ਸਵਰ ਅਤੇ ਲਗਾਂ ਮਾਤਰਾਵਾਂ
ਧੁਨੀ ਵਿਗਿਆਨ ਵਿੱਚ ਸਵਰ ਉਨ੍ਹਾਂ ਧੁਨੀਆਂ ਨੂੰ ਕਹਿੰਦੇ ਹਨ ਜੋ ਬਿਨਾਂ ਕਿਸੇ ਹੋਰ ਧੁਨੀਆਂ ਦੀ ਸਹਾਇਤਾ ਦੇ ਉਚਾਰੀਆਂ ਜਾ ਸਕਦੀਆਂ ਹਨ। ਇਨ੍ਹਾਂ ਦੇ ਉਚਾਰਨ ਵਿੱਚ ਸਾਹ ਛੱਡਦੇ ਸਮੇਂ ਕੋਈ ਰੋਕ ਨਹੀਂ ਪੈਂਦੀ। ਇਨ੍ਹਾਂ ਦੇ ਉਲਟ ਵਿਅੰਜਨ ਧੁਨੀਆਂ ਇਵੇਂ ਨਹੀਂ ਉਚਾਰੀਆਂ ਜਾ ਸਕਦੀਆਂ।
ਸਵਰ ਧੁਨੀਆਂ ਦੀ ਗਿਣਤੀ
[ਸੋਧੋ]ਪੰਜਾਬੀ ਭਾਸ਼ਾ ਵਿੱਚ ਦਸ ਸਵਰ ਧੁਨੀਆਂ ਹਨ। ਇਹ ਧੁਨੀਆਂ ਹਨ:↵
ੳ - ਉ, ਊ, ਓ ↵
ਅ - ਅ, ਆ, ਐ, ਔ
ੲ - ਇ, ਈ, ਏ
ਸਵਰ-ਵਾਹਕ ਚਿਨ੍ਹ
[ਸੋਧੋ]ਗੁਰਮੁਖੀ ਲਿਪੀ ਵਿੱਚ ਤਿੰਨ ਸਵਰ-ਵਾਹਕ ਚਿੰਨ੍ਹ ਹਨ। ਸਵਰ ਧੁਨੀਆਂ ਅਤੇ ਸਵਰ-ਵਾਹਕ ਚਿਨ੍ਹਾਂ ਵਿੱਚ ਅੰਤਰ ਕਰਨਾ ਜ਼ਰੂਰੀ ਹੈ। ਸਵਰ-ਵਾਹਕ ਚਿਨ੍ਹਾਂ ਅਤੇ ਸਵਰਾਂ ਨੂੰ ਆਮ ਤੌਰ ’ ਤੇ ਰਲਗੱਡ ਕਰ ਲਿਆ ਜਾਂਦਾ ਹੈ ਜਦੋਂ ਕਿ ਪੰਜਾਬੀ ਵਿੱਚ ਸਵਰ ਧੁਨੀਆਂ ਦੀ ਗਿਣਤੀ ਦਸ ਹੈ ਅਤੇ ਸਵਰ-ਵਾਹਕ (ੳ, ਅ, ੲ) ਤਿੰਨ ਹਨ। ਗੁਰਮੁਖੀ ਲਿਪੀ ਵਿੱਚ ਸਵਰਾਂ ਨੂੰ ਅੰਕਤ ਕਰਨ ਲਈ ਇਨ੍ਹਾਂ ਸਵਰ-ਵਾਹਕਾਂ ਨਾਲ ਲਗਾਂ ਮਾਤਰਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਰੋਮਨ ਲਿਪੀ ਵਿੱਚ ਇਸ ਪਰਕਾਰ ਦੀ ਕੋਈ ਵਿਵਸਥਾ ਨਹੀਂ ਹੈ। (ੳ, ਅ ਤੇ ੲ) ਗੁਰਮੁਖੀ ਲਿਪੀ ਵਿੱਚ ਤਿੰਨ ਲਿਪੀ ਚਿੰਨ੍ਹ ਹਨ ਜਿਨ੍ਹਾਂ ਦੀ ਤਰਤੀਬ ਬਾਕੀ ਲਿਪੀ ਚਿੰਨ੍ਹਾਂ ਦੀ ਤਰਤੀਬ ਨਾਲ ਮੇਲ ਖਾਂਦੀ ਹੈ। ਗੁਰਮੁਖੀ ਲਿਪੀ ਉਚਾਰਨ ਦੇ ਬਿਲਕੁਲ ਨੇੜੇ ਹੈ। ਮੂੰਹ ’ ਚੋਂ ਪਿਛਲੇ ਸਥਾਨ ਤੋਂ ਉਚਾਰੀਆਂ ਗਈਆਂ ਧੁਨੀਆਂ ਨੂੰ ਲਿਪੀ ਭਾਵ ਵਰਨਮਾਲਾ ਵਿੱਚ ਪਹਿਲੇ ਸਥਾਨ ’ ਤੇ ਰੱਖਿਆ ਗਿਆ ਹੈ। (ੳ) ਨਾਲ ਸਬੰਧਤ ਸਵਰ ਧੁਨੀਆਂ ਭਾਵ (ਉ, ਊ, ਓ) ਮੂੰਹ ਦੇ ਪਿਛਲੇ ਹਿੱਸੇ ਵਿਚੋਂ ਉਚਾਰੀਆਂ ਜਾਂਦੀਆਂ ਹਨ, (ਅ) ਨਾਲ ਸਬੰਧਤ ਸਵਰ ਧੁਨੀਆਂ ਭਾਵ (ਅ, ਆ, ਐ, ਤੇ ਔ) ਮੂੰਹ ਦੇ ਵਿਚਕਾਰਲੇ ਹਿੱਸੇ ਵਿਚੋਂ ਉਚਾਰੀਆਂ ਜਾਂਦੀਆਂ ਹਨ ਅਤੇ (ੲ) ਨਾਲ ਸਬੰਧਤ ਸਵਰ ਧੁਨੀਆਂ (ਇ, ਏ, ਈ) ਮੂੰਹ ਦੇ ਅਗਲੇ ਹਿੱਸੇ ਵਿਚੋਂ ਉਚਾਰੀਆਂ ਜਾਂਦੀਆਂ ਹਨ। ਇਸੇ ਪਰਕਾਰ ਬਾਕੀ ਦੀ ਵਰਨਮਾਲਾ ਵਿੱਚ ਪਹਿਲੀ ਪੰਗਤੀ ਵਿੱਚ (ਕ, ਖ, ਗ, ਘ, ਙ) ਨੂੰ ਰੱਖਿਆ ਗਿਆ ਹੈ ਪਰ ਇਹ ਧੁਨੀਆਂ ਕੋਮਲ ਤਾਲੂ ਤੋਂ ਉਚਾਰੀਆਂ ਜਾਂਦੀਆਂ ਹਨ ਅਤੇ (ਪ, ਫ, ਬ, ਭ, ਮ) ਨੂੰ ਅੰਤਲੀ ਸ਼ਰੇਣੀ ਵਿੱਚ ਰੱਖਿਆ ਗਿਆ ਹੈ ਅਤੇ ਇਨ੍ਹਾਂ ਦਾ ਉਚਾਰਨ ਮੂੰਹ ਦੇ ਬਿਲਕੁਲ ਮੁੱਢਲੇ ਹਿੱਸੇ ਰਾਹੀਂ ਕੀਤਾ ਜਾਂਦਾ ਹੈ।
ਸਵਰ/ ਸ੍ਵਰ (Vowels)
ੳ, ਅ ਅਤੇ ੲ ਸ੍ਵਰ (Vowels) ਕਹਾਉਂਦੇ ਹਨ।
ੳ ਅ ੲ ਅੱਖਰਾਂ ਨਾਲ ਹੇਠ ਲਿਖੀਆਂ ਲਗਾਂ ਲਗਦੀਆਂ ਹਨ, ਜਿਵੇਂ:-
ਕੰਨਾ = ਾ , ਸਿਹਾਰੀ = ਿ , ਬਿਹਾਰੀ = ੀ , ਔਂਕੜ = ੁ , ਦੁਲੈਂਕੜ = ੂ , ਹੋੜਾ = ੋ , ਅਤੇ ਕਨੌੜਾ = ੌ ।
ਲਗਾਂ ਲਗਣ ਪਿਛੋਂ, ਹੇਠ ਲਿਖੇ ਦਸ ਅੱਖਰ ਸ੍ਵਰਾਂ (Vowels) ਦੀਆਂ ਧੁਨੀਆਂ ਦਰਸਾਉਂਦੇ ਹਨ ਅਤੇ ਇਸ ਤਰਾਂ ਲਿਖੇ ਜਾਂਦੇ ਹਨ:-
ਓ ਉ ਊ
ਅ ਆ ਐ ਔ
ਇ ਈ ਏ ।
ਨੋਟ: ਇਹ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ੳ , ਅ ਅਤੇ ੲ ਦੀਆਂ ਵੱਖ ਵੱਖ ਲਗਾਂ ਹਨ ਜੋ ਇਹ ਆਪੋ ਵਿੱਚ ਸਾਂਝੀਆਂ ਨਹੀਂ ਕਰਦੇ।
ਵਿਅੰਜਨ / Vianjans- Consonants
ਹੇਠ ਲਿਖੇ, ਸ ਤੋਂ ਲੈ ਕੇ ੜ ਤਕ, ਸਾਰੇ ਵਿਅੰਜਨ ਹਨ।
. | . | . | ਸ | ਹ | |
ਕ | ਖ | ਗ | ਘ | ਙ | |
ਚ | ਛ | ਜ | ਝ | ਞ | |
ਟ | ਠ | ਡ | ਢ | ਣ | |
ਤ | ਥ | ਦ | ਧ | ਨ | |
ਪ | ਫ | ਬ | ਭ | ਮ | |
ਯ | ਰ | ਲ | ਵ | ੜ |
ਲਗਾ ਮਾਤਰਾਵਾਂ
[ਸੋਧੋ]ਕਿਸੇ ਵੀ ਅੱਖਰ ਦੇ ਉਚਾਰਨ ਵਿੱਚ ਜੋ ਸਮਾਂ ਲਗਦਾ ਹੈ ਉਸਨੂੰ ਮਾਤਰਾ ਕਿਹਾ ਜਾਂਦਾ ਹੈ। ਅੱਖਰ ਉਚਾਰਨ ਦੇ ਸਮੇਂ ਨੂੰ ਮੁੱਖ ਰਖਦਿਆਂ ਹੋਇਆਂ, ਲਗਾਂ ਦੋ ਤਰਾਂ ਦੀਆਂ ਹਨ।
ਹ੍ਸਵ ਲਗਾਂ ਜਾਂ ਲਘੂ ਲਗਾਂ:- ਉਹ ਲਗਾਂ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਵਿੱਚ ਥੋੜ੍ਹਾ ਸਮਾਂ (ਮਾਤਰਾ) ਲਗਦਾ ਹੈ ਅਤੇ ਜਿਸ ਨੂੰ ਕਵੀ/ਗਾਇਕ ਇਕ ਮਾਤਰਾ ਗ਼ਿਣਦੇ ਹਨ, ਜਿਵੇਂ:- ਜਿਨ੍ਹਾਂ ਅੱਖਰਾਂ ਨੂੰ ਮੁਕਤਾ, ਸਿਹਾਰੀ ਜਾਂ ਔਂਕੜ ਲਗਾ ਹੋਵੇ, ਉਹਨਾਂ ਅੱਖਰਾਂ ਦੀ ਮਾਤਰਾ ਕਵੀਆਂ ਵਲੋਂ ਪਿੰਗਲ ਅਨੁਸਾਰ ਇਕ ਗ਼ਿਣੀ ਜਾਂਦੀ ਹੈ ।
ਦੀਰਘ ਲਗਾਂ ਜਾਂ ਗੁਰੂ ਲਗਾਂ:- ਉਹ ਲਗਾਂ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਵਿੱਚ ਹ੍ਸਵ ਲਗਾਂ ਨਾਲੋਂ ਦੂਣਾ ਸਮਾਂ (ਮਾਤਰਾ) ਲਗਦਾ ਹੈ, ਜਿਵੇਂ: ਕੰਨਾ, ਬਿਹਾਰੀ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ, ਕਨੌੜਾ। ਇਹਨਾਂ ਦੀ ਮਾਤਰਾ ਕਵੀ/ਗਾਇਕ ਲੋਕ ਪਿੰਗਲ ਅਨੁਸਾਰ ਦੋ ( 2) ਗਿਣਦੇ ਹਨ ।
ਪਿੰਗਲ :-
ਕਿਸੇ ਛੰਦਾ-ਬੰਦੀ ਵਿੱਚ , ਪੰਜਾਬੀ ਜਾਂ ਕਿਸੇ ਹਿੰਦੋਸਤਾਨੀ ਬੋਲੀ ਵਿੱਚ ਲਿਖੀ ਕਵਿਤਾ ਦੀ ਕਿਸੇ ਪੰਗਤੀ ਵਿੱਚ ਵਰਤੀਆਂ ਹ੍ਸਵ ਲਗਾਂ ( ਜਾਂ ਲਘੂ ਲਗਾਂ ) ਅਤੇ ਦੀਰਘ ਲਗਾਂ ( ਜਾਂ ਗੁਰੂ ਲਗਾਂ ) ਦੇ ਆਧਾਰ 'ਤੇ ਮਾਤਰਾਂ ਦੀ ਗਿਣਤੀ ਦੇ ਕੁਲ ਜੋੜ ਨੂੰ ਪਿੰਗਲ ਕਹਿੰਦੇ ਹਨ।
ਨੋਟ:- ਕਈ ਵਿਦਵਾਨਾਂ ਅਨੁਸਾਰ, ਜਿਨ੍ਹਾਂ ਅੱਖਰਾਂ ਨੂੰ ਮੁਕਤਾ, ਸਿਹਾਰੀ ਜਾਂ ਔਂਕੜ ਲਗਾ ਹੋਵੇ, ਉਹਨਾਂ ਅੱਖਰਾਂ ਦੀ ਮਾਤਰਾ ਨਹੀਂ ਦੇ ਤੁਲ (ਬਰਾਬਰ), ਭਾਵ ਸਿਫ਼ਰ ( 0 ) ਗ਼ਿਣਦੇ ਹਨ ਅਤੇ ਜਿਨ੍ਹਾਂ ਅੱਖਰਾਂ ਨੂੰ ਕੰਨਾ, ਬਿਹਾਰੀ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ, ਕਨੌੜਾ ਲਗਦੇ ਹਨ, ਉਹਨਾਂ ਦੀ ਮਾਤਰਾ ਇਕ ( 1) ਗਿਣਦੇ ਹਨ । ਦੋਨਾਂ ਵਿਚੋਂ ਕਿਸੇ ਢੰਗ ਨੂੰ ਵੀ ਇਕਸਾਰਤਾ ਨਾਲ ਅਪਨਉਣ 'ਤੇ ਪਿੰਗਲ (ਅੱਗੇ ਦੇਖੋ) ਦੇ ਮਾਪ-ਤੋਲ ਵਿੱਚ ਕੋਈ ਫ਼ਰਕ ਨਹੀਂ ਪੈਂਦਾ।
ਪੰਜਾਬੀ ਜਾਂ ਕਿਸੇ ਹਿੰਦੋਸਤਾਨੀ ਬੋਲੀ ਵਿੱਚ ਲਿਖੀ ਕਵਿਤਾ ਵਿੱਚ ਪਿੰਗਲ ਦਾ ਤੋਲ:-
ਉਦਾਹਰਨ:- ਮਾਰਦਾ ਦਮਾਮੇਂ ਜਟ ਮੇਲੇ ਆ ਗਿਆ । ਇਸ ਵਾਕ ਵਿੱਚ ਸ਼ਬਦ ' ਮਾਰਦਾ ' ਵਿੱਚ ਮਾ (ਮੰਮਾ ਨੂੰ ਕੰਨਾ = ਮਾ) ਦੀਆਂ ਮਾਤਰਾਂ = 2, ਰ ਮੁਕਤਾ ਦੀ ਮਾਤਰਾ = 1 , ਦਾ ( ਦੱਦਾ ਨੂੰ ਕੰਨਾ = ਦਾ) ਦੀਆਂ ਮਾਤਰਾਂ = 2, ਕੁਲ ਜੋੜ = 2 + 1 + 2 = 5 ਮਾਤਰਾਂ ; ਇਸੇ ਤਰਾਂ ਸ਼ਬਦ ' ਦਮਾਮੇ ' ਵਿੱਚ ਦ ਮੁਕਤਾ ਦੀ ਮਾਤਰਾ = 1, ਮਾ ਦੀਆਂ ਮਾਤਰਾਂ = 2, ਮੇ ਦੀਆਂ ਮਾਤਰਾਂ = 2, ਕੁਲ ਜੋੜ = 1 + 2 + 2 = 5 ; ਸ਼ਬਦ ' ਜਟ ' ਵਿੱਚ, ਜ ਮੁਕਤਾ ਦੀ ਮਾਤਰਾ = 1 , ਟ ਮੁਕਤਾ ਦੀ ਮਾਤਰਾ = 1 , ਕੁਲ ਜੋੜ = 1 + 1 = 2 ; ਸ਼ਬਦ ' ਮੇਲੇ ' ਵਿੱਚ ਮੇ ਦੀਆਂ ਮਾਤਰਾਂ = 2 , ਲੇ ਦੀਆਂ ਮਾਤਰਾਂ = 2 , ਕੁਲ ਜੋੜ = 2 + 2 = 4 ; ਸ਼ਬਦ ' ਆ ' ਵਿੱਚ ਆ ਦੀਆਂ ਮਾਤਰਾਂ = 2 ; ਸ਼ਬਦ ' ਗਿਆ ' ਵਿੱਚ ਗਿ ਦੀ ਮਾਤਰਾ = 1, ਆ ਦੀਆਂ ਮਾਤਰਾਂ = 2, ਕੁਲ ਜੋੜ = 1 + 2 = 3 । ਇਸ ਸਾਰੇ ਵਾਕ " ਮਾਰਦਾ ਦਮਾਮੇਂ ਜਟ ਮੇਲੇ ਆ ਗਿਆ । ਦੀਆਂ ਮਾਤਰਾਂ ਦਾ ਕੁਲ ਜੋੜ = 5 + 5 + 2 + 4 + 2 + 3 = 21 ਮਾਤਰਾਂ ਹੈ।
ਨੋਟ:- ਗੁਰਬਾਣੀ ਵਿੱਚ ਪਿੰਗਲ ਦਾ ਬਹੁਤ ਧਿਆਨ ਰੱਖਿਆ ਗਿਆ ਹੈ ਪ੍ਰੰਤੂ ਗੁਰਬਾਣੀ ਵਿੱਚ ਮਾਤਰਾ ਦਾ ਤੋਲ ਜਾਂ ਮਿਣਤੀ ਕਿਸੇ ਛੰਦਾ-ਬੰਦੀ ਵਿੱਚ , ਪੰਜਾਬੀ ਜਾਂ ਕਿਸੇ ਹਿੰਦੋਸਤਾਨੀ ਬੋਲੀ ਵਿੱਚ ਲਿਖੀ ਅਤੇ ਬੋਲੀ ਜਾਂਦੀ ਹੈ।