ਸਮੱਗਰੀ 'ਤੇ ਜਾਓ

ਨਿਆਜ਼ ਬੇਗ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਿਆਜ਼ ਬੇਗ਼ ਪਾਕਿਸਤਾਨੀ ਪੰਜਾਬ ਦੇ ਲਾਹੌਰ ਜ਼ਿਲ੍ਹੇ ਦਾ ਬੜਾ ਅਹਿਮ ਪਿੰਡ ਹੈ। ਇਹ ਲਾਹੌਰ ਤੋਂ 16 ਕਿਲੋਮੀਟਰ ਦੀ ਦੂਰੀ ਉੱਤੇ ਮੁਲਤਾਨ ਜਾਣ ਵਾਲੀ ਸੜਕ ‘ਤੇ ਰਾਵੀ ਦੇ ਕੰਢੇ ਵੱਸਿਆ ਹੈ। ਇਤਿਹਾਸ ਤੋਂ ਪਤਾ ਚੱਲਦਾ ਹੈ ਕਿ ਇਸ ਪਿੰਡ ਨੂੰ ਨਿਆਜ਼ ਬੇਗ਼ ਨਾਂ ਦੇ ਇਕ ਮੁਗ਼ਲ ਨੇ 1717 ਈਸਵੀਦੇ ਨੇੜੇ ਵਸਾਇਆ ਸੀ। ਉਸ ਸਮੇਂ ਉਹ ਇਲਾਕੇ ਦਾ ਜਾਗੀਰਦਾਰ ਸੀ।