ਸਮੱਗਰੀ 'ਤੇ ਜਾਓ

ਧਰਮਪੁਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਧਰਮਪੁਰੀ ਭਾਰਤ ਦੇ ਮੱਧ ਪ੍ਰਦੇਸ਼ ਰਾਜ ਵਿੱਚ ਧਾਰ ਜ਼ਿਲ੍ਹੇ ਵਿੱਚ ਇੱਕ ਤਹਿਸੀਲ ਦਾ ਇੱਕ ਸ਼ਹਿਰ ਅਤੇ ਹੈੱਡਕੁਆਰਟਰ ਹੈ। ਇਹ ਨਰਮਦਾ ਨਦੀ ਦੇ ਕਿਨਾਰੇ ਸਥਿਤ ਹੈ। ਇਹ ਕੁਝ ਇਤਿਹਾਸਕ ਅਤੇ ਪੁਰਾਤੱਤਵ ਅਹਿਮੀਅਤ ਵਾਲ਼ਾ ਸਥਾਨ ਹੈ। [1]

ਭੂਗੋਲ

[ਸੋਧੋ]

ਧਰਮਪੁਰੀ 22°10′N 75°21′E / 22.17°N 75.35°E / 22.17; 75.35, ਗੁਣਕਾਂ `ਤੇ [2] ਨਰਮਦਾ ਨਦੀ ਦੇ ਉੱਤਰੀ ਕੰਢੇ `ਤੇ ਵਸਿਆ ਹੈ। ਸਮੁੰਦਰ ਤਲ ਤੋਂ ਇਸਦੀ ਔਸਤ ਉਚਾਈ 139 ਮੀਟਰ (456 ਫੁੱਟ) ਹੈ।

ਇਤਿਹਾਸ

[ਸੋਧੋ]

ਧਰਮਪੁਰੀ ਨਰਮਦਾ ਨਦੀ ਦੇ ਕਿਨਾਰੇ ਸਥਿੱਤ ਹੈ ਅਤੇ ਰਾਣੀ ਰੂਪ ਮਤੀ ਦਾ ਜਨਮ ਸਥਾਨ ਸੀ ਜੋ ਕਿ ਮਿਥਿਹਾਸਕ ਤੌਰ 'ਤੇ ਮਾਂ ਨਰਮਦਾ ਦੀ ਧੀ ਹੈ ਅਤੇ ਬਾਦਸ਼ਾਹ ਬਾਜ ਬਹਾਦਰ ਨਾਲ ਮਾਂਡੂ ਵਿਖੇ ਵਿਆਹੀ ਗਈ ਸੀ। ਇਹ ਮਹਾਰਿਸ਼ੀ ਦਧੀਚੀ ਦੀ ਪੂਜਾ ਦਾ ਸਥਾਨ ਵੀ ਸੀ ਜਿਸ ਨੇ ਦੈਂਤਾਂ ਨਾਲ ਲੜਨ ਲਈ ਆਪਣੀਆਂ ਹੱਡੀਆਂ ਦੇਵਤਿਆਂ ਨੂੰ ਦਾਨ ਕੀਤੀਆਂ ਸਨ।

ਹਵਾਲੇ

[ਸੋਧੋ]
  1. Luard, C.E. (1908). Western States (Malwa) Gazetteer. The Central India State Gazetteer Series. Vol. 5A. Byculla: British India Press. p. 500.
  2. Falling Rain Genomics, Inc – Dharampuri