ਸਮੱਗਰੀ 'ਤੇ ਜਾਓ

ਫੇਕ ਨਿਊਜ਼ (ਜਾਅਲੀ ਖ਼ਬਰਾਂ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Three running men carrying papers with the labels "Humbug News", "Fake News", and "Cheap Sensation".
ਫਰੈਡਰਿਕ ਬੁਰਰ ਅੱਪਰ ਦੁਆਰਾ 1894 ਦੇ ਦ੍ਰਿਸ਼ਟਾਂਤ ਤੋਂ "ਫਰਜ਼ੀ ਖਬਰਾਂ" ਦੇ ਵੱਖ ਵੱਖ ਰੂਪਾਂ ਦੇ ਪੱਤਰਕਾਰ

ਫੇਕ ਨਿਊਜ਼ (ਜਾਅਲੀ ਖ਼ਬਰਾਂ) ਜਿਸ ਨੂੰ ਜੰਕ ਨਿਊਜ਼ ਜਾਂ ਸੂਡੋ ਨਿਊਜ਼ ਵੀ ਕਿਹਾ ਜਾਂਦਾ ਹੈ। ਅਜਿਹੀਆਂ ਖ਼ਬਰਾਂ ਵਿੱਚ ਝੂਠੀਆਂ ਅਤੇ ਗਲਤ ਖ਼ਬਰਾਂ ਸ਼ਾਮਿਲ ਹੁੰਦੀਆਂ ਹਨ। ਡਿਜੀਟਲ ਖ਼ਬਰਾਂ ਨੇ ਫੇਕ ਖ਼ਬਰਾਂ ਨੂੰ ਵਦਾ ਦਿੱਤਾ ਹੈ।[1] ਫਿਰ ਲੋਕ ਇਹਨਾਂ ਖਬਰਾਂ ਨੂੰ ਸੋਸ਼ਲ ਮੀਡਿਆ ਉੱਪਰ ਸ਼ੇਅਰ ਕਰ ਦਿੰਦੇ ਹਨ ਅਤੇ ਇਹ ਗਲਤ ਖਬਰਾਂ ਹੀ ਸਾਰੇ ਇੰਟਰਨੈਟ ਉੱਤੇ ਵਾਇਰਲ ਹੋ ਜਾਂਦੀਆਂ ਹਨ ਅਤੇ ਲੋਕ ਉਹਨਾਂ ਖਬਰਾਂ ਤੇ ਯਕੀਨ ਕਰ ਲੈਂਦੇ ਹਨ।

ਜਾਅਲੀ ਖ਼ਬਰਾਂ ਆਮ ਤੌਰ ਤੇ ਲੋਕਾਂ ਨੂੰ ਗਲਤ ਦਿਸ਼ਾ ਵਿੱਚ ਭੇਜਣ ਮਤਲਬ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਕਰਨ ਲਈ ਲਿਖੀਆਂ ਅਤੇ ਛਾਪੀਆਂ ਜਾਂਦੀਆਂ ਹਨ। ਇਹਨਾਂ ਦੀ ਵਰਤੋਂ ਕਿਸੇ ਏਜੇਂਸੀ,

ਇਨਸਾਨ ਜਾਂ ਸੰਸਥਾ ਨੂੰ ਨੁਕਸਾਨ ਪਹੁੰਚਾਉਣ ਲਈ ਜਾਂ ਕਿਸੇ ਵੀ ਤਰਾਂ ਦਾ ਫ਼ਾਇਦਾ ਚੁੱਕਣ ਲਈ

ਕੀਤੀ ਜਾਂਦੀ ਹੈ।

ਕਿਸਮਾਂ

[ਸੋਧੋ]

ਇੱਥੇ ਜਾਅਲੀ ਖ਼ਬਰਾਂ ਦੀਆਂ ਕੁਝ ਉਦਾਹਰਣਾਂ ਹਨ :

  • ਕਲਿੱਕਬੇਟ
  • ਪ੍ਰਚਾਰ
  • ਵਿਅੰਗਾ / ਵਿਅੰਗਾਤਮਕ
  • ਸਲੋਪੀ ਪੱਤਰਕਾਰੀ
  • ਗੁੰਮਰਾਹਕੁੰਨ ਸਿਰਲੇਖ
  • ਪੱਖਪਾਤੀ ਜਾਂ ਮਾੜੀ ਖ਼ਬਰ

ਪਹਿਚਾਣ ਕਰਨਾ

[ਸੋਧੋ]
  1. ਸਰੋਤ ਨੂੰ ਧਿਆਨ ਵਿੱਚ ਰੱਖੋ (ਇਸਦੇ ਉਦੇਸ਼ ਨੂੰ ਸਮਝਣ ਲਈ)
  2. ਸਿਰਲੇਖ ਤੋਂ ਪਰੇ ਪੜ੍ਹੋ (ਸਾਰੀ ਕਹਾਣੀ ਨੂੰ ਸਮਝਣ ਲਈ)
  3. ਲੇਖਕਾਂ ਦੀ ਜਾਂਚ ਕਰੋ (ਇਹ ਜਾਣਨ ਲਈ ਕਿ ਕੀ ਉਹ ਅਸਲੀ ਅਤੇ ਭਰੋਸੇਯੋਗ ਹਨ ਜਾਂ ਨਹੀਂ)
  4. ਸਹਿਯੋਗੀ ਸਰੋਤਾਂ ਦਾ ਮੁਲਾਂਕਣ ਕਰੋ (ਇਹ ਸੁਨਿਸ਼ਚਿਤ ਕਰਨ ਲਈ ਕਿ ਉਹ ਦਾਅਵਿਆਂ ਦਾ ਸਮਰਥਨ ਕਰਦੇ ਹਨ ਜਾਂ ਨਹੀਂ)
  5. ਪ੍ਰਕਾਸ਼ਨ ਦੀ ਮਿਤੀ ਦੀ ਜਾਂਚ ਕਰੋ
  6. ਪੁੱਛੋ ਕਿ ਇਹ ਮਜ਼ਾਕ ਹੈ (ਇਹ ਨਿਰਧਾਰਤ ਕਰਨ ਲਈ ਕਿ ਇਹ ਵਿਅੰਗ ਹੈ ਜਾਂ ਨਹੀਂ)
  7. ਮਾਹਰਾਂ ਨੂੰ ਪੁੱਛੋ (ਗਿਆਨ ਨਾਲ ਸੁਤੰਤਰ ਲੋਕਾਂ ਤੋਂ ਪੁਸ਼ਟੀ ਪ੍ਰਾਪਤ ਕਰਨ ਲਈ).

ਆਨਲਾਈਨ ਫੇਕ ਖਬਰਾਂ (ਜਾਅਲੀ ਖ਼ਬਰਾਂ) ਦੀ ਪਹਿਚਾਣ ਕਰਨਾ:

[ਸੋਧੋ]

ਪਿਛਲੇ ਕੁਝ ਸਾਲਾਂ ਤੋਂ ਜਾਅਲੀ ਖ਼ਬਰਾਂ ਦੀ ਗਿਣਤੀ ਇੰਟਰਨੇਟ ਉੱਪਰ ਬਹੁਤ ਤੇਜੀ ਨਾਲ ਵੱਧ ਰਹੀ ਹੈ। ਇਹਨਾਂ ਖਬਰਾਂ ਦਾ ਮਕਸਦ ਗਲਤ ਜਾਣਕਾਰੀ ਦਾ ਪ੍ਰਸਾਰਣ ਕਰਨਾ ਹੁੰਦਾ ਅਤੇ ਖਬਰਾਂ ਦੀ ਪੁਸ਼ਟੀ ਕਰਨਾ ਕਿ ਖਬਰ ਸਹੀ ਹੈ ਜਾਂ ਨਹੀਂ ਬਹੁਤ ਮੁਸ਼ਕਿਲ ਹੋ ਗਿਆ ਹੈ। ਇਹਨਾਂ ਖਬਰਾਂ ਨੂੰ ਜਾਂਚਣ ਦੇ ਲਈ ਸਾਨੂੰ ਇਸ ਦੇ ਸਰੋਤਿਆਂ ਦੇ ਨਾਲ ਨਾਲ ਇਸਦੀ ਭਾਸ਼ਾ ਵੱਲ ਵੀ ਖਾਸ ਧਿਆਨ ਦੇਣਾ ਚਾਹੀਦਾ ਹੈ ਕਿਓਂਕਿ ਇਹਨਾਂ ਖਬਰਾਂ ਦੀ ਭਾਸ਼ਾ ਜ਼ਿਆਦਾ ਤਰ ਭੜਕਾਉਣ ਵਾਲੀ ਹੁੰਦੀ ਹੈ।

ਇੰਟਰਨੈਟ ਉੱਤੇ

[ਸੋਧੋ]

ਜਾਅਲੀ ਖ਼ਬਰਾਂ ਕਿਵੇਂ ਫੈਲਦੀਆਂ ਹਨ ਅਤੇ ਵਾਇਰਲ ਹੁੰਦੀਆਂ ਹਨ:

[ਸੋਧੋ]

ਜਾਅਲੀ ਖ਼ਬਰਾਂ ਦਾ ਲੋਕਾਂ ਵਿੱਚ ਕਾਫ਼ੀ ਰੁਝਾਨ ਹੈ। ਟਵਿੱਟਰ ਵਰਗੇ ਸੋਸ਼ਲ ਮੀਡਿਆ ਪਲੈਟਫਾਰਮ ਦੀ ਮਦਦ ਨਾਲ ਫੇਕ ਖਬਰਾਂ ਬਹੁਤ ਤੇਜੀ ਨਾਲ ਫੈਲ ਦੀਆਂ ਹਨ। ਇੱਕ ਖ਼ੋਜ ਦੇ ਅਨੁਸਾਰ ਜਾਅਲੀ ਰਾਜਨੀਤਿਕ ਖ਼ਬਰ ਬਾਕੀ ਜਾਅਲੀ ਖ਼ਬਰਾਂ ਤੋਂ ਤੇਜੀ ਨਾਲ ਫੈਲ ਦੀਆਂ ਹਨ।

ਜਾਅਲੀ ਖ਼ਬਰਾਂ ਦੀ ਪ੍ਰਸਿੱਧੀ

[ਸੋਧੋ]

ਜਾਅਲੀ ਖਬਰਾਂ ਨੇ ਵੱਖ -ਵੱਖ ਸੋਸ਼ਲ ਮੀਡਿਆ ਦੇ ਰਾਹੀਂ ਕਾਫੀ ਪ੍ਰਸਿੱਧੀ ਹਾਸਿਲ ਕਰ ਲਈ ਹੈ। ਪੀਊ ਰਿਸਰਚ ਸੈਂਟਰ ਦੇ ਖੋਜੀਆਂ ਅਨੁਸਾਰ 60% ਅਮਰੀਕੀ ਸੋਸ਼ਲ ਮੀਡਿਆ ਦੇ ਰਾਹੀਂ ਖਬਰਾਂ ਪੜਦੇ ਹਨ। ਸੋਸ਼ਲ ਮੀਡਿਆ ਦੀ ਪ੍ਰਸਿੱਧੀ ਦੇ ਕਾਰਨ ਲੋਕ ਬਹੁਤ ਤੇਜੀ ਨਾਲ ਜਾਅਲੀ ਖਬਰਾਂ ਦੇ ਘੇਰੇ ਵਿੱਚ ਆ ਜਾਂਦੇ ਹਨ।

ਸੋਸ਼ਲ ਮੀਡੀਆ ਉੱਤੇ ਬੌਟ

[ਸੋਧੋ]

ਬੋਟਾਂ ਵਿੱਚ ਨਕਲੀ ਖ਼ਬਰਾਂ ਨੂੰ ਵਧਾਉਣ ਦੀ ਸੰਭਾਵਨਾ ਹੁੰਦੀ ਹੈ, ਕਿਉਂਕਿ ਉਹ ਇਹ ਫੈਸਲਾ ਕਰਨ ਲਈ ਐਲਗੋਰਿਦਮ ਦੀ ਵਰਤੋਂ ਕਰਦੇ ਹਨ। ਬੋਟ ਲਗਾਤਾਰ ਖਬਰਾਂ ਨੂੰ ਫੈਲਾਉਂਦੇ ਰਹਿੰਦੇ ਹਨ ਅਤੇ ਇਹ ਧਿਆਨ ਨਹੀਂ ਦਿੰਦੇ ਕਿ ਇਹਨਾਂ ਖ਼ਬਰਾਂ ਦੇ ਸਰੋਤੇ ਕੌਣ ਹਨ ਅਤੇ ਬੌਟ ਆਪਣੇ ਆਪ ਹੀ ਫੇਕ ਅਕਾਊਂਟ (ਖ਼ਾਤੇ) ਬਣਾਉਣ ਦੀ ਸ਼ਮਤਾ ਰੱਖਦੇ ਹਨ। ਇਸ ਕਰਕੇ ਬੌਟ ਬਹੁਤ ਹੀ ਜਰੂਰੀ ਭਾਗ ਹੈ ਸੋਸ਼ਲ ਮੀਡਿਆ ਉੱਤੇ ਇਹਨਾਂ ਖਬਰਾਂ ਨੂੰ ਫੈਲਾਉਣ ਲਈ।

  1. Soll, Jacob (2016-12-18). "The Long and Brutal History of Fake News". POLITICO Magazine (in ਅੰਗਰੇਜ਼ੀ). Retrieved 2019-03-25.