ਨਰਪਾਲ ਸਿੰਘ ਸ਼ੇਰਗਿੱਲ
ਦਿੱਖ
ਨਰਪਾਲ ਸਿੰਘ ਸ਼ੇਰਗਿੱਲ (ਜਨਮ 25 ਜੂਨ 1941) ਪੰਜਾਬੀ ਪੱਤਰਕਾਰ ਅਤੇ ਲੇਖਕ ਹੈ।
1966 ਨੂੰ ਬਰਤਾਨੀਆ ਵੱਸ ਜਾਣ ਤੋਂ ਬਾਅਦ ਉਸਨੇ ਲੰਦਨ ਤੋਂ ਛਪਦੇ ਦੇਸ਼-ਪ੍ਰਦੇਸ਼ ਪੰਜਾਬੀ ਹਫ਼ਤਾਵਰ ਵਿੱਚ ਕੰਮ ਕੀਤਾ। 1985 ਤੋਂ ਉਹ ਪੰਜਾਬੀ ਦੇ ਪ੍ਰਮੁੱਖ ਅਖ਼ਬਾਰ ‘ਅਜੀਤ ਪੰਜਾਬੀ’ ਨਾਲ ਜੁੜਿਆ। ਇੰਡੀਅਨਜ਼ ਐਬਰੌਡ ਐਂਡ ਪੰਜਾਬ ਇੰਮਪੈਕਟ ਸਲਾਨਾ ਛਪਣ ਵਾਲ਼ੇ ਮੈਗਜੀਨ ਦਾ ਸਫ਼ਰ ਨਵੰਬਰ 1985 ਤੋਂ ਸ਼ੁਰੂ ਹੋ ਕੇ ਹੁਣ ਤੱਕ 23 ਅੰਕ ਛਪ ਚੁੱਕੇ ਹਨ। ਉਸ ਦੇ ਪੱਤਰਕਾਰੀ ਦੇ ਸਫ਼ਰ ਬਾਰੇ ਗੁਰਮੀਤ ਸਿੰਘ ਪਲਾਹੀ ਨੇ ‘ਗੁਰੂ ਨਾਨਕ ਦੇਵ-ਗੁਰੂ ਗੋਬਿੰਦ ਸਿੰਘ ਵਿਚਾਰਧਾਰਾ ਦੀ ਪਰਿਕਰਮਾ ਕਰਨ ਵਾਲਾ ਪੰਜਾਬੀ ਦਾ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ’ ਪੁਸਤਕ ਪ੍ਰਕਾਸ਼ਿਤ ਕੀਤੀ ਹੈ।
ਰਚਨਾਵਾਂ
[ਸੋਧੋ]- ਅਮਰ ਵੇਲ
- ਗੁਰੂ ਨਾਨਕ ਦੇਵ-ਗੁਰੂ ਗੋਬਿੰਦ ਸਿੰਘ ਵਿਚਾਰਧਾਰਾ ਦੀ ਪਰਿਕਰਮਾ ਕਰਨ ਵਾਲਾ ਪੰਜਾਬੀ ਦਾ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ (ਇਸ ਵਿੱਚ ਨਰਪਾਲ ਸਿੰਘ ਸ਼ੇਰਗਿੱਲ ਦੇ 33 ਚੋਣਵੇਂ ਲੇਖ ਹਨ।)