ਹਾਣੀ (ਨਾਵਲ)
ਲੇਖਕ | ਜਸਵੰਤ ਸਿੰਘ ਕੰਵਲ |
---|---|
ਮੂਲ ਸਿਰਲੇਖ | ਹਾਣੀ |
ਭਾਸ਼ਾ | ਪੰਜਾਬੀ |
ਵਿਧਾ | ਨਾਵਲ |
ਪ੍ਰਕਾਸ਼ਨ | 1961 |
ਹਾਣੀ ਜਸਵੰਤ ਸਿੰਘ ਕੰਵਲ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਇਹ ਨਾਵਲ 1961 ਵਿੱਚ ਪ੍ਰਕਾਸ਼ਤ ਹੋਇਆ ਸੀ ਅਤੇ ਇਹ ਲੇਖਕ ਦਾ ਅੱਠਵਾਂ ਨਾਵਲ ਸੀ।
ਪਲਾਟ
[ਸੋਧੋ]ਕਹਾਣੀ ਪਿੰਡ ਬੱਦੋਵਾਲ ਦੀ ਹੈ। ਤਾਪੀ ਅਤੇ ਉਸਦੀ ਧੀ ਧੰਤੋ ਸਾਰਾ ਦਿਨ ਹੱਡ ਭੰਨਵੀਂ ਮਿਹਨਤ ਕਰਦਿਆਂ ਹਨ ਪਰ ਤਾਪੀ ਦਾ ਪਤੀ ਕਿਸ਼ਨਾ (ਫੀਲਾ) ਨਸ਼ੇੜੀ ਉਹਨਾਂ ਦੀ ਕੀਤੀ ਕਮਾਈ ਆਪਣੇ ਨਸ਼ੇ ਵਿੱਚ ਉੜਾ ਦਿੰਦਾ ਹੈ। ਓਹ ਕੋਈ ਕੰਮ ਕਾਰ ਨਹੀਂ ਕਰਦਾ ਅਤੇ ਸਾਰਾ ਦਿਨ ਜਗਨੇ ਬਾਹਮਣ ਦੀ ਹੱਟ ਤੇ ਬੈਠਾ ਗੱਲਾਂ ਮਾਰਦਾ ਰਹਿੰਦਾ ਹੈ। ਸ਼ਰਾਬ ਦੇ ਨਸ਼ੇ ਵਿੱਚ ਉਹ ਤਾਪੀ ਨੂੰ ਗਾਲਾਂ ਕੱਢਦਾ ਪਰ ਤਾਪੀ ਕਦੇ ਉਸਦੇ ਅੱਗੇ ਨਾ ਬੋਲਦੀ ਪਰ ਧੰਤੋ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ। ਫੀਲੇ ਦਾ ਪੱਗ ਵੱਟ ਭਰਾ ਕਾਰਾ ਪਮਾਲ ਪਿੰਡ ਤੋਂ ਹੈ। ਕਾਰੇ ਦੀ ਮਾਂ ਨੂੰ ਇੱਕ ਜੱਟ ਕਿਸੇ ਮੇਲੇ ਚੋਂ ਖਿਸਕਾ ਲਿਆਇਆ ਸੀ ਜਿਸ ਕਰਕੇ ਪਿੰਡ ਵਿੱਚ ਕੋਈ ਵੀ ਕਾਰੇ ਦੀ ਇਜ਼ਤ ਨਹੀਂ ਕਰਦਾ। ਕਾਰਾ ਰਿਟਾਇਰ ਫੌਜੀ ਹੈ ਅਤੇ ਫੀਲਾ ਉਸਦਾ ਇੱਕੋ ਇੱਕ ਯਾਰ ਹੈ। ਮਾਨਾ ਫੀਲੇ ਦੀ ਭੂਆ ਦਾ ਮੁੰਡਾ ਹੈ। ਮਾਨੇ ਦੀ ਮਾਂ ਦੀ ਮੌਤ ਹੋਣ ਤੋਂ ਬਾਅਦ ਆਪਣੇ ਮੁਢਲੇ ਸਾਲ ਉਸਨੇ ਫੀਲੇ ਦੇ ਪਿਓ ਕੋਲ ਇ ਬਿਤਾਏ। ਮਾਨਾ ਸਰੀਰ ਦਾ ਤਕੜਾ ਹੋਣ ਕਰਕੇ ਫੀਲਾ ਉਸ ਤੋਂ ਦਬਦਾ ਸੀ ਅਤੇ ਆਪਣੀਆਂ ਗਲਤੀਆਂ ਕਰਕੇ ਫੀਲਾ ਉਸ ਤੋਂ ਕੁੱਟ ਵੀ ਖਾ ਚੁੱਕਾ ਸੀ।
ਵਿਹੜੇ ਵਾਲੇ ਘਰਾਂ ਵਿਚੋਂ ਧੰਤੀ ਦੀ ਬੀਰੋ ਨਾਮ ਦੀ ਸਹੇਲੀ ਹੈ ਜੋ ਕਿ ਬਹੁਤ ਚੁਸਤ ਅਤੇ ਚਲਾਕ ਹੈ। ਬੀਰੋ ਰੰਗ ਦੀ ਭਾਵੇਂ ਬਹੁਤੀ ਸੋਹਣੀ ਨਹੀਂ ਹੈ ਪਰ ਉਸਦੀ ਸਰੀਰਕ ਬਣਤਰ ਅਤੇ ਸੋਹਣੇ ਨੈਣ-ਨਕਸ਼ ਹਰ ਕਿਸੇ ਨੂੰ ਮੋਹਿਤ ਕਰਦੇ ਹਨ ਇਸੇ ਕਰਕੇ ਬਹੁਤੇ ਜਿਮੀਦਾਰਾਂ ਦੇ ਮੁੰਡੇ ਵੀ ਉਸਦੇ ਮੁਰੀਦ ਹਨ ਪਰ ਬੀਰੋ ਦੇ ਅੜਬ ਸੁਭਾਹ ਕਰਕੇ ਕੋਈ ਉਸਨੂੰ ਕੁਝ ਪੁਛਣ ਦੀ ਹਿੰਮਤ ਨਹੀਂ ਕਰਦਾ। ਬੀਰੋ ਦਾ ਦਿਲ ਪਿੰਡ ਦੇ ਜਿਮੀਦਾਰਾਂ ਦੇ ਮੁੰਡੇ ____ ਜੋ ਕਿ ਹੁਣੇ ਆਪਣੇ ਕਿਸੇ ਦੋਸਤ ਦੀ ਜਗਾਹ ਜੇਲ੍ਹ ਕੱਟਕੇ ਆਇਆ ਹੈ, ਤੇ ਦਿਲ ਹਾਰੀ ਬੈਠੀ ਹੈ। ਧੰਤੀ ਅਤੇ ਬੀਰੋ ਆਪਸ ਵਿੱਚ ਪੱਕੀਆਂ ਸਹੇਲੀਆਂ ਹਨ। ਇਹਨਾਂ ਦਿਨਾਂ ਵਿੱਚ ਭਾਰੀ ਮੀਂਹ ਪੈਣ ਨਾਲ ਪਿੰਡ ਵਿੱਚ ਬਹੁਤੇ ਘਰਾਂ ਦੇ ਘਰ ਡੁੱਬ ਜਾਂਦੇ ਹਨ। ਫੀਲੇ ਦਾ ਘਰ ਕੱਚਾ ਹੋਣ ਕਰਕੇ ਢਹਿ ਜਾਂਦਾ ਹੈ। ਧੰਤੋ ਅਤੇ ਬੀਰੋ ਦੋਵੇਂ “ਹਾਣੀ” ਦੀ ਭਾਲ ਵਿੱਚ ਹਨ। ਧੰਤੋ ਨੂੰ ਤਾਂ ਉਸਦਾ ਮੋਦਨ ਮਿਲ ਜਾਂਦਾ ਹੈ ਪਰ ਵਿਚਾਰੀ ਬੀਰੋ ਹਾਣ ਦੇ ਸੁੱਖ ਤੋ ਸਖਣੀ ਰਹਿ ਜਾਂਦੀ ਹੈ। ਨਾਵਲ ਵਿੱਚ ਪ੍ਰੀਤ ਕਹਾਣੀ ਰਾਹੀਂ ਆਰਥਿਕ ਅਤੇ ਜਾਤੀਗਤ ਪਰਾਧੀਨਤਾ ਤੇ ਕਟਾਖ ਕੀਤਾ ਗਿਆ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |