ਨੌਨ-ਫੰਜਿਬਲ ਟੋਕਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨੌਨ-ਫੰਜਿਬਲ ਟੋਕਨ (NFT) ਇੱਕ ਨਾ-ਬਦਲਣਯੋਗ ਜਾਣਕਾਰੀ ਦੀ ਇਕਾਈ ਹੈ ਜਿਹੜੀ ਕਿ ਬਲੌਕਚੇਨ 'ਤੇ ਇੱਕ ਡਿਜੀਟਲ ਲੈੱਜਰ ਦੇ ਰੂਪ ਵਿੱਚ ਦਰਜ ਹੋਈ ਹੁੰਦੀ ਹੈ, ਅਤੇ ਇਸ ਨੂੰ ਵੇਚਿਆ ਅਤੇ ਖਰੀਦਿਆ ਜਾ ਸਕਦਾ ਹੈ। ਐੱਨਐੱਫਟੀ ਦੀ ਜਾਣਕਾਰੀ ਦੀਆਂ ਇਕਾਈਆਂ ਦੀਆਂ ਕਿਸਮਾਂ ਨੂੰ ਕਈ ਡਿਜੀਟਲ ਫਾਈਲਾਂ ਨਾਲ ਸੰਬੰਧਤ ਹੋ ਸਕਦੀਆਂ ਹਨ ਜਿਵੇਂ ਕਿ, ਤਸਵੀਰਾਂ, ਵੀਡੀਓਜ਼, ਅਤੇ ਔਡੀਓ। ਕਿਉਂਕਿ ਹਰ ਇੱਕ ਟੋਕਨ ਨੂੰ ਵੱਖਰਾ-ਵੱਖਰਾ ਪਛਾਣਿਆ ਜਾ ਸਕਦਾ ਹੈ, ਐੱਨਐੱਫਟੀ ਬਲੌਕਚੇਨ ਕ੍ਰਿਪਟੋਕਰੰਸੀਆਂ ਜਿਵੇਂ ਕਿ ਬਿਟਕੌਇਨ ਤੋਂ ਵੱਖ ਹੈ।

ਐੱਨਐੱਫਟੀ ਬਹੀ ਮਲਕੀਅਤ ਦਾ ਸਬੂਤ ਦੇਣ ਦਾ ਦਾਅਵਾ ਕਰਦੀ ਹੈ, ਪਰ ਐੱਨਐੱਫਟਈ ਵੱਲੋਂ ਦਿੱਤੇ ਗਏ ਕਨੂੰਨੀ ਹੱਕ ਅਨਿਸ਼ਚਿਤ ਹੁੰਦੇ ਹਨ। ਐੱਨਐੱਫਟੀ ਡਿਜੀਟਲ ਫਾਈਲਾਂ ਨੂੰ ਸਾਂਝਾ ਜਾਂ ਉਹਨਾਂ ਦੀ ਨਕਲ ਕਰਨ ਤੋਂ ਨਹੀਂ ਰੋਕਦੀ, ਨਾ ਹੀ ਕਿਸੀ ਡਿਜੀਟਲ ਫਾਈਲ ਦੇ ਕੌਪੀਰਾਈਟ ਦਿੰਦੀ ਹੈ, ਅਤੇ ਨਾ ਹੀ ਉਸ ਐੱਨਐੱਫਟੀ ਦੇ ਨਾਲ ਜੁੜੀਆਂ ਹੂ-ਬਹੂ ਫਾਈਲਾਂ ਦੀ ਵਰਤੋਂ ਕਰਕੇ ਕੋਈ ਹੋਰ ਐੱਨਐੱਫਟੀ ਬਣਾਉਣ ਤੋਂ ਰੋਕਦੀ ਹੈ।