ਲੌਤ ਦੀਆਂ ਧੀਆਂ
ਬਾਈਬਲ ਦੇ ਪੁਰਖੇ ਲੌਤ ਦੀਆਂ ਧੀਆਂ ਜਣਨ ਦੀ ਕਿਤਾਬ ਦੇ ਅਧਿਆਇ 19 ਵਿੱਚ ਦੋ ਜੁੜੀਆਂ ਕਹਾਣੀਆਂ ਵਿੱਚ ਦਿਖਾਈ ਦਿੰਦੀਆਂ ਹਨ। ਪਹਿਲੀ ਕਹਾਣੀ ਵਿੱਚ, ਲੌਤ ਆਪਣੀਆਂ ਧੀਆਂ ਨੂੰ ਸਡੋਮੀ ਭੀੜ ਨੂੰ ਪੇਸ਼ ਕਰਦਾ ਹੈ, ਤਾਂ ਫੇ ਉਹ ਦੀਆਂ ਦਾ ਬਲਤਕਾਰ ਕਰ ਸਕਦੇ ਹਨ; ਦੂਜੇ ਵਿੱਚ, ਉਸ ਦੀਆਂ ਧੀਆਂ ਨੇ ਉਹਦੇ ਬੱਚੇ ਪੈਦਾ ਕਰਨ ਲਈ ਉਸ ਦੀ ਜਾਣਕਾਰੀ ਤੋਂ ਬਿਨਾਂ ਲੌਤ ਨਾਲ ਸੰਭੋਗ ਕੀਤਾ ਸੀ।
ਜਣਮ ਦੀ ਕਿਤਾਬ ਵਿਚ ਸਿਰਫ਼ ਦੋ ਧੀਆਂ ਦਾ ਹੀ ਸਪਸ਼ਟ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ, ਦੋਵੇਂ ਬੇਨਾਮ ਹਨ। ਹਾਲਾਂਕਿ, ਹਿਬਰੂ ਮਿਦਰਸ਼ (ਵਿਆਖਿਆ) ਜਸ਼ੇਰ ਦੀ ਕਿਤਾਬ ਪਲਟਿਥ ਨਾਮ ਦੀ ਇੱਕ ਹੋਰ ਧੀ ਦਾ ਵਰਣਨ ਕਰਦੀ ਹੈ, ਜਿਸ ਨੂੰ ਸਡੋਮੀਆਂ ਨੇ ਸਾੜ ਕੇ ਮਾਰ ਦਿਤਾ, ਕਿਉਂਕਿ ਉਹਨੇ ਵਿਦੇਸ਼ੀ ਲੋਕਾਂ ਨੂੰ ਦਾਨ ਦਿਤਾ ਸੀ, ਜੋ ਸਡੋਮੀਆਂ ਦੇ ਕਾਨੂਨਾਂ ਦੇ ਵਿਰੁੱਧ ਸੀ।[1]
ਲੌਤ ਦੁਆਰਾ ਆਪਣੀਆਂ ਧੀਆਂ ਨੂੰ ਸਡੋਮੀਆਂ ਨੂੰ ਦੇਣ ਦੀ ਕਹਾਣੀ ਕੁਰਾਨ ਦੀ ਸੂਰਾ 11 ਅਤੇ 15 ਵਿੱਚ ਵੀ ਸ਼ਾਮਲ ਹੈ, ਹਾਲਾਂਕਿ ਲੌਤ ਦੇ ਬਲਾਤਕਾਰ ਦਾ ਕੋਈ ਜ਼ਿਕਰ ਨਹੀਂ ਹੈ।
ਕਲਾ ਵਿੱਚ
[ਸੋਧੋ]ਲੌਟ ਦਾ ਆਪਣੀਆਂ ਧੀਆਂ ਨਾਲ ਜਿਨਸੀ ਸੰਬੰਧ ਦੀ ਜਾਂਚ ਮੱਧਕਾਲੀ ਕਲਾ ਵਿੱਚ ਘੱਟ ਵਾਰ ਹੋਈ ਸੀ।[2][3] ਸੋਲ੍ਹਵੀਂ ਸਦੀ ਵਿੱਚ, ਕਹਾਣੀ ਯੂਰਪੀਅਨ ਕਲਾਕਾਰਾਂ ਨਾਲ ਪ੍ਰਸਿੱਧ ਹੋ ਗਈ, ਮੁੱਖ ਤੌਰ 'ਤੇ ਇਸਦੀ ਕਾਮੁਕ ਸਮਰੱਥਾ ਦੇ ਕਾਰਨ। ਇਸ ਯੁੱਗ ਵਿੱਚ ਲੌਤ ਅਤੇ ਉਸ ਦੀਆਂ ਧੀਆਂ ਦੇ ਚਿੱਤਰਾਂ ਨੂੰ ਆਮ ਤੌਰ 'ਤੇ ਕਾਮੁਕਤਾ ਨਾਲ ਪੇਸ਼ ਗਿਆ ਸੀ; ਧੀਆਂ ਨੂੰ ਅਕਸਰ ਨੰਗੀਆਂ ਪੇਸ਼ ਕੀਤਾ ਜਾਂਦਾ ਸੀ, ਅਤੇ ਲੌਤ ਨੂੰ (ਬਾਈਬਲ ਦੇ ਬਿਰਤਾਂਤ ਦੇ ਉਲਟ) "ਜਾਂ ਤਾਂ ਇੱਕ ਖੁਸ਼ ਅਤੇ ਅਨੁਕੂਲ ਸ਼ਖਸੀਅਤ ਜਾਂ ਇੱਕ ਹਮਲਾਵਰ ਭਰਮਾਉਣ ਵਾਲੇ" ਵਜੋਂ ਦਰਸਾਇਆ ਜਾਵੇਗਾ। [3]
ਗੈਲਰੀ
[ਸੋਧੋ]-
ਜੈਨ ਵੇਲੈਂਸ ਡੇ ਕਾਕ, 1523
-
ਵੱਡਾ ਲੂਕਾਸ ਕ੍ਰੈਨਚ, 1528
-
ਲੁਕਾਸ ਵੈਨ ਲੇਡੇਨ, 1530
-
ਬੋਨੀਫਾਜ਼ਿਓ ਵੇਰੋਨੀਜ਼, 1545
-
ਜੋਆਚਿਮ ਵੇਟਵੇਲ, 1600 ਦੇ ਅਲੇ-ਦੁਆਲੇ
-
ਪੀਟਰ ਪਾਲ ਰੂਬੈਂਸ, 1613-14 ਦੇ ਅਲੇ-ਦੁਆਲੇ
-
ਹੈਂਡਰਿਕ ਗੋਲਟਜ਼ਿਅਸ, 1616
-
ਵੱਡਾ ਜੈਨ ਬਰੂਗੇਲ, 17ਵੀਂ ਸਦੀ
-
ਜੈਨ ਸਟੀਨ, 1665-7 ਦੇ ਅਲੇ-ਦੁਆਲੇ
ਇਹ ਵੀ ਵੇਖੋ
[ਸੋਧੋ]- ਸੇਂਟ ਲੌਟ ਦਾ ਮੱਠ, ਬਿਜ਼ੰਤੀਨੀ ਮੱਠ ਜਿਸ ਨੂੰ "ਲੂਟ ਦੀ ਗੁਫਾ" ਮੰਨਿਆ ਜਾਂਦਾ ਸੀ।
- ਸ਼ੁਕਰਾਣੂ ਚੋਰੀ