ਬਜੂਹਾ ਖ਼ੁਰਦ
ਦਿੱਖ
ਬਜੂਹਾ ਖ਼ੁਰਦ ਨਕੋਦਰ ਦਾ ਇੱਕ ਛੋਟਾ ਜਿਹਾ ਪਿੰਡ ਹੈ। ਨਕੋਦਰ ਭਾਰਤੀ ਪੰਜਾਬ ਰਾਜ ਦੇ ਜਲੰਧਰ ਜ਼ਿਲ੍ਹੇ ਦੀ ਇੱਕ ਤਹਿਸੀਲ ਹੈ। ਕਲਾਂ ਅਤੇ ਖ਼ੁਰਦ ਫਾਰਸੀ ਭਾਸ਼ਾ ਦੇ ਸ਼ਬਦ ਹਨ। ਕਲਾਂ ਦਾ ਅਰਥ ਹੈ ਵੱਡਾ ਅਤੇ ਖ਼ੁਰਦ ਜਿਸਦਾ ਅਰਥ ਛੋਟਾ। ਜਦੋਂ ਦੋ ਪਿੰਡਾਂ ਦੇ ਨਾਮ ਮਿਲ਼ਦੇ ਹੁੰਦੇ ਹਨ, ਤਾਂ ਉਨ੍ਹਾਂ ਦਾ ਫ਼ਰਕ ਕਰਨ ਲਈ ਇਨ੍ਹਾਂ ਦੀ ਵਰਤੋਂ ਪੰਜਾਬ ਵਿੱਚ ਆਮ ਹੈ।
ਖੇਤਰਫਲ
[ਸੋਧੋ]ਬਜੂਹਾ ਖੁਰਦ ਅਸਲ ਵਿੱਚ ਇਸਦੇ ਨੇੜਲੇ ਪਿੰਡ ਬਜੂਹਾ ਕਲਾਂ ਨਾਲੋਂ ਖੇਤਰਫਲ ਪੱਖੋਂ ਵੱਡਾ ਹੈ। ਹੈਰਾਨੀ ਦੀ ਗੱਲ ਹੈ ਕਿ ਲਗਭਗ 791 [1] ਹੈਕਟੇਅਰ ਖੇਤਰਫਲ ਵਾਲ਼ਾ ਇਹ ਪਿੰਡ ਖੇਤਰ ਦੇ ਸਭ ਤੋਂ ਵੱਡੇ ਪਿੰਡਾਂ ਵਿੱਚੋਂ ਇੱਕ ਹੈ।