ਕੇਵਲ ਸੂਦ
ਦਿੱਖ
ਕੇਵਲ ਸੂਦ ਕਵੀ, ਗਲਪਕਾਰ ਅਤੇ ਨਾਟਕਕਾਰ ਹੈ। ਪਿਛਲੇ ਪੰਜ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਫਰੀਦਾਬਾਦ ਰਹਿ ਰਹੇ ਬਰਨਾਲਾ ਦੇ ਜੰਮਪਲ ਕੇਵਲ ਸੂਦ ਪੰਜਾਬੀ ਅਤੇ ਹਿੰਦੀ ਵਿਚ ਲਿਖਦੇ ਹਨ। 1987 ਵਿਚ ਛਪਿਆ ਉਹਨਾ ਦਾ ਨਾਵਲ ਮੁਰਗੀਖਾਨਾ ਖ਼ੂਬ ਚਰਚਾ ਵਿੱਚ ਆਇਆ ਸੀ।
ਕੇਵਲ ਸੂਦ ਦਾ ਜਨਮ 11 ਮਈ,1936 ਨੂੰ ਪਿਤਾ ਸਾਧੂ ਰਾਮ ਸੂਦ ਤੇ ਮਾਤਾ ਸੱਤਿਆਵਤੀ ਦੇ ਘਰ ਹੋਇਆ। ਕੇਵਲ ਸੂਦ ਨੇ ਮੁਢਲੀ ਵਿਦਿਆ ਬਰਨਾਲਾ ਦੇ ਸਰਕਾਰੀ ਹਾਈ ਸਕੂਲ ਤੋਂ ਕੀਤੀ ਅਤੇ ਗਰੈਜੂਏਸ਼ਨ ਮਹਿੰਦਰਾ ਕਾਲਜ ਪਟਿਆਲਾ ਤੋਂ। ਪ੍ਰਾਈਵੇਟ ਤੌਰ ’ਤੇ ਐਮ ਏ ਕਰਨ ਉਪਰੰਤ ਉਹ 1965 ਵਿਚ ਦਿੱਲੀ ਚਲਾ ਗਿਆ।
ਰਚਨਾਵਾਂ
[ਸੋਧੋ]ਨਾਵਲ
[ਸੋਧੋ]- ਮੁਰਗੀਖਾਨਾ
- ਮੈਂ ਕੌਣ
- ਨਾ ਆਦਿ ਨਾ ਅੰਤ
- ਨਾ ਅਰਜਨ ਨਾ ਦਰਯੋਧਨ
ਕਹਾਣੀ-ਸੰਗ੍ਰਹਿ
[ਸੋਧੋ]- ਕੋਈ ਦੂਜਾ ਚਾਣਕਿਆ
- ਸੰਦਰਭ ਗੁਆਚ ਜਾਂਦੇ ਹਨ
ਹੋਰ
[ਸੋਧੋ]- ਕੱਟੀ ਹੋਈ ਬਾਂਹ (ਨਾਟਕ)