ਖਰੌਦੀ
ਖਰੌਦੀ ਹਰਿਆਣੇ ਦੇ ਜ਼ਿਲ੍ਹਾ ਕੈਥਲ ਜ਼ਿਲ੍ਹਾ ਦੀ ਤਹਿਸ਼ੀਲ ਗੂਹਲਾ ਦਾ ਪਿੰਡ ਹੈ। ਇਸ ਪਿੰਡ ਦੀ ਆਬਾਦੀ 8000 ਦੇ ਕਰੀਬ ਹੈ। ਪਿੰਡ ਦੇ ਪਿਛੋਕੜ ਬਾਰੇ ਜਾਣਕਾਰੀ ਇਕੱਤਰ ਕਰਨ ਸਮੇਂ ਬਜੁਰਗਾਂ ਕੋਲੋਂ ਸੁਣਨ ਵਿੱਚ ਆਇਆ ਹੈ ਕਿ ਇਥੇ ਗੁਰੂ ਨਾਨਕ ਦੇਵ ਜੀ ਆਏ ਸੀ ਅਤੇ ਇਥੇ ਇੱਕ ਕਾਨੀ ਮਾਤਾ ਵੀ ਹੈ, ਜਿਥੇ ਅਣ-ਵਿਆਹੀ ਕੁੜੀ ਸਮਾਈ ਸੀ। ਉਹ ਗੁਜਰਾਂ ਦੀ ਕੁੜੀ ਸੀ।
ਲੋਕਾਂ ਦੇ ਮੁੱਖ ਕਿੱਤੇ:-
[ਸੋਧੋ]ਆਮ ਪਿੰਡਾਂ ਵਾਂਗ ਮੇਰੇ ਪਿੰਡ ਦੇ ਲੋਕਾਂ ਦੇ ਕਿੱਤੇ ਖੇਤੀਬਾੜੀ ਤੇ ਪਸ਼ੂ ਪਾਲਣ ਹੈ। ਮਿੱਟੀ ਦੇ ਭਾਂਡੇ ਬਣਾਉਣ ਵਾਲੇ ਘੁਮਿਆਰ ਵੀ ਹਨ।
ਭੂਗੋਲਿਕ ਦਿੱਖ:-
[ਸੋਧੋ]ਮੇਰੇ ਪਿੰਡ ਦੀਆਂ ਗਲੀਆਂ / ਨਾਲੀਆਂ ਪੱਕੀਆਂ ਹਨ। ਪਿੰਡ ਵਿੱਚ ਚਾਰ ਮੰਦਿਰ, ਦੋ ਗੁਰਦੁਆਰੇ ਅਤੇ ਚਾਰ ਪੀਰਖਾਨੇ ਵੀ ਸਥਿਤ ਹਨ। ਜਿਹਨਾਂ ਵਿੱਚ ਲੋਕਾਂ ਦੇ ਆਪਣੇ - ਆਪਣੇ ਵਿਸ਼ਵਾਸ ਹਨ।
ਪਿੰਡ ਦੀ ਭਾਈਚਾਰਕ ਸਾਂਝ:-
[ਸੋਧੋ]ਪਿੰਡ ਵਿੱਚ ਅਲੱਗ - ਅਲੱਗ ਜਾਤਾਂ ਧਰਮਾਂ ਤੇ ਗੋਤਾਂ ਦੇ ਲੋਕ ਰਹਿੰਦੇ ਹਨ। ਜਿਵੇਂ ਪਿੰਡ ਵਿੱਚ ਜੱਟ, ਤਰਖਾਣ, ਸੁਨਿਆਰ, ਬਾ੍ਹਮਣ, ਬਾਣੀਏ ਆਦਿ ਜਾਤਾਂ ਦੇ ਲੋਕ ਰਹਿੰਦੇ ਹਨ। ਗੋਤ ਵੀ ਬਹੁਤ ਗਿਣਤੀ ਵਿੱਚ ਪਾਏ ਗਏ ਹਨ। ਜਿਵੇਂ:- ਧਾਲੀਵਾਲ, ਗਿੱਲ, ਸੰਧੂ, ਲਖਨਪਾਲ ਆਦਿ ਹਨ। ਪਰ ਫਿਰ ਵੀ ਪਿੰਡ ਵਿੱਚ ਆਪਸੀ ਭਾਈਚਾਰਕ ਸਾਂਝ ਵੇਖੀ ਜਾ ਸਕਦੀ ਹੈ।
ਭਾਵੇਂ ਹੁਣ ਦੇ ਲੋਕ ਜਿਆਦਾ ਪੜੵ - ਲਿਖ ਗਏ ਹਨ। ਪਰ ਫਿਰ ਵੀ ਮੇਰੇ ਪਿੰਡ ਵਿੱਚ ਪੁਰਾਣੀਆਂ ਪਰੰਪਰਾਵਾਂ ਦੀ ਸੰਭਾਲ ਵੇਖਣ ਨੂੰ ਮਿਲਦੀ ਹੈ। ਜਿਵੇਂ ਪਹਿਲਾਂ ਲੋਕ ਘੁਮਿਆਰ ਜਾਤ ਜੋ ਸਾਰੇ ਪਿੰਡ ਦੇ ਲੋਕਾਂ ਤੋਂ ਕਣਕ, ਮੱਕੀ ਤੇ ਬਾਜਰਾ ਆਦਿ ਲੈਂਦੇ ਸਨ। ਉਸੇ ਤਰਾਂ ਹੁਣ ਵੀ ਇਹ ਰਿਵਾਜ ਪਿੰਡ ਦੇ ਲੋਕਾਂ ਵਿੱਚ ਪਾਇਆ ਜਾਂਦਾ ਹੈ। ਪਿੰਡ ਵਿੱਚ ਸਾਰੇ ਲੋਕਾਂ ਦੀ ਆਪਸ ਵਿੱਚ ਗੂੜੀੵ ਸਾਂਝ ਹਾ। ਅਤੇ ਮਿਲ ਕੇ ਕੰਮ ਕਰਦੇ ਹਨ।
ਮੇਰੇ ਪਿੰਡ ਵਿੱਚ ਦੋ ਵਿਦਿਅਕ ਸੰਸਥਾਵਾਂ ਹਨ। ਜਿਸ ਵਿੱਚ ਸਾਰੇ ਪਿੰਡ ਦੇ ਮੁੰਡੇ - ਕੁੜੀਆਂ ਪੜਾੵਈ ਕਰਦੇ ਹਨ।
(1) ਸਰਕਾਰੀ ਪਾ੍ਇਮਰੀ ਸਕੂਲ
(2) ਸਰਕਾਰੀ ਸਕੂਲ।
ਅੱਜ ਦੇ ਸਮੇਂ ਵਿੱਚ ਦੋਵੇਂ ਸਕੂਲ ਸਮਾਰਟ ਸਕੂਲਾਂ ਵਿੱਚ ਤਬਦੀਲ ਹੋ ਚੁੱਕੇ ਹਨ। ਦੋਵੇਂ ਸਕੂਲਾਂ ਦੇ ਅਧਿਆਪਕ ਬਹੁਤ ਮਿਹਨਤੀ ਤੇ ਇਮਾਨਦਾਰ ਹਨ। ਉਹ ਹਰ ਕੰਮ ਵਿੱਚ ਆਪ ਪਹਿਲ ਕਰਦੇ ਹਨ। ਭਾਵੇਂ ਉਹ ਕੰਮ ਸਕੂਲ ਦੀ ਸਫ਼ਾਈ ਦਾ ਹੋਵੇ ਜਾਂ ਪਿੰਡ ਦੇ ਮੁੰਡੇ ਤੇ ਕੁੜੀਆ ਦੇ ਖੇਡਣ ਸੰਬੰਧਿਤ ਕੰਮ ਉਹ ਆਪ ਅੱਗੇ ਹੋ ਕੇ ਕਰਵਾਉਦੇ ਹਨ। ਜਿਸ ਕਾਰਨ ਕਈ ਪਿੰਡ ਦੇ ਮੁੰਡੇ ਤੇ ਕੁੜੀਆਂ ਖੇਡ ਦੇ ਨਾਲ ਪੜ੍ਹਾਈ ਵਿੱਚ ਵੀ ਉੱਚ ਪੱਧਰ ਤੇ ਮਿਹਨਤ ਕਰ ਰਹੇ ਹਨ। ਅਧਿਆਪਕਾਂ ਨੂੰ ਪਿੰਡ ਦਾ ਵੀ ਸਹਿਯੋਗ ਹੈ।
ਰਸਮਾ, ਰਿਵਾਜ, ਲੋਕ ਮੇਲੇ ਅਤੇ ਖੇਡ:-
[ਸੋਧੋ]ਮੇਰੇ ਪਿੰਡ ਵਿੱਚ ਹਰ ਤਰਾਂੵ ਦੇ ਰਸਮ ਰਿਵਾਜ ਮਨਾਏ ਜਾਂਦੇ ਹਨ। ਛਟੀ ਦੀ ਰਸਮ, ਕੰਗਣਾ ਦੀ ਰਸਮ, ਆਦਿ ਅਤੇ ਵਿਆਹ ਅਤੇ ਮੌਤ ਨਾਲ ਸੰਬੰਧਿਤ ਹਰ ਪ੍ਕਾਰ ਦੀ ਰਸਮ ਮਨਾਈ ਜਾਂਦੀ ਹੈ।
ਖਰੌਦੀ ਪਿੰਡ ਦੀਆਂ ਕੁੱਲ ਵੋਟਾਂ 6000ਦੇ ਨੇੜੇੵ- ਤੇੜੇੵ ਹਨ। ਇਸ ਪਿੰਡ ਦੇ ਕਈ ਲੋਕ ਖੇਤੀਬਾੜੀੵ ਕਰਦੇ ਹਨ। ਕੁੱਝ ਮਜਦੂਰੀ ਇਸੇ ਤਰਾਂੵ ਕਈ ਲੋਕ ਸ਼ਹਿਰਾਂ ਅਤੇ ਵਿਦੇਸ਼ਾਂ ਵਿੱਚ ਕੰਮ ਕਰਦੇ ਹਨ।
ਪਿੰਡ ਦਾ ਕੁੱਲ ਭੂਗੋਲਿਕ ਖੇਤਰਫਲ 1301 ਹੈਕਟੇਅਰ ਹੈ। ਖਰੋੜੀ ਦੀ ਕੁੱਲ ਆਬਾਦੀ 5,800 ਲੋਕਾਂ ਦੀ ਹੈ, ਜਿਸ ਵਿੱਚੋਂ ਮਰਦਾਂ ਦੀ ਆਬਾਦੀ 3,039 ਹੈ ਜਦਕਿ ਔਰਤਾਂ ਦੀ ਆਬਾਦੀ 2,761 ਹੈ। ਖਰੋੜੀ ਪਿੰਡ ਦੀ ਸਾਖਰਤਾ ਦਰ 54.90% ਹੈ, ਜਿਸ ਵਿੱਚੋਂ 60.15% ਮਰਦ ਅਤੇ 49.11% ਔਰਤਾਂ ਸਾਖਰ ਹਨ। ਖਰੋੜੀ ਪਿੰਡ ਵਿੱਚ ਕਰੀਬ 1,067 ਘਰ ਹਨ। ਖਰੋੜੀ ਪਿੰਡ ਇਲਾਕੇ ਦਾ ਪਿੰਨ ਕੋਡ 136034 ਹੈ।[4]
- ↑ ਸੇਵਾ ਸਰਪੰਚ
- ↑ ਲਾਭਾ ਸਿੰਘ ਸਰਪੰਚ
- ↑ ਹੰਸਰਾਜ ਸਿੰਘ
- ↑ "Kharodi Village in Guhla (Kaithal) Haryana | villageinfo.in". villageinfo.in. Retrieved 2023-04-16.