ਸਮੱਗਰੀ 'ਤੇ ਜਾਓ

ਹਰਕੇਸ਼ ਸਿੰਘ ਕਹਿਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਰਕੇਸ਼ ਸਿੰਘ ਕਹਿਲ

ਹਰਕੇਸ਼ ਸਿੰਘ ਕਹਿਲ (29 ਦਸੰਬਰ 1938 - ) ਪੰਜਾਬੀ ਲੇਖਕ ਹੈ, ਜਿਸਨੇ ਮੁੱਖ ਤੌਰ ਤੇ ਅਲੋਪ ਹੋ ਰਹੇ ਵਿਰਸੇ ਬਾਰੇ ਲਿਖਿਆ ਹੈ।

ਕਹਿਲ ਦਾ ਜਨਮ 29 ਦਸੰਬਰ 1938 ਪਿੰਡ ਸੰਦੌੜ ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ (ਹੁਣ ਤਹਿਸੀਲ ਜ਼ਿਲ੍ਹਾ ਮਲੇਰ ਕੋਟਲਾ) ਵਿਖੇ ਚੌਧਰੀ ਹਰਕਿਸ਼ਨ ਸਿੰਘ ਅਤੇ ਸਰਦਾਰਨੀ ਹਰਨਾਮ ਕੌਰ ਦੇ ਪਰਿਵਾਰ ਵਿੱਚ ਹੋਇਆ। ਉਸਨੇ ਦਸਵੀਂ ਤਕ ਦੀ ਪੜ੍ਹਾਈ ਆਪਣੇ ਪਿੰਡ ਦੇ ਤੋਂ ਕੀਤੀ ਅਤੇ ਬੀ ਏ ਗੌਰਮਿੰਟ ਕਾਲਜ ਮਲੇਰ ਕੋਟਲਾ ਤੋਂ 1959 ਵਿਚ ਪਾਸ ਕੀਤੀ। ਫਿਰ ਉਹ ਪੰਜਾਬ ਸਰਕਾਰ ਦੇ ਕੋਆਪਰੇਟਿਵ ਮਹਿਕਮੇ ਵਿੱਚ ਸਰਵਿਸ ਕਰਦੇ ਕਰਦੇ ਡਿਪਟੀ ਰਜਿਸਟਰਾਰ ਦੇ ਅਹੁਦੇ ਤੋਂ ਦਸੰਬਰ 1996 ਵਿਚ ਰਿਟਾਇਰ ਹੋਇਆ।

ਹਰਕੇਸ਼ ਸਿੰਘ ਕਹਿਲ ਦਾ ਚਾਚਾ ਮਹਿੰਦਰ ਸਿੰਘ ਅਧਿਆਪਕ ਸੀ ਅਤੇ ਉਸ ਕੋਲ ਪੰਜਾਬੀ ਰਸਾਲੇ ਆਉਂਦੇ ਸਨ। ਉਥੋਂ ਉਸ ਨੂੰ ਸਾਹਿਤ ਦੀ ਚੇਟਕ ਲੱਗ ਗਈ। ਕਾਲਜ ਵਿਚ ਪੜ੍ਹਦਿਆਂ ਉਹ ਕਾਲਜ ਮੈਗਜੀਨ ਦੇ ਪੰਜਾਬੀ ਸ਼ੈਕਸ਼ਨ ਦਾ ਜੁਆਇੰਟ ਐਡੀਟਰ ਰਿਹਾ। ਪਹਿਲਾਂ ਉਸ ਨੇ ਪੰਜਾਬੀ ਰਸਾਲਿਆਂ ਵਿਚ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਅਤੇ ਮਗਰੋਂ ਪੁਰਾਤਨ ਪੰਜਾਬੀ ਵਿਰਸੇ ਨੂੰ ਸਾਂਭਣ ਹਿਤ ਲਿਖਣ ਦਾ ਸ਼ੌਕ ਹੋ ਗਿਆ। ਰਿਟਾਇਰਮੈਂਟ ਤੋਂ ਬਾਅਦ ਉਸ ਨੇ ਪੰਜਾਬੀ ਵਿਰਸੇ ਬਾਰੇ ਹਰ ਸਾਲ ਇਕ ਕਿਤਾਬ ਛਪਾਈ। ਇਨ੍ਹਾਂ ਦੀ ਗਿਣਤੀ ਡੇਢ ਦਰਜਨ ਦੇ ਕਰੀਬ ਹੋ ਗਈ ਹੈ।[1]

ਪੁਸਤਕਾਂ

[ਸੋਧੋ]
  • ਲੋਕ ਗੀਤਾਂ ਵਿਚ ਪੰਜਾਬੀ ਜੀਵਨ (1995)
  • ਪੰਜਾਬੀ ਲੋਕ ਵਿਰਸਾ (1996)
  • ਯਾਦਾਂ ਦਾ ਸੰਸਾਰ (ਸਵੈ ਜੀਵਨੀ 2001, 2005)
  • ਇਕ ਪਿੰਡ ਦੀ ਕਹਾਣੀ ਸੰਦੌੜ (2003)
  • ਮੇਰੇ ਪਿੰਡ ਦੀ ਬਦਲੀ ਨੁਹਾਰ (2004)
  • ਲੋਕ ਗੀਤਾਂ ਵਿਚ ਰਿਸ਼ਤੇ ਨਾਤੇ (2007)
  • ਘੁੱਗੀਮਾਰ ਅਫ਼ਸਰ (2007)
  • ਅਲੋਪ ਹੋ ਰਹੀਆਂ ਵਿਰਾਸਤੀ ਫ਼ਸਲਾਂ
  • ਅਲੋਪ ਹੋ ਰਹੇ ਰੁੱਖ ਬੂਟੇ
  • ਪੰਜਾਬੀ ਵਿਰਸਾ ਕੋਸ਼

ਹਵਾਲੇ

[ਸੋਧੋ]