ਸਮੱਗਰੀ 'ਤੇ ਜਾਓ

ਪੰਜਾਬੀ ਸਭਿਆਚਾਰ ਸੌਦਰਯ ਸ਼ਾਸਤਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਸਭਿਆਚਰ:ਸੌਦਰਯ ਸ਼ਾਸਤਰ

[ਸੋਧੋ]

1.[1] ਸਮਾਜਿਕ ਪ੍ਰਸੰਗ ਵਿੱਚ ਮਨੁੱਖੀ ਚੇਤਨਾ ਨੇ ਆਪਣੇ ਵਿਕਾਸ ਦੇ ਸਿਖਰ ਉੱਤੇ ਜਿਹੜੇ ਵਿਲੱਖਣ ਅਤੇ ਸਦੀਵੀ ਨੂੰ ਗ੍ਰਹਿਣ ਕੀਤਾ ਹੈ।ਉਨ੍ਹਾਂ ਵਿੱਚ ਸੁਹਜ-ਅਨੁਭਵ,ਸੁਹਜ-ਚੇਤਨਾ ਅਤੇ ਸੁਹਜ-ਸੰਵੇਦਨਾ ਦਾ ਵਰਤਾਰਾ ਸਭ ਤੋਂ ਅਧਿਕ ਮੌਲਿਕ,ਸੂਖਮ ਅਤੇ ਜਟਿਲ ਸੁਭਾਅ ਦਾ ਧਾਰਨੀ ਹੈ।ਆਪਣੇ ਜੀਵਨ ਦੀਆਂ ਬੁਨਿਆਦੀ ਲੋੜਾਂ ਤੋਂ ਪਾਰ ਸੁਹਜ ਵੱਲ ਦਾ ਸਫਰ ਕੇਵਲ ਮਨੁੱਖ ਦੇ ਹਿੱਸੇ ਹੀ ਆਇਆ ਹੈ।ਮਨੁੱਖੀ ਸਮਾਜਿਕ-ਚੇਤਨਾ ਅਤੇ ਸੁਹਜ-ਭਾਵਨਾ ਦੋ ਵੱਖੋ-ਵੱਖਰੇ ਖੇਤਰ ਨਾ ਹੋ ਕੇ ਇੱਕ ਵਰਤਾਰੇ ਦੀ ਹੋਂਦ-ਵਿਧੀ ਦੇ ਪੂਰਕ ਹਨ।ਸੁਹਜ-ਚੇਤਨਾ ਸਮਾਜਿਕ-ਚੇਤਨਾ ਅਤੇ ਸੁਹਜ-ਦ੍ਰਿਸ਼ਟੀ ਦੀ ਪ੍ਰਚੰਡਤਾ ਅਤੇ ਸੂਖਮਤਾ ਦੇ ਸੁਭਾ ਵਿੱਚ ਕਿਸੇ ਕਿਸਮ ਦਾ ਅੰਤਰ ਤਾਂ ਹੋ ਸਕਦਾ ਹੈ।ਪਰੰਤੂ ਸਮਾਜਿਕ-ਮਨੁੱਖੀ ਚੇਤਨਾ ਦਾ ਮੂਲੋਂ ਸੁਹਜ-ਮੁਕਤ ਹੋਣਾ ਸੰਭਵ ਨਹੀਂ।

2.[2] ਪਰੰਪਰਾਗਤ ਰੂਪ ਵਿੱਚ ਸੁਹਜ-ਵਿਗਿਆਨ ਨੂੰ ਮੁੱਖ ਤੌਰ ਤੇ ਦਰਸ਼ਨ ਦੀ ਇੱਕ ਅਜਿਹੀ ਸ਼ਾਖਾ ਮੰਨਿਆ ਜਾਂਦਾ ਰਿਹਾ ਹੈ।ਜਿਹੜੀ ਸੁੰਦਰਤਾ ਅਤੇ ਕਲਾ ਜਾਂ ਕੁਦਰਤ ਵਿੱਚ ਕਿਸੇ ਅਦ੍ਰਿਸ਼ਟ ਨਿਰਪੇਖ ਸੱਤਾ ਦੇ ਵੱਖ ਵੱਖ ਪ੍ਰਗਟਾ-ਰੂਪ ਦੇ ਅਧਿਐਨ ਨਾਲ ਸੰਬੰਧਿਤ ਸੀ।ਸੁਹਜ-ਸ਼ਾਸਤ ਦੀ ਪੱਛਮੀ ਪਰੰਪਰਾ ਦਰਸ਼ਨ ਦੀ ਇੱੱਕ ਸ਼ਾਖਾ ਵਜੋਂ ਪਲੈਟੋ ਦੇ ਆਦਰਸ਼ਵਾਦੀ ਚਿੰਤਨ ਉੱਤੇ ਆਧਾਰਿਤ ਸੁਹਜ-ਸਿੱਧਾਤਾਂ ਦਾ ਹੀ ਦੁਹਰਾਉ ਮਾਤਰ ਹੈ।ਪਲੈਟੋ ਤੋਂ ਹੀਗਲ ਤੱਕ ਹੀ ਇਹ ਸਮੁੱਚੀ ਪਰੰਪਰਾ ਸੁਹਜ ਨੂੰ ਇੱੱਕ ਪਰਾਭੋਤਿਕ ਵਰਤਾਰੇ ਵਜੋਂ ਗ੍ਰਹਿਣ ਕਰਦਿਆਂ ਇਸ ਨੂੰ ਆਦਰਸ਼/ਪਰਮ ਸੱਤਾ ਦਾ ਹੀ ਪਰਤੌ ਸਵੀਕਾਰ ਕਰਦੀ ਹੈ।ਇਸ ਅਨੁਸਾਰ ਪ੍ਰਕਿਤਕ ਸੁਹਜ ਪਰਮ-ਸੱਤਾ ਦਾ ਸਿੱਧਾ ਅਨੁਕਰਣ ਹੋਣ ਕਾਰਣ ਕਲਾਤਮਕ ਸੁਹਜ ਨਾਲੋਂ ਉਚੇਰਾ ਹੋ ਨਿਬੜਦਾ ਹੈ।ਪਰਮ-ਸੱਤਾ ਵਿਚਲਾ ਇਹ ਸੁਹਜ ਹੀ ਪ੍ਰੇਖਕ ਨੂੰ ਪ੍ਰਾਪਤ ਹੁੰਦਾ ਹੈ।3.[3] ਆਪਣੀ ਚੇਤਨਾ ਦੇ ਇੱਕ ਸਦੀਵੀ ਅਤੇ ਅਨਿੱਖੜ ਤੱਤ ਵਜੋਂ ਮਨੁੱਖ ਸੁਹਜ ਦਾ ਪ੍ਰਤੱਖਣ,ਇਸ ਨੂੰ ਮਾਨਣ ਅਤੇ ਇਸ ਦੀ ਸਿਰਜਨਾ ਵਲ,ਇਸੇ ਕਰਕੇ ਹੀ,ਆਪਣੇ ਵਿਕਾਸ ਦੇ ਮੁੱਢਲੇ ਪੜਾਵਾਂ ਤੋਂ ਹੀ ਨਿਰੰਤਰ ਰੁਚਿਤ ਅਤੇ ਸੰਘਰਸ਼ਸ਼ੀਲ ਰਿਹਾ ਹੈ।ਸੁਹਜ-ਪ੍ਰਤੱਖਣ,ਸੁਹਜ-ਸਿਰਜਨ ਦੇ ਨਾਲ ਨਾਲ ਹੀ ਇਸ ਸੂਖਮ ਅਤੇ ਜਟਿਲ ਵਰਤਾਰੇ ਪਿੱਛੇ ਕੰਮ ਕਰ ਰਹੇ ਨਿਯਮ ਜਾਂ ਇੲ ਦਾ ਵਿਗਿਆਨ ਵੀ ਆਦਿ ਕਾਲ ਤੋਂ ਹੀ ਮਨੁੱਖੀ ਸੋਚ ਅਤੇ ਚਿੰਤਨ ਦਾ ਗੰਭੀਰ ਵਿਸ਼ਾ ਰਿਹਾ ਹੈ। ਪਰੰਤੂ ਸੁਹਜ ਦੇ ਵਿਗਿਆਨ ਜਾਂ ਸ਼ਾਸਤਰ ਨੂੰ ਉਸਾਰਨ ਦੀ ਸਮੁੱਚੀ ਵਿਸ਼ਵ-ਵਿਆਪੀ ਪਰੰਪਰਾ ਨੂੰ ਜ਼ਰਾ ਗਹੁ ਨਾਲ ਵੇਖਿਆ ਜਾਵੇ ਤਾਂ ਇਸ ਵਿਸ਼ੇ ਦੀ ਸੂਖਮਤਾ ਅਤੇ ਜਟਿਲਤਾ ਕਾਰਣ ਇਸ ਵਿੱਚ ਬੜਾ ਸੀਮਤ ਜਿਹਾ ਵਿਕਾਸ ਹੀ ਦ੍ਰਿਸ਼ਟੀਗੋਚਰ ਹੁੰਦਾ ਹੈ। 4.[4] ਸੁਹਜ-ਸੁਆਦ ਦੀ ਉੱਤਪਤੀ ਸਮੱਸਿਆ-ਬੋਧ ਦੀ ਸਮਾਪਤੀ ਦੇ ਸੰਦਰਭ ਨਾਲ ਜੁੱੜੀ ਹੋਈ ਹੈ।ਸਮੱਸਿਆ ਬੋਧ ਦੀ ਸਮਾਪਤੀ ਮਗਰੋਂ ਸੌਦਰਯ ਬੋਧ ਉਤਪੰਨ ਹੁੰਦਾ ਹੈ। ਸੋਦਰਯ ਬੋਧ ਦੇ ਸਮਾਜਿਕ-ਸਿਲਸਿਲੇ ਜਦੋਂ ਕਿਸੇ ਸਭਿਆਚਾਰ ਦਾ ਅਟੁੱਟ ਅੰਗ ਬਣ ਬੈਠਦੇ ਹਨ।ਤਦ ਉਹ ਆਪਣੇ ਆਪ ਦੀ ਸਥਾਪਤੀ ਨਾਲ ਜੋੜਕੇ ਰਸਵਾਦੀ ਅਰਥਾਂ ਦੀ ਵਿਆਖਿਆ ਕਰਨ ਵਾਲੀ ਵਿਦਿਆ ਨੂੰ ਸ਼ਾਸਤਰ ਆਖਿਆ ਜਾਂਦਾ ਹੈ।5.ਵਿਅਕਤੀ-ਆਧਾਰਤ ਹੋਣ ਤੋਂ ਛੁੱਟ,ਆਪਣੇ ਵਿਆਪਕ ਪੱਧਰ ਉੱਤੇ ਸੁਹਜ ਸਮਾਜ ਆਧਾਰਤ ਵੀ ਹੁੰਦਾ ਹੈ। ਵਿਅਕਤੀ ਆਧਾਰਤ ਸੁਹਜ ਦੀ ਆਪਣੀ ਹੋਂਦ ਅਤੇ ਮਹੱਤਾ ਉੱਵੇਂ ਹੀ ਹੈ,ਜਿਵੇਂ ਇੱਕ ਵਿਅਕਤੀ ਦਾ ਮਹੱਤਵ ਅਤੇ ਉਸ ਦੀ ਹੋਂਦ[5] ਇੱਕ ਸਮੁੱਚੇ ਮਨੁੱਖੀ ਸਮਾਜ ਵਿੱਚ ਹੁੰਦੀ ਹੈ।ਜਿਵੇਂ ਅਸੀਂ ਕਿਸੇ ਸਮਾਜ ਦਾ ਵਿਗਿਆਨ ਉਸਾਰਨ ਲਈ ਇੱਕ ਵਿਅਕਤੀ ਨੂੰ ਨਹੀਂ ਬਲਕਿ ਉਸ ਸਮਾਜ ਵਿੱਚ ਰਹਿ ਰਹੇ ਮਨੁੱਖਾ ਦੀ ਸਮੂਹਿਕ ਸ਼ਖਸੀਅਤ ਨੂੰ ਆਧਾਰ ਬਣਾਉਂਦੇ ਹਾਂਂ,ਬਿਲਕੁਲ ਉਵੇ ਹੀ ਕਿਸੇ ਸਭਿਆਚਾਰ ਦੇ ਸੁਹਜ ਦਾ ਸੰਪੂਰਨ ਅਤੇ ਇਕਾਗਰ ਵਿਗਿਆਨ ਉਸਾਰਨ ਲਈ ਉਨ੍ਹਾਂ ਨਿਯਮਾਂ,ਆਧਾਰਾਂ ਅਤੇ ਤੱਤਾਂ ਦਾ ਨਿਖੇੜਾ ਕਰਨਾ ਜ਼ਰੂਰੀ ਹੋ ਜਾਂਦਾ ਹੈ ਜਿਹੜੇ ਉਸ ਸਭਿਆਚਾਰ ਨਾਲ ਸੰਬੰਧਿਤ ਸਮੂਹਕ ਸ਼ਖਸੀਅਤਲ ਲਈ ਬੁਨਿਆਦੀ ਤੌਰ ਤੇ ਸਾਂਝੇ ਹੋਣ। 6.[6] ਸੁਹਜ-ਅਧਿਐਨ ਦੀਆਂ ਉਪਰੋਕਤ ਪ੍ਰਨਾਲੀਆਂ ਦੀ ਤੀਸਰੀ ਵੱਡੀ ਕਮਜ਼ੋਰੀ ਇਸ ਗੱਲ ਵਿੱਚ ਛੁਪੀ ਹੋਈ ਹੈ ਕਿ ਇਹ ਇੱਕ ਮਨੁੱਖੀ ਸਮਾਜਿਕ ਸਮੂਹ ਦੀ ਸਮੂਹਿਕ ਸੁਹਜ-ਚੇਤਨਾ ਦੀ ਹੋਂਦ ਵੱਲ ਚੇਤਨ ਨਹੀਂ ਹਨ। ਇੱਕ ਵਿਸ਼ੇਸ਼ ਕੁਦਰਤੀ ਆਲੇ-ਦੁਆਲੇ,ਪੌਣਪਾਣੀ ਅਤੇ ਇਤਿਹਾਸਕ ਸਮਾਜਿਕ ਆਰਥਿਕ ਪਰਿਸਥਿਤੀਆਂ ਵਿੱਚ ਪੱਲ੍ਹਰਣ ਵਾਲਾ ਮਨੱਖੀ ਸਮੂਹ ਆਪਣੇ ਨਿਵੇਕਲੇ ਸਭਿਆਚਾਰ ਅਨੁਸਾਰ ਹੀ ਮੌਲਿਕ ਸੁਹਜ-ਚੇਤਨਾ ਦਾ ਧਾਰਨੀ ਵੀ ਹੁੰਦਾ ਹੈ।ਆਪਣੀਆਂ ਸਭਿਆਚਾਰਿਕ ਸਿਰਜਨਾਵਾ ਵਿੱਚ ਅਤੇ ਵਿਸੇਸ਼ ਕਰਕੇ ਸੂਖਮ ਕਲਾਵਾਂ ਦੇ ਖੇਤਰ ਵਿੱਚ ਉਹ ਸਮੂਹ ਆਪਣੀ ਸੁਹਜ-ਚੇਤਨਾ ਦੇ ਵਿਲੱਖਣ ਆਦਰਸ਼,ਰੂਪ,ਮਿਆਰ,ਮਾਧਿਅਮ ਅਤੇ ਸੁਹਜ-ਮੁੱਲਾਂ ਨੂੰ ਨਿਰਧਾਰਤ ਕਰਦਾ ਹੈ 7.[4] ਸਮੱਸਿਆ ਬੋਧ ਪ੍ਰਤੀ ਸੁਚੇਤ ਰਹਿਣ ਵਾਲੀ ਕਿਸੇ ਵੀ ਕਿਸਮ ਦੀ ਧਾਰਨਾ ਆਪਣੇ ਆਪ ਦੀ ਸੁੰਤਤਰਤਾ ਗੁਆ ਬੈਠਦੀ ਹੈ। ਇੰਝ ਸਮੱਸਿਆਵਾਂ ਨਾਲ ਦੂਸ਼ਿਤ ਅਤੇ ਪ੍ਰਦੂਸ਼ਿਤ ਰਹਿਣ ਵਾਲੀਆਂ ਚਿੰਤਨ ਪ੍ਰਣਾਲੀਆਂ ਵਿੱਚੋ ਕਿਸੇ ਵੀ ਕਿਸਮ ਦਾ ਸਮਾਜਿਕ ਸੁਹਜ-ਸੁਆਦ ਉਪਜ ਨਹੀਂ ਸਕਦਾ।ਇਸ ਦਾ ਅਰਥ ਇਹ ਬਣਦਾ ਹੈ ਕਿ ਸੁਹਜ-ਸੁਆਦ ਬੇਫਿਕਰੀ ਵਿਚੋਂ ਪੈਦਾ ਹੋਏ ਵਿਵਹਾਰ ਵਾਲਾ ਸੌਦਰਯ ਬੋਧ ਆਖਿਆ ਜਾ ਸਕਦਾ ਹੈ। ਕਲਾ ਬੋਧ ਦੇ ਆਨੰਦ ਦੀ ਪ੍ਰਾਪਤੀ ਨੂੰ ਸੌਦਰਯ ਬੋਧ ਆਖਿਆ ਜਾ ਸਕਦਾ ਹੈ

●ਬੋਧ ਪ੍ਰਤੀ ਜਾਗ੍ਰਿਤ ਕਰਨ ਵਾਲੀ ਵਿਵੇਕਸ਼ੀਲ ਵਿਧੀ ਨੂੰ ਸ਼ਾਸਤਰ ਆਖਿਆ ਜਾ ਸਕਦਾ ਹੈ। ●ਸੰਕਲਪ ਅਤੇ ਵਿਕਲਪ ਵਿਚਲੇ ਵਿਧੀ ਵਿਧਾਨ ਦੀ ਵਿਆਖਿਆ ਲਈ ਸ਼ਾਸਤਰ ਦੀ ਲੋੜ ਪੈਂਦੀ ਹੈ। ●ਸ਼ਾਸਤਰ ਦੁਆਰਾ ਵਿਸ਼ਲੇਸ਼ਿਤ ਕੀਤੀ ਗਈ ਵਾਰਤਾ ਤਰਕਮਈ ਹੁੰਦੀ ਹੈ। ●ਬੌਧਿਕ ਵਿਵਹਾਰ ਦੀ ਤਾਰਕਿਕਤਾ ਨੂੰ ਸ਼ਾਸਤਰ ਆਖਿਆ ਜਾਂਦਾ ਹੈ। ●ਦਾਰਸ਼ਨਿਕ ਦ੍ਰਿਸ਼ਟੀਕੌਣ ਦੀ ਸੰਸਥਾਲੀ ਨੂੰ ਸ਼ਾਸਤਰ ਆਖਿਆ ਜਾਂਦਾ ਹੈ। ●ਗਿਆਨਵੇਤਾ ਦੁਆਰਾ ਅਰਜਿਤ ਗਿਆਨ ਨੂੰ ਸ਼ਾਸਤਰ ਆਖਿਆ ਜਾਂਦਾ ਹੈ। ●ਕਿਸੇ ਨਾ ਕਿਸੇ ਸਿਧਾਂਤ ਦੀ ਸਾਰਥਿਕਤਾ ਨੂੰ ਪ੍ਰਮਾਣਿਕਤਾ ਪ੍ਰਦਾਨ ਕਰਨ ਵਾਲੀ ਵਿਧਾ ਨੂੰ ਸ਼ਾਸਤਰ ਆਖਿਆ ਜਾਂਦਾ ਹੈ।

8.[7] ਪੰਜਾਬੀ ਸਭਿਆਚਾਰ ਦੇ ਸੁਹਜ ਪ੍ਰਗਟਾ-ਰੂਪਾਂ ਦੇ ਪ੍ਰਮਾਣਿਕ ਇਤਿਹਾਸ ਅਤੇ ਪਾਠਾਂ ਦੇ ਉਪਰੋਕਤ ਅਭਾਵ ਕਾਰਣ ਹੀ ਇਸ ਦੇ ਸੁਹਜ-ਵਿਗਿਆਨ ਦੀ ਰੂਪ-ਰੇਖਾ ਉਲੀਕਣੀ ਮੁਸ਼ਕਿਲ ਹੀ ਨਹੀੰ ਸਗੋਂ ਅਸੰਭਵ ਹੈ।ਵੱਖ ਵੱਖ ਕਲਾ ਰੂਪਾਂ ਦੇ ਜੋ ਪਾਠ,ਇਤਿਹਾਸ ਜਾਂ ਅਧਿਐਨ ਉਪਲੱਬਧ ਵੀ ਹਨ,ਉਹ ਇੰਨੇ ਅਲਪ,ਅਪ੍ਰਮਾਣਿਕ ਆਸ਼ਕ ਅਤੇ ਅਪੂਰਨ ਹਨ ਕਿ ਇਨ੍ਹਾਂ ਦੇ ਆਧਾਰ ਤੇ ਪੰਜਾਬੀ ਸੱਭਿਆਚਾਰ ਦੇ ਕਿਸੇ ਸੰਪੂਰਨ,ਬਾਹਰਮੁਖੀ ਅਤੇ ਵਿਗਿਆਨਕ ਢੰਗ ਨਾਲ ਨਿਰਮਿਤ ਕੀਤੇ ਗਏ ਸੁਹਜ-ਵਿਗਿਆਨ ਦੀ ਸੰਭਾਵਨਾ ਨਹੀਂ ਹੈ।ਇਸ ਲਈ ਪੰਜਾਬੀ ਸੱਭਿਆਚਾਰ ਦੇ ਸੁਹਜ-ਵਿਗਿਆਨ ਦੀ ਕੋਈ ਰੂਪ-ਰੇਖਾ,ਵਿਸ਼ਲੇਸ਼ਣ ਜਾਂ ਅਧਿਐਨ ਪੇਸ਼ ਕਰਨ ਦੀ ਥਾਂ ਇੱਕ ਤਾਂ ਇਸ ਦੀ ਸੰਭਾਵਨਾ ਸੰਬੰਧੀ ਕੁਝ ਸੰਕੇਤ ਹੀ ਕੀਤੇ ਜਾ ਸਕਦੇ ਹਨ ਅਤੇ ਦੂਸਰੇ,ਇਸ ਦੀ ਤਿਆਰੀ ਲਈ ਸਣਭਵ ਪ੍ਰੋਗਰਾਮ ਦੀ ਰੂਪ-ਰੇਖਾ ਹੀ ਉਲੀਕੀ ਜਾ ਸਕਦੀ ਹੈ। ਜਿੰਦਗੀ ਨੂੰ ਸੋਹਣੀ ਤਰਾਂ ਸਵੀਕਾਰ ਕਰਨ ਵਾਲੀ ਭਾਵਨਾ ਵਿੱਚ ਸੁਹਜ-ਸੁਆਦ ਦਾ ਜਨਮ ਹੁੰਦਾ ਹੈ।ਇਸ ਗੱਲ ਤੋਂ ਤਾਂ ਮੁਕਰਿਆ ਹੀ ਨਹੀਂ ਜਾ ਸਕਦਾ ਕਿ ਜਿੰਦਗੀ ਨੂੰ ਵਸੀਲੇ ਪ੍ਰਭਾਵਿਤ ਕਰਦੇ ਰਹਿੰੰਦੇ ਹਨ।ਵਸੀਲਿਆਂ ਦੀ ਘਾਟ ਵਾਲੇਂਂ ਸਮਾਜ ਕੋਲ ਸੁਚੱਜਾ ਸੁਹਜ-ਸੁਆਦ ਨਹੀਂ ਹੋ ਸਕਦਾ।9.[4] ਸਿੱਖਿਆ,ਸਭਿਅਤਾ,ਸਭਿਆਚਾਰ,ਭਾਵਨਾਵਾਂ,ਭੌਤਿਕਤਾ,ਸੰਸਕ੍ਰਿਤੀ ਸੰਸਕਾਰ ਸਦਕਾ ਸਮਾਜਿਕ ਸੁਹਜ-ਸੁਆਦ ਦੇ ਰੰਗ ਰੂਪ ਬਦਲਦੇ ਰਹਿੰਦੇ ਹਨ।ਮਨੁੱਖ ਦੀਆਂ ਮੂਲ ਪ੍ਰਵਿਰਤੀਆਂ ਅਤੇ ਹੁਨਰਮੰਦ ਬਣਾਉਣ ਲਈ ਵਿਦਿਆ ਦੀ ਲੋੜ ਪੈਂਦੀ ਹੈ।10.[8] ਸਮੂਹਕ ਸੁਹਜ ਚੇਤਨਾ ਅਤੇ ਸੁਹਜ-ਵਿਗਿਆਨ ਦੀ ਉਪਰੋਕਤ ਡਾਇਲੈਕਟਿਸ ਦੇ ਪ੍ਰਸੰਗ ਵਿੱਚ ਹੀ ਪੰਜਾਬੀ ਸਭਿਆਚਾਰ ਦੇ ਸੁਹਜ-ਵਿਗਿਆਨ ਦੀ ਉਸਾਰੀ ਕੀਤੀ ਜਾ ਸਕਦੀ ਹੈ। ਪਰੰਤੂ ਸਭ ਤੋਂਂ ਗੰਭੀਰ ਸਮੱਸਿਆ ਇਹ ਹੈ ਕਿ ਸਾਡੇ ਪਾਸੇ ਆਪਣੇ ਸਭਿਆਚਾਰ ਦੇ ਵਿਭਿੰਨ ਸੁਹਜ-ਪ੍ਰਗਟ-ਰੂਪਾਂ ਦਾ ਪ੍ਰਮਾਣਿਕ ਇਤਿਹਾਸ ਅਤੇ ਸੰਕਲਨ ਵੀ ਪ੍ਰਾਪਤ ਨਹੀਂ ਹੁੰਦਾ। ਇਨ੍ਹਾਂ ਸਾਰੇ ਰੂਪਾਂ ਦਾ ਇੱਕ ਪਾਠ ਵਜੋਂ ਅਧਿਐਨ ਅਤੇ ਵਿਸ਼ਲੇਸ਼ਣ ਕਰਨ ਦੀ ਗੱਲ ਤਾਂ ਅਜੇ ਸੰਭਵ ਨਹੀਂ।ਆਜ਼ਾਦੀ ਤੋਂ ਬਾਅਦ ਅੱਜ ਵੀ ਸਾਡੇ ਕੋਲ ਪੰਜਾਬ ਦੀ ਚਿਤ੍ਰ-ਕਲਾ,ਨ੍ਰਿਤ-ਕਲਾ,ਬੁੱੱਤ-ਕਲਾ,ਸੰਗੀਤ-ਕਲਾ ਆਦਿ ਦੇ ਅਧਿਐਨ ਦੀ ਕੋਈ ਪ੍ਰੰਪਰਾ ਹੀ ਨਹੀਂ। ਪੰਜਾਬ ਦੀਆਂ ਵਿਸ਼ੇਸ਼ ਇਤਿਹਾਸਕ ਪਰਿਸਥਿਤੀਆਂ ਨਾਲ ਇਨ੍ਹਾਂ ਦੇ ਡੂੰਘੇ ਸੰਬੰਧਾਂ ਤੋਂ ਛੁੱਟ,ਇਹ ਸੰਕੇਤ ਪੰਜਾਬੀ ਮਾਨਸਿਕਤਾ ਦੇ ਬੁਨਿਆਦੀ ਲੱਛਣਾਂ ਨੂੰ ਸਮਝਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਸਕਣ ਦੇ ਯੋਗ ਹਨ।ਮਿਸਾਲ ਵਜੋਂ ਪੰਜਾਬ ਦੇ ਪਿੰਡਾਂ ਵਿੱਚ ਪ੍ਰਾਪਤ ਮਿੱਟੀ ਅਤੇ ਲੱਕੜ ਦੇ ਕੰਮ ਵਿੱਚ ਨੁਕੀਲੇ ਉਭਾਰ ਅਤੇ ਤਿੱਖੇ ਸਿਰਿਆ ਦੀ ਭਰਮਾਰ,ਜਿੱਥੇ ਇੱਕ ਪਾਸੇ ਆਪਣੇ ਆਪ ਵਿੱਚ ਪੰਜਾਬੀ ਮਾਨਸਿਕਤਾ ਵਿਚਲੇ ਤਿੱਖੇਪਣ ਅਤੇ ਅਕ੍ਰਮਣਕਾਰੀ ਸੁਭਾ ਨਾਲ ਡੂੰਘੀ ਤਰਾਂ ਮੇਲ ਖਾਦੇ ਹਨ,ਉੱਥੇ ਦੂਜੇ ਪਾਸੇ ਇਹ ਨੁਕੀਲੇ ਉਭਾਰ ਅਤੇ ਸਿਰਿਆਂ ਦਾ ਤਿੱਖਾਪਣ ਪੰਜਾਬੀ ਲੋਕ-ਗੀਤਾਂ,ਲੋਕ-ਸੰਗੀਤ,ਲੋਕ-ਛੰਦਾਂ ਵਿਚਲੀਆਂ ਬੋਲੀਆਂ,ਹੇਕਾਂ ਅਤੇ ਉਚੀਆਂ ਸੁਰਾਂ ਦੇ ਰੂਪ ਵਿੱਚ ਪੰਜਾਬੀ ਸੁਭਾਅ ਦੇ ਉਪਰੋਕਤ ਪੱਖਾਂ ਦਾ ਹੀ ਸੰਗੀਤਮਈ ਪ੍ਰਗਟਾ ਕਰਦੇ ਹਨ।11.[4] ਕਾਲਿਕ ਮੁੱਲ ਬੋਧ ਅਤੇ ਸ਼ਾਸਵਤ ਮੁੱਲ ਬੋਧ ਦੀਆਂ ਆਪਣੀਆਂ ਸਖ਼ਾਵਾਂ ਦੀ ਆਪਣੀ-ਆਪਣੀ ਸੁੰਦਰਤਾ ਬਣੀ ਹੋਈ ਹੁੰਦੀ ਹੈ।ਕਾਲਿਕ ਮੁੱਲ ਬੋਧ ਕਿਸੇ ਨਾ ਕਿਸੇ ਕਲਾਤਮਕ ਭਾਵ ਬੋਧ ਨੂੰ ਸਥਿਰ ਤੇ ਸਥਾਪਿਤ ਕਰਨ ਲਈ ਵਿਸ਼ੇਸ਼ ਪ੍ਰਕਾਰ ਦੀ ਭਾਵਧਾਰਾ ਦੀ ਵਿਆਖਿਆ ਕਰਨ ਵਾਲੀ ਲੋਕ ਪ੍ਰਣਾਲੀ ਦੇ ਸਭਿਆਚਾਰ ਅਤੇ ਸੰਸਕ੍ਰਿਤਿਕ ਕਰਨ ਦੇ ਕਲਾਤਮਿਕ ਕਰਮ ਕਰਨ ਦੀ ਪੂਰਤੀ ਕਰਦਾ ਰਹਿੰਦਾ ਹੈ।

★ਸੌਦਰਯ ਸ਼ਾਸਤਰ ਦੀ ਉੱਤਪੱਤੀ ਤੇ ਉਪਾਸਨਾ ਸ਼ਰਧਾ ਮੂਲਕ ਹੁੰਦੀ ਹੈ। ★ਲੋਕਚਿੱਤ ਦੇ ਸੰਕਲਪਵਾਦੀ ਤੇ ਵਿਲਕਪਵਾਦੀ ਦੀ ਮਿੱਥ ਦੀ ਮਹਾਨਤਾ ਨਾਲ ਸਭਿਆਚਾਰਕ ਸੌਦਰਯ ਸ਼ਾਸਤਰ ਦੀ ਦਾਰਸ਼ਨਿਕਤਾ ਜੁੜੀ ਰਹਿੰਦੀ ਹੈ। ★ਸਭਿਆਚਾਰਕ ਸੌਦਰਯ ਬੋਧ ਵਿਚਾਰਿਕ ਹੋਣ ਦੀ ਥਾਵੇਂ ਵਿਵਹਾਰਿਕ ਹੁੰਦਾ ਹੈ ਇਸ ਕਰਕੇ ਪੰਜਾਬੀ ਸਭਿਆਚਾਰ ਦਾ ਸੌਦਰਯ ਸ਼ਾਸਤਰ ਵਿਵਹਾਰਿਕ ਪ੍ਰਵਾਹ ਤੋਂ ਹੀ ਪ੍ਰਵਾਭਿਤ ਹੁੰਦਾ ਆ ਰਿਹਾ ਹੈ।

12[7].ਅਸੀਂ ਪੰਜਾਬੀ ਸਭਿਆਚਾਰ ਦੇ ਸੁਹਜ-ਵਿਗਿਆਨ ਦੀ ਉਸਾਰੀ ਕਰ ਸਕਦੇ ਹਾਂ। ਸਾਡੇ ਸਭਿਆਚਾਰ ਦੇ ਸੰਪੂਰਨ ਪਾਠ ਦੀ ਅਣਹੋਂਦ ਵਿੱਚ ਉਪਰੋਕਤ ਨੁਕਤੇ ਕੇਵਲ ਮੁਢਲੇ ਸੰਕੇਤ ਮਾਤਰ ਹੀ ਹਨ। ਸੁਹਜ ਦੇ ਵਿਭਿੰਨ ਪ੍ਰਗਟਾਂ-ਰੂਪਾਂ ਨੂੰ ਇੱਕ ਪਾਠ ਵਜੋਂ ਅਧਿਐਨ ਕਰਨ ਲਈ ਮੁੱਖ ਤੌਰ ਤੇ ਹੇਠ ਲਿਖੇ ਮਾਧਿਅਮਾਂ ਨੂੰ ਚੁਣਨਾ ਲਾਜ਼ਮੀ ਹੈ:

1.ਚਿੱਤਰ-ਕਲਾ 2.ਬੁੱਤ-ਕਲਾ 3.ਨ੍ਰਿਤ-ਕਲਾ,ਲੋਕ-ਨਾਟ ਕਲਾ 4.ਲੋਕ-ਸੰਗੀਤ,ਲੋਕ-ਛੰਦ,ਅਤੇ ਸਾਹਿਤ 5.ਕਸੀਦਾ ਅਤੇ ਕੰਧਾਂ ਤੇ ਹੋਈ ਉਕਰਾਰੀ 6.ਰੰਗ-ਚੋਣ 7.ਉਚਾਰਤ ਦਾ ਪਾਠ

ਪੰਜਾਬੀ ਸਭਿਆਚਾਰ ਦੇ ਸੁਹਜ-ਵਿਗਿਆਨ ਦੀ ਉਸਾਰੀ ਲਈ ਇਨ੍ਹਾਂ ਪ੍ਰਗਟਾਂ-ਮਾਧਿਅਮਾਂ ਸੰਬੰਧੀ ਦੋ ਕਿਸਮ ਦੀਆਂ ਸਰਗਰਮੀਆਂ ਦੀ ਜ਼ਰੂਰਤ ਹੈ।ਸਭ ਤੋਂ ਪਹਿਲੀ ਉਪਰੋਕਤ ਮਾਧਿਅਮਾਂ ਦੇ ਆਦਿ ਕਾਲ ਤੋਂ ਨਿਰੰਤਰ ਬਦਲਦੇ ਰੂਪਾਂ ਦਾ ਸੰਪੂਰਨ ਇਤਿਹਾਸ ਅਤੇ ਉਨ੍ਹਾਂ ਦੇ ਪ੍ਰਾਪਤ ਪਾਠਾਂ ਦੇ ਇਕਤ੍ਰੀਕਰਨ ਦਾ ਪੜਾ ਹੈ,ਜਿਸ ਰਾਹੀਂ ਹਰ ਪ੍ਰਗਟਾਂਂ-ਰੂਪ ਦਾ ਆਪਣਾ ਸੁੰਤਤਰ ਸੁਹਜ-ਵਿਗਿਆਨ ਤਿਆਰ ਕੀਤਾ ਜਾ ਸਕੇ।

  1. ਅਮਰਜੀਤ, ਸਿੰਘ. ਪੰਜਾਬੀ ਸਭਿਆਚਾਰ. ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ ਪਟਿਆਲਾ.
  2. ਡਾ.ਰਵਿੰਦਰ ਸਿੰਘ, ਰਵੀ. ਪੰਜਾਬੀ ਸਭਿਆਚਾਰ.
  3. ਅਮਰਜੀਤ, ਸਿੰਘ (1988). ਪੰਜਾਬੀ ਸਭਿਆਚਾਰ. ਪੰਜਾਬੀ ਯੂਨੀਵਰਸਿਟੀ,ਪਟਿਆਲਾ.
  4. 4.0 4.1 4.2 4.3 ਓਮ ਪ੍ਰਕਾਸ਼, ਗਾਸੋ (2005). ਪੰਜਾਬੀ ਸਭਿਆਚਾਰ:ਸੌਦਰਯ ਸ਼ਾਸਤਰ. ਚੇਤਨਾ ਪ੍ਰਕਾਸ਼ਨ.
  5. ਡਾ.ਰਵਿੰਦਰ ਸਿੰਘ, ਰਵੀ (1986). ਪੰਜਾਬੀ ਸਭਿਆਚਾਰ. ਬਾਬਾ ਫਰੀਦ ਸਾਹਿਤ ਸੰਮੇਲਨ,ਫ਼ਰੀਦਕੋਟ.
  6. ਅਮਰਜੀਤ, ਸਿੰਘ (1988). ਪੰਜਾਬੀ ਸਭਿਆਚਾਰ:ਇਕ ਵਿਸ਼ਲੇਸ਼ਣ. ਪੰਜਾਬੀ ਯੂਨੀਵਰਸਿਟੀ ਪਟਿਆਲਾ.
  7. 7.0 7.1 ਡਾ.ਰਵਿੰਦਰ ਸਿੰਘ, ਰਵੀ (1986). ਪੰਜਾਬੀ ਸਭਿਆਚਾਰ. ਬਾਬਾ ਫ਼ਰੀਦ ਸਾਹਿਤ ਸੰਮੇਲਨ,ਫ਼ਰੀਦਕੋਟ.
  8. ਡਾ.ਰਵਿੰਦਰ ਸਿੰਘ, ਰਵੀ (1986). ਪੰਜਾਬੀ ਸਭਿਆਚਾਰ. ਬਾਬਾ ਫ਼ਰੀਦਕੋਟ ਸਾਹਿਤ ਸੰਮੇਲਨ,ਫ਼ਰੀਦਕੋਟ.