ਹੈਰਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੈਰਾਨੀ ਦੇ ਚਿਹਰੇ ਦੇ ਹਾਵ-ਭਾਵ
ਇੱਕ ਬੱਚਾ ਹੈਰਾਨੀ ਨਾਲ ਆਪਣੇ ਆਈਪੈਡ (ਤਸਵੀਰ ਵਿੱਚ ਨਹੀਂ) ਨੂੰ ਦੇਖਦਾ ਹੈ।

ਹੈਰਾਨੀ (Surprise pronunciation ) ਇੱਕ ਥੋੜ-ਚਿਰੀ ਮਾਨਸਿਕ ਅਤੇ ਸਰੀਰਕ ਕੈਫ਼ੀਅਤ ਹੈ, ਜੋ ਕਿਸੇ ਅਚਨਚੇਤ ਘਟਨਾ ਦੇ ਨਤੀਜੇ ਵਜੋਂ ਜਾਨਵਰਾਂ ਅਤੇ ਮਨੁੱਖਾਂ ਵਿੱਚ ਇੱਕ ਹੈਰਾਨਕੁਨ ਹੁੰਗਾਰੇ ਦੇ ਰੂਪ ਵਿੱਚ ਪੈਦਾ ਹੁੰਦੀ ਹੈ। ਹੈਰਾਨੀ ਦਾ ਕੋਈ ਵੀ ਲਹਿਜਾ ਹੋ ਸਕਦਾ ਹੈ (ਇਹ ਨਿਰਪੱਖ, ਸੁਹਾਵਣਾ, ਕੋਝਾ, ਸਕਾਰਾਤਮਕ, ਜਾਂ ਨਕਾਰਾਤਮਕ ਹੋ ਸਕਦਾ ਹੈ)। ਹੈਰਾਨੀ ਦੀ ਸ਼ਿੱਦਤ ਅਤਿ-ਹੈਰਾਨੀ ਤੋਂ ਲੈ ਕੇ ਵੱਖੋ-ਵੱਖ ਪੱਧਰਾਂ ਦੀ ਹੋ ਸਕਦੀ ਹੈ। ਇਹ ਲੜੋ-ਜਾਂ-ਭੱਜ ਲਓ ਪ੍ਰਤੀਕਿਰਿਆ ਦੇ ਰੂਪ ਵਿੱਚ ਪਰਗਟ ਹੋ ਸਕਦੀ ਹੈ। ਬਹੁਤ ਹੀ ਜ਼ਿਆਦਾ ਹੈਰਾਨੀ ਹੋ ਸਕਦੀ ਹੈ ਜਿਸ ਵਿੱਚ ਕੋਈ ਸ਼ਖ਼ਸ ਖ਼ੁਸ਼ੀ ਨਾਲ਼ ਪਾਗਲ ਹੋ ਸਕਦਾ ਹੈ ਜਾਂ ਥੋੜ੍ਹੀ ਜਿਹੀ ਹੈਰਾਨੀ ਨਾਲ਼ ਹਲਕਾ ਜਿਹਾ ਚੌਂਕ ਸਕਦਾ ਹੈ।