ਪੰਜਾਬੀ ਲੋਕ ਕਹਾਣੀਆਂ ਦਾ ਮਾਡਲ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਪੰਜਾਬੀ ਲੋਕ ਕਹਾਣੀਆਂ ਦਾ ਮਾਡਲ
[ਸੋਧੋ]ਪਿਛਲੇ ਕੁਝ ਸਮੇਂ ਬਹੁਤ ਸਾਰੇ ਵਿਦਵਾਨਾਂ ਨੇ ਮੌਲਿਕ ਸਾਹਿਤ ਜਾਂ ਲੋਕ ਸਾਹਿਤ ਦੇ ਬਹੁਤ ਸਾਰੇ ਰੂਪਾਕਾਰਾ" ਦੇ ਮਾਡਲਾਂ ਨੂੰ ਸਮਝਣ ਸਮਝਾਉਣ ਦਾ ਯਤਨ ਕੀਤਾ ਹੈ ਅਤੇ ਇਹ ਯਤਨ ਮੁੱਖ ਰੂਪ ਵਿੱਚ ਸੰਰਚਨਾਤਮਕ ਵਿਧੀ ਤੇ ਹੀ ਆਧਾਰਿਤ ਹਨ।
ਪਿਛਲੇ ਕੁਝ ਸਮੇਂ ਬਹੁਤ ਸਾਰੇ ਵਿਦਵਾਨਾਂ ਨੇ ਮੌਲਿਕ ਸਾਹਿਤ ਜਾਂ ਲੋਕ ਸਾਹਿਤ ਦੇ ਬਹੁਤ ਸਾਰੇ ਰੂਪਾਕਾਰਾ" ਦੇ ਮਾਡਲਾਂ ਨੂੰ ਸਮਝਣ ਸਮਝਾਉਣ ਦਾ ਯਤਨ ਕੀਤਾ ਹੈ ਅਤੇ ਇਹ ਯਤਨ ਮੁੱਖ ਰੂਪ ਵਿੱਚ ਸੰਰਚਨਾਤਮਕ ਵਿਧੀ ਤੇ ਹੀ ਆਧਾਰਿਤ ਹਨ। [1]
ਇਸ ਲਈ ਸਾਨੂੰ ਪੰਜਾਬੀ ਲੋਕ ਕਹਾਣੀਆਂ ਦੇ ਮਾਡਲ ਦੀ ਖੋਜ ਕਰਨ ਤੋਂ ਪਹਿਲਾਂ ਸੰਰਚਨਾਤਮਕ ਵਿਧੀ ਬਾਰੇ ਜਾਣ ਲੈਣਾ ਅਤਿ ਜਰੂਰੀ ਹੈ । ਲੋਕ ਸਾਹਿਤ ਅਧਿਐਨ ਖੇਤਰ ਵਿੱਚ ਸੰਰਚਨਾਤਮਕ ਵਿਧੀ ਭਾਸ਼ਾ ਵਿਗਿਆਨ ਦੇ ਪ੍ਰਭਾਵ ਨਾਲ ਆਈ ਹੈ, ਭਾਵੇਂ ਪਿਛਲੇ ਕਾਫੀ ਸਮੇਂ ਤੋਂ ਜੀਵ ਵਿਗਿਆਨ, ਗਣਿਤ ਸ਼ਾਸਤਰ ਅਤੇ ਮਾਨਵ-ਵਿਗਿਆਨ ਦੇ ਖੇਤਰਾਂ ਵਿੱਚ ਇਹ ਵਿਧੀ ਪ੍ਚੱਲਿਤ ਰਹੀ ਹੈ । ਇਸ ਅਧਿਐਨ ਵਿਧੀ ਨੂੰ ਪ੍ਰਭਾਵਿਤ ਕਰਨ ਲਈ ਮਿਰਾਂਡਾ ਦਾ ਵਿਚਾਰ ਹੈ ਕਿ ਇਹ ਉਹ ਅਧਿਐਨ ਵਿਧੀ ਹੈ ਜੋ ਸਮੁੱਚੇ ਪ੍ਰਬੰਧ ਦੇ ਉੱਨ੍ਹਾਂ ਆਂਤਰਿਕ ਤੱਤਾਂ ਦੇ ਆਪਸੀ ਸੰਬੰਧਾਂ ਨੂੰ ਖੋਜਣ ਦਾ ਕੰਮ ਕਰਦੀ ਹੈ , ਜਿਨ੍ਹਾਂ ਤੱਤਾਂ ਤੋਂ ਉਹ ਪ੍ਰਬੰਧ ਬਾਣਿਆਂ ਗਿਆ ਹੁੰਦਾ ਹੈ। ਇੰਜ ਸੰਰਚਨਾਤਮਕ ਅਧਿਐਨ ਉਨ੍ਹਾਂ ਵਿਸ਼ੇਸ਼ ਤੱਤਾਂ ਤੋਂ ਉੱਨਾਂ ਦੀ ਤਰਤੀਬ ਲੱਭਣ ਦੀ ਵਿਧੀ ਹੀ ਹੈ। | ਕਿਉਂਕਿ ਕੋਈ ਵੀ ਸੰਰਚਨਾ ਵਿਚੋ ਅਨੁਸ਼ਾਸਨ ਦੇ ਅੰਤਰਗਤ ਤੱਤਾਂ ਦੇ ਵੱਖਰੇ ਪ੍ਰਬੰਧ ਕਰਕੇ ਹੀ ਇਕ ਦੂਜੀ ਤੋਂ ਭਿੰਨ ਹੁੰਦੀ ਹੈ। ਇਸ ਵਿਚਾਰ ਅਧੀਨ ਦੂਜੇ ਵਿਗਿਆਨ, ਜਿਵੇਂ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਜੀਵ ਵਿਗਿਆਨ, ਆਦਿ ਵਿੱਚ ਛੋਟੇ ਤੋਂ ਛੋਟੇ ਤੱਤਾਂ ਨੂੰ ਲੱਭਣ ਦੀ ਖੋਜ ਤਕਰੀਬਨ ਆਪਣੀ ਅੰਤਿਮ ਸੀਮਾ ਨੂੰ ਛੂਹ ਚੁੱਕੀ ਹੈ। ਇਨ੍ਹਾਂ ਵਿਗਿਆਨਾਂ ਵਿੱਚ ਬੜੀ ਕਾਮਯਾਬੀ ਨਾਲ ਅਣੂ (Molecule) ਪ੍ਰਮਾਣੂ (Atom/1) ਕੋਸ਼ (Cell} ਅਤੇ ਜੀਨਜ਼ ਦੀ ਹੱਦ ਤੱਕ ਇਨ੍ਹਾਂ ਛੋਟੇ ਤੋਂ ਛੋਟੇ ਤੱਤਾਂ ਨੂੰ ਪਹਿਚਾਣਿਆ ਅਤੇ ਇਨ੍ਹਾਂ ਦੇ ਆਪਸੀ ਗੁਪਤ ਅੰਤਰ ਸੰਬੰਧਾਂ ਨੂੰ ਖੋਜਿਆ ਜਾ ਚੁੱਕਾ ਹੈ । ਸਮਾਜਕ ਵਿਗਿਆਨਾਂ ਦੇ ਵਿਦਵਾਨ ਵੀ ਆਪਣੇ ਆਪਣੇ ਖੇਤਰਾਂ ਵਿੱਚ ਕਿਸੇ ਅਜਿਹੇ ਸਥਿਰ ਤੱਤਾਂ ਦੀ ਭਾਲ ਵਿੱਚ ਹਨ, ਜੋ ਆਪਣੇ ਆਪ ਵਿੱਚ ਸਮੁੱਚੀ ਇਕਾਈ ਹੋਵੇ, ਇਸ ਰੁਚੀ ਅਧੀਨ ਹੀ ਲੋਕਧਾਰਾ ਵਿਗਿਆਨੀ, ਵੱਖ-ਵੱਖ ਸਾਹਿਤ ਰੂਪਕਾਰਾਂ ਵਿੱਚ ਅਜਿਹੇ ਤੱਤਾਂ ਦੀ ਭਾਲ ਵਿੱਚ ਰੁਚਿਤ ਹਨ। ਕਿਉਂਕਿ ਸਮਝਿਆਂ ਇਹ ਜਾਂਦਾ ਹੈ ਕਿ ਇਨ੍ਹਾਂ ਸਥਿਰ ਤੱਤਾਂ ਦੇ ਪਰਸਪਰ ਸੰਬੰਧਾਂ ਅਤੇ ਫਿਰ ਹਰ ਤੱਤਾਂ ਦੀ ਭਾਲ ਛੱਡ ਦੇ ਸਮੁੱਚ ਨਾਲ ਸੰਬੰਧਾਂ ਦੇ ਆਧਾਰ ਉੱਪਰ ਹੀ ਕਿਸੇ ਸੰਰਚਨਾ ਦਾ ਢਾਚਾ ਖੜਾ ਹੁੰਦਾ ਹੈ।
ਇਹਨਾਂ ਸੂਤਰਾਂ ਅਤੇ ਮਾਡਲਾਂ ਨੂੰ ਸਮਝਣ ਲਈ ਸਾਨੂੰ ਪਰੌਪ ਦੇ ਪਰੀ-ਕਹਾਣੀਆਂ ਦੇ ਅਧਿਐਨ ਤੋਂ ਜਾਣੂ ਹੋਣਾ ਪਵੇਗਾ ਅਤੇ ਇਸ ਦੇ ਨਾਲ ਹੀ ਚੰਗਾ ਹੋਵੇਗਾ ਜੇਕਰ ਅਸੀਂ ਉਸ ਪ੍ਰਸਿੱਧ ਵਿਦਵਾਨ ਦੇ ਜੀਵਨ ਬਾਰੇ ਵੀ ਥੋੜੀ ਬਹੁਤ ਚਰਚਾ ਕਰ ਭਈਏ। ਇਸ ਦੇ ਨਾਲ ਉਨ੍ਹਾਂ ਵਿਦਵਾਨਾਂ ਦੀ ਚਰਚਾ ਕਰਨਾ ਵੀ ਜ਼ਰੂਰ ਬਣਦਾ ਹੈ ਜਿਹੜੇ ਪਰੌਂਪ ਦੀ ਰੂਪ ਵਿਗਿਆਨਕ ਵਿਧੀ ਅਤੇ ਵਿਗਿਆਨਕ ਅਧਿਐਨ ਵਿਧੀ ਤੋਂ ਪ੍ਰਭਾਵਿਤ ਹੋ ਕੇ ਲੋਕਵਾਰਤਾ ਦੇ ਅਧਿਐਨ ਵਿੱਚ ਆਪਣੇ ਆਪਣੇ ਮਾਡਲ ਪੇਸ਼ ਕਰਨ ਦਾ ਯਤਨ ਕਰ ਰਹੇ ਹਨ।
ਵਲਾਦੀਮੀਰ ਜੈਕੋਵਲੇ ਵਿੱਚ ਪਰੋਪ ਦਾ ਜਨਮ 17 (29) ਅਪ੍ਰੈਲ 1895 ਨੂੰ ਸੈੱਟ ਪੀਟਰ ਸਪਰਗ ਦੇ ਘਰ ਹੋਇਆ। ਇਹਨਾ ਦੇ ਘਰਾਣੇ ਦਾ ਪਿਛੋਕੜ ਸੰਬੰਧ ਜਰਮਨੀ ਦੇਸ਼ ਨਾਲ ਸੀ।
ਪਰੋਪ ਆਪਣੀ ਵਿਧੀ ਬਾਰੇ ਵਿਚਾਰ ਪ੍ਰਗਟ ਕਰਦਾ ਹੋਇਆ ਲਿਖਦਾ ਹੈ ਕਿ ਲੋਕ ਕਹਾਣੀ ਦੀ ਸੰਰਚਨਾ ਨੂੰ ਸਮਝਣਾ ਹੀ ਜਰੂਰੀ ਨਹੀਂ ਕੇ ਵਿਗਿਆਨਕ ਵਿਧੀ ਵੀ ਆਪਣੇ ਆਪ ਵਿੱਚ ਆਖਰੀ ਪੜਾਅ ਹੋਵੇ।
ਉਸ ਦਾ ਇਹ ਵੀ ਵਿਚਾਰ ਹੈ ਕਿ ਥੀਮ ਮੋਟਿਫਾ ਦਾ ਹੀ ਲੜੀ ਹੁੰਦਾ ਹੈ ਅਤੇ ਮੋਟਿਫ ਥੀਮ ਵਿਚ ਹੀ ਵਿਗਸਦਾ ਹੈ, ਉਸ ਅਨੁਸਾਰ ਮੋਟਿਫ ਪ੍ਰਾਥਮਿਕ ਹੈ ਅਤੇ ਥੀਮ ਗੌਣ ਹੈ। ਇੰਜ ਥੀਮ ਇਕ ਸਿਰਜਣਾਤਮਕ ਸੰਜੋਗਣ ਕਾਰਜ ਹੈ ਅਤੇ ਮੋਟਿਫ ਬਿਰਤਾਂਤ ਦੀ ਅੱਗੇ ਨਾ ਵੰਡੀ ਜਾਣ ਵਾਲੀ ਇਕਾਈ ਹੈ।। ਪ੍ਰੰਤੂ ਪਰੋਪ ਇਸ ਧਾਰਨਾ ਨੂੰ ਰੱਦ ਕਰਦਿਆਂ ਕਹਿੰਦਾ ਹੈ ਕਿ ਜੇਕਰ ਅਸੀਂ ਮੋਟਿਫ ਨੂੰ ਛੋਟੀ ਇਕਾਈ ਮੰਨੀਏ ਤਾਂ ਲੋਕ ਕਹਾਣੀ ਦਾ ਹਰ ਵਾਕ ਹੀ ਮੰਨਿਆ ਜਾ ਸਕਦਾ ਹੈ, ਜਿਵੇਂ
1. ਇਕ ਰਾਜੇ ਦੇ ਤਿੰਨ ਪੁੱਤਰ
2. ਇਕ ਰਾਜ ਕੁਮਾਰ ਦੀ ਮਤਰੇਈ ਮਾਂ
3. ਰਾਜ ਕੁਮਾਰ ਪਿਓ ਨਾਲ ਲੜਾਈ ਕਰਜ਼ਾ ਹੈ।
4. ਮਤਰੇਈ ਮਾਂ ਸੀ ਪਰ ਛੱਡ ਕੇ ਚਲੀ ਗਈ। [2]
ਪਰੌਪ ਦੇ ਵਿਚਾਰ ਵਿੱਚ ਜਬਰ ਵਿਵ ਅਣਵੰਡੀ ਇਕਾਈ ਹੋਵੇ ਤਾਂ ਇਹ ਕੋਈ ਮਾੜੀ ਗੱਲ ਨਹੀਂ ਤਾਂ ਵੀ ਮਟਿਫਾ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਪ੍ਰੰਤੂ , ਮੋਟਿਫ ਨੂੰ ਅੱਗੇ ਕਈ ਤੱਤਾਂ ਵਿਚ ਵੰਡਿਆ ਜਾ ਸਕਦਾ ਹੈ।
ਪਰੌਪ ਦੇ ਵਿਚਾਰ ਵਿੱਚ ਜਬਰ ਵਿਵ ਅਣਵੰਡੀ ਇਕਾਈ ਹੋਵੇ ਤਾਂ ਇਹ ਕੋਈ ਮਾੜੀ ਗੱਲ ਨਹੀਂ ਤਾਂ ਵੀ ਮੋਟਿਫਾ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਪ੍ਰੰਤੂ , ਮੋਟਿਫ ਨੂੰ ਅੱਗੇ ਕਈ ਤੱਤਾਂ ਵਿਚ ਵੰਡਿਆ ਜਾ ਸਕਦਾ ਹੈ।
ਪਰੋਪ ਨੇ ਵੈਸਨੋਵਸਕੀ ਦੇ ਮੋਟਿਫ ਅਤੇ ਬੇਦੀਏਰ ਦੇ ਤੱਤਾਂ ਦੀ ਥਾਂ ਸ਼ਬਦ ਪ੍ਰਕਾਰਜ (function) ਵਰਤਿਆ ।
ਕਿਉਕਿ ਉਸ ਦੇ ਅਨੁਸਾਰ ਕਹਾਣੀ ਵਿੱਚ ਕੋਈ ਕਿਵੇਂ ਤੇ ਕਰਦਾ ਹੈ। ਨਾਲੇ dramatis personae ਕੀ ਕਰਦਾ ਹੈ, ਅਹਿਮ ਸਵਾਲ ਹੈ। ਹੇਠ ਲਿਖੀਆਂ ਘਟਨਾਵਾਂ ਦੀ ਤੁਲਨਾ ਇਸ ਪ੍ਰਕਾਰ ਦਿੱਤੀ ਗਈ ਹੈ :
1.ਸਾਧੂ ਰਾਜ ਕੁਮਾਰ ਨੂੰ ਪਊਏ ਦੇਂਦਾ ਹੈ, ਪਊਏ ਰਾਜ ਕੁਮਾਰ ਨੂੰ ਪਰੀਆ ਦੇ ਦੇਸ਼ ਲੈ ਜਾਂਦੇ ਹਨ।
2.ਸੰਤ ਨਾਇਕ ਨੂੰ ਘੋੜਾ ਦੇਂਦਾ ਹੈ, ਘੋੜਾ ਨਾਇਕ ਨੂੰ ਦੂਜੇ ਦੇਸ਼ ਲੈ ਜਾਂਦਾ ਹੈ।
3.ਜਾਦੂਗਰ ਨਾਇਕ ਨੂੰ ਸੋਟੀ ਦੇਂਦਾ ਹੈ ਸੋਟੀ ਉਸ ਨੂੰ ਰਾਜ ਕੁਮਾਰੀ ਦੇ ਸ਼ਹਿਰ ਲੈ ਜਾਂਦੀ ਹੈ।
ਉਪਰੋਕਤ ਘਟਨਾਵਾਂ ਵਿਚ ਸਥਿਰ ਅਤੇ ਬਦਲਵੇਂ ਤੱਤ ਦੋਵੇਂ ਮੌਜੂਦ ਹਨ। ਇਹਨਾਂ ਘਟਨਾਵਾਂ ਵਿੱਚ dramtis personae ਬਦਲ ਰਹੇ ਹਨ। ਪ੍ਰੰਤੂ ਉਹਨਾਂ ਦੇ ਕਾਰਜ (action) ਅਤੇ ਪ੍ਰਕਾਰਜ (function) ਸਥਿਰ ਰਹਿੰਦੇ ਹਨ। ਇਸ ਲਈ ਪਰੌਪ ਕਿਸੇ ਕਹਾਣੀ ਨੂੰ ਇੱਕ ਮੂਲ ਇਕਾਈ ਮੰਨਦਾ ਹੈ।
ਪਰੌਪ ਦੇ ਵਿਚਾਰ ਵਿੱਚ ਕੋਈ ਵੀ ਲੋਕ ਆਮ ਤੌਰ ਤੇ ਅਰੰਭਕ ਪ੍ਰਸਥਿਤੀਆਂ ਤੋ ਸ਼ੁਰੂ ਹੁੰਦੀ ਹੈ ਜਿਵੇਂ ਘਰ ਦੇ ਜੀਆਂ ਦੀ ਗਿਣਤੀ ਤੋਂ ਜਾ ਹੋਣ ਵਾਲੇ ਵਾਲੇ ਨਾਇਕ ਦੀ ਪਹਿਚਾਣ ਤੋ ਜਾ ਉਸ ਦੇ ਨਾਮ ਜਾ ਰੁਤਬੇ ਤੋ ਹੈ।