ਸਮੱਗਰੀ 'ਤੇ ਜਾਓ

ਬੂੜੀਏ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਲਟ ਦੇ ਚਕਲੇ ਤੋਂ ਚਵੱਕਲੀ ਵਿਚ ਜੋ 2-3 ਕੁ ਇੰਚ ਲੰਮੇ 1-2 ਕੁ ਇੰਚ ਵਿਆਸ ਵਾਲੇ ਗੁਲਾਈਦਾਰ ਛੋਟੇ ਗੁੱਲੇ/ਪੁਰਜੇ 2 ਕੁ ਇੰਚ ਦੀ ਦੂਰੀ ਰੱਖ ਰੱਖ ਕੇ ਲਾਏ ਹੁੰਦੇ ਸਨ, ਉਨ੍ਹਾਂ ਪੁਰਜਿਆਂ ਨੂੰ ਬੂੜੀਏ ਕਹਿੰਦੇ ਸਨ।ਬੂੜੀਏ ਹਲਟ ਦਾ ਇਕ ਬਹੁਤ ਜ਼ਰੂਰੀ  ਪੁਰਜਾ ਹੁੰਦੇ ਸਨ। ਚਕਲੇ ਤੇ ਚਵੱਕਲੀ ਦੇ ਬੂੜੀਆਂ ਦੇ ਆਪਸੀ ਮੇਲ ਹੀ ਹਲਟ ਦੀ ਲੱਠ ਨੂੰ ਘੁਮਾਉਂਦੇ ਸਨ। ਲੱਠ ਦੇ ਘੁੰਮਣ ਨਾਲ ਬੈੜ ਘੁੰਮਦਾ ਸੀ। ਬੈੜ ਦੇ ਘੁੰਮਣ ਨਾਲ ਬੈੜ ਉਪਰ ਪਾਈ ਟਿੰਡਾਂ ਦੀ ਮਾਲ੍ਹ ਚੱਲ ਕੇ ਇਕ ਪਾਸੇ ਤੋਂ ਪਾਣੀ ਨਾਲ ਭਰੀਆਂ ਟਿੰਡਾ ਲਿਆਕੇ ਪਾੜਛੇ ਵਿਚ ਪਾਣੀ ਉਲੱਦ ਦਿੰਦੀਆਂ ਸਨ। ਫੇਰ ਖਾਲੀ ਹੋਈ ਮਾਲ ਬੈੜ ਦੇ ਉਪਰੋਂ ਦੀ ਹੋ ਕੇ ਖੂਹ ਵਿਚੋਂ ਦੁਬਾਰਾ ਪਾਣੀ ਭਰਨ ਲਈ ਚਲੀ ਜਾਂਦੀ ਸੀ। ਇਹ ਸੀ ਬੂੜੀਆਂ ਦੀ ਮਹੱਤਤਾ। ਹੁਣ ਨਾ ਖੂਹ ਰਹੇ ਹਨ। ਨਾ ਹਲਟ ਰਹੇ ਹਨ। ਇਸ ਲਈ ਅੱਜ ਦੀ ਪੀੜ੍ਹੀ ਨੂੰ ਬੂੜੀਏ ਕੀ ਹੁੰਦੇ ਸਨ, ਸ਼ਬਦ ਕੋਸ਼ ਵਿਚੋਂ ਹੀ ਭਾਲਣੇ ਪਿਆ ਕਰਨਗੇ।[1]

ਹਵਾਲਾ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. Chandigdh: Unistar books pvt. Ltd. p. 113. ISBN 978-93-82246-99-2.