ਓਟਾ
ਵਿਹੜੇ ਵਿਚ ਜੋ ਚੁੱਲਾ ਚੁਰ ਬਣਾਈ ਜਾਂਦੀ ਸੀ ਹੈ, ਉਸ ਚੁੱਲੇ ਚੁਰ ਦੇ ਦੋ ਤਿੰਨ ਪਾਸੇ ਜੋ ਛੋਟੀ ਜਿਹੀ ਤੂੜੀ ਮਿੱਟੀ ਨਾਲ ਕੱਚੀ ਕੰਧ ਉਸਾਰੀ ਜਾਂਦੀ ਹੈ ਉਸ ਨੂੰ ਓਟਾ ਕਹਿੰਦੇ ਹਨ ਹਨ। ਕਈਆਂ ਏਰੀਏ ਵਿਚ ਓਟੇ ਨੂ ਕੰਧੋਲੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਘਰ ਦੀ ਕੱਚੇ ਹੁੰਦੇ ਸਨ। ਓਟੇ ਦਾ ਸ਼ਬਦੀ ਅਰਬ ਦੇ ਓਹਲਾ, ਪੜਦਾ। ਓਟੇ ਦੇ ਪੜਦੇ ਵਿਚ ਬੈਠ ਕੇ ਕੁੜੀਆਂ, ਬਹੂਆਂ, ਕੁੜੀਆਂ ਰੋਟੀ ਟੁਕ ਦਾ ਕੰਮ ਕਰਦੀਆਂ ਹਨ। ਓਟੇ ਦੀ ਕੰਧ ਛੋਟੀ ਹੁੰਦੀ ਸੀ। ਵਿਚ ਮੋਰੀਆਂ ਰੱਖੀਆਂ ਸਨ। ਇਸ ਲਈ ਓਟੇ ਵਿਚ ਕੰਮ ਕਰਦੀਆਂ ਜਨਾਨੀਆਂ ਘਰ ਦੀ ਰਾਖੀ ਦੀ ਕਰਦੀਆਂ ਰਹਿੰਦੀਆਂ ਸਨ।
ਓਟਾ ਆਮ ਤੌਰ 'ਤੇ ਘਰ ਦੀਆਂ ਜਨਾਨੀਆਂ ਆਪ ਹੀ ਬਣਾ ਲੈਂਦੀਆਂ ਸਨ । ਓਟਾ ਕਾਲੀ ਚਿਉਕਣੀ ਤੂੜੀ ਮਿੱਟੀ ਦੀ ਬਣੀ ਘਾਣੀ ਨਾਲ ਬਣਾਇਆ ਜਾਂਦਾ ਸੀ। ਓਟੇ ਦੀਆਂ ਕੰਧਾ ਆਮ ਤੌਰ ਤੇ ਤਿੰਨ ਕੁ ਇੰਚ ਤੱਕ ਮੋਟੀਆਂ ਬਣਾਈਆਂ ਜਾਂਦੀਆਂ ਸਨ। ਓਟੇ ਦੇ ਹੇਠਲੇ ਡੇਢ ਕੁ ਫੁੱਟ ਹਿੱਸੇ ਦੀ ਉਸਾਰੀ ਠੋਸ ਕੀਤੀ ਜਾਂਦੀ ਜੀ ਕਿਉਂ ਜੋ ਉਸ ਦੇ ਨਾਲ ਚੁੱਲ੍ਹਾ ਤੇ ਚੁਰ ਬਣਾਉਣੇ ਹੁੰਦੇ ਸਨ। ਕੰਧਾਂ ਦੀ ਉਸਾਰੀ ਓਨੀ ਕੁ ਕੀਤੀ ਜਾਂਦੀ ਸੀ ਜਿੰਨੀ ਖੜੀ ਰਹਿ ਸਕੇ। ਜਦ ਉਹ ਉਸਾਰੀ ਸੁੱਕ ਜਾਂਦੀ ਸੀ ਤਾਂ ਉਸ ਉਪਰ ਅਗਲੀ ਉਸਾਰੀ ਕੀਤੀ ਜਾਂਦੀ ਸੀ। ਇਸ ਉਸਾਰੀ ਵਿਚ ਭਾਂਤ-ਭਾਂਤ ਕਿਸਮ ਦੀਆਂ ਮੋਰੀਆਂ ਹਵਾ ਆਉਣ ਲਈ ਰੱਖੀਆਂ ਜਾਂਦੀਆਂ ਸਨ। ਇਸ ਤਰ੍ਹਾਂ ਕਰ ਕੇ ਓਟਿਆਂ ਦੀ ਤਿੰਨ/ਚਾਰ ਕੁ ਫੁੱਟ ਉੱਚੀ ਉਸਾਰੀ ਕਰ ਲਈ ਜਾਂਦੀ ਸੀ। ਤੂੜੀ ਮਿੱਟੀ ਦੀ ਉਸਾਰੀ ਤੋਂ ਪਿਛੋਂ ਫੇਰ ਕੰਧਾਂ ਉੱਪਰ ਬਗ਼ੈਰ ਤੂੜੀ ਵਾਲੀ ਮਿੱਟੀ ਫੇਰੀ ਜਾਂਦੀ ਸੀ। ਉਸ ਤੋਂ ਪਿਛੋਂ ਓਟੇ ਉਪਰ ਪਾਂਡੂ ਮਿੱਟੀ ਦਾ ਪਰੋਲਾ ਫੇਰ ਕੇ ਚਮਕਾ ਦਿੱਤਾ ਜਾਂਦਾ ਸੀ। ਪਰੋਲੇ ਤੋਂ ਬਾਅਦ ਓਟੇ ਉਪਰ ਕਈ ਸ਼ੁਕੀਨ ਜ਼ਨਾਨੀਆਂ ਵੇਲ੍ਹ ਬੂਟੇ, ਚਿੜੀਆਂ ਜਨੌਰ ਅਤੇ ਹੋਰ ਮੂਰਤਾਂ ਬਣਾ ਦਿੰਦੀਆਂ ਸਨ।
ਹੁਣ ਬਹੁਤੇ ਘਰ ਪੱਕੇ ਹਨ। ਜਿਨ੍ਹਾਂ ਵਿਚ ਰਸੋਈਆਂ ਵੀ ਪੱਕੀਆਂ ਬਣੀਆਂ ਹੋਈਆਂ ਹਨ। ਹੁਣ ਜੇਕਰ ਕਿਸੇ ਦੇ ਘਰ ਓਟੇ ਬਣੇ ਵੀ ਹੋਏ ਹਨ, ਉਹ ਪੱਕੇ ਬਣ ਹੋਏ ਹਨ। ਕੱਚੀ ਮਿੱਟੀ ਦੀ ਮਹਿਕ ਵਾਲੇ ਬਣੇ ਓਟੇ ਹੁਣ ਸਿਰਫ ਮਾਨਸਾ, ਬਠਿੰਡਾ, ਮੁਕਤਸਰ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿਚ ਰਹਿੰਦੇ ਕੁਝ ਗਰੀਬ ਪਰਿਵਾਰਾਂ ਵਿਚ ਹੀ ਮਿਲਦੇ ਹਨ।[1]
ਹਵਾਲਾ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. Chandigdh: Unistar books pvt. Ltd. p. 365. ISBN 978-93-82246-99-2.