ਸਮੱਗਰੀ 'ਤੇ ਜਾਓ

ਮੂਨ ਨਾਈਟ (ਟੀਵੀ ਲੜੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੂਨ ਨਾਈਟ ਇੱਕ ਅਮਰੀਕੀ ਟੈਲੀਵਿਜ਼ਨ ਲੜ੍ਹੀ ਹੈ ਜਿਸ ਨੂੰ ਜੈਰੇਮੀ ਸਲੈਟਰ ਨੇ ਡਿਜ਼ਨੀ+ ਸਟਰੀਮਿੰਗ ਸੇਵਾ ਵਾਸਤੇ ਬਣਾਇਆ ਹੈ, ਇਹ ਮਾਰਵਲ ਕੌਮਿਕਸ ਦੇ ਮੂਨ ਨਾਈਟ ਕਿਰਦਾਰ ਉੱਤੇ ਨਿਰਧਾਰਤ ਹੈ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ 6ਵੀਂ ਟੀਵੀ ਲੜ੍ਹੀ ਹੋਵੇਗੀ ਜਿਸ ਨੂੰ ਮਾਰਵਲ ਸਟੂਡੀਓਜ਼ ਨੇ ਸਿਰਜਿਆ ਹੈ।

ਮੂਨ ਨਾਈਟ ਨੂੰ 30 ਮਾਰਚ, 2022 ਨੂੰ ਜਾਰੀ ਕੀਤਾ ਗਿਆ ਸੀ ਅਤੇ ਇਸ ਵਿੱਚ ਕੁੱਲ 6 ਐਪੀਸੋਡਜ਼ ਹਨ, ਜਿਹੜੇ ਕਿ 4 ਮਈ, 2022 ਤੱਕ ਚੱਲਣਗੇ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੇ ਫੇਜ਼ 4 ਦਾ ਹਿੱਸਾ ਹੈ।

ਲੜ੍ਹੀ ਤੋਂ ਪਹਿਲਾਂ

[ਸੋਧੋ]

ਮਾਰਕ ਸਪੈੱਕਟਰ, ਜਿਸ ਨੂੰ ਡਿੱਸੋਸਿਏਟਿਵ ਆਈਡੈਂਟਿਟੀ ਡਿਸਔਰਡਰ ਹੈ, ਇੱਕ ਖਤਰਨਾਕ ਰਹੱਸ ਦਾ ਹਿੱਸਾ ਬਣ ਜਾਂਦਾ ਹੈ ਜਿਸ ਵਿੱਚ ਮਿਸਰੀ ਰੱਬ ਅਤੇ ਉਸਦੀਆਂ ਕਈ ਹੋਰ ਪਛਾਣਾਂ ਵੀ ਹਿੱਸਾ ਹਨ, ਜਿਵੇਂ ਕਿ ਸਟੀਵਨ ਗ੍ਰਾਂਟ।

ਅਦਾਕਾਰ ਅਤੇ ਕਿਰਦਾਰ

[ਸੋਧੋ]
  • ਔਸਕਰ ਆਈਜ਼ੈਕ - ਮਾਰਕ ਸਪੈੱਕਟਰ / ਮੂਨ ਨਾਈਟ ਅਤੇ ਸਟੀਵਨ ਗ੍ਰਾਂਟ / ਮਿਸਟਰ ਨਾਈਟ
  • ਮੇਅ ਕੈਲਾਮਾਵੀ - ਲੇਲਾ ਅਲ-ਫੌਲੀ
  • ਕਰੀਮ ਅਲ ਹਕੀਮ ਅਤੇ ਐੱਫ. ਮੱਰੇ ਅਬਰਾਹਾਮ - ਖੋਂਸ਼ੂ
  • ਈਥਨ ਹੌਕ - ਆਰਥਰ ਹੈਰੋ
  • ਐਨ ਅਕਿਨਜਿਰਿਨ - ਬੌਬੀ ਕੈਨੇਡੀ
  • ਡੇਵਿਡ ਗੈਨਲੀ - ਬਿਲੀ ਫਿਟਜ਼ਗੈਰਲਡ
  • ਖ਼ਾਲਿਦ ਅਬਦੁੱਲਾ - ਸਲੀਮ
  • ਗੈਸਪਾਰਡ ਉਲੇਲ - ਐਂਟੌਨ ਮੇਗਾਰਟ
  • ਐਂਟੋਨੀਆ ਸਾਲਿਬ - ਤਾਵਰਤ
  • ਫਰਨਾਂਡਾ ਅੰਦ੍ਰਾਦੇ - ਵੈਂਡੀ ਸਪੈੱਕਟਰ
  • ਰੇਅ ਲੂਕਸ - ਐਲਾਇਸ ਸਪੈਕਟਰ