ਸਮੱਗਰੀ 'ਤੇ ਜਾਓ

ਡਾ. ਗੁਰਚਰਨ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਡਾ. ਗੁਰਚਰਨ ਸਿੰਘ ਪੰਜਾਬੀ ਕਵੀ ਅਤੇ ਵਾਰਤਕ ਲੇਖਕ ਹੈ। ਉਸ ਨੇ ਕਵਿਤਾ, ਨਾਟਕ, ਗਲਪ, ਜੀਵਨੀ ਅਤੇ ਆਲੋਚਨਾ ਦੀਆਂ ਤਿੰਨ ਦਰਜਨ ਤੋਂ ਵੱਧ ਪੁਸਤਕਾਂ ਲਿਖੀਆਂ ਹਨ। ਭਾਸ਼ਾ ਵਿਭਾਗ, ਪੰਜਾਬ ਨੇ ਉਸ ਨੂੰ 1975 ਦੇ ਸ਼ਰੋਮਣੀ ਸਾਹਿਤਕਾਰ ਪੁਰਸਕਾਰ ਨਾਲ਼ ਨਵਾਜਿਆ। ਉਸ ਨੇ ਸਰੋਦੀ ਗੀਤ, ਮਹਾਂਕਾਵਿ, ਨਿੱਕੀ ਕਹਾਣੀ, ਨਾਵਲ, ਇਕਾਂਗੀ, ਪੂਰੇ ਨਾਟਕ ਅਤੇ ਜੀਵਨੀਆਂ ਅਤੇ ਆਲੋਚਨਾ ਦੀਆਂ ਪੁਸਤਕਾਂ ਦੀ ਰਚਨਾ ਕੀਤੀ ਹੈ। ਉਸ ਨੇ ਅਲੈਗਜ਼ੈਂਡਰ ਪੋਪ ਦੀ ਕਵਿਤਾ ‘ਦੀ ਰੇਪ ਆੱਫ਼ ਦੀ ਲਾਕ’ ਦਾ ਕਾਵਿ ਅਨੁਵਾਦ ‘ਗੁਤਨੀ ਹਰਨ’ ਕੀਤਾ ਹੈ।

ਡਾ. ਗੁਰਚਰਨ ਸਿੰਘ ਦਾ ਜਨਮ 8 ਫਰਵਰੀ, 1917 ਨੂੰ ਹੋਇਆ। ਉਸ ਦਾ ਜੱਦੀ ਪਿੰਡ ਜ਼ਿਲ੍ਹਾ ਭਾਰਤੀ ਪੰਜਾਬ ਦੇ ਕਪੂਰਥਲਾ ਵਿੱਚ ਪੈਂਦਾ ਹੈ। ਉਸ ਨੇ ਐੱਮਏ ਅੰਗਰੇਜ਼ੀ ਅਤੇ ਐੱਮਏ ਪੰਜਾਬੀ ਤੋਂ ਇਲਾਵਾ 1964 ਵਿੱਚ ਪੀ. ਐੱਚ. ਡੀ. ਵੀ ਕੀਤੀ। 1947 ਵਿਚ ਸਹਾਇਕ ਜ਼ਿਲ੍ਹਾ ਮੁੜ ਉਸਾਰੀ ਅਫ਼ਸਰ, 1954 ਵਿਚ ਸੂਚਨਾ ਅਫ਼ਸਰ ਪੈਪਸੂ ਲੋਕ ਸੰਪਰਕ ਵਿਭਾਗ ਅਤੇ ਮਹਿੰਦਰਾ ਕਾਲਜ ਪਟਿਆਲਾ ਵਿਚ ਲੈਕਚਰਾਰ, ਫਿਰ 1966 ਵਿਚ ਰੀਡਰ, ਪੰਜਾਬੀ ਯੂਨੀਵਰਸਿਟੀ ਅਤੇ ਕੁਝ ਸਮੇਂ ਲਈ ਪ੍ਰਿੰਸੀਪਲ, ਖਾਲਸਾ ਕਾਲਜ, ਪਟਿਆਲਾ ਰਿਹਾ। 1972 ਵਿੱਚ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਾਈਸ ਚੇਅਰਮੈਨ ਰਿਹਾ।[1]

ਕਾਵਿ ਰਚਨਾਵਾਂ

[ਸੋਧੋ]
  • ਅਗਨਾਰਵਿੰਦ
  • ਤਿਖਾਵੰਤ
  • ਗੀਤ ਮੇਰੇ ਗੀਤ
  • ਧਰਤੀ ਦਾ ਸੰਧੂਰ (ਮਹਾਂਕਾਵਿ)
  • ਤਿੰਨ ਅੰਗੀ
  • ਗੁਰਚਰਨ ਗਜ਼ਲ ਘਰ
  • ਖੰਡੇ ਦੀ ਬੇਲਾ
  • ਭਗਤ ਸਿੰਘ ਦੀ ਵਾਰ
  • ਬੈਂਤਾਂ ਊਧਮ ਸਿੰਘ

ਨਾਵਲ

[ਸੋਧੋ]
  • ਵਗਦੀ ਸੀ ਰਾਵੀ

ਕਹਾਣੀ ਸੰਗ੍ਰਹਿ

[ਸੋਧੋ]
  • ਵਣ ਤੇ ਕਰੀਰ
  • ਦੁਨੀਆ ਤੋਂ ਬਾਹਰੀ ਗੱਲ
  • ਕੱਚੀਆਂ ਅੰਬੀਆਂ
  • ਗਊ ਦਾ ਜਾਇਆ

ਨਾਟਕ

[ਸੋਧੋ]
  • ਸਮੇਂ ਦੀ ਹਵਾ
  • ਸਰਗਮ
  • ਗੁਰੂ ਤੇਗ਼ ਬਹਾਦਰ

ਆਲੋਚਨਾ

[ਸੋਧੋ]
  • ਪੰਜਾਬੀ ਨਾਟਕਕਾਰ
  • ਪੰਜਾਬੀ ਗਲਪਕਾਰ
  • ਮੋਹਨ ਸਿੰਘ ਤੇ ਉਸ ਦੀ ਕਵਿਤਾ
  • ਪੰਜਾਬੀ ਗਲਪ ਦਾ ਵਿਕਾਸ
  • ਪੰਜਾਬੀ ਗਲਪ ਦਾ ਇਤਿਹਾਸ
  • ਸਾਹਿਤ ਦੀ ਰੂਪ-ਰੇਖਾ
  • ਪੰਜਾਬੀ ਕਾਵਿ ਦਾ ਕਲਾ ਪੱਖ
  • ਸਾਹਿਤ ਸਮੱਸਿਆ ਤੇ ਸਿਧਾਂਤ
  • ਸਾਹਿਤ ਖੋਜ ਤੇ ਇਤਿਹਾਸ
  • ਪੰਜਾਬੀ ਕਿੱਸਾ ਕਾਵਿ

ਜੀਵਨੀ

[ਸੋਧੋ]
  • ਮਹਾਂ ਬਲੀ ਗੁਰੂ ਤੇਗ਼ ਬਹਾਦਰ
  • ਸੁਨਾਮ ਦਾ ਸੂਰਮਾ ਸ. ਊਧਮ ਸਿੰਘ

ਅੰਗਰੇਜ਼ੀ ਵਿੱਚ

[ਸੋਧੋ]
  • ਹਿਸਟਰੀ ਆੱਫ਼ ਪੰਜਾਬੀ ਡਰਾਮਾ
  • ਗੁਰੂ ਗੋਬਿੰਦ ਸਿੰਘ ਐਂਡ ਹਿਜ਼ ਮਿਸ਼ਨ
  • ਪਿਲਗ੍ਰਿਮਜ਼ ਪ੍ਰਾੱਗ੍ਰੈਸ ਟੂ ਚਾਂਦਨੀ ਚੌਕ

ਹਵਾਲੇ

[ਸੋਧੋ]
  1. "ਗੁਰਚਰਨ ਸਿੰਘ ਡਾ - ਪੰਜਾਬੀ ਪੀਡੀਆ". punjabipedia.org. Retrieved 2023-05-19.