ਰਫ਼ੀਕ ਹਿੰਦ (ਅਖ਼ਬਾਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਰਫ਼ੀਕ ਹਿੰਦ ਬਰਤਾਨਵੀ ਰਾਜ ਵਿੱਚ ਉਰਦੂ ਬੋਲੀ ਦਾ ਇੱਕ ਹਫਤਾਵਾਰੀ ਅਖ਼ਬਾਰ ਸੀ। ਰਫੀਕ ਇੱਕ ਫਾਰਸੀ ਸ਼ਬਦ ਹੈ ਜਿਸ ਦਾ ਅਰਥ ਹੈ- ਦੋਸਤ, ਸਾਥੀ।[1] ਇਹ ਅਖ਼ਬਾਰ 5 ਜਨਵਰੀ 1884 ਨੂੰ ਮੁਨਸ਼ੀ ਮਹਰਮ ਅਲੀ ਚਿਸ਼ਤੀ ਨੇ ਲਾਹੌਰ ਤੋਂ ਜਾਰੀ ਕੀਤਾ।[2][3][4] ਮੁਨਸ਼ੀ ਮਹਰਮ ਅਲੀ ਚਿਸ਼ਤੀ ਨੇ ਹਫਤਾਵਾਰੀ ਕੋਹ-ਏ-ਨੂਰ ਦੀ ਅਦਾਰਤ ਤੋਂ ਆਪਣੀ ਸਹਾਫਤ ਦਾ ਆਗਾਜ਼ ਕੀਤਾ ਸੀ। ਉਹਨਾਂ ਨੇ ਮੁਨਸ਼ੀ ਹਰਸੁਖ ਰਾਏ ਨਾਲ ਮਿਲ ਕੇ ਇੰਡੀਅਨ ਨੈਸ਼ਨਲ ਸੁਸਾਇਟੀ ਦੀ ਬੁਨਿਆਦ ਰੱਖੀ ਤੇ ਪੰਜਾਬ ਦੀ ਸਿਆਸੀ ਅਤੇ ਮੁਆਸ਼ਰਤੀ ਜਿੰਦਗੀ ਤੇ ਐਨੇ ਅਸਰਅੰਦਾਜ਼ ਹੋਏ ਕਿ ਅੱਗੇ ਜਾ ਕੇ ਪੰਜਾਬ ਦੀ ਕਾਨੂੰਨਸਾਜ਼ ਕੌਂਸਲ ਦੇ ਰੁਕਨ ਮੁਨਤਖਿਬ ਹੋਏ।[5]

ਰਫ਼ੀਕ ਹਿੰਦ ਆਪਣੇ ਜ਼ਮਾਨੇ ਦਾ ਬੁਲੰਦ ਪਾਏ ਦਾ ਪਰਚਾ ਸੀ। ਇਹ ਵੱਡੇ ਆਕਾਰ ਦੇ 16 ਸਫਿਆਂ ਦਾ ਅਖਬਾਰ ਸੀ। ਅਹਿਮ ਮਕਾਮੀ ਅਤੇ ਗੈਰ ਮਕਾਮੀ ਖ਼ਬਰਾਂ, ਕਿਸ਼ਤਵਾਰ ਮਜਾਮੀਨ ਅਤੇ ਹਿੰਦੋਸਤਾਨ ਭਰ ਵਿੱਚ ਮੌਜੂਦ ਨੁਮਾਇੰਦਿਆਂ ਦੀ ਇਤਲਾਤ ਉੱਤੇ ਮਬਨੀ ਰਿਪੋਰਟਾਂ ਉਸ ਅਖ਼ਬਾਰ ਦੇ ਮੁਸੱਸਲ ਸਿਲਸਿਲੇ ਸਨ। ਮੁਨਸ਼ੀ ਮਹਰਮ ਅਲੀ ਚਿਸ਼ਤੀ ਨੇ ਬਰੇ ਸਾਗੀਰ ਦੀ ਸਹਾਫਤੀ ਤਾਰੀਖ ਵਿੱਚ ਪਹਿਲੀ ਵਾਰ ਅਖ਼ਬਾਰ ਦੀ ਸਾਲਗਿਰਾਹ ਮਨਾਉਣ ਦੀ ਤਰਹ ਪਾਈ। ਅਖ਼ਬਾਰ ਦੀ ਪਹਿਲੀ ਸਾਲਗਿਰਾਹ ਉਤੇ ਨਾ ਸਿਰਫ ਤਕਰਿਬਾਤ ਦਾ ਅਹਿਤਮਾਮ ਕੀਤਾ ਗਿਆ ਬਲਕਿ ਅਖ਼ਬਾਰ ਰਫ਼ੀਕ ਹਿੰਦ ਦਾ ਖਸੂਸੀ ਨੰਬਰ ਵੀ ਛਾਇਆ ਕੀਤਾ ਗਿਆ। ਉਸ ਨੂੰ ਆਪਣੇ ਜ਼ਮਾਨੇ ਦੇ ਮੁਮਤਾਜ ਅਹਿਲੇ-ਕਲਮ ਦਾ ਤਾਉਵਨ ਵੀ ਹਾਸਲ ਰਿਹਾ। ਉਹਨਾਂ ਵਿੱਚ ਸਰ ਸਇਅਦ ਅਹਿਮਦ ਖਾਨ, ਮੁੰਹਮਦ ਹੁਸੈਨ ਆਜ਼ਾਦ, ਅਲਤਾਫ ਹੁਸੈਨ ਹਾਲੀ, ਮੋਹਸਿਲ ਅਲਮਾਕ, ਸੈਅਦ ਇਕਬਾਲ ਅਲੀ, ਮੌਲਵੀ ਯਕਾ ਉੱਲਾ ਦੇਹਲਵੀ, ਮੌਲਾਨਾ ਗੁਲਾਮ ਕਾਦਰ ਗਰਾਮੀ, ਫਕੀਰ ਸੈਅਦ ਜਮਾਲ ਉੱਲਾ ਅਲਾਦੀਨ, ਮੌਲਾਨਾ ਫਤਹਿ ਮੁੰਹਮਦ ਜਾਲੰਧਰੀ ਵਗੈਰਾ ਸ਼ਾਮਲ ਸਨ।[6]

ਰਫੀਕ ਹਿੰਦ ਮੁਸਲਮਾਨਾਂ ਦੇ ਹਕੂਕ ਦਾ ਅਲੰਬਰਦਾਰ ਸੀ ਤੇ 1888 ਤਕ ਉਹ ਸਰ ਸੈਅਦ ਅਹਿਮਦ ਖਾਨ ਦੀ ਤਹਿਰੀਕ ਦੀ ਨਿਹਾਇਤ ਛਦ ਓ ਮਦ ਤੋਂ ਤਾਈਦ ਕਰਦਾ ਰਿਹਾ। ਲੇਕਿਨ ਜਦੋਂ ਸਰ ਸਯਦ ਦੇ ਮਜਹਬੀ ਅਕੀਦੇ ਤੋਂ ਇਖਤਲਾਫ ਹੋਇਆ ਤਾਂ ਰਫੀਕ ਹਿੰਦ ਪੰਜਾਬ ਵਿੱਚ ਸਰ ਸਯਦ ਦੀ ਮੁਖਾਲਫਤ ਦਾ ਸਭ ਤੋਂ ਵੱਡਾ ਅੱਡਾ ਬਣ ਗਿਆ। ਉਸ ਦੌਰ ਵਿੱਚ ਸਰ ਸਯਦ ਤੇ ਮੌਲਵੀ ਨਜ਼ੀਰ ਅਹਿਮਦ ਦੇ ਖਿਲਾਫ ਫਹਸ਼ ਕਿਸਮ ਦੇ ਮਜਾਮੀਨ ਵੀ ਛਾਪੇ ਗਏ। ਚੁਨਾਂਚੇ ਮੌਲਵੀ ਨਜ਼ੀਰ ਅਹਿਮਦ ਨਾਲ ਮੁੱਕਦਮੇਬਾਜ਼ੀ ਵੀ ਹੋਈ ਤੇ ਆਖਰਕਾਰ 19 ਜੂਨ 1993 ਨੂੰ ਮਹਰਮ ਅਲੀ ਚਿਸ਼ਤੀ ਨੇ ਮੌਲਵੀ ਨਜ਼ੀਰ ਅਹਿਮਦ ਤੋਂ ਮਾਫੀ ਮੰਗਣਾ ਪਈ। ਇਸ ਦੇ ਇਲਾਵਾ ਮਹਰਮ ਅਲੀ ਚਿਸ਼ਤੀ ਦੀ ਹੋਰ ਹਮਅਸਰਾਂ ਨਾਲ ਨਾਲ ਵੀ ਮੁਕੱਦਮੇਬਾਜ਼ੀ ਰਹੀ। ਆਖਰ 1904 ਵਿੱਚ ਰਫੀਕੇ ਹਿੰਦ ਬੰਦ ਹੋ ਗਿਆ। ਤਨਾਜ਼ਿਆਤ ਤੋਂ ਕਤਈਨਜ਼ਰ ਰਫੀਕੇ ਹਿੰਦ ਇਕ ਉੱਚ ਪਾਏ ਦਾ ਅਖ਼ਬਾਰ ਸੀ ਜਿਸ ਵਿੱਚ ਖਬਰਾਂ ਤੇ ਠੋਸ ਮਜਾਮੀਨ ਦੀ ਇਸ਼ਾਇਤ ਦਾ ਬੰਦੋਬਸਤ ਮੌਜੂਦ ਸੀ। ਉਰਦੂ ਸਹਾਫਤ ਦੀ ਤਰੱਕੀ ਅਤੇ ਇਸ ਨੂੰ ਦਰਪੇਸ਼ ਮਸਾਇਲ ਨੂੰ ਹਲ ਕਰਨੇ ਦੇ ਸਿਲਸਿਲੇ ਵਿੱਚ ਵੀ ਇਸ ਅਖ਼ਬਾਰ ਨੇ ਕੋਸ਼ਿਸ਼ਾਂ ਕੀਤੀਆਂ।[7]

ਹਵਾਲੇ[ਸੋਧੋ]

  1. "رفیق - Wiktionary". en.wiktionary.org. Retrieved 2020-09-04.
  2. ڈاکٹر عبد السلام خورشید، صحافت: پاکستان و ہند وچ ، مجلس ترقی ادب لاہور، نومبر 2016ء، ص 280
  3. محمد افتخار کھوکھر، صحافت د‏‏ی تریخ، مقتدرہ قومی زبان اسلام آباد، 1995ء، ص 61
  4. مولوی محبوب عالم، اردو صحافت د‏‏ی اک نادر تریخ، مغربی پاکستان اردو اکیڈمی، لاہور، 1992ء، ص 186
  5. ڈاکٹر عبد السلام خورشید، صحافت: پاکستان و ہند وچ ، مجلس ترقی ادب لاہور، نومبر 2016ء، ص 281
  6. مولوی محبوب عالم، اردو صحافت د‏‏ی اک نادر تریخ، مغربی پاکستان اردو اکیڈمی، لاہور، 1992ء، ص 191
  7. مولوی محبوب عالم، اردو صحافت د‏‏ی اک نادر تریخ، مغربی پاکستان اردو اکیڈمی، لاہور، 1992ء، ص 189