ਵਰਤੋਂਕਾਰ:ਅਰਜਨ ਬਾਵਾ
ਪੇਂਡੂ ਸਭਿਆਚਾਰ
• ਜਾਣ ਪਛਾਣ
ਪੇਂਡੂ ਸਮਾਜ ਦਾ ਨਾਂ ਸੁਣਦਿਆਂ ਹੀ ਮਨ ਵਿੱਚ ਖੇਤੀਬਾੜੀ ਨਾਲ ਸਬੰਧਤ ਧੰਦਿਆਂ ਵਿੱਚ ਲੱਗੇ ਲੋਕਾਂ ਅਤੇ ਵਿਸ਼ਾਲ ਖੁੱਲ੍ਹੇ ਅਸਮਾਨ ਹੇਠਾਂ ਵੱਸੇ ਹੋਏ ਪਿੰਡਾਂ ਅਤੇ ਛੋਟੇ ਛੋਟੇ ਇਕੱਠਾਂ ਵਿੱਚ ਵਸੇ ਹੋਏ ਇਨਸਾਨੀ ਸਮੂਹਾਂ ਦਾ ਦ੍ਰਿਸ਼ ਵਿਚਰਦਾ ਹੈ ਭਾਵੇਂ ਕਿ ਖੇਤੀਬਾੜੀ ਕਰਨ ਵਾਲਿਆਂ ਜਾਂ ਇਨ੍ਹਾਂ ਪੇਂਡੂ ਲੋਕਾਂ ਵਿੱਚ ਕੁਝ ਫ਼ਰਕ ਪੈਦਾ ਕਰਦੇ ਹਨ ਪਰ ਫਿਰ ਵੀ ਇਨ੍ਹਾਂ ਪੇਂਡੂ ਲੋਕਾਂ ਦੀ ਆਰਥਕਤਾ ਸਮਾਜਿਕ ਸੰਸਥਾਵਾਂ ਤੇ ਝੁਕਾਅ ਵਿੱਚ ਕੁਝ ਸਮਾਨਤਾਵਾਂ ਮਿਲਦੀਆਂ ਹਨ ਜੋ ਕਿ ਇਨ੍ਹਾਂ ਲੋਕਾਂ ਨੂੰ ਦੂਸਰੇ ਸਮੂਹ ਭਾਵ ਸ਼ਹਿਰੀ ਸਮੂਹਾਂ ਨਾਲੋਂ ਵੱਖ ਵੱਖ ਕਰਦੀਆਂ ਹਨ । ਇਤਿਹਾਸਕ ਤੇ ਵਿਗਿਆਨਕ ਲਿਖਤਾਂ ਇਸ ਗੱਲ ਦਾ ਸਬੂਤ ਹਨ ਕਿ ਪੇਂਡੂ ਸਮਾਜ ਸ਼ਹਿਰਾਂ ਦੇ ਮੁਕਾਬਲੇ ਪਹਿਲਾਂ ਹੋਂਦ ਵਿੱਚ ਆਏ ਅਤੇ ਸਦੀਆਂ ਦੀ ਕਰਮਵਿਕਾਸੀ ਪ੍ਰਕਿਰਿਆ ਪਿੱਛੋਂ ਅਜੋਕੇ ਪੇਂਡੂ ਤੇ ਸ਼ਹਿਰੀ ਢਾਂਚੇ ਹੋਂਦ ਵਿੱਚ ਆਏ । ਵਿਗਿਆਨੀਆਂ ਨੇ ਪਿੰਡਾਂ ਨੂੰ ਵੱਖ ਵੱਖ ਨਾਵਾਂ ਭਾਵ ਪ੍ਰਵਾਸੀ ਖੇਤੀਬਾੜੀ ਪਿੰਡ ਜਾਂ ਕੇਂਦਰਤ ਅਤੇ ਖਿੱਲਰੇ ਹੋਏ ਪਿੰਡ ਜਾਂ ਸਮਾਜਿਕ ਵਖਰੇਵਾਂ ਸਤਰੀਕਰਣ ਗਤੀਸ਼ੀਲਤਾ ਜ਼ਮੀਨ ਮਾਲਕੀ ਦੇ ਆਧਾਰ ਤੇ ਵਰਗੀਗਤ ਕੀਤਾ ਹੈ ।ਪੇਂਡੂ ਤੇ ਸ਼ਹਿਰੀ ਸਮਾਜ ਦੇ ਫ਼ਰਕ ਨੂੰ ਦਰਸਾਉਣ ਲਈ ਪਹਿਲੀ ਕੋਸ਼ਿਸ਼ ਅਮਰੀਕੀ ਸਮਾਜ ਵਿਗਿਆਨੀਆਂ ਸੋਰੋਕਿਨ ਅਤੇ ਜਿਮਰਮੈਨ ਨੇ ਕੀਤੀ ਉਨ੍ਹਾਂ ਵੱਲੋਂ ਰਚਿਤ ਪੁਸਤਕ ਸਿਸਟੇਮੈਟਿਕ ਸੋਰਸ ਬੁੱਕ ਇਨ ਰੂਰਲ ਸੋਸ਼ੋਆਲੋਜੀ ਪੇਂਡੂ ਸਮਾਜ ਦੇ ਵਿਸ਼ਲੇਸ਼ਣ ਦਾ ਆਧਾਰ ਬਣੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਬਣੀ ਰਹੇਗੀ ਭਾਵੇਂ ਕਿ ਵੱਖ ਵੱਖ ਕਾਰਨਾਂ ਕਰਕੇ ਅਜੋਕੇ ਪੇਂਡੂ ਸਮਾਜਾਂ ਦਾ ਸੁਭਾਅ ਪਹਿਲਾਂ ਨਾਲੋਂ ਬਹੁਤ ਤਬਦੀਲ ਹੋ ਗਿਆ ਹੈ ।
•ਪੇਂਡੂ ਸਮਾਜਿਕ ਰਚਨਾ
ਭਾਰਤੀ ਸਮਾਜ ਨੂੰ ਆਮ ਤੌਰ ਤੇ ਪੇਂਡੂ ਸਮਾਜ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਇਸ ਦੀ ਬਹੁਤ ਜਨਸੰਖਿਆ ਪਿੰਡਾਂ ਵਿੱਚ ਰਹਿੰਦੀ ਏਸ ਕਰਕੇ ਭਾਰਤੀ ਸਮਾਜ ਨੂੰ ਸਮਝਣ ਲਈ ਪੇਂਡੂ ਸਮਾਜ ਦੀ ਸਮਝ ਹੋਣੀ ਵੀ ਲਾਜ਼ਮੀ ਹੈ ਹਿੰਦੁਸਤਾਨ ਦੀ ਭੂਗੋਲਿਕ ਵਿਸ਼ਾਲ ਦਾ ਕਾਰਨ ਇਸ ਦੇ ਪੇਂਡੂ ਸਮਾਜਿਕ ਰਚਨਾਵਾਂ ਵਿੱਚ ਬਹੁਤ ਕੁਝ ਭਿੰਨਤਾ ਪਾਈ ਜਾਂਦੀ ਹੈ ਅਤੇ ਕਈ ਥਾਈਂ ਕਬਾਇਲੀ ਅੰਸ਼ ਵੀ ਮਿਲਦੇ ਹਨ ਪਰ ਫਿਰ ਵੀ ਬਹੁਤ ਸਾਰੀਆਂ ਸਮਾਨਤਾਵਾਂ ਜਿਵੇਂ ਕਿ ਜਾਤ ਪ੍ਰਣਾਲੀ ਦੀ ਹੋਂਦ ਪਰਿਵਾਰ ਅਤੇ ਧਰਮ ਪੇਂਡੂ ਸਮਾਜ ਨੂੰ ਇੱਕ ਘੇਰੇ ਅੰਦਰ ਰੱਖਦੀਆਂ ਹਨ । ਬ੍ਰਾਊਨ ਲਿਖਦਾ ਹੈ ਕਿ ਮਨੁੱਖ ਹੀ ਸਮਾਜਿਕ ਰਚਨਾ ਦੇ ਅੰਸ਼ ਹਨ ਤੇ ਰਚਨਾ ਆਪਣੇ ਆਪ ਵਿੱਚ ਮਨੁੱਖਾਂ ਦੇ ਸਪੱਸ਼ਟ ਨਿਯਮ ਅਤੇ ਸੰਸਥਾਗਤ ਸੰਬੰਧਾਂ ਦਾ ਸੁਮੇਲ ਹੈ ਜਦੋਂ ਅਸੀਂ ਰਚਨਾ ਸ਼ਬਦ ਦਾ ਪ੍ਰਯੋਗ ਕਰਦੇ ਹਨ ਸਾਡਾ ਮਤਲਬ ਹੈ ਕਿ ਵੱਖ ਵੱਖ ਅੰਗਾਂ ਜਾਂ ਤੱਤਾਂ ਦੀ ਕਰਮ ਬੱਧਤਾ। ਸੰਗੀਤਕਾਰੀ ਜਾਂ ਸੰਗੀਤ ਬਣਾਉਣਾ ਇੱਕ ਰਚਨਾ ਹੈ ਅਤੇ ਇਸੇ ਤਰ੍ਹਾਂ ਹੀ ਇੱਕ ਵਾਕ ਵੀ ਰਚਨਾ ਹੈ । ਪਾਰਸ਼ਦ ਦੇ ਵਿਚਾਰ ਅਨੁਸਾਰ ਸਮਾਜਿਕ ਰਚਨਾ ਪਰਸਪਰ ਸਬੰਧਤ ਸੰਸਥਾਵਾਂ ਏਜੰਸੀਆਂ ਤੇ ਸਮਾਜਿਕ ਸਰੂਪ ਅਤੇ ਮਨੁੱਖ ਦੁਆਰਾ ਗ੍ਰਹਿਣ ਕੀਤੇ ਰੁਤਬੇ ਤੇ ਭੂਮਿਕਾਵਾਂ ਦੀ ਕ੍ਰਮਬੱਧ ਤਰਤੀਬ ਹੈ