ਸਮੱਗਰੀ 'ਤੇ ਜਾਓ

ਜਲਾਲਪੁਰ ਚੱਠਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਲਾਲਪੁਰ ਚੱਠਾ (جلال پور چٹھہ) ਪੰਜਾਬ, ਪਾਕਿਸਤਾਨ ਦੀ ਤਹਿਸੀਲ ਵਜ਼ੀਰਾਬਾਦ, ਜ਼ਿਲ੍ਹਾ ਗੁਜਰਾਂਵਾਲਾ ਦਾ ਇੱਕ ਪਿੰਡ ਮ ਹੈ। ਇਸ ਪਿੰਡ ਨੂੰ ਚੁਆਤੀਆਂ (چواتیاں) ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਦੱਖਣ ਵੱਲ ਜ਼ਿਲ੍ਹਾ ਗੁਜਰਾਂਵਾਲਾ ਦਾ ਆਖ਼ਰੀ ਪਿੰਡ ਹੈ। ਇਹ ਤਕੜੀ ਆਬਾਦੀ (ਲਗਭਗ 6000-8000) ਵਾਲਾ ਪਿੰਡ ਹੈ। ਨੇੜਲੇ ਪਿੰਡ ਸੂਈਆਂਵਾਲਾ ਚੱਠਾ, ਮਦਰੱਸਾ ਚੱਠਾ ਅਤੇ ਕੋਟ ਹਾਰਾ ਹਨ।

ਇਸ ਪਿੰਡ ਦੀ ਮੁੱਖ ਜਾਤ ਚੱਠਾ ਹੈ। ਹੋਰ ਜਾਤਾਂ ਵੀ ਹਨ, ਜਿਵੇਂ ਕਿ ਰਾਣਾ ਅਤੇ ਹੰਜਰਾ। ਇਸ ਪਿੰਡ ਵਿੱਚ ਈਸਾਈ ਭਾਈਚਾਰੇ ਦੇ ਮੈਂਬਰ ਵੀ ਹਨ।