ਸਮੱਗਰੀ 'ਤੇ ਜਾਓ

ਡਿੱਠੇ ਸੁਣੇ ਪਠਾਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਡਿੱਠੇ ਸੁਣੇ ਪਠਾਣ ਪਠਾਣਾਂ ਦੇ ਸੱਭਿਆਚਾਰ ਨੂੰ ਦਰਸਾੳਂਦੀ ਗੁਰਚਰਨ ਸਿੰਘ ਸਹਿੰਸਰਾ ਦੀ ਕਹਾਣੀਆਂ ਦੀ ਪੁਸਤਕ ਹੈ। ਲੇਖਕ ਨੇ ਆਪਣੇ ਰੂਪੋਸ਼ ਜੀਵਨ 'ਚ ਪਠਾਣਾਂ 'ਚ ਪਠਾਣ ਬਣ ਵਿਚਰਨ ਦੇ ਜੀਵਨ ਅਨੁਭਵਾਂ `ਤੇ ਅਧਾਰਿਤ ਗਿਆਰਾਂ ਕਹਾਣੀਆਂ ਇਸ ਕਹਾਣੀ ਸੰਗ੍ਰਹਿ ਵਿੱਚ ਹਨ। ਲੇਖਕ ਇਨ੍ਹਾਂ ਕਹਾਣੀਆਂ ਵਿੱਚ ਪਠਾਣਾਂ ਦੇ ਸੱਭਿਆਚਾਰ ਦਾ ਨਿਰਪੱਖ ਚਿਤਰਨ ਕਰਦਾ ਹੈ। ਉਂਨ੍ਹਾਂ ਦੀ ਝੂਠੀ ਤਾਰੀਫ਼ ਜਾਂ ਖੁਨਾਮੀ ਨਹੀਂ ਕਰਦਾ ਸਗੋਂ ਉਂਨ੍ਹਾਂ ਦੇ ਗੁਣਾਂ, ਔਗੁਣਾਂ ਦਾ ਯਥਾਰਥ ਚਿਤਰਨ ਕਰਦਾ ਹੈ। ਪਠਾਣਾਂ ਦਾ ਸਿਪਾਹੀਆਂ ਤੋਂ ਕੈਦੀ ਛੁਡਾ ਕੇ ਭੱਜ ਜਾਣਾ, ਬੱਕਰਵਾਨ ਮੁਜ਼ਾਰਿਆਂ ਦੀ ਬਗਾਵਤ, ਫਕੀਰ ਇਪੀ, ਖਟਕਾਂ, ਬਦਲਿਆਂ, ਲੁੱਟਾਂ-ਖੋਹਾਂ, ਉਂਧਾਲਿਆਂ, ਮੁੰਡੇਬਾਜ਼ੀ, ਕਾਮ-ਸਬੰਧਾਂ, ਔਰਤਾਂ ਦੀ ਹਾਲਤ, ਹਥਿਆਰ ਰਫ਼ਲਾਂ ਰੱਖਣ ਆਦਿ ਦੇ ਅਜੀਬੋ ਗਰੀਬ ਕਿੱਸੇ ਹਨ। ਪਠਾਣਾਂ 'ਚ ਮੁੰਡੇਬਾਜ਼ੀ ਨੂੰ ਆਮ ਮਾਨਤਾ ਹੈ, ਤਕੜੇ ਅਮੀਰ ਬੰਦੇ ਆਪਣੇ ਨਾਲ ਸੋਹਣੇ ਮੁੰਡੇ ਰੱਖਦੇ ਹਨ, ਮੁੰਡੇਬਾਜ਼ੀ ਲਈ ਅੱਡੇ, ਬਜ਼ਾਰ ਹਨ। ਪਠਾਣ ਕੋਈ ਰੋਟੀ ਘੱਟ ਖਾ ਲਵੇ ਹਥਿਆਰ ਰਫ਼ਲ ਜ਼ਰੂਰ ਰੱਖਦੇ ਹਨ। ਜਾਨਵਰਾਂ ਨੂੰ ਲੜਾਉਂਣਾ ਤੇ ਉਂਸ 'ਤੇ ਆਪਸ 'ਚ ਖਹਿਬੜ ਪੈਣਾ ਤੇ ਮਾਰ-ਮਰਾਈ ਤੇ ਉੱਤਰ ਆਉਣਾ ਆਮ ਹੈ। ਕਿਰਤ ਔਰਤਾਂ ਕਰਦੀਆਂ ਹਨ, ਵਿਹਲੜ ਦੁਸ਼ਮਣੀਆਂ ਸਹੇੜਦੇ ਹਨ। ਕੁੜੀ ਜੰਮਣ 'ਤੇ ਖੁਸ਼ੀ ਮਨਾਉਂਦੇ, ਉਂਸਨੂੰ ਵੇਚ ਵੱਟ ਕੋਈ ਹਥਿਆਰ ਜਾਂ ਹੋਰ ਬੁੱਤਾਂ ਸਾਰਦੇ ਹਨ।

ਲੇਖਕ ਨੇ ਫੋਕੇ ਗੌਰਵ, ਅਣਖ ਨੂੰ ਸੁਹਣਾ ਚਿਤਰਿਆ ਹੈ। ਅੰਗਰੇਜ਼ਾਂ ਨਾਲ ਪਠਾਣਾਂ ਦੀ ਟੱਕਰ 'ਚ ਉਂਨ੍ਹਾਂ ਦੇ ਫਿਰਕੂ ਹਿੱਤ ਸਨ, ਨਾ ਕਿ ਸਰਬੱਤ ਲਈ, ਦੂਜਿਆਂ ਭਾਈਚਾਰਿਆਂ ਲਈ ਉਂਨ੍ਹਾਂ ਦੀ ਸਮਝ। ਪਾਤਰ ਚਿਤਰਨ ਤਾਰੀਫ਼ ਯੋਗ ਹੈ, ਪਹਾੜੀ ਇਲਾਕਿਆਂ ਦੀ ਸੁੰਦਰਤਾ ਦੀ ਮੰਜ਼ਰਕਸ਼ੀ ਪਾਠਕ ਨੂੰ ਬੰਨ੍ਹ ਲੈਂਦੀ ਹੈ।