ਸਮੱਗਰੀ 'ਤੇ ਜਾਓ

ਵਿਅੰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਅੰਗ-ਚਿੱਤਰ ਓਸਟਰਾਕੋਨ, ਬੱਤਖਾਂ ਦੀ ਰਾਖੀ ਕਰਦੀ ਬਿੱਲੀ, ਅੰ.1120 ਈਪੂ, ਮਿਸਰ

ਵਿਅੰਗ ਸਾਹਿਤ, ਚਿੱਤਰਕਲਾ ਅਤੇ ਅਦਾਇਗੀ-ਕਲਾ ਦੀ ਇੱਕ ਵਿਧਾ ਹੁੰਦੀ ਹੈ, ਜਿਸ ਵਿੱਚ ਕਿਸੇ ਵਿਅਕਤੀ, ਸਮਾਜ, ਸੰਸਥਾ ਜਾਂ ਰਾਸ਼ਟਰ ਦੀਆਂ ਕਮੀਆਂ ਜਾਂ ਬੁਰਾਈਆਂ ਦੀ ਨਿੰਦਿਆ ਛੁਪੀ ਹੋਵੇ। ਇਸ ਦਾ ਮਨੋਰਥ ਅਕਸਰ ਸ਼ਰਮਿੰਦਗੀ ਦੀ ਭਾਵਨਾ ਦੇ ਜਰੀਏ ਬੁਰਾਈਆਂ ਦੇ ਪ੍ਰਤੀ ਜਾਗਰੂਕਤਾ ਲਿਆਉਣਾ ਹੁੰਦਾ ਹੈ ਤਾਂ ਕਿ ਉਨ੍ਹਾਂ ਵਿੱਚ ਸੁਧਾਰ ਹੋ ਸਕੇ। ਵਿਅੰਗ ਨੂੰ ਅੰਗਰੇਜ਼ੀ ਵਿੱਚ ਸੈਟਾਇਅਰ ਕਿਹਾ ਜਾਂਦਾ ਹੈ।