ਹੈਲੀ ਸਹਾਰ
ਹੈਲੀ ਸਹਾਰ (ਜਨਮ 12 ਜੁਲਾਈ 1988) [1] ਇੱਕ ਅਮਰੀਕੀ ਅਦਾਕਾਰਾ ਹੈ। ਉਹ ਆਪਣੇ ਅਭਿਨੈ ਲਈ ਲੂਲੂ ਅਬਾਂਡੈਂਸ ਵਜੋਂ ਜਾਣੀ ਜਾਂਦੀ ਹੈ, ਇਸ ਤੋਂ ਬਾਅਦ 'ਪੋਜ਼' ਟੀਵੀ ਸੀਰੀਜ਼ ਵਿਚ ਹਾਊਸ ਆਫ ਫਿਰੋਸਿਟੀ ਦੀ ਸਹਿ-ਸੰਸਥਾਪਕ ਵਜੋਂ ਜਾਣੀ ਗਈ। [2]
ਮੁੱਢਲਾ ਜੀਵਨ
[ਸੋਧੋ]ਸਹਾਰ ਦਾ ਪਿਤਾ ਇੱਕ ਬੈਪਟਿਸਟ ਚਰਚ ਦੇ ਪ੍ਰਚਾਰਕ ਸਨ। ਸਹਾਰ ਦੀ ਪਰਵਰਿਸ਼ ਲਾਸ ਏਂਜਲਸ ਦੇ ਧਾਰਮਿਕ ਘਰ ਵਿੱਚ ਹੋਈ। ਸਹਾਰ ਦੇ ਪੰਜ ਭਰਾ ਹਨ। ਬਚਪਨ ਵਿਚ ਉਹ ਐਲ.ਏ. ਦੀ ਡਬਲਯੂ.ਐਨ.ਬੀ.ਏ. ਟੀਮ, ਸਪਾਰਕਸ ਦੀ ਇਕ ਡਾਂਸਰ ਸੀ। ਸਹਾਰ ਨੇ ਲਾਸ ਏਂਜਲਸ ਬਾਲ ਸੀਨ ਵਿਚ ਹਿੱਸਾ ਲਿਆ, ਅਤੇ 18 ਸਾਲਾਂ ਦੀ ਉਮਰ ਵਿਚ, ਇਸ ਹਾਉਸ ਵਿਚ ਸ਼ਾਮਿਲ ਹੋਣ ਤੋਂ ਤਕਰੀਬਨ ਇਕ ਸਾਲ ਬਾਅਦ ਹਾਉਸ ਆਫ਼ ਰੋਡੇਓ ਦੀ "ਮਦਰ" ਵਜੋਂ ਬਾਲ ਕਮਿਊਨਟੀ ਵਿਚ ਸਭ ਤੋਂ ਛੋਟੀ ਲੀਡਰ ਬਣ ਗਈ। ਬਾਅਦ ਵਿਚ ਸਹਾਰ, ਹਾਉਸ ਆਫ ਅਲੁਰ ਵੱਲ ਚਲੀ ਗਈ।[3] ਉਹ ਆਪਣੇ ਆਪ ਨੂੰ ਟਰਾਂਸ ਅਨੁਭਵ ਦੀ ਔਰਤ ਵਜੋਂ ਦਰਸਾਉਂਦੀ ਹੈ।[2]
ਕਰੀਅਰ
[ਸੋਧੋ]ਸਹਾਰ ਨੇ ਆਪਣੀ ਪਹਿਲੀ ਆਨ-ਸਕ੍ਰੀਨ ਭੂਮਿਕਾ 2011 ਦੀ ਲੀਵ ਇਟ ਓਨ ਫਲੋਰ ' ਤੇ ਨਿਭਾਈ ਸੀ। ਉਸ ਨੇ ਯੂ.ਐਸ.ਏ. ਦੇ ਮਿਸਟਰ ਰੋਬੋਟ ਅਤੇ ਐਮਾਜ਼ਾਨ ਦੇ ਟਰਾਂਸਪੇਰੈਂਟ ਵਿਚ ਮਾਮੂਲੀ ਕਿਰਦਾਰ ਵੀ ਨਿਭਾਏ ਹਨ। ਸਹਾਰ ਨੇ 'ਚਾਰਮ' ਦੇ ਓਫ ਬ੍ਰੋਡਵੇਅ ਪ੍ਰੋਡਕਸ਼ਨ ਵਿਚ ਵੀ ਕੰਮ ਕੀਤਾ ਹੈ।[4] [5] ਉਸਨੇ ਪੋਜ਼ ਦੀ ਮੁੱਖ ਭੂਮਿਕਾ ਦੇ ਹਿੱਸੇ ਵਜੋਂ ਲੁਲੂ ਦੀ ਭੂਮਿਕਾ ਨਿਭਾਈ ਹੈ, ਜੋ ਐਫਐਕਸ ਟੀਵੀ ਸੀਰੀਜ਼ ਹੈ ਅਤੇ ਇਹ 2018 ਵਿੱਚ ਸ਼ੁਰੂ ਹੋਈ ਸੀ।[6] 2019 ਵਿੱਚ ਸਹਾਰ ਨੇ ਫ੍ਰੀਫਾਰਮ ਟੀਵੀ ਸ਼ੋਅ ਗੁੱਡ ਟ੍ਰਬਲ ਵਿੱਚ ਮੁੜ ਜਾਜਿਨ ਦੀ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ।[7]
ਫ਼ਿਲਮੋਗ੍ਰਾਫੀ
[ਸੋਧੋ]ਫ਼ਿਲਮ
[ਸੋਧੋ]ਸਾਲ | ਸਿਰਲੇਖ | ਭੂਮਿਕਾ | ਨੋਟ |
---|---|---|---|
2011 | ਲੀਵ ਇਟ ਓਨ ਦ ਫਲੋਰ | ਕੈਸ਼ੀਅਰ |
ਟੈਲੀਵਿਜ਼ਨ
[ਸੋਧੋ]ਸਾਲ | ਸਿਰਲੇਖ | ਭੂਮਿਕਾ | ਨੋਟ |
---|---|---|---|
2016 | ਟਰਾਂਸਪੇਰੈਂਟ | ਐਡਰਿਯਾਨਾ | ਐਪੀਸੋਡ: "ਅਲੀਜ਼ਾਹ" |
2017 | ਮਿਸਟਰ ਰੋਬੋਟ | ਲੇਡੀ ਆਫ ਦ ਨਾਈਟ | 2 ਐਪੀਸੋਡ |
2018-ਮੌਜੂਦ | ਪੋਜ਼ | ਲੂਲੂ | ਮੁੱਖ ਭੂਮਿਕਾ |
2019-ਮੌਜੂਦ | ਗੁੱਡ ਟ੍ਰਬਲ | ਜਾਜਮੀਨ | 6 ਐਪੀਸੋਡ |
2019 | ਈਸਟਸਾਈਡਰ | ਮਾਰਟਾ | 4 ਐਪੀਸੋਡ |
2020 | ਇਕੁਅਲ | ਸਿਲਵੀਆ ਰਿਵੇਰਾ | ਦਸਤਾਵੇਜ਼ |
ਅਵਾਰਡ
[ਸੋਧੋ]ਹਵਾਲੇ
[ਸੋਧੋ]- ↑ Pham, Jason (2018-06-22). "'Pose' Star Hailie Sahar on Her #MeToo Story and Fighting Trans Stereotypes". StyleCaster (in ਅੰਗਰੇਜ਼ੀ (ਅਮਰੀਕੀ)). Retrieved 2018-08-03.
- ↑ 2.0 2.1 "'Pose' star: Transgender characters need actors who 'understand' the experience". TODAY.com (in ਅੰਗਰੇਜ਼ੀ (ਅਮਰੀਕੀ)). Retrieved 2018-08-03.
- ↑ "Pose Star Hailie Sahar On Being "Daddy Ryan" Murphy's Prodigy". Nylon. June 4, 2018. Retrieved August 3, 2018.
- ↑ Garner, Glenn (June 3, 2018). "Hailie Sahar's journey from ballroom baby to Ryan Murphy muse in Pose". Retrieved August 3, 2018.
- ↑ Green, Jesse (October 5, 2017). "Review: In Charm, Challenges Emily Post Never Dreamed Of". The New York Times. Retrieved February 19, 2019.
- ↑ Fasanella, Allie (June 10, 2018). "Pose Is Making Television History With These 5 Transgender Actors". Teen Vogue. Retrieved February 19, 2019.
- ↑ Gilchrist, Tracy E. (January 18, 2019). "Hailie Sahar's Trans Character on Good Trouble Challenges the LGB". The Advocate. Retrieved February 19, 2019.
- ↑ Queen USA 2015 Hailie Sahar, 2015-09-18, retrieved 2018-08-03
- ↑ Hailie Sahar Queen USA Commercial, 2016-12-04, retrieved 2018-08-03