ਬਾਲ ਵਿਸ਼ਵਕੋਸ਼
ਦਿੱਖ
ਬਾਲ ਵਿਸ਼ਵਕੋਸ਼ (ਰੂਸੀ: Детская энциклопедия; ਦਿਯੇਤ੍ਸਕਾਇਆ ਇਨਸਿਕਲੋਪੀਦੀਆ) ਦੱਸ ਖੰਡਾ ਦਾ ਇੱਕ ਵਿਸ਼ਵਕੋਸ਼ ਹੈ ਜਿਸਨੂੰ ਪਹਿਲੀ ਵਾਰ 1950 ਦੇ ਦਹਾਕੇ ਦੇ ਅਖੀਰ ਵਿਚ ਸੋਵਿਅਤ ਸੰਘ ਵਿਚ ਸਕੂਲ ਜਾਉਣ ਵਾਲੇ ਬੱਚਿਆਂ ਲਈ ਪ੍ਰਕਾਸ਼ਿਤ ਕੀਤਾ ਗਿਆ ਸੀ। ਪਹਿਲੇ ਅਡੀਸ਼ਨ ਵਿਚ ਛੇਂ ਹਜ਼ਾਰ ਪੰਨੇ ਸਨ। 1958—1962 ਦੌਰਾਨ ਰੂਸ ਦੀ ਵਿਗਿਆਨ ਅਕਾਦਮੀ ਨੇ ਦੋ ਮੁੱਖ ਅਡੀਟਰਾਂ ਦਮੀਤ੍ਰੀ ਬਲਾਗੋਏ ਅਤੇ ਵੇਰਾ ਵਾਰਸਾਨੋਫੀਏਵਾ ਦੀ ਨਿਗਰਾਨੀ ਹੇਠ ਇਸ ਵਿਸ਼ਵਕੋਸ਼ ਨੂੰ ਤਿਆਰ ਕੀਤਾ ਅਤੇ ਤਿੰਨ ਲੱਖ ਤੋਂ ਵੱਧ ਪ੍ਰਤੀਆਂ ਛਾਪੀਆਂ।
ਦੂਸਰਾ ਅਡੀਸ਼ਨ 1964 ਤੋਂ ਲੈ ਕੇ 1969 ਦੌਰਾਨ ਸ਼ਾਇਆ ਹੋਇਆ।
ਤੀਸਰੇ ਅਡੀਸ਼ਨ ਦੀਆਂ ਜਿਲਦਾਂ 1972 ਤੋਂ ਲੈ ਕੇ 1978 ਤਕ ਛਾਪੀਆਂ ਗਈਆਂ। ਤੀਸਰੇ ਅਡੀਸ਼ਨ ਦਾ ਮੁੱਖ ਅਡੀਟਰ ਅਲੈਕਸੀ ਮਾਰਕੂਸ਼ੇਵਿਚ ਸੀ।