ਛਿੱਕਲਾ
ਬਲਦਾਂ, ਊਠਾਂ ਨੂੰ ਹਲ ਵਹਾਉਣ ਸਮੇਂ, ਫਸਲ ਬੀਜਣ ਸਮੇਂ ਨਾਲ ਦੇ ਖੇਤ ਵਿਚ ਖੜ੍ਹੀ ਫਸਲ ਨੂੰ ਮੂੰਹ ਮਾਰਨ/ਖਾਣ ਤੋਂ ਰੋਕਣ ਲਈ ਉਨ੍ਹਾਂ ਦੇ ਮੂੰਹ 'ਤੇ ਚਾੜ੍ਹਨ ਵਾਲੇ ਬਾਰੀਕ ਰੱਸੀ ਦੇ ਜਾਲੀਦਾਰ ਉਣ ਕੇ ਬਣਾਏ ਗੁਥਲੇ ਨੂੰ ਛਿੱਕਲਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਛਿੱਕਾ ਕਹਿੰਦੇ ਹਨ। ਛਿੱਕਲਾ ਮੂੰਹ ’ਤੇ ਬੰਨ੍ਹਿਆ ਹੋਣ ਕਰ ਕੇ ਪਸ਼ੂ ਕਿਸੇ ਵੀ ਫਸਲ ਦਾ ਉਜਾੜਾ ਨਹੀਂ ਕਰ ਸਕਦੇ ਸਨ। ਊਠ ਇਕ ਗੁੱਸਾ ਹੈ। ਸਰਦੀ ਦੇ ਮੌਸਮ ਵਿਚ ਊਠ ਮਸਤੀ ਕਰਦੇ ਹਨ। ਮੱਘੇ ਕੱਢਦੇ ਹਨ। ਇਸ ਲਈ ਸਰਦੀ ਵਿਚ ਊਠਾਂ ਦੇ ਮੂੰਹ ਉਪਰ ਛਿੱਕਲਾ ਚਾੜ੍ਹ ਕੇ ਰੱਖਿਆ ਜਾਂਦਾ ਸੀ।[1]
ਛਿੱਕਲਾ ਬਣਾਉਣ ਲਈ ਪਹਿਲਾਂ ਢੇਰਨੇ ਨਾਲ ਰੱਸੀ ਵੱਟੀ ਜਾਂਦੀ ਸੀ। ਰੱਸੀ ਨੂੰ ਫੇਰ ਪਾਣੀ ਵਿਚ ਭਿਉਂ ਕੇ ਚਿੱਪ ਕੇ ਮੈਲ੍ਹ ਕੱਢੀ ਜਾਂਦੀ ਸੀ। ਮੈਲ੍ਹ ਕੱਢਣ ਪਿਛੋਂ ਰੱਸੀ ਨੂੰ ਵੱਟ ਦੇ ਕੇ ਧੁੱਪੇ ਸੁੱਕਣ ਲਈ ਪਾਇਆ ਜਾਂਦਾ ਸੀ। ਸੁੱਕੀ ਰੱਸੀ ਨੂੰ ਮੇਲਿਆ ਜਾਂਦਾ ਸੀ। ਮੇਲੀ ਰੱਸੀ ਦਾ ਛਿੱਕਲਾ ਬਣਾਇਆ ਜਾਂਦਾ ਸੀ। ਛਿੱਕਲੇ ਨੂੰ ਬਲਦ ਊਠ ਦੇ ਮੂੰਹ ਉਪਰ ਬੰਨ੍ਹਣ ਲਈ ਇਕ ਲੰਮੀ ਰੱਸੀ ਛਿੱਕਲੇ ਨਾਲ ਬੰਨ੍ਹੀ ਜਾਂਦਾ ਸੀ। ਹੁਣ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ।ਉਠ ਤਾਂ ਖੇਤੀ ਵਿਚ ਹੁਣ ਵਰਤੇ ਹੀ ਨਹੀਂ ਜਾਂਦੇ। ਬਲਦਾਂ ਦੀ ਵਰਤੋਂ ਵੀ ਕੋਈ-ਕੋਈ ਜਿਮੀਂਦਾਰ ਹੀ ਕਰਦਾ ਹੈ। ਇਸ ਲਈ ਛਿੱਕਲੇ ਦੀ ਵਰਤੋਂ ਹੁਣ ਬਿਲਕੁਲ ਬੰਦ ਹੋ ਗਈ ਹੈ।[2]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.