; ਕਾਵਿ-ਉਤਪੱਤੀ ਦੇ ਕਾਰਣ-ਪ੍ਰਤਿਭਾ, ਵਿਉਤਪੱਤੀ; ਅਭਿਆਸ; ਕਾਵਿ-ਰਚਨਾ ਲੲੀ ਅਨੁਕੂਲ ਪਰਿਸਥਿਤੀਆਂ ਅਤੇ ਇਹਨਾਂ ਵਿੱਚ ਅਪਨਾਉਣਯੋਗ ਪਰੰਪਰਾਵਾਂ ਦਾ ਵਰਣਨ।

ਪਰਿਛੇਦ-2. ਵਿੱਚ ਕਾਵਿ -ਰਚਨਾ ਕਰਨਯੋਗ- ਸੰਸਕ੍ਰਿਤ, ਪ੍ਰਾਕ੍ਰਿਤ,ਅਪਭ੍ਰੰਸ਼,ਪੈਸਾਚੀ (ਭੂਤਭਾਸਾ) ਭਾਸ਼ਾਵਾਂ ਦਾ ਪ੍ਰਤਿਪਾਦਨ;ਕਾਵਿ ਦੇ ਛੰਦੋਬੱਧ, ਗਦਨਿਬੱਧ,ਗਦ-ਪਦਮਿਸ੍- ਤਿੰਨ ਭੇਦ; ਪਦ ਅਤੇ ਵਾਕ ਦੇ ਕਾਵਿਗਤ ਅੱਠ ਦੋਸ਼ਾਂ ਅਤੇ ਅਰਥਦੋਸ਼ਾਂ ਦਾ ਵਿਵੇਚਨ।

ਪਰਿਛੇਦ-3. ਵਿੱਚ ਕਾਵਿਗਤ ਦਸ ਗੁਣਾਂ ਦਾ ਉਦਾਹਰਣਸਹਿਤ ਵਿਵੇਚਨ।

ਪਰਿਛੇਦ-4.ਵਿੱਚ ਚਾਰ ਸ਼ਬਦਾਲੰਕਾਰਾਂ; ਪੈਂਤੀ ਅਰਥਲੰਕਾਰਾਂ; ਵੈਦਰਭੀ ਅਤੇ ਗੌੜ੍ਹੀ ਦੋ ਰੀਤੀਆਂ ਦਾ ਪ੍ਰਤਿਪਾਦਨ।

ਪਰਿਛੇਦ-5 ਵਿੱਚ ਨੌਂ ਰਸਾਂ; ਨਾਇਕਾਂ-ਨਾਇਕਾ ਦੇ ਭੇਦਾਂ ਅਤੇ ਇਹਨਾਂ ਨਾਲ ਸੰਬੰਧਿਤ ਦੂਜੇ ਵਿਸ਼ਿਆਂ ਦਾ ਨਿਰੂਪਣ।[4]

ਆਚਾਰੀਆ ਵਾਗ੍ਭਟ -1 ਦੇ ਉਕਤ ਗ੍ਰੰਥ 'ਚ ' ਨਾਟ੍ਯਸਾਸਤ੍ਰ' ਨਾਲ ਸੰਬੰਧਿਤ ਵਿਸ਼ਿਆਂ ਨੂੰ ਛੱਡ ਕੇ ਲਗਭਗ ਅਲੰਕਾਰ - ਸ਼ਾਸਤਰੀ ਸਾਰਿਆਂ ਵਿਸ਼ਿਆਂ ਦਾ ਸੰਖੇਪ 'ਚ ਪ੍ਰਤਿਪਾਦਨ ਹੋਇਆ ਹੈ। ਵਿਸੈ਼ - ਪ੍ਰਤਿਪਾਦਨ ਦੇ ਪੱਖੋਂ ਪ੍ਰਾਚੀਨ ਆਚਾਰੀਆ ਤੋਂ ਕਿਤੇ-ਕਿਤੇ ਵੱਖਰਾਪਨ ਦਿਖਾਈ ਦੇਂਦਾ ਹੈ:- ਇਹਨਾਂ ਨੇ ਆਚਾਰੀਆ ਮੰਮਟ ਦੇ ਤਿੰਨ ਗੁਣਾਂ ਦੀ ਥਾਂ ਦਸ ਗੁਣਾਂ ਦਾ ਅਤੇ ਤਿੰਨ ਰੀਤੀਆਂ ਦੀ ਥਾਂ ਸਿਰਫ਼ ਵੈਦਰਭੀ ਅਤੇ ਗੌੜੀ ਦੋ ਰੀਤੀਆਂ ਦਾ ਹੀ ਵਿਵੇਚਨ ਕੀਤਾ ਹੈ। ਚਾਹੇ ਇਹ ਛੋਟਾ-ਜਿਹਾ ਗ੍ਰੰਥ ਹੈ ਪਰ ਫਿਰ ਵੀ ਭਾਰਤੀ ਕਾਵਿ- ਸ਼ਾਸਤਰ ਦੇ ਇਤਿਹਾਸ ਦੀ ਦ੍ਰਿਸ਼ਟੀ ਤੋਂ ਇਸ ਗ੍ਰੰਥ ਨੂੰ ਇੱਕ ਜੋੜਨ ਵਾਲੀ ਕੜੀ ਜ਼ਰੂਰ ਕਿਹਾ ਜਾ ਸਕਦਾ ਹੈ।

ਆਚਾਰੀਆ ਵਾਗਭੱਟ 2

[ਸੋਧੋ]

(14ਵੀਂ ਈ. ਸਦੀ ਦੇ ਲਗਪਗ)

[ਸੋਧੋ]

ਆਚਾਰੀਆ ਵਾਗ੍ਭਟ_੨

(14 ਵੀਂ ਈ. ਸਦੀ ਦੇ ਲਗਭਗ)

ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿਚ ਅਚਾਰੀਆ ਵਾਗਭਟ_2 ਨੂੰ ਇੱਕ ਬਹੁਤ ਪ੍ਰਸਿੱਧ ਕਾਵਿਸ਼ਾਸਤਰੀ ਰਚਨਾ 'ਕਾਵਿ_ਅਨੁਸਾ਼ਸਨ' ਦੇ ਲੇਖਕ ਵਜੋਂ ਜਾਣਿਆ ਜਾਂਦਾ ਹੈ। ਇਹ ਵਾਗ੍ਭਟ_੧ ਤੋਂ ਵੱਖਰੇ ਹਨ, ਇਹ ਗੱਲ ਉਨ੍ਹਾਂ ਦੀ ਆਪਣੀ ਹੀ ਰਚਨਾ ਚ ਵਿਦਮਾਨ ਉੱਲੇਖਾਂ ਤੋਂ ਸਪੱਸ਼ਟ ਹੋ ਜਾਂਦੀ ਹੈ। ਦੂਜਾ , ਗ੍ਰੰਥ ਚੋਂ ਪ੍ਰਤਿਪਾਦਿਤ ਵਿਸੇ਼ ਅਤੇ ਸੈ਼ਲੀ ਵੀ ਇਹਨਾਂ ਨੂੰ ਪਹਿਲੇ ਵਾਗਭਟ ਤੋਂ ਵੱਖਰਾ ਕਰਦੀ ਹੈ। ਇੱਕੋ ਵਿਸੈ਼ ਲੲੀ ਦੂਜੇ ਗ੍ਰੰਥ ਦੀ ਰਚਨਾ ਕਰਨ ਚ ਵੀ ਕੋਈ ਔਚਿਤਯ ਨਹੀਂ ਜਾਪਦਾ ਹੈ ਇਸ ਤੋਂ ਇਲਾਵਾ ਦੋਹਾਂ ਦੇ ਵਿਵਕਾਰ ਸਮੇਂ ਦਾ  ਬਹੁਤ ਵੱਡਾ ਅੰਤਰਾਲ ਵੀ ਦੋਹਾਂ ਨੂੰ ਵੱਖ-ਵੱਖ ਹੀ ਸਿੱਧ ਕਰਦਾ ਹੈ।

    ਅਚਾਰੀਆ ਵਾਗ੍ਭਟ _2 ਦੇ ਜੀਵਨ ਅਤੇ ਸਮੇਂ ਬਾਰੇ ਕੋਈ ਸੂਚਨਾ ਪ੍ਰਾਪਤ ਨਹੀਂ ਹੈ। ਸਿਰਫ ਇਹਨਾਂ ਦੇ ਗ੍ਰੰਥ ਚ ਪ੍ਰਾਪਤ ਕੁੱਝ ਉੱਲੇਖਾਂ ਦੇ ਆਸਰੇ ਹੀ ਕੁੱਝ ਤੱਥਾਂ ਦੀ ਕਲਪਨਾ ਕੀਤੀ ਜਾ ਸਕਦੀ ਹੈ। ਇਹ ਜੈਨ ਮੱਤ ਦੇ ਅਨੁਯਾਯੀ ਅਤੇ 'ਨੇਮੀਕੁਮਾਰ' ਦੇ ਪੁੱਤਰ ੧ਸਨ (ਜਦੋਂ ਕਿ ਪਹਿਲੇ ਦੇ ਪਿਤਾ 'ਸੋਮ' ਸਨ[5])। ਇਹਨਾਂ ਦੁਆਰਾ ਆਪਣੇ ਗ੍ਰੰਥ ਚ ਭੇਦਪਾਟ ,ਰਾਹੜ੍ਹਪੁਰ,ਨਲੋਟਕਪੁਰ ਆਦਿ ਦੇ ਉਲੇਖ ਤੋਂ ਜਾਪਦਾ ਹੈ ਕਿ ਇਹ ਮੇਵਾੜ੍ਹ ਪ੍ਰਦੇਸ਼ ਦੇ ਰਹਿਣ ਵਾਲੇ ਹੋਣਗੇ? ਇਹਨਾਂ ਨੂੰ ਪਹਿਲੇ ਵਾਗ੍ਭਟ ਤੋਂ ਵੱਖਰਾ ਕਰਨ ਲਈ ਸਭਤੋਂ ਪੱਕਾ ਪ੍ਰਮਾਣ ਹੈ ਕਿ ਆਪਣੇ ਆਪ ਤਿੰਨ ਗੁਣਾਂ ਦਾ ਵਿਵੇਚਨ ਕੀਤਾ ੨ ਹੈ। ਇਸ ਲਈ ਇਹ ਵਾਗ੍ਭਟ ਪਹਿਲੇ ਵਾਗ੍ਭਟ ਤੋਂ ਬਿਲਕੁਲ ਭਿੰਨ ਹੈ ਅਤੇ ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਇਹਨਾਂ ਦੀ ਵਾਗ੍ਭਟ _੨ ਦੇ ਰੂਪ ਚ ਹੀ ਪ੍ਰਸਿੱਧੀ ਹੈ।ਵਾਗ੍ਭਟ _੨ ਨੇ ਆਪਣੇ ਗ੍ਰੰਥ ਚ ਮੰਮਟ ਅਤੇ ਵਾਗ੍ਭਟ _੧ ਦਾ ਉਲੇਖ ਕੀਤਾ ਹੈ; ਇਸ ਲਈ ਇਹਨਾਂ ਦਾ ਸਮਾਂ 12ਵੀਂ ਸਦੀ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਭਾਰਤੀ ਕਾਵਿ ਸ਼ਾਸਤਰ ਦੇ ਸਮੀਖਿਆਕਾਰਾਂ ਅਤੇ ਸੰਸਕ੍ਰਿਤ ਸਾਹਿਤ ਦੇ ਇਤਿਹਾਸਕਾਰਾਂ ਦੇ ਅਨੁਸਾਰ ਇਹ 14 ਵੀਂ ਈ . ਸਦੀ ਦੇ ਲਗਭਗ ਹੋਏ ਹੋਣਗੇ ‌3।[6]

ਅਧਿਆਇ-2. ਵਿੱਚ ਪਦ ਅਤੇ ਵਾਕ ਦੇ 16-16 ਭੇਦ ; ਅਰਥ ਦੇ 14 ਭੇਦ ; ਦੰਡੀ - ਵਾਮਨ -ਵਾਗ੍ਭਟ -੧ ਆਦਿ ਦੁਆਰਾ ਨਿਰੂਪਿਤ ਦਸ ਗੁਣਾਂ ਦਾ ਵਿਵੇਚਨ ਕਰਕੇ ਆਪਣੇ ਮਤਾਨੁਸਾਰ ਮਾਧੁਰਯ ,ਓਜ , ਪ੍ਰਸਾਦ ਤਿੰਨ ਗੁਣਾਂ ਦਾ ਵਿਵੇਚਨ; ਵੈਦਰਭੀ ,ਗਉੜੀ ,ਪਾਂਚਾਲੀ ਤਿੰਨ ਰੀਤੀਆਂ ਦਾ ਪ੍ਰਤਿਪਾਦਨ।

ਅਧਿਆਇ-3. ਵਿੱਚ 63 ਅਰਥਾਲੰਕਾਰਾਂ ਦਾ ਲਕ੍ਸ਼ਣ- ਉਦਾਹਰਣ ਸਾਹਿਤ ਵਿਵੇਚਨ ਇਹਨਾਂ ਅਲੰਕਾਰਾਂ ਵਿਚ - ਅਨਯ ,ਅਪਰ,ਪੂਰਵ ,ਲੇਸ਼, ਪਿਹਿਤ,ਮਤ,ਉਭਯਨਿਆਸ, ਭਾਵ , ਆਸੀ਼ਹ- ਇਹ ਨਵੇਂ ਅਤੇ ਵਿਲਕ੍ਸ਼ਣ ਅਲੰਕਾਰ ਜਾਪਦੇ ਹਨ।

ਅਧਿਆਇ-4. ਵਿੱਚ ਛੇ ਸ਼ਬਦਾਲੰਕਾਰਾਂ ਦਾ ਲਕ੍ਸ਼ਣ- ਉਦਾਹਰਣਸਹਿਤ ਵਿਵੇਚਨ।

ਅਧਿਆਇ-5. ਵਿੱਚ ਨੌਂ ਰਸ ;ਵਿਭਾਵ -ਅਨੁਭਾਵ -ਵਿਅਭਿਚਾਰਿਭਾਵਾਂ ਦਾ ਪ੍ਰਤਿਪਾਦਨ; ਨਾਇਕ - ਨਾਇਕਾਂ ਭੇਦ; ਪ੍ਰੇਮ ਦੀਆਂ ਦਸ ਅਵਸਥਾਵਾਂ ਅਤੇ ਰਸ - ਦੋਸ਼ਾਂ ਦਾ ਵਿਵੇਚਨ ਹੈ।

      ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿਚ ਅਚਾਰੀਆ ਵਾਗ੍ਭਟ -2 ਨੂੰ ਜ਼ਿਆਦਾ ਮਹੱਤਵ ਨਹੀਂ ਮਿਲਿਆ ਕਿਉਂਕਿ ਜ਼ਿਆਦਾਤਰ ਸਮੀਖਿਆਕਾਰਾਂ ਦੀ ਧਾਰਣਾ ਹੈ ਕਿ ਇਨ੍ਹਾਂ ਨੇ ਸਿਰਫ ਪ੍ਰਾਚੀਨ ਕਾਵਿ ਸ਼ਾਸਤਰ ਦੇ ਸਿਧਾਂਤਾਂ ਅਤੇ ਮਤਾਂ ਦਾ ਹੀ ਸੰਗ੍ਰਹਿ ਕੀਤਾ ਹੈ। ਪਰ ਇਨ੍ਹਾਂ ਦੁਆਰਾ ਨਵੇਂ ,ਅਪਰ ,ਪੂਰਵ , ਲੇਸ਼ ,ਪਿਹਿਤ, ਮਤ,ਉਭਨਿਆਸ,ਭਾਵ,ਆਸੀ਼ਹ੍-ਨੌਂ ਅਲੰਕਾਰਾਂ ਦੀ ਉਦਭਾਵਨਾ ਪਰਵਰਤੀ ਆਚਾਰੀਆ ਲੲੀ ਜ਼ਰੂਰ ਪ੍ਰੇਰਨਾ ਦੇਣ ਵਾਲੀ ਕਹੀ ਜਾ ਸਕਦੀ ਹੈ।

  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000006-QINU`"'</ref>" does not exist.
  2. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000007-QINU`"'</ref>" does not exist.
  3. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.
  4. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
  5. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
  6. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.