ਸਮੱਗਰੀ 'ਤੇ ਜਾਓ

ਅਰਸਤੂ ਦਾ ਵਿਰੇਚਣ ਸਿਧਾਂਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਰਸਤੂ ਦੇ ਜੀਵਨ ਬਾਰੇ ਜਾਣ-ਪਛਾਣ

[ਸੋਧੋ]

ਅਰਸਤੂ ਦਾ ਜਨਮ ਏਸ਼ੀਆ ਮਾਈਨਰ ਦੀ ਕੈੈੈੈਲਕੀਦਿਸ ਨਾਮਕ ਯੂੂਨਾਨੀ ਬਸਤੀ ਵਿੱਚ,ਸਤੈਗਿਰਾ ਨਾਮਕ ਸਥਾਨ ਤੇ, ਈਸਾ ਤੋਂ 384 ਸਾਲ ਪੂਰਵ ਹੋਇਆ। ਉਸ ਦੇ ਪਿਤਾ ਨਿਕੋਮੈਕਸ ਦੇ ਪੂਰਵਜ, ਈਸਾ ਪੂਰਵ ਅਠਵੀਂ ਸਦੀ ਵਿੱਚ, ਮਾਈਸਿਨੀ ਤੋਂ ਆਕੇ ਉਕਤ ਪ੍ਰਾਂਤ ਵਿੱਚ ਵਸ ਗਏ ਸਨ। ਅਰਸਤੂ ਦੀ ਮਾਤਾ ਪੂਰਵਜ ਕੈਨਕੀਦਿਸ ਦੇ ਮੂਲ ਨਿਵਾਸੀ ਸਨ। ਇਸ ਤਰ੍ਹਾਂ ਅਰਸਤੂ ਵਿੱਚ ਯੂਨਾਨੀ ਅਤੇ ਏਸ਼ਿਆ ਮਾਈਨਰ ਦੇ ਖੂਨ ਦਾ ਮਿਸ਼ਰਨ ਹੋ ਗਿਆ ਸੀ ਅਤੇ ਇਸ ਮਿਸ਼ਰਨ ਦਾ ਪ੍ਰਭਾਵ-ਖੇਤਰ ਉਸਦੇ ਦੋ-ਮੁੱਖ ਦ੍ਰਿਸ਼ਟੀਕੋਣ ਤੋਂ ਸਪਸ਼ਟ ਝਲਕਦਾ ਹੈ।ਉਹ ਸਤ ਦੀ ਖੋਜ ਕਰਨ ਵਾਲਾ ਦਾਰਸ਼ਨਿਕ ਸੀ ਅਤੇ ਭੌਤਕ ਸੰਸਾਰ ਦਾ ਨਿਰੀਖਣ ਕਰਨ ਵਾਲਾ ਵਿਗਿਆਨੀ ਵੀ।[1]

 ਅਰਸਤੂ ਦਾ ਪਿਤਾ ਨਿਕੋਮੈਕਸ ਮਕਦੂਨੀਆਂ ਦੇ ਰਾਜੇ ਅਤੇ ਸਿਕੰਦਰ ਮਹਾਨ ਦੇ ਦਾਦੇ ਅਮਿੰਤਸ ਦੂਜੇ ਦੇ ਦਰਬਾਰ ਵਿੱਚ ਚਕਿਤਸਕ ਸੀ। ਇਸ ਲਈ ਅਰਸਤੂ ਦੀ ਬਾਲ ਅਵਸਥਾ ਰਾਜ ਦਰਬਾਰ ਵਿੱਚ ਹੀ ਸੁਖਪੂਰਨ ਬੀਤੀ। ਪਰ ਅਜਿਹੀ ਅਵਸਥਾ ਵਿੱਚ ਅਰਸਤੂ ਬਹੁਤ ਦੇਰ ਤੱਕ ਨਾ ਰਹਿ ਸਕਿਆ ਕਿਉਂਕਿ ਛੋਟੀ ਉਮਰ ਵਿੱਚ ਹੀ ਉਸਦੇ ਮਾਤਾ-ਪਿਤਾ ਦੀ ਮੌਤ ਹੋ ਗਈ ਅਤੇ ਬਾਕੀ ਬਚਪਨ  ਉਸ ਨੂੰ ਪ੍ਰਾਕਜ਼ੇਨਸ ਨਾਮਕ ਕਿਸੇ ਆਪਣੇ ਰਿਸ਼ਤੇਦਾਰ ਕੋਲ ਬਿਤਾਉਣਾ ਪਿਆ। ਪ੍ਰਾਕਜ਼ੇਨਸ ਦੀ ਨਿਗਰਾਨੀ ਵਿੱਚ ਅਰਸਤੂ ਨੇ ਆਪਣੇ ਜੀਵਨ ਦੇ ਅਠਾਰਾਂ ਸਾਲ ਬਿਤਾਏ।

ਵਿਰੇਚਨ ਸਿਧਾਂਤ[2]

[ਸੋਧੋ]

ਅਰਸਤੂ ਦੇ ਵਿਰੇਚਨ (catharsis) ਸਿਧਾਂਤ ਦਾ ਜ਼ਿਕਰ ਦੋ ਪੁਸਤਕਾਂ ਵਿੱਚ ਮਿਲਦਾ ਹੈ। ਰਾਜਨੀਤੀ ਤੇ ਕਾਵਿ-ਸ਼ਾਸਤਰ ਵਿੱਚ।ਪਲੈਟੋ ਇਹ ਮੰਨਦਾ ਸੀ ਕਿ ਕਵਿਤਾ ਸਾਡੀਆਂ ਵਾਸਨਾਵਾਂ ਦਾ ਦਮਨ ਕਰਨ ਦੀ ਥਾਂ ਉਨ੍ਹਾਂ ਦਾ ਪਾਲਣ-ਪੋਸਣ ਕਰਦੀ ਅਤੇ ਉਨ੍ਹਾਂ ਨੂੰ ਭੜਕਾਉਂਦੀ ਹੈ।ਅਰਸਤੂ ਨੇ ਆਪਣੇ ਗੁਰੂ ਪਲੈਟੋ ਦੀ ਇਸ ਮਾਨਤਾ ਦਾ ਖੰਡਨ ਕਰਦਿਆਂ ਹੋਇਆਂ ਇਹ ਧਾਰਨਾਂ ਨੂੰ ਪੇਸ਼ ਕੀਤਾ ਹੈ। ਕਿ ਕਾਵਿ ਤਾਂ ਆੰਨਦ-ਪ੍ਰਾਪਤੀ ਦਾ ਸਾਧਨ ਹੁੰਦਾ ਹੈ। ਇਸੇ ਪ੍ਰਸੰਗ ਵਿੱਚ ਹੀ ੳਸ ਨੇ ਵਿਰੇਚਨ ਸ਼ਬਦ ਵਰਤਿਆ ਹੈ। ਬੁਨਿਆਦੀ ਤੌਰ ਤੇ ਇਹ ਚਿਕਿਤਸਾ-ਸ਼ਾਸਤਰ ਦਾ ਸ਼ਬਦ ਹੈ ਅਤੇ ਅਰਸਤੂ ਨੂੰ ਇਹ ਸ਼ਬਦ ਪਰੰਪਰਾ ਰੂਪ ਵਿੱਚ ਮਿਲਿਆ ਹੈ।[3] ਚਿਕਿਤਸਾ-ਸ਼ਾਸਤਰ ਵਿੱਚ ਵਿਰੇਚਨ ਦਾ ਭਾਵ ਹੈ ਰੇਚਕ ਦਵਾਈ ਨਾਲ ਸਰੀਰਕ ਵਿਕਾਰਾਂ ਆਮ ਤੌਰ ਤੇ ਮਿਹਦੇ ਵਿਕਾਰਾਂ ਦੀ ਸ਼ੁੱਧੀ। ਮਿਹਦੇ ਵਿੱਚ ਬਾਹਰਲੇ ਜਾਂ ਬੇਲੋੜੇ ਪਦਾਰਥਾਂ ਦੇ ਆ ਜਾਣ ਨਾਲ ਜਦੋਂ ਅੰਦਰਲਾ ਪ੍ਰਬੰਧ ਗੜਬੜ ਹੋ ਜਾਂਦਾ ਸੀ ਤਾਂ ਯੂਨਾਨੀ ਚਕਿਤਸਰ ਦਵਾਈ ਦੇ ਕੇ ਉਸ ਬਾਹਰਲੇ ਪਦਾਰਥ ਨੂੰ ਬਾਹਰ ਕੱਢ ਕੇ ਰੋਗੀ ਦਾ ਉਪਚਾਰ ਕਰਦੇ ਸਨ। ਇੱਕ ਵੈਦ ਦਾ ਪੁੱਤਰ ਹੋਣ ਕਰਕੇ ਅਰਸਤੂ ਨੂੰ ਅਜਿਹੇ ਇਲਾਜ ਬਾਰੇ ਪੂਰੀ ਜਾਣਕਾਰੀ ਸੀ। ਅਰਸਤੂ 'ਵਿਰੇਚਣ' ਸ਼ਬਦ ਦਾ ਪ੍ਰਯੋਗ ਕਰਦਾ ਹੋਇਆ ਲਿਖਦਾ ਹੈ, ਤ੍ਰਾਸਦੀ ਕਿਸੇ ਗੰਭੀਰ,ਮੁਕੰਮਲ ਅਤੇ  ਨਿਸਚਿਤ ਆਕਾਰ ਵਾਲੇ ਕਾਰਜ ਦੀ ਅਨਕਿਰਤੀ ਦਾ ਨਾਮ ਹੈ।[4] ਜਿਸ ਵਿੱਚ ਕਰੁਣਾ ਅਤੇ ਤ੍ਰਾਸ ਰਾਹੀਂ ਇਨ੍ਹਾਂ ਮਨੋਵਿਕਾਰਾਂ ਦਾ ਉਚਿਤ ਵਿਰੇਚਣ ਕੀਤਾ ਜਾਂਦਾ ਹੈ।ਕਰੁਣਾ ਤੇ ਭੈ ਪੈਦਾ ਨਹੀਂ ਕੀਤੇ ਜਾਂਦੇ ਕਿਉਂਕਿ ਇਹ ਦੂਜੇ ਭਾਵਾਂ ਵਾਂਗ ਕੁਦਰਤੀ ਦਾਤਾਂ ਹਨ।ਕਹਾਣੀ ਜਾਂ ਨਾਟਕ ਦਾ ਉਦਸ਼ ਮਨੋਰੰਜਨ ਹੈ ਭਾਵੇਂ ਇਹ ਸੁਖਾਂਤ ਹੋਵੇ ਭਾਵੇਂ ਦੁਖਾਂਤ । ਲਲਿਤ ਕਲਾ ਦਾ ਉਦੇਸ਼ ਵੀ ਇਹੋ ਹੀ ਹੈ ਭਾਵੇਂ ਇਹ ਰਾਗ, ਗੀਤ, ਚਿੱਤਰ, ਮੂਰਤੀ ਜਾਂ ਸ਼ਿਲਪ ਕਲਾ ਹੋਵੇ । ਅਜਿਹੀ ਕਲਾ ਤੋਂ ਜੋ ਖੁਸ਼ੀ ਹੁੰਦੀ ਹੈ । ਉਹ ਸੂਖਮ ਹੁੰਦੀ ਹੈ, ਸਥੂਲ ਨਹੀਂ ਹੁੰਦੀ ਜਿਵੇਂ ਕਿ ਖਾਣ, ਪੀਣ ਜਾਂ ਕਪੜੇ ਪਹਿਨਣ ਤੋਂ ਸਥੂਲ ਖੁਸ਼ੀ ਪ੍ਰਾਪਤ ਹੁੰਦੀ ਹੈ । ਇਸ ਸੂਖਮ ਖੁਸ਼ੀ ਨੂੰ ਆਨੰਦ ਕਿਹਾ ਜਾਂਦਾ ਹੈ । [5]ਅਰਸਤੂ ਦੇ ਅਨੁਸਾਰ ਦੁਖਾਂਤ ਤੋਂ ਦੁਖਾਂਤਕ ਅਨੰਦ (Tragic pleasure) ਪ੍ਰਾਪਤ ਹੁੰਦਾ ਹੈ ,ਪਰ ਪੁੱਛਣ ਵਾਲੀ ਗਲ ਇਹ ਹੈ ਕਿ ਦੁਖਾਂਤ ਵਿਚ ਆਨੰਦ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ। ਜੇ ਇਸ ਵਿਚ ਮੌਤ ਹੁੰਦੀ ਹੈ ਜਾਂ ਮੌਤ ਵਰਗਾ ਦੁਖ ਮਿਲਦਾ ਹੈ, ਜੇ ਇਕ ਨੇਕ ਆਦਮੀ ਦੀ ਕੇਵਲ ਗਲਤੀ ਨਾਲ ਉਸ ਉਤੇ ਭਾਰੀ ਮੁਸੀਬਤ ਆ ਜਾਂਦੀ ਹੈ, The hero "is more sinned against than sinning" Lamb) ਜੇ ਦੁਖਾਂਤ ਤਬਾਹੀ ਤੇ ਪੀੜਾ ਦੀ ਕਹਾਣੀ ਹੈ ਤਾਂ ਆਨੰਦ ਕਿਥੋਂ ਮਿਲੇਗਾ ? ਇਸ ਦੇ ਉੱਤਰ ਵਿਚ ਇਹ ਕਿਹਾ ਜਾਂਦਾ ਹੈ ਕਿ

1.ਮਨੁੱਖ ਦੀ ਕਹਾਣੀ ਵਿਚ ਇੱਕ ਰਸ ਪੈਦਾ ਹੁੰਦਾ ਹੈ ਭਾਵੇਂ ਉਹ ਦੁਖ ਦੀ ਕਹਾਣੀ ਹੋਵੇ ਭਾਵ ਸੁੱਖ ਦੀ । ਬਿਕਰਮਾ ਜੀਤ ਦੀਆਂ ਹਿਤੋਪਦੇਸ਼ ਦੀਆਂ, ਸਿੰਦਬਾਦ ਜਾਂ ਅੱਲਾਦੀਨ ਦੀਆਂ ਕਹਾਣੀਆਂ ਸੁਖ ਦੀਆਂ ਕਹਾਣੀਆਂ ਹਨ ਪਰ ਸੱਸੀ- ਪੁਨੂੰ, ਹੀਰ -ਰਾਂਝਾ, ਸੁਹਣੀ-ਮਹੀਵਾਲ, ਮਿਰਜ਼ਾ -ਸਾਹਿਬਾਂ ਤੇ ਪੂਰਨ ਭਗਤ ਦੇ ਕਿੱਸੇ ਦੁਖਾਂਤ ਹਨ । ਤਾਂ ਵੀ ਉਹ ਕਿੱਸ ਬਹੁਤ ਹੀ ਰੋਚਕ ਹਨ।

2.ਦੂਜਾ ਕਾਰਣ ਦੁਖਾਂਤ ਵਿਚ ਸੰਗੀਤ (melody) ਦਾ ਆਨੰਦ ਹੈ ।3. ਤੀਜਾ ਕਾਰਣ ਵਾਰਤਾਲਾਪ ਦੀ ਚੁਸਤੀ ਤੇ ਕੋਚੀ ਹੈ ਜਿਵੇਂ ਝਰਨਾ ਡਿਗ ਰਿਹਾ ਹੈ।

4.ਚੌਥਾ ਕਾਰਣ ਸ਼ਬਦਾਂ ਤੋਂ ਅਲੰਕਾਰਾਂ ਦੀ ਸਾਹਿਤਕ ਸੁੰਦਰਤਾ ਹੈ ।

5.ਪੰਜਵਾਂ ਕਾਰਣ ਵਿਚਾਰਾਂ ਤੇ ਭਾਵਾਂ ਦੇ ਹਲਣੇ ਹਨ। ਇਸ ਤਰ੍ਹਾਂ ਦੁਖਾਂਤ ਇਕ ਵਿਸ਼ੇਸ਼ ਆਨੰਦ ਪ੍ਰਦਾਨ ਕਰਦਾ ਹੈ ।

ਅਰਸਤੂ ਕੇਵਲ ਆਨੰਦ ਲਈ ਦੁਖਾਂਤ ਨੂੰ ਇਕ ਮਹਾਨ ਸਾਹਿਤਕ ਰੂਪ ਕਹਿੰਦਾ ਹੈ । ਪਰ ਇਸ ਵਿਸ਼ੇਸ਼ ਅਨੰਦ ਲਈ ਵੀ, ਜਿਸ ਦੁਆਰਾ ਦਰਸ਼ਕ ਦੇ ਦਿਲ ਵਿਚ ਇਨ੍ਹਾਂ ਦੇ ਭਾਵਾਂ ਦਾ ਕਥਾਰਸਿਸ ਹੁੰਦਾ ਹੈ । ਪਰ ਕਥਾਰਸਿਸ ਕੀ ਹੈ ?

(ੳ)ਅਰਸਤੂ ਦਾ ਪਿਤਾ ਤੇ ਦਾਦਾ ਸ਼ਾਹੀ ਹਕੀਮ ਸਨ। ਅਰਸਤੂ ਦਾ ਵਰਤਿਆ ਸ਼ਬਦ 'ਕੈਂਥਾਰਾਸ' ਹਿਕਮਤ, ਹਕੀਮੀ ਜਾਂ ਯੂਨਾਨੀ ਡਾਕਟਰੀ ਦਾ ਸੰਕੇਤ ਹੈ। ਇਸ ਦਾ ਅਰਥ ‘ਮਨ ਦਾ ਜੁਲਾਬ ਜਾਂ ਪਰਗਟਿਵ ਲੈਣਾ ਹੈ । ਜਦ ਸਰੀਰ ਵਿਚ ਕਈ ਵਿਕਾਰ ਪੈਦਾ ਹੋ ਜਾਵੇ, ਜਿਸ ਦੇ ਕਾਰਣ ਆਦਮੀ ਬਿਮਾਰ ਲੱਗੇ ਤਾਂ ਯੂਨਾਨੀ ਤੋ ਵੈਦਕ ਰੀਤੀ ਅਨੁਸਾਰ ਪਹਿਲਾ ਇਲਾਜ ਰੇਚਨ(ਵਿਰੇਚਨ) ਜਾਂ ਜੁਲਾਬ ਦੇਣਾ ਹੈ, ਜਿਸ ਤੋਂ ਖ਼ੂਨ ਵਿਚ ਦਾਖ਼ਲ ਹੋ ਗਿਆ। ਵਿਕਾਰ ਦਸਤ ਦੁਆਰਾ ਬਾਹਰ ਨਿਕਲ ਆਉਂਦਾ ਹੈ ਅਤੇ ਅਸਲੀ ਇਲਾਜ ਲਈ ਪੇਟ ਸਾਫ਼ ਹੋ ਜਾਂਦਾ ਹੈ । ਆਮ ਤੌਰ ' ਤੇ ਪੁਰਾਣੇ ਹਕੀਮ ਜਾਂ ਵੇਦ ਇਸ ਤਰ੍ਹਾਂ ਅੱਜ ਕਲ ਵੀ ਕਰਦੇ ਹਨ। ਹੁਣ ਇਸ ਰੋਚਨ ਦਾ ਭਾਵ ਅਰਥ ਲਈਏ । ਜੋ ਕਿਸੇ ਦੇ ਮਨ ਵਿਚ ਕਰੁਣਾ ਤੇ ਭੈ ਦੇ ਵਿਕਾਰ ਪੈਦਾ ਹੋ ਜਾਣ ਤਾਂ ਦੁਖਾਂਤ ਇਨ੍ਹਾਂ ਵਿਕਾਰਾਂ ਨੂੰ ਜਗਾ ਕੇ ਇਨ੍ਹਾਂ ਦਾ ਸ਼ੋਧਨ ਕਰ ਦੇਵੇਗਾ । ਉਸ ਦਰਸ਼ਕ ਦਾ ਮਨ ਜੋ ਦੁਖਾਂਤ ਵੇਖੇਗਾ ਜਾਂ ਪੜੇਗਾ, ਕਰੁਣਾ ਤੇ ਭੈ ਦੇ ਵਿਕਾਰਾ ਤੋ ਪਵਿੱਤਰ ਹੋ ਜਾਏਗਾ।

(ਅ) ਕਥਾਰਸਿਸ ਸਿੱਧਾਂਤ ਦੀ ਦੂਜੀ ਵਿਆਖਿਆ (Homoepathic) ਹੋਮਿਪੈਥਕਾਂ ਨੇ ਕੀਤੀ ਹੈ। ਉਹਨਾਂ ਦਾ ਵਿਚਾਰ ਹੈ ਕਿ ਇਕ ਵਾਰ ਦੁਖਾਂਤ ਵੇਖਣ ਨਾਲ ਭੈ ਤੋਂ ਕਰੁਣਾ ਦੇ ਵਿਕਾਰ ਹਟ ਨਹੀਂ ਜਾਂਦੇ । ਜਿਸ ਤਰ੍ਹਾਂ ਦਵਾਈ ਥੋੜੀਆਂ ਥੋੜੀਆਂ ਖੁਰਾਕਾਂ ਵਿੱਚ ਦਿਤੀ ਜਾਂਦੀ ਹੈ ਇਸ ਤਰ੍ਹਾਂ ਦੁਖਾਂਤ ਦੁਆਰਾ ਭੈ ਤੇ ਕਰੁਣਾ ਦੇ ਵਿਕਾਰ ਕਈ ਡੋਜ਼ਾਂ ਨਾਲ ਦੂਰ ਹੋ ਸਕਦੇ ਹਨ। ਹੋਮਿਊਪੈਥਕਾਂ ਦਾ ਇਹ ਵਿਚਾਰ ਸਿਧਾਂਤਕ ਹੈ । ਉਹ ਸਿਧਾਂਤ ਇਹ ਹੈ ਕਿ ਜ਼ਹਿਰ ਨੂੰ ਜ਼ਹਿਰ ਮਾਰਦੀ ਹੈ । ਸੱਪ ਦੀ ਜ਼ਹਿਰ ਦਾ ਇਲਾਜ ਸੱਪ ਦੀ ਜ਼ਹਿਰ ਹੈ ।ਭੈ ਨੂੰ ਭੈ ਮਾਰਦਾ ਹੈ ਤੇ ਕਰੁਣਾ ਨੂੰ ਕਰੁਣਾ ਮਾਰਦੀ ਹੈ ਜਿਵੇਂ ਕਿ ਅੱਗ ਨੂੰ ਅੱਗ ਮਾਰਦੀ ਹੈ ।

(ੲ) ਤੀਜੀ ਵਿਆਖਿਆ ਮਨੋਵਿਗਿਆਨਕ (Psychological) ਹੈ। ਮਨੋਵਿਗਿਆਨਕ ਵਿਆਖਿਆ ਦੇ ਅਨੁਸਾਰ ਭੈ ਤੋਂ ਕਰੁਣਾ ਦੇ ਕੁਦਰਤੀ ਭਾਵ ਤਦ ਵਿਕਾਰ ਬਣ ਜਾਂਦੇ ਹਨ ਜਦ ਭੈ ਤੋਂ ਕਰੁਣਾ ਦੀ ਮਾਤਰਾ ਬਾਹਰਲੇ ਸੰਸਕਾਰਾਂ ਦੇ ਕਾਰਣ ਘਟ ਵਧ ਹੁੰਦੀ ਰਹਿੰਦੀ ਹੈ । ਦੁਖਾਂਤ ਦੇ ਵੇਖਣ ਨਾਲ ਕਿਸੇ ਵਿਚ ਡਰ ਦੀ ਮਾਤਰਾ ਵਧ ਤੋਂ ਨਾਰਮਲ ਹੋ ਜਾਂਦੀ ਹੈ ਅਤੇ ਕਿਸੇ ਵਿਚ ਘੱਟ ਮਾਤਰਾ ਵੀ ਨਾਰਮਲ ਹੋ ਜਾਂਦੀ ਹੈ । ਇਸ ਤਰ੍ਹਾਂ ਦੁਖਾਂਤ ਦੇ ਵੇਖਣ ਨਾਲ ਕਰੁਣਾ ਦੀ ਮਾਤਰਾ ਵਧ ਤੋਂ ਜਾਂ ਘੱਟ ਤੋਂ ਨਾਰਮਲ ਹੋ ਜਾਂਦੀ ਹੈ । ਦੂਜੇ ਸ਼ਬਦਾਂ ਵਿਚ ਦੁਖਾਂਤ ਦਾ ਅਸਰ ਜਾਂ ਕਥਾਰਸਿਸ ਭਾਵੁਕ ਸੰਤੁਲਣ ਪੈਦਾ ਕਰਦਾ ਹੈ । ਇਹ ਮਾਨਸਿਕ ਸੰਤੁਲਣ ਹੈ ਤੇ ਕਰੁਣਾ ਦੇ ਭਾਵਾਂ ਦਾ ਹੁੰਦਾ ਹੈ। ਮਨੋਵਿਗਿਆਨੀ ਅਰੰਸਥਾ ਦੇ ਇਸ ਸਿਧਾਂਤ ਨੂੰ ਸਵੀਕਾਰ ਕਰਕੇ ਇਕ ਕਦਮ ਅੱਗੇ ਚਲਦਾ ਹੈ ਅਤੇ ਕਹਿੰਦਾ ਹੈ ਕਿ ਸੰਤੁਲਣ ਨ ਕੇਵਲ ਭੈ ਤੇ ਕਰੁਣਾ ਦਾ ਹੁੰਦਾ ਹੈ ਪਰ ਹੋਰ ਭਾਵਾਂ ਦਾ ਵੀ ਹੋ ਸਕਦਾ ਹੈ । ਅਰਥਾਤ ਕਥਾਰਸਿਸ ਜਾਂ ਦੁਖਾਂਤ ਦਾ ਪ੍ਰਭਾਵ ਬਹੁਪੱਖੀ ਤੇ ਭਾਵੁਕ ਹੈ ਜਾਂ ਮਾਨਸਿਕ ਸੰਤੁਲਣ ਹੈ ।ਇਕ ਗਲ ਹੋਰ ਸਪੱਸ਼ਟ ਕਰਨੀ ਰਹਿ ਗਈ ਹੈ ਕਿ ਕਿਸ ਤਰ੍ਹਾਂ ਭੈ ਜਾਂ ਕਰੁਣਾ ਦੀ ਮਾਤਰਾ ਦੇ ਵਧ-ਘਟ ਹੋਣ ਨਾਲ ਮਨ ਵਿਚ ਵਿਕਾਰ ਪੈਦਾ ਹੋ ਜਾਂਦੇ ਹਨ ? ਤੁਸੀਂ ਦੇਖਿਆ ਹੋਏਗਾ ਕਿ ਕਈ ਆਦਮੀ ਡਰਪੋਕ ਹੁੰਦੇ ਹਨ। ਡਰਪੋਕਾ ਵਿਚ ਭੈ ਦੀ ਮਾਤਰਾ ਨਾਰਮਲ ਤੋਂ ਵਧ ਹੁੰਦੀ ਹੈ। ਉਹ ਆਦਮੀ ਤਾਂ ਆਦਮੀ ਕੁੱਝ ਤੇ ਬਿੱਛੂ ਤੋਂ, ਕੁੱਤੇ ਤੋਂ ਵੀ ਭੈਭੀਤ ਹੋ ਜਾਂਦੇ ਹਨ ਤੇ ਚੀਕਾਂ ਮਾਰਨ ਲਗ ਪੈਂਦੇ ਹਨ। ਇਨ੍ਹਾਂ ਨੂੰ ਦੁਖਾਂਤ ਵੇਖਣ ਜਾਂ ਪੜ੍ਹਨ ਤੋਂ ਲਾਭ ਹੋ ਸਕਦਾ ਹੈ । ਦੂਜੀ ਪ੍ਰਕਾਰ ਦੇ ਉਹ ਲੋਕ ਹਨ ਜੋ ਨਿਡਰ ਹਨ ਜਿਵੇਂ ਕਿ ਅਜਕਲ ਦੇ ਵਿਦਿਆਰਥੀ ਜੋ ਨਾ ਮਾਂ-ਪਿਉ ਤੋਂ ਨਾ ਅਧਿਆਪਕ ਤੋਂ, ਨ ਹੈਡਮਾਸਟਰ ਜਾਂ ਪ੍ਰਿੰਸੀਪਲ ਤੋਂ ਡਰਦੇ ਹਨ। ਦੂਜੀ ਪ੍ਰਕਾਰ ਦੋ ਨਿਡਰ ਲੋਕ ਜੇਬ ਕਤਰੇ, ਸੜਕਾਂ ਦੇ ਡਾਕੂ ਅਤੇ ਪਿੰਡਾਂ ਵਿਚ ਕੱਤਲ ਕਰਨ ਵਾਲੇ ਹਨ । ਮਨੋਵਿਗਿਆਨ ਦੇ ਅਨੁਸਾਰ ਜੇ ਅਜਕਲ ਦੇ ਵਿਦਿਆਰਥੀਆਂ ਨੂੰ ਅਤੇ ਸਮਾਜ ਦੇ ਵੈਰੀਆਂ ਨੂੰ ਦੁਖਾਂਤ ਦਿਖਾਏ ਜਾਣ ਤਾਂ ਇਨ੍ਹਾਂ ਦੇ ਭਾਵਾਂ ਦਾ ਸੰਤੁਲਣ ਕੀਤਾ ਜਾ ਸਕਦਾ ਹੈ । ਅਰਥਾਤ ਇਨ੍ਹਾਂ ਦਾ ਮਾਨਸਿਕ ਇਲਾਜ ਵੀ ਕੀਤਾ ਸਕਦਾ ਹੈ ।ਇਸ ਤਰ੍ਹਾਂ ਕਈ ਹੋਰ ਆਦਮੀ ਹਨ ਜਿਨ੍ਹਾਂ ਵਿਚ ਕਰੁਣਾ ਭਾਵ ਵਧੇਰੇ ਹੁੰਦਾ ਹੈ। ਕਿਸੇ ਦੀ ਮੌਤ ਦੀ ਖ਼ਬਰ ਸੁਣ ਕੇ ਅਥਰੂਆਂ ਨਾਲ ਅੱਖਾਂ ਭਰ ਲੈਂਦੇ ਹਨ ਜਾਂ ਠੰਡੇ ਸਾਹ ਭਰਨ ਲਗ ਜਾਂਦੇ ।ਅਜਿਹੇ ਵਿਚ ਕਰੁਣਾ ਭਾਵ ਦੀ ਮਾਤਰਾ ਨਾਰਮਲ ਤੋਂ ਬਹੁਤ ਵਧ ਹੈ। ਚੌਥੀ ਪ੍ਰਕਾਰ ਦੇ ਆਦਮੀ ਵਿਚ ਕਰਣਾ ਭਾਵ ਦੀ ਮਾਤਰਾ ਨਾਰਮਲ ਤੋਂ ਬਹੁਤ ਘੱਟ ਹੁੰਦੀ ਹੈ । ਉਹ ਆਦਮੀ ਨਿਰਦਈ ਜਾਂ ਜ਼ਾਲਮ ਹੁੰਦੇ ਹਨ ਜੋ ਮਾਂ ਪਿਉ, ਭਰਾ ਜਾਂ ਭੈਣ ਨੂੰ ਵੀ ਕਤਲ ਕਰ ਦਿੰਦੇ ਹਨ। ਕਿਸੇ ਨੂੰ ਮਾਰ ਕੇ ਉਸ ਦੇ ਟੁਕੜੇ ਟੁਕੜੇ ਕਰ ਕੇ ਖੁਸ਼ ਹੁੰਦੇ ਹਨ । ਸਰਕਾਰੀ ਡਾਕਟਰ ਮਰੀਜ਼ ਪ੍ਰਤੀ ਅਕਸਰ ਹਮਦਰਦੀ ਤੋਂ ਵਿਹੂਣੇ ਅਤੇ ਪੱਥਰ ਦਿਲ ਹੋ ਜਾਂਦੇ ਹਨ । ਇਨ੍ਹਾਂ ਤੀਜੀ ਤੇ ਚੌਥੀ ਪ੍ਰਕਾਰ ਦੇ ਆਦਮੀਆਂ ਲਈ ਵੀ ਅਰਥਾਤ ਭਾਵੁਕ ਤੇ ਪੱਥਰ ਦਿਲਾਂ ਵਾਲੇ ਲੋਕਾਂ ਲਈ ਵੀ ਦੁਖਾਂਤ ਸੰਤੁਲਣ ਪੈਦਾ ਕਰਕੇ ਉਨ੍ਹਾਂ ਨੂੰ ਨਾਰਮਲ ਆਦਮੀ ਬਣਾ ਦਿੰਦਾ ਹੈ ।

ਇਸ ਤਰ੍ਹਾਂ ਪੰਜਵੀਂ ਪ੍ਰਕਾਰ ਦੇ ਆਦਮੀ ਅਜਿਹੇ ਹਨ ਜੋ ਬਹੁਤ ਘਟ ਦੇ ਹਨ । ਅਕਸਰ ਗੰਭੀਰ ਤੇ ਚੁਪ ਰਹਿੰਦੇ ਹਨ। ਉਨਾਂ ਲਈ ਸੁਖਾਂਤ ਦਾ ਹਾਸਾ ਸੰਤੁਲਣ ਪੈਦਾ ਕਰਦਾ ਹੈ । ਛੇਵੀਂ ਪ੍ਰਕਾਰ ਦੇ ਉਹ ਲੋਕ ਹਨ ਜੋ ਹਰ ਗਲ ਤੇ ਹੱਸ ਪੈਂਦੇ ਹਨ। ਭਾਵੇਂ ਕਲੱਬ ਵਿਚ ਬੈਠੇ ਹੋਣ ਭਾਵੇਂ ਕਿਸੇ ਦੇ ਭੋਗ ਤੇ ਗਏ ਹੋਣ, ਭਾਵੇਂ ਕਿਸੇ ਦੀ ਆਤਮ ਘਾਤ ਕਰਨ ਦੀ ਖਬਰ ਸੁਣੀ ਹੋਵੇ, ਝਟ ਉਨ੍ਹਾਂ ਦੇ ਦੰਦ ਤੋਂ ਜੀਭ ਦੋਵੇਂ ਬਾਹਰ ਨਿਕਲ ਆਉਂਦੇ ਹਨ। ਉਨ੍ਹਾਂ ਦੇ ਗਲੇ ਵਿਚੋਂ ਅਢੁਕਵੀਂ ਹਾਂ, ਹਾਂ' ਦੀ ਆਵਾਜ਼ ਵੀ ਨਿਕਲ ਆਉਂਦੀ ਹੈ । ਇਨ੍ਹਾਂ ਨੂੰ ਹਾਸੇ ਦਾ ਤਮਾਸ਼ਾ ਦੇਖਣਾ ਲਾਭਦਾਇਕ ਹੋ ਸਕਦਾ ਹੈ ।ਇਨ੍ਹਾਂ ਉਦਾਹਰਣਾਂ ਤੋਂ ਸਿਧ ਹੁੰਦਾ ਹੈ ਕਿ ਕਥਾਰਸਿਸ ਨਾ ਕੇਵਲ ਭੈ ਤੋਂ ਕਰਣਾ ਦੇ ਭਾਵਾਂ ਦਾ ਹੁੰਦਾ ਹੈ, ਹਾਸੇ ਦੇ ਭਾਵਾਂ ਦਾ ਵੀ ਹੋ ਸਕਦਾ ਤੇ ਹੁੰਦਾ ਹੈ । ਜਿਸ ਨਾਟਕ ਦਾ ਜਿਹੜਾ ਭਾਵ ਪ੍ਰਧਾਨ ਹੋਵੇਗਾ ਉਸ ਭਾਵ ਦਾ ਕਥਾਰਸਿਸ ਹੋ ਜਾਏਗਾ । ਪਰ ਅਰਸਤੂ ਦੇ ਅਨੁਸਾਰ ਕੇਵਲ ਕਰੁਣਾ ਤੇ ਭੈ ਦਾ ਕਥਾਰਸਿਸ ਦੁਖਾਂਤ ਦੁਆਰਾ ਹੁੰਦਾ ਹੈ ।

ਕਥਾਰਸਿਸ ਦੀ ਹਕੀਮੀ, ਹੋਮਿਊਪੈਥਿਕ ਤੇ ਮਨੋਵਿਗਿਆਨ ਤੋਂ ਛੁਟ ਚੌਥੀ ਵਿਆਖਿਆ ਭਾਵ-ਮੰਥਨ ਦੀ ਹੈ । ਜਦ ਦਰਸ਼ਕ ਦੁਖਾਂਤ ਦਾ ਨਾਟਕ ਵੇਖਦੇ ਹਨ ਤਾਂ ਡਰ ਤੇ ਕਰੁਣਾ ਤੋਂ ਛੁਟ ਹੋਰ ਭਾਵ ਵੀ ਦਰਸ਼ਕਾਂ ਦੇ ਮਨ ਵਿਚ ਉਜਾਗਰ ਹੁੰਦੇ ਹਨ, ਜਿਵੇਂ ਪਿਆਰ ਤੇ ਨਫਰਤ, ਹਿਰਖ ਤੇ ਸੋਗ, ਉਤਸੁਕਤਾ ਜਾਂ ਵਿਸਮਾਦ ਤੇ ਵਿਕਰਸ਼ਣ ਅਤੇ ਗੁੱਸਾ ਤੋਂ ਹਾਸਾ । ਪਰ ਕੇਵਲ ਭੈ ਤੇ ਕਰੁਣਾ ਦੁਖਾਂਤ ਵਿਚ ਰਲ ਕੇ ਪ੍ਰਧਾਨ ਹੁੰਦੇ ਹਨ ਅਤੇ ਕੇਵਲ ਹਾਸਾ ਸੁਖਾਂਤ ਵਿਚ ਪ੍ਰਧਾਨ ਹੁੰਦਾ ਹੈ। ਬਾਕੀ ਭਾਵ ਵੀ ਥੋੜ੍ਹੀ ਬਹੁਤ ਉਜਾਗਰ ਹੁੰਦੇ ਰਹਿੰਦੇ ਹਨ, ਕਦੇ ਕੋਈ ਕਦੇ ਕੋਈ ਹੋਰ। ਇਨ੍ਹਾਂ ਦਾ ਉਜਾਗਰ ਹੋਣਾ, ਥੋੜ੍ਹੀ ਬਹੁਤ ਮਾਤਰਾ ਵਿਚ ਦਰਸ਼ਕਾਂ ਉਤੇ ਪ੍ਰਭਾਵ ਪਾਣਾ ਨਾਟਕ ਦੀ ਸਥਿਤੀ ਦੇ ਅਨੁਕੂਲ ਹੁੰਦਾ ਹੈ। ਕਿਉਕਿ ਸਥਿਤੀ, ਨਾਟਕ ਦੀ ਕਹਾਣੀ ਗਤੀ ਨਾਲ ਬਦਲਦੀ ਰਹਿੰਦੀ ਹੈ ਅਤੇ ਗਤੀ ਪਾਤਰਾਂ ਦੇ ਟਕਰਾਅ ਨਾਲ ਤਿੱਖੀ ਜਾਂ ਮੱਠੀ ਹੁੰਦੀ ਰਹਿੰਦੀ ਹੈ, ਇਸ ਕਾਰਣ ਭਾਵ ਵੀ ਬਦਲਦੇ ਰਹਿੰਦੇ ਹਨ। ਬਦਲਦੇ ਭਾਵ ਦਰਸ਼ਕਾਂ ਦੇ ਮਨਾਂ ਵਿਚ ਉਜਾਗਰ ਹੁੰਦੇ ਰਹਿੰਦੇ ਹਨ । ਜਦ ਸਥਾਨਕ ਦ੍ਰਿਸ਼ ਬਦਲਦਾ ਹੈ ਤੇ ਹਰ ਪਾਤਰ ਮੰਚ 'ਤੇ ਆਉਂਦੇ, ਗੱਲਾਂ ਕਰਦੇ, ਲੜਦੇ ਝਗੜਦੇ ਹਨ ਤਾਂ ਹਰ ਇੱਕ ਦਾ ਦਰਸ਼ਕਾਂ ਦੇ ਮਨ ਉਤੇ ਪ੍ਰਭਾਵ ਪੈਂਦਾ ਰਹਿੰਦਾ ਹੈ ਅਤੇ ਭਾਵ ਬਾਰੀ ਬਾਰੀ ਨਾਲ ਉਜਾਗਰ ਹੁੰਦੇ, ਤੀਬਰ ਜਾਂ ਮੰਦ ਪੈਦੇ ਰਹਿੰਦੇ ਹਨ। ਇਸ ਤਰ੍ਹਾਂ ਸਾਰੇ ਸਮੇਂ ਵਿੱਚ ਦਰਸ਼ਕਾਂ ਦੇ ਮਨਾਂ ਉੱਤੇ ਕੁਝ ਨ ਕੁਝ ਪ੍ਰਭਾਵ ਪੈਂਦਾ ਰਹਿੰਦਾ ਹੈ ਅਤੇ ਭਾਵੁਕ ਪ੍ਰਸਥਿਤੀਆਂ ਵਿਚ ਰਸ ਉਜਾਗਰ ਹੁੰਦੇ, ਹਲੂਣਾ ਦਿੰਦੇ ਹਨ ।

ਅਰਸਤੂ ਮੰਨਦਾ ਹੈ ਕਿ ਤ੍ਰਾਸਦੀ ਤੋਂ ਪ੍ਰਾਪਤ ਅਨੁਭਵ ਇੱਕ ਲੰਮੇ ਸਮੇਂ ਤੱਕ ਰਹਿਣ ਵਾਲਾ ਅਨੁਭਵ ਹੈ।ਕਲਾ ਵਿੱਚ ਕਰੁਣਾ ਤੇ ਭੈ ਸਾਨੂੰ ਆਨੰਦ ਦਿੰਦੇ ਹਨ ,ਪਰ ਅਸਲ ਜਿੰਦਗੀ ਵਿੱਚ ਦੁੱਖ -ਦਰਦ ਦਿੰਦੇ ਹਨ।ਕਥਾਰਸਿਸ ਨੂੰ ਅਰਸਤੂ ਗਿਆਨ ਤੇ ਆਨੰਦ ਨਾਲ ਜੋੜਦਾ ਹੈ,ਭਾਵ ਮਨੁੱਖੀ ਜਿੰਦਗੀ ਤੇ ਪ੍ਰਸਥਿਤੀਆਂ ਬਾਰੇ ਗਿਆਨ ਤੇ ਸਮਝ ਮਿਲਦੀ ਹੈ ਅਤੇਇਸ ਗਿਆਨ ਨੂੰ ਦਰਸਕ ਆਪਣੀ ਅਸਲ ਜਿੰਦਗੀ ਵਿੱਚ ਅਪਣਾਉਦਾ ਹੈ। ਅਰਸਤੂ ਹਰ ਇੱਕ ਘਟਨਾ ਵਿੱਚ ਮੌਜੂਦ ਕਾਰਨਾਂ(agent,matter,form,cause)ਦੀ ਗੱਲ ਕਰਦਾ ਹੈ ਕਿ ਹਰ ਘਟਨਾ ਵਿੱਚ ਕੁੱਝ ਨਾ ਕੁੱਝਹੋਰ ਸ਼ੈਅ ਹੁੰਦੀ ਹੈ ,ਇਹ ਹੋਰ ਹੋਣਾ ਮਨੁੱਖ ਦਾ ਹੋਰ ਹੋਣਾ ਵੀ ਹੈ,ਭਾਵ ਮਨੁੱਖ ਵੀ ਇਨ੍ਹਾਂ ਘਟਨਾਵਾਂ ਤੋਂ ਹਪੈ ਭਾਵਿਤ ਹੁੰਦਾ ਹੈ।ਅਰਸਤੂ ਕਹਿੰਦਾ ਹੈ ਕਿ ਚੰਗਾ ਮਨੁੱਖ ਉਹ ਹੈ ਜੋ ਆਪਣੀਆ ਭਾਵਨਾਵਾਂ ਨੂੰ ਚੰਗੀਆਂ ਚੀਜ਼ਾਂ ,ਚੰਗੇ ਲੋਕਾਂ ਤੇ ਚੰਗੇ ਉਦੇਸ਼ਲਈ ਵਰਤੇ ਜਾਂ ਕੰਟਰੋਲ ਕਰੇ,ਨਾਲ ਹੀ ਉਹ ਸੰਜਮ ਦਾ ਸਿਧਾਂਤ ਦਿੰਦਾ ਹੈਕਿ ਕਥਾਰਸਿਸ ਮਨੁੱਖ ਨੂੰ ਸੰਜਮ ਭਾਵ ਭਾਵਨਾਵਾਂ ਨੂੰ ਕੰਟਰੋਲ ਕਰਨ ਚ ਮੱਦਦ ਕਰਦਾ ਹੈ।

ਇਸ ਤਰ੍ਹਾਂ ਨਾਲ ਦਰਸ਼ਕਾਂ ਦੇ ਮਨਾਂ ਤੇ ਨਿਰੰਤਰ ਖਿਲਾਫ ਏ ਦਬਾ (Emotional tension and strain) ਪੈਂਦਾ ਰਹਿੰਦਾ ਅਤੇ ਵਿਸ਼ਰਾਮ ਵੀ ਮਿਲਦਾ ਰਹਿੰਦਾ ਹੈ । ਦਰਸ਼ਕ ਕਦੇ ਹੱਸਦਾ ਤੇ ਕਦੇ ਰੋਂਦਾ ਹੈ,ਕਦੇ ਪਿਆਰ ਨਾਲ ਜੁੜਦਾ ਹੈ, ਕਦੇ ਨਫ਼ਰਤ ਨਾਲ ਵੱਟ ਖਾਂਦਾ ਹੈ । ਕਦੇ ਗੁੱਸੇ ਹੁੰਦਾ ਹੈ ਤਾਂ ਮਾਰਨ ਲਈ ਉਠਦਾ ਲਗਦਾ ਹੈ।ਕਦੇ ਦਰਿਆ 'ਤ ਕਦ ਤਰਸ਼ ਕਰਦਾ ਹੈ, ਕਦੇ ਡਰਦਾ ਹੈ, ਕਦੇ ਗਾਲਾ ਕਢਦਾ ਹੈ, ਕਦੇ । ਇਸ ਤਰ੍ਹਾਂ ਉਸ ਦੇ ਭਾਵਾਂ ਦਾ ਮੰਥਨ ਹੁੰਦਾ ਰਹਿੰਦਾ ਹੈ । ਫਲਸਰੂਪ ਉਸ ਦਾ ਮਨ ਥੱਕ ਜਾਂਦਾ ਹੈ। ਜੇ ਦੁਖਾਂਤ ਦੇ ਅੰਤ ਵਿਚ ਸੰਗੀਤ ਹੋਵੇ ਜਾਂ ਵਾਕਾਂ ਵਿਚ ਕਾਵਿ ਰਸ ਪੈਦਾ ਹੋਵੇ ਜਾਂ ਮਾਨਵੀ ਰਿਸ਼ਤਿਆਂ ਵਿਚ ਮਾਣ ਪੈਦਾ ਹੋਵੇ, ਤਾਂ ਅੰਤਿਮ ਪ੍ਰਭਾਵ ਸ਼ਾਂਤੀ ਦਾ ਹੋ ਜਾਂਦਾ ਹੈ । ਜਦ ਦਰਸ਼ਕ ਉਠਦਾ ਹੈ ਤਾਂ ਗੰਭੀਰ ਤੇ ਸ਼ਾਂਤੀ ਸਰੂਪ ਲੱਗਦਾ ਹੈ । ਇਸ ਦੇ ਹਿਰਦੇ ਤੋਂ ਹਲੂਣੇ ਸ਼ਾਂਤ ਹੋ ਗਏ ਹੁੰਦੇ ਹਨ । ਇਸ ਲਈ ਦੁਖਾਂਤ ਦਾ ਸੰਸੂਚਾ ਪ੍ਰਭਾਵ ਗੰਭੀਰ ਤੇ ਸ਼ਾਂਤ ਹੁੰਦਾ ਹੈ । ਸ਼ਾਂਤੀ (tranquility) ਭਾਵਾਂ ਦੇ ਸੰਤੁਲਣ ਦਾ ਦੂਜਾ ਸਭਨਾਂ ਤੋਂ ਪਹਿਲਾਂ ਭਰਤੀ ਸੁੰਨੀ ਨੇ ਸ਼ਾਂਤ ਰਸ ਨੂੰ ਮੰਨਿਆ ਸੀ। ਉਸ ਦ ਅਨੁਸਾਰ ਪਾਤਰਾਂ ਦੇ ਭਾਵ ਸੰਚਾਰਣ ਦੁਆਰ ਦਰਸ਼ਕਾਂ ਦੇ ਰਸ ਬਣ ਜਾਂਦੇ ਹਨ। ਅੰਗਰੇਜ਼ੀ ਵਿਚ ਭਾਵਾਂ ਦਾ ਅਜਿਹਾ ਕੋਈ ਸਿਧਾਂਤ ਨਹੀਂ । ਪਰ ਸ਼ੈਕਸਪੀਅਰ ਦੇ ਦੁਖਾਂਤ ਦਾ ਸਮੁੱਚਾ ਅੰਤਿਮ ਪ੍ਰਭਾਵ ਸ਼ਾਂਤੀ ਹੈ, ਜਿਵੇਂ ਕਿ 'ਕਿੰਗ ਲੀਅਰ' ਤੇ 'ਹੈਮਲਟ' ਦਾ । ਕਈ ਗੱਲਾਂ ' ਅਜਿਹੀਆਂ ਹੁੰਦੀਆਂ ਹਨ ਜੋ ਦਰਸ਼ਕ ਨਹੀਂ ਚਾਹੁੰਦਾ। ਕਈ ਗੱਲਾਂ ਹੋਰ ਅਜਿਹੀਆਂ ਨਹੀਂ ਹੁੰਦੀਆਂ ਜੋ ਦਰਸ਼ਕ ਚਾਹੁੰਦਾ ਹੈ । ਕਈ ਗੱਲਾਂ ਦਰਸ਼ਕ ਨੂੰ ਦੁਖਦਾਇਕ ਲਗਦੀਆਂ ਹਨ ਜੋ ਰੁਕ ਨਹੀਂ ਸਕਦੀਆਂ। ਕਈ ਗੱਲਾਂ ਹੋਰ ਹੁੰਦੀਆਂ ਹਨ ਜਿਨ੍ਹਾਂ ਦਾ ਵਾਪਰਨਾ ਅਕਰਨ ਲੱਗਦਾ ਹੈ । ਇਨ੍ਹਾਂ ਸਾਰੀਆਂ ਗੱਲਾਂ ਦਾ ਅੰਤਿਮ ਤੇ ਸਮੁਚਾ ਪ੍ਰਭਾਵ ਸਵੀਕ੍ਰਿਤੀ (Surrender, resignation) ਵਿਚ ਹੋ ਜਾਂਦਾ ਹੈ।

ਵਿਰੇਚਨ ਦੀਆਂ  ਮੁੱਖ ਤੌਰ ਤੇ ਤਿੰਨ ਕਿਸਮ ਦੀਆਂ ਵਿਆਖਿਆਵਾਂ ਕੀਤੀਆਂ ਗਈਆਂ ਹਨ ਜੋ ਇਹ ਹਨ- ਧਰਮ ਸੰਬੰਧੀ ਅਰਥ,ਨੀਤੀ ਸੰਬੰਧੀ ਅਰਥ ਅਤੇ ਕਲਾ ਸੰਬੰਧੀ ਅਰਥ।

ਧਰਮ ਸੰਬੰਧੀ ਅਰਥ

 ਪ੍ਰੋ਼਼ ਗਿਲਬਰਟ ਮਰੇ ਨੇ ਵਿਰੇਚਨ ਸ਼ਬਦ ਨੂੰ ਯੂਨਾਨ ਦੇ ਧਾਰਮਿਕ ਪਰਿਵੇਸ਼ ਵਿੱਚ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ। ਉਸ ਅਨੁਸਾਰ ਯੂਨਾਨ ਵਿੱਚ ਡਾਵਿਨੀਸ਼ਿਅਸ ਨਾਮਕ ਦੇਵਤਾ ਨਾਲ ਸੰਬੰਧਿਤ ਉਤਸਵ ਆਪਣੇ ਆਪ ਵਿੱਚ ਇੱਕ ਪ੍ਰਕਾਰ ਦੀ ਸ਼ੁੱਧੀ ਦਾ ਪ੍ਰਤੀਕ ਸੀ। ਹਾਲ ਦੀ ਸਥਿਤੀ ਤੋਂ ਉਤਪੰਨ ਆਵੇਸ਼ ਨੂੰ ਸ਼ਾਂਤ ਕਰਨ ਲਈ ਯੂਨਾਨ ਵਿੱਚ ਭੜਕੀਲੇ ਸੰਗੀਤ ਦਾ ਉਪਯੋਗ ਹੂੰਦਾ ਸੀ। ਬਾਹਰਲੇ ਵਿਕਾਰਾਂ ਰਾਹੀਂ ਅੰਦਰਲੇ ਵਿਕਾਰਾਂ ਦੀ ਸ਼ਾਂਤੀ ਦਾ ਇਹ ਉਪਾਅ ਅਰਸਤੂ ਦੇ ਵੇਲੇ ਧਾਰਮਿਕ ਸੰਸਥਾਵਾਂ ਵਿੱਚ ਕਾਫੀ ਪ੍ਰਚੱਲਿਤ ਸੀ। ਇਸ ਲਈ ਪ੍ਰੋ.ਗਿਲਬਰਟ ਮਰੇ ਅਨੁਸਾਰ 'ਵਿਰੇਚਣ' ਦਾ ਅਰਥ ਹੋਇਆ, ਬਾਹਰਲੀ ਉਤੇਜਨਾ ਤੇ ਅੰਤ ਵਿੱਚ ਉਸਦੇ ਰਾਹੀਂ ਆਤਮਿਕ ਬੁਧੀ ਅਤੇ ਸ਼ਾਂਤੀ।

ਨੀਤੀ ਸੰਬੰਧੀ ਅਰਥ

    ਬਾਰਨੇਜ਼ ਨਾਮ ਦੇ ਜਰਮਨ ਵਿਦਵਾਨ ਨੇ ਵਿਰੇਚਨ ਦਾ ਨੀਤੀ ਸੰਬੰਧੀ ਅਰਥ ਕਢਿਆ ਹੈ। ਉਸ ਅਨੁਸਾਰ ਮਨੁੱਖੀ ਮਨ ਅਨੇਕ ਮਨੋਵਿਕਾਰਾਂ ਨਾਲ ਘਿਰਿਆ ਹੋਇਆ ਹੈ ਜਿਨ੍ਹਾਂ ਵਿੱਚ ਕਰੁਣਾ ਅਤੇ ਭੈ ਬੁਨਿਆਦੀ ਤੌਰ ਤੇ ਦੁਖਦਾਈ ਹਨ। ਤ੍ਰਾਸਦੀ ਅਤਿਅੰਤ ਰੰਗਮੰਚ ਉਪਰ ਅਵਾਸਤਵਿਕ ਪਰਿਸਥਿਤੀਆਂ ਰਾਹੀਂ, ਦਰਸ਼ਕ ਦੇ ਮਨ ਵਿੱਚ ਵਾਸ਼ਨਾ-ਰੂਪ ਵਿੱਚ ਟਿਕੇ ਇਨ੍ਹਾਂ ਮਨੋਵੇਗਾਂ ਦੇ ਡੰਗ ਨੂੰ ਕੱਢਦੀ ਅਤੇ ਮਾਨਸਿਕ ਸੁਜੋੜ ਸਥਾਪਿਤ ਕਰਦੀ ਹੈ। ਇਸ ਲਈ ਵਿਰੇਚਨ ਦਾ ਅਰਥ ਹੋਇਆ ਵਿਕਾਰਾਂ  ਦੀ ਉਤੇਜਨਾ ਰਾਹੀਂ ਭਰੀਆਂ ਪੂਰੀਆਂ ਅੰਤਰ-ਬਿਰਤੀਆਂ ਦਾ ਸੁਜੋੜ ਅਤੇ ਮਨ ਦੀ ਸ਼ਾਂਤੀ ਤੇ ਸੁਧਾਈ। ਵਰਤਮਾਨ ਮਨੋਵਿਗਿਆਨ ਅਤੇ ਮਨੋਵਿਸ਼ਲੇਸ਼ਣ ਸ਼ਾਸਤਰ ਇਸ ਅਰਥ ਦਾ ਸਮਰਥਨ ਕਰਦੇ ਹਨ।

ਕਲਾ ਸੰਬੰਧੀ ਅਰਥ

  ਪ੍ਰੋ. ਬੁੱਚਰ ਨੇ ਵਿਰੇਚਨ ਦੇ ਅਜਿਹੇ ਅਰਥ ਦਾ ਸਮਰਥਨ ਅਤੇ ਪ੍ਰੇੜ੍ਹਤਾ ਕੀਤੀ ਹੈ। ਉਸ ਅਨੁਸਾਰ ਇਸ ਸ਼ਬਦ ਦਾ ਜਿਸ ਰੂਪ ਵਿੱਚ ਅਰਸਤੂ ਨੇ ਇਸ ਨੂੰ ਆਪਣੀ ਕਲਾ ਦੀ ਸ਼ਬਦਾਵਲੀ ਵਿੱਚ ਗ੍ਰਹਿਣ ਕੀਤਾ ਹੈ, ਹੋਰ ਵੀ ਵਧੇਰੇ ਅਰਥ ਹੈ। ਇਹ ਕੇਵਲ ਮਨੋਵਿਗਿਆਨ ਜਾਂ ਚਕਿਤਸਾ-ਸ਼ਾਸਤਰ ਦੇ ਇੱਕ ਤੱਥ ਵਿਸ਼ੇਸ਼ ਦਾ ਵਾਚਕ ਨਾ ਹੋ ਕੇ ਇੱਕ ਕਲਾ ਸਿਧਾਂਤ ਦਾ ਲਖਾਇਕ ਹੈ।[6]

ਇਸੇ ਤਰ੍ਹਾਂ ਸੰਗੀਤ ਦੇ ਅਸਰ ਦਾ ਜ਼ਿਕਰ ਕਰਦਿਆਂ ਹੋਇਆਂ ਅਰਸਤੂ ਕਹਿੰਦਾ ਹੈ ਕਿ ਇਸ ਤੋਂ ਅੱਗੇ ਸਾਡਾ ਇਹ ਮਤ ਸੰਗੀਤ ਦਾ ਅਧਿਐਨ ਕਈ  ਮੰਤਵਾਂ ਦੀ ਸਿੱਧੀ ਲਈ ਕੀਤਾ ਜਾਣਾ ਚਾਹੀਦਾ ਹੈ,ਯਾਨੀ ਕਿ ਸਿੱਖਿਆ ਦੇ ਲਈ, ਵਿਰੇਚਨ ਦੇ ਲਈ ਤੇ ਬੌਧਿਕ ਆਨੰਦ ਲਈ। ਇਉਂ ਵਿਰੇਚਨ ਰਾਗ ਮਨੁੱਖੀ ਸਮਾਜ ਨੂੰ ਸ਼ੁੱਧ ਆਨੰਦ ਦਿੰਦਾ ਹੈ।

ਸਿੱਟਾ :-

[ਸੋਧੋ]

ਅਰਸਤੂ ਨੇ  ਵਿਰੇਚਨ ਸਿਧਾਂਤ ਦੀ ਗੱਲ ਵੀ ਪਲੈਟੋ ਦੇ ਇਤਰਾਜ਼ ਦਾ ਜਵਾਬ ਦੇਣ ਲਈ ਹੀ ਕੀਤੀ ਹੈ। ਪਲੈਟੋ ਨੇ ਕਾਵਿ ਉਪਰ ਇਲਜ਼ਾਮ ਲਾਇਆ ਕਿ ਵਾਰਤਾਵਾਂ ਦਬਾਉਣ ਦੀ ਥਾਂ ਉਨ੍ਹਾਂ ਨੂੰ ਪਾਲਦੀ ਅਤੇ ਸਿੰਜਦੀ ਹੈ, ਅਰਸਤੂ ਨੇ ਆਪਣੇ ਸਮੇਂ ਵਿੱਚ ਪ੍ਰਚੱਲਿਤ ਚਕਿਤਸਾ-ਸ਼ਾਸਤਰ ਤੋਂ ਸੰਕੇਤ ਗ੍ਰਾਹਿਣ ਕਰਕੇ, 'ਵਿਰੇਚਨ' ਦੇ ਲਾਕਸ਼ਣਿਕ ਪ੍ਰਯੋਗ ਰਾਹੀਂ ਇਸ ਇਲਜ਼ਾਮ ਦਾ ਜਵਾਬ ਦਿੱਤਾ ਹੈ। ਤ੍ਰਾਸਦੀ ਵਿੱਚ ਕਰੁਣਾ ਅਤੇ ਤ੍ਰਾਸ ਦੇ ਉਦ੍ਰੇਕ ਰਾਹੀਂ ਇਨ੍ਹਾਂ ਮਨੋਵਿਕਾਰਾਂ ਦਾ ਉਚਿਤ ਵਿਰੇਚਨ ਕੀਤਾ ਜਾਂਦਾ ਹੈ।ਅੰਤ ਵਿੱਚ ਨਾਇਕ ਦੀ ਨੇਕੀ ਉਸ ਦੀ ਭਲ ਕਰਕੇ ਬਰਬਾਦ ਹੋ ਜਾਂਦੀ ਹੈ। ਓਸ ਦੀ ਉਚਤਾ ਤੋਂ ਸ੍ਰੇਸ਼ਟਤਾ ਉਸ ਨੂੰ ਬਚਾ ਨਹੀਂ ਸਕਦੀ। ਉਸ ਦੀ ਤਬਾਹੀ ਉਸ ਦੀ ਭਲੇ ਤਾਂ ਕਿਤਨੀ ਵੱਧ ਹੁੰਦੀ ਹੈ । ਇਸ ਕਾਰਣ ਉਸ ਲਈ ਹਮਦਰਦੀ ਪੈਦਾ ਹੁੰਦੀ ਹੈ । ਪਰ ਚੂੰਕਿ ਉਹਦਾ ਪਤਨ ਹੋ ਜਾਂਦਾ ਹੈ। ਇਸ ਲਈ ਹਮਦਰਦੀ ਕਰਣਾ ਵਿਚ ਬਦਲ ਜਾਂਦੀ ਹੈ । ਕਰਣ ਤੇ ਕਾਰਜ ਵਿਚ ਅਨੀਵਾਰਤਾ ਹੈ । ਇਸ ਤਰਾਂ ਦਰਸ਼ਕ ਭਲਾਈ 'ਤ ਬੁਰਾਈ ਦੇ ਸੰਘਰਸ਼ ਨੂੰ ਅਨੀਵਾਰੀ (inevitable) ਸਮਝ ਲੈਂਦਾ ਅਤੇ ਉਸ ਨੂੰ ਸਵੀਕਾਰ ਕਰ ਲੈਂਦਾ ਹੈ।

ਹਵਾਲੇ

[ਸੋਧੋ]
  1. ਮਨਮੋਹਨ ਸਿੰਘ, ਡਾ. (1998). ਯੂਨਾਨੀ ਦਰਸ਼ਨ. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ. p. 184. ISBN 81-7380-389-7.
  2. ਕੱਕੜ, ਅਜੀਤ ਸਿੰਘ (1997). ਪ੍ਰਮੁੱਖ ਪੱਛਮੀ ਸਾਹਿਤ ਚਿੰਤਕ (ਭਾਗ ਪਹਿਲਾ). ਪਟਿਆਲਾ: ਭਾਸ਼ਾ ਵਿਭਾਗ. p. 194.
  3. ਗੁਰਚਰਨ ਸਿੰਘ ਅਰਸ਼ੀ, ਡਾ. ਪੱਛਮੀ ਕਾਵਿ-ਸ਼ਾਸਤਰ. ਚਾਂਦਨੀ ਚੌਂਕ, ਦਿੱਲੀ: ਆਰਸੀ, ਪਬਲਿਸ਼ਰਜ਼. p. 67. ISBN 978-81-8299-318-1.
  4. ਕੱਕੜ, ਅਜੀਤ ਸਿੰਘ (1997). ਪ੍ਰਮੁੱਖ ਪੱਛਮੀ ਸਾਹਿਤ ਚਿੰਤਕ (ਭਾਗ ਪਹਿਲਾ). ਪਟਿਆਲਾ, ਪੰਜਾਬ: ਭਾਸ਼ਾ ਵਿਭਾਗ. p. 194.
  5. ਡਾ.ਰੋਸ਼ਨ ਲਾਲ ਅਹੂਜਾ (1981). ਅਰਸਤੂ ਦਾ ਕਾਵਿ ਸ਼ਾਸਤਰ. ਲਾਹੌਰ ਬੁੱਕ ਸ਼ਾਪ ,ਲੁਧਿਆਣਾ: ਸ. ਜੀਵਨ ਸਿੰਘ. pp. 129–132.
  6. ਕੱਕੜ, ਅਜੀਤ ਸਿੰਘ (1997). ਪ੍ਰਮੁੱਖ ਪੱਛਮੀ ਸਾਹਿਤ ਚਿੰਤਕ (ਭਾਗ ਪਹਿਲਾਂ). ਪਟਿਆਲਾ, ਪੰਜਾਬ: ਭਾਸ਼ਾ ਵਿਭਾਗ. p. 1951.