ਵਰਤੋਂਕਾਰ ਗੱਲ-ਬਾਤ:ਗੁਰਜੀਤ
ਜੀ ਆਇਆਂ ਨੂੰ ਗੁਰਜੀਤ ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
-- New user message (ਗੱਲ-ਬਾਤ) 06:31, 3 ਦਸੰਬਰ 2021 (UTC)
ਆਚਾਰੀਆ ਧਨੰਜਯ
[ਸੋਧੋ]ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆ ਧਨੰਜਯ ਦਾ ਨਾਮ ਇੱਕ ਨਾਟਯ ਸ਼ਾਸਤਰੀ ਦੇ ਰੂਪ ਵਿੱਚ ਪ੍ਰਸਿੱਧ ਹੈ। ਧਨੰਜਯ ਵਿਸ਼ਣੂ ਦਾ ਪੁੱਤਰ ਅਤੇ ਮੁੰਜਰਾਜ (974-995ਈ.ਸਦੀ) ਦਾ ਦਰਬਾਰੀ ਸੀ।ਚਾਹੇ ਇਹਨਾਂ ਦੇ ਗ੍ਰੰਥ "ਦਸ਼ਰੂਪਕ" ਦੀ ਰਚਨਾ ਭਰਤ ਦੇ ਨਾਟਯ ਸ਼ਾਸਤਰ ਦੇ ਆਧਾਰ 'ਤੇ ਹੋਈ ਹੈ,ਪਰ ਫਿਰ ਵੀ ਇਸ ਗ੍ਰੰਥ ਦੇ ਚੋਥੇ ਪ੍ਰਕਾਸ਼ ਵਿੱਚ "ਰਸ" ਦੀ ਵੀ ਸਰਬਾਂਗ ਵਿਸਥਾਰ ਸਹਿਤ ਵਿਆਖਿਆ ਕੀਤੀ ਗਈ ਹੈ। ਜਿਸ ਲਈ ਅਸੀਂ ਇਸ ਗ੍ਰੰਥ ਨੂੰ ਕਾਵਿ ਸ਼ਾਸਤਰੀ ਗ੍ਰੰਥ ਵੀ ਕਹਿ ਸਕਦੇ ਹਾਂ।
"ਦਸ਼ਰੂਪਕ" 'ਤੇ ਧਨੰਜਯ ਦੇ ਭਰਾ ਧਨਿਕ ਦੀ 'ਅਵਲੋਕ' ਨਾਮ ਦੀ ਟੀਕਾ ਪ੍ਰਾਪਤ ਹੈ ਜਿਸ ਬਿਨਾਂ ਇਸ ਗ੍ਰੰਥ ਨੂੰ ਅਪੂਰਣ ਸਮਝਿਆ ਜਾਂਦਾ ਹੈ। ਇਸ ਗ੍ਰੰਥ ਦਾ ਨਾਮ ਦਸ਼ਰੂਪਕ ਇਸ ਲਈ ਰੱਖਿਆ ਗਿਆ ਹੋਵੇਗਾ ਕਿਉਂਕਿ ਇਸ ਵਿੱਚ ਰੂਪਕ (ਨਾਟਕ) ਦੇ ਦਸ ਪ੍ਰਮੁੱਖ ਭੇਦਾਂ ਦੀ ਵਿਆਖਿਆ ਕੀਤੀ ਹੋਈ ਹੈ। ਆਚਾਰੀਆ ਧਨੰਜਯ ਦੀ ਇੱਕ ਹੀ ਕਾਵਿ ਸ਼ਾਸਤਰੀ ਰਚਨਾ 'ਦਸ਼ਰੂਪਕ' ਦੇ ਰੂਪ ਵਿਚ ਧਨੰਜਯ ਦੀ 'ਆਵਲੋਕ' ਟੀਕਾ ਨਾਲ ਪ੍ਰਾਪਤ ਹੈ। ਇਹ ਗ੍ਰੰਥ ਚਾਰ ਪ੍ਰਕਾਸ਼ਾਂ ਵਿੱਚ ਵੰਡਿਆ ਹੋਇਆ ਅਤੇ ਇਸ ਵਿੱਚ ਕੁੱਲ ਤਿੰਨ ਸੌਂ ਦੋ ਕਾਰਿਕਾਵਾਂ (ਗਤੀਵਿਧੀਆਂ) ਹਨ। ਉਦਾਹਰਣ ਵਜੋਂ ਸ਼ਲੋਕਾਂ ਦਾ ਸੰਗ੍ਰਹਿ ਦੂਜੀਆਂ ਸੰਸਕ੍ਰਿਤ ਦੀਆਂ ਸਾਹਿਤਕ ਰਚਨਾਵਾਂ 'ਚੋਂ ਧਨਿਕ ਨੇ ਕੀਤਾ ਹੈ। ਇਸ ਦੇ ਵਿਸ਼ਾ ਨਿਮਨਲਿਖਤ ਅਨੁਸਾਰ ਹੈ-
ਪ੍ਰਕਾਸ਼ 1-: ਮੰਗਲਾਚਰਨ, ਰੂਪਕ (ਨਾਟਕ) ਦਾ ਲੱਛਣ ਅਤੇ ਉਸਦੇ ਭੇਦ, ਨਿੱਤ੍ਰ ਨਾਟਕ ਦਾ ਸਰੂਪ, ਨਾਟਕ ਦੀ ਆਲੋਚਨਾ ਕਰਨ ਦੀ ਸਲਾਹ, ਨਾਟਕ ਦੇ ਤੱਤ, ਸੰਵਾਦ ਆਦਿ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ।
ਪ੍ਰਕਾਸ਼ 2-: ਨਾਟਕ ਦੇ ਨਾਇਕ, ਸਰੂਪ ਅਤੇ ਉਸਦੇ ਭੇਦਾਂ, ਨਾਇਕ ਦੇ ਸਹਾਇਕ ਪਾਤਰ, ਉਹਨਾਂ ਦੇ ਸਰੂਪ, ਵਿਸ਼ੇਸ਼ਤਾਵਾਂ, ਅਲੰਕਾਰਾਂ, ਭਾਸ਼ਾ ਅਤੇ ਸੰਵਾਦ ਆਦਿ ਪੱਖਾਂ ਨੂੰ ਪ੍ਰਸਤੁਤ ਕੀਤਾ ਗਿਆ ਹੈ।
ਪ੍ਰਕਾਸ਼ 3-: ਨਾਟਕ ਨੂੰ ਆਰੰਭ ਕਰਨ ਦਾ ਤਰੀਕਾ, ਪ੍ਰਸਤਾਵਨਾ ਦੇ ਭੇਦ , ਅੰਕ ਯੋਜਨਾ ਅਤੇ ਨਾਟਕਾਂ ਦੀ ਪਰਿਭਾਸ਼ਾ ਦੀ ਵਿਆਖਿਆ ਕੀਤੀ ਗਈ ਹੈ।
ਪ੍ਰਕਾਸ਼ 4-: ਰਸ ਦੇ ਸਰੂਪ, ਉਸਦੇ ਅੰਗ, ਰਸ ਨਿਸ਼ਪੱਤੀ ਅਤੇ ਨੌਂ ਰਸਾਂ ਦਾ ਤਰਜ਼ਮਾ ਕੀਤਾ ਹੈ।
ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿਚ ਆਚਾਰੀਆ ਧਨੰਜਯ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੇ ਅਨੇਕ ਵਿਸ਼ਿਆਂ ਵਾਲੇ ਭਰਤ ਦੇ 'ਨਾਟਯਸ਼ਾਸਤਰ' 'ਚੋਂ 'ਰੂਪਕ' ਸੰਬੰਧੀ ਸਾਰੀ ਸਮੱਗਰੀ ਨੂੰ ਸੰਖੇਪ ਰੂਪ ਦੇ ਕੇ ਸਰਲ ਭਾਸ਼ਾ 'ਚ ਦ੍ਰਿਸ਼ਟੀਗੋਚਰ ਕੀਤਾ ਹੈ। ਰੂਪਕ ਦੀ ਰਚਨਾ ਅਤੇ ਉਸਦੇ ਤੱਤਾਂ ਦੀ ਆਲੋਚਨਾ ਦੀ ਦ੍ਰਿਸ਼ਟੀ ਤੋਂ ਇਹ ਗ੍ਰੰਥ ਬਹੁਤ ਮਹੱਤਵਪੂਰਨ ਹੈ। 2402:8100:3972:62E5:128F:EAE0:6259:5DBE 09:45, 19 ਦਸੰਬਰ 2021 (UTC)