ਲੁਡਵਿਗ ਵਾਨ ਬੀਥੋਵਨ
ਲੁਡਵਿਗ ਵਾਨ ਬੀਥੋਵਨ | |
---|---|
ਜਾਣਕਾਰੀ | |
ਜਨਮ | 1770 (ਬਪਤਿਸਮਾ: 7 ਦਸੰਬਰ 1770) ਬਾਨ,ਜਰਮਨੀ |
ਮੌਤ | 26 ਮਾਰਚ 1827 (56 ਸਾਲ) |
ਕਿੱਤਾ | ਸੰਗੀਤਕਾਰ,ਪਿਆਨੋਵਾਦਕ |
ਸਾਜ਼ | ਪਿਆਨੋ |
ਲੁਡਵਿਗ ਵਾਨ ਬੀਥੋਵਨ (ਬਪਤਿਸਮਾ: 7 ਦਸੰਬਰ 1770 – 26 ਮਾਰਚ 1827) ਇੱਕ ਜਰਮਨ ਸੰਗੀਤਕਾਰ, ਪਿਆਨੋ ਵਾਦਕ ਸੀ। ਇਹ ਅੱਜ ਵੀ ਪੱਛਮੀ ਸੰਗੀਤ ਵਿੱਚ ਇਹ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਪ੍ਰਭਾਵਸ਼ਾਲੀ ਸੰਗੀਤਕਾਰ ਹੈ।
ਜੀਵਨ
[ਸੋਧੋ]ਬੀਥੋਵਨ ਦਾ ਦਾਦਾ ਵੱਡਾ ਲੁਡਵਿਗ ਵੈਨ ਬੀਥੋਵਨ ਬ੍ਰਾਬੈਂਟ ਦੇ ਆਸਟ੍ਰੀਆਈ ਡਚੀ ਵਿੱਚ ਮੇਚੇਲੇਨ ਸ਼ਹਿਰ, ਜੋ ਹੁਣ ਬੈਲਜੀਅਮ ਦਾ ਫਲੇਮਿਸ਼ ਖੇਤਰ ਹੈ, ਦਾ ਇੱਕ ਸੰਗੀਤਕਾਰ ਸੀ, ਜੋ 21 ਸਾਲ ਦੀ ਉਮਰ ਵਿੱਚ ਬੌਨ ਚਲਾ ਗਿਆ ਸੀ।[1][2] ਉਹ ਕੋਲੋਨ ਦੇ ਆਰਚਬਿਸ਼ਪ-ਇਲੈਕਟਰ ਦੇ ਦਰਬਾਰ ਵਿੱਚ ਇੱਕ ਗਾਇਕ ਸੀ ਅਤੇ 1761 ਵਿੱਚ ਸੰਗੀਤ ਨਿਰਦੇਸ਼ਕ ਬਣ ਗਿਆ ਸੀ। ਇਸ ਲਈ ਉਹ ਬੌਨ ਦਾ ਇੱਕ ਪ੍ਰਮੁੱਖ ਸੰਗੀਤਕਾਰ ਸੀ। ਉਸ ਨੇ ਆਪਣੀ ਜ਼ਿੰਦਗੀ ਦੇ ਅੰਤ ਸਮੇਂ ਆਪਣਾ ਇੱਕ ਪੋਰਟਰੇਟ ਬਣਵਾਇਆ ਸੀ, ਜਿਹੜਾ ਉਸ ਦੇ ਪੋਤਰੇ ਦੇ ਕਮਰੇ ਵਿੱਚ ਸੰਗੀਤਕ ਵਿਰਾਸਤ ਦੀ ਨਿਸ਼ਾਨੀ ਦੇ ਤੌਰ `ਤੇ ਲੱਗਿਆ ਰਿਹਾ।[3]
ਬੀਥੋਵਨ 1770 ਵਿੱਚ ਜਰਮਨੀ ਦੇ ਸ਼ਹਿਰ ਬਾਨ ਵਿੱਚ ਪੈਦਾ ਹੋਇਆ। ਇਸ ਜਨਮ ਤਾਰੀਖ ਦਾ ਕੋਈ ਪ੍ਰਮਾਣਿਕ ਦਸਤਾਵੇਜ਼ ਜਾਂ ਯਾਦਦਾਸ਼ਤ ਨਹੀਂ ਹੈ। ਲੇਕਿਨ ਇਹ ਕਿਹਾ ਜਾਂਦਾ ਹੈ ਕਿ ਇਸ ਦੌਰ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਨੂੰ ਉਨ੍ਹਾਂ ਦੇ ਜਨਮ ਦੇ ਦੂਜੇ ਦਿਨ ਬਪਤਿਸਮਾ ਕੀਤਾ ਜਾਂਦਾ ਸੀ। ਉਸਨੂੰ 17 ਦਸੰਬਰ 1770 ਨੂੰ ਬਪਤਿਸਮਾ ਕੀਤਾ ਗਿਆ। ਇਸ ਲਈ ਬਹੁਤੇ ਵਿਦਵਾਨ 16 ਦਸੰਬਰ 1770 ਨੂੰ ਉਸ ਦੀ ਜਨਮ ਤਾਰੀਖ ਮੰਨਦੇ ਹਨ। ਉਸਨੇ ਸੰਗੀਤ ਦੀ ਸਿੱਖਿਆ ਸਭ ਤੋਂ ਪਹਿਲਾਂ ਆਪਣੇ ਪਿਤਾ ਕੋਲੋਂ ਪ੍ਰਾਪਤ ਕੀਤੀ। ਇੱਕ ਦੰਤ ਕਥਾ ਅਨੁਸਾਰ ਉਸ ਦੇ ਪਿਤਾ ਬੜੇ ਸਖ਼ਤ ਮਜਾਜ਼ ਸਿਖਿਅਕ ਸਨ ਅਤੇ ਬੀਥੋਵਨ ਨੂੰ ਅਕਸਰ ਅੱਥਰੂ ਵਹਾਉਂਦੇ ਪਿਯਾਨੋ ਉੱਤੇ ਖੜਨਾ ਪਿਆ ਸੀ। ਲੇਕਿਨ ਇਸ ਦਾਵੇ ਦਾ ਕੋਈ ਭਰੋਸੇਯੋਗ ਪ੍ਰਮਾਣ ਨਹੀਂ ਮਿਲਿਆ। 1787 ਵਿੱਚ ਮੋਜਾਰਟ ਕੋਲੋਂ ਸਬਕ ਲਏ। ਉਸੇ ਸਾਲ ਵਿਆਨਾ ਚਲਾ ਗਿਆ ਤੇ ਉੱਥੇ ਹੇਡਨ ਕੋਲ਼ੋਂ ਸਬਕ ਲਏ ਅਤੇ ਪਿਯਾਨੋ ਵਾਦਕ ਦੇ ਰੂਪ ਵਿੱਚ ਲੋਕਪ੍ਰਿਅਤਾ ਹਾਸਲ ਕੀਤੀ। ਕੁੱਝ ਅਰਸੇ ਬਾਅਦ ਆਪਣੇ ਦੇਸ਼ ਗਿਆ ਅਤੇ ਮਾਂ ਦੇ ਮਰਨ ਅਤੇ ਪਿਤਾ ਦੀ ਸ਼ਰਾਬਨੋਸ਼ੀ ਦੇ ਕਾਰਨ ਭੈਣ-ਭਰਾਵਾਂ ਦੀ ਦੇਖਭਾਲ ਕਰਨੀ ਪਈ। 1797 ਵਿੱਚ ਫਿਰ ਵਿਆਨਾ ਚਲਾ ਗਿਆ। ਮੌਤ ਤੋਂ ਪੰਜ ਸਾਲ ਪਹਿਲਾਂ ਉਹ ਪੂਰੀ ਤਰ੍ਹਾਂ ਬੋਲ਼ਾ ਹੋ ਗਿਆ ਸੀ। ਆਪਣੀ ਅੰਤਮ ਸਿੰਫਨੀ ਇਸ ਹਾਲਤ ਵਿੱਚ ਸਾਰਟ ਦਿੱਤੀ। 56 ਸਾਲ ਦੀ ਉਮਰ ਵਿੱਚ 26 ਮਾਰਚ 1827 ਨੂੰ ਉਸ ਦੀ ਮੌਤ ਹੋ ਗਈ। 29 ਮਾਰਚ 1827 ਨੂੰ ਉਸ ਦੇ ਜਨਾਜੇ ਵਿੱਚ ਲਗਭਗ ਵੀਹ ਹਜਾਰ ਲੋਕਾਂ ਨੇ ਹਿੱਸਾ ਲਿਆ। ਉਸਨੇ ਸਾਰੇ ਉਮਰ ਤੰਗੀ ਵਿੱਚ ਕੱਟੀ। ਰਚਨਾਵਾਂ ਵਿੱਚ ਨੌਂ ਸਮਫਨੀਆਂ, ਪੰਜ ਪਿਯਾਨੋ ਦੇ ਗਾਣੇ, ਇੱਕ ਵਾਇਲਿਨ ਦਾ ਦਰਦ ਭਰਿਆ ਗੀਤ, ਪਿਯਾਨੋ ਵਾਲੇ ਆਰਕੇਸਟਰਾ ਦੇ ਇੱਕੀ ਰਾਗ ਅਤੇ ਅਣਗਿਣਤ ਛੋਟੇ ਛੋਟੇ ਗੀਤ ਅਤੇ ਗਾਣੇ ਸ਼ਾਮਿਲ ਹਨ।
ਹਵਾਲੇ
[ਸੋਧੋ]- ↑ Kerman, Tyson & Burnham 2001, § 1.
- ↑ Cooper 2008, p. 407.
- ↑ Swafford 2014, pp. 12–17.