ਡਾ. ਕੁਲਦੀਪ ਕਲਪਨਾ
ਦਿੱਖ
ਡਾ. ਕੁਲਦੀਪ ਕਲਪਨਾ (1944 - 16 ਜੂਨ 2023) ਪੰਜਾਬੀ ਕਵਿੱਤਰੀ ਸੀ।[1]
ਕੁਲਦੀਪ ਦਾ ਜਨਮ 1944 ਵਿੱਚ ਹੋਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪੰਡੋਰੀ ਅਟਵਾਲਾਂ ਵਿਖੇ ਹੋਇਆ। ਉਚ ਪੜ੍ਹਾਈ ਉਪਰੰਤ ਉਹ ਗੌਰਮਿੰਟ ਰਣਧੀਰ ਕਾਲਿਜ ਕਪੂਰਥਲਾ ਵਿੱਚ ਲੈਕਚਰਰ ਨਿਯੁਕਤ ਹੋਈ। ਉਹ ਗੌਰਮਿੰਟ ਮਹਿਲਾ ਕਾਲਿਜ ਅੰਮ੍ਰਿਤਸਰ ਤੋਂ ਪ੍ਰਿੰਸੀਪਲ ਵਜੋਂ 2002 ਵਿੱਚ ਸੇਵਾਮੁਕਤ ਹੋਈ। ਡਾਃ ਕੁਲਦੀਪ ਕਲਪਨਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ 1984 ਵਿੱਚ ਵੀਰ ਸਿੰਘ, ਪੂਰਨ ਸਿੰਘ ਤੇ ਮੋਹਨ ਸਿੰਘ ਦਾ ਕਾਵਿ ਸਿੱਧਾਂਤਃ ਤੁਲਨਾਤਮਕ ਅਧਿਐਨ ਵਿਸ਼ੇ ਤੇ ਪੀ ਐੱਚ ਡੀ ਕੀਤੀ।
ਰਚਨਾਵਾਂ
[ਸੋਧੋ]ਕਾਵਿ ਸੰਗ੍ਰਹਿ
[ਸੋਧੋ]- ਬੇਤਾਲ ਰਾਗਣੀ (1966)
- ਬਸਤੀ ਤੇ ਸਹਿਰਾ(1977)
- ਜਗਦੇ ਬੁਝਦੇ ਜਜ਼ੀਰੇ (1981)
- ਬਲ਼ਦੇ ਦਿਆਰ (1993)
ਹੋਰ
[ਸੋਧੋ]- ਲਿਖੀਆਂ ਅਣਲਿਖੀਆਂ (ਸਵੈਜੀਵਨੀ, 2003)
- ਕਵੀ ਤੇ ਕਾਵਿ ਸਿੱਧਾਂਤ (ਖੋਜ ਕਾਰਜ, 1989)
ਹਵਾਲੇ
[ਸੋਧੋ]- ↑ "ਪੰਜਾਬੀ ਕਵਿੱਤਰੀ ਡਾ. ਕੁਲਦੀਪ ਕਲਪਨਾ ਸੁਰਗਵਾਸ, ਲੇਖਕਾਂ ਵੱਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ". Punjabi Jagran News. Retrieved 2023-06-16.