ਸਮੱਗਰੀ 'ਤੇ ਜਾਓ

ਲਾਹੌਰੀ ਰਾਮ ਬਾਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲਾਹੌਰੀ ਰਾਮ ਬਾਲੀ (20 ਜੁਲਾਈ 1930 - 6 ਜੁਲਾਈ 2023) ਡਾਕਟਰ ਅੰਬੇਡਕਰ ਤੋਂ ਪ੍ਰਭਾਵਿਤ ਦਲਿਤ ਚਿੰਤਕ ਤੇ ਲੇਖਕ ਸੀ।[1] ਉਸ ਨੇ ਸਾਰੀ ਉਮਰ ਦਲਿਤ ਸਮਾਜ ਦੀ ਬਿਹਤਰੀ ਲਈ ਕੰਮ ਕੀਤਾ। ਬਾਲੀ 1958 ਤੋਂ ਬਾਅਦ ਸਭ ਤੋਂ ਪੁਰਾਣੇ ਜਾਰੀ ਰਸਾਲਿਆਂ ਵਿੱਚੋਂ ਇੱਕ ਭੀਮ ਪੱਤਰਿਕਾ ਦੇ ਪ੍ਰਕਾਸ਼ਕ ਸੀ। ਉਹ ਬਾਬਾ ਸਾਹਿਬ ਦੇ ਨੇੜਲੇ ਪੈਰੋਕਾਰਾਂ ਵਿਚੋਂ ਇਕ ਸਨ। ਉਨਾਂ ਨੇ ਆਪਣਾ ਪੂਰਾ ਜੀਵਨ , ਬਾਬਾ ਸਾਹਿਬ ਡਾ.ਅੰਬੇਡਕਰ ਅਤੇ ਤਥਾਗਤ ਬੁੱਧ ਦੇ ਮਿਸ਼ਨ ਦੇ ਪਰਚਾਰ ਅਤੇ ਪਰਸਾਰ ਨੂੰ ਸਮਰਪਤ ਕੀਤਾ ਹੋਇਆ ਸੀ। ਉਹ ਇਕ ਮਹਾਨ ਲੇਖਕ, ਪੱਤਰਕਾਰ, ਪਰਭਾਵਸ਼ਾਲੀ ਬੁਲਾਰੇ, ਉੱਘੇ ਸਿਆਸਤ ਦਾਨ ਤੇ ਸਮਾਜ ਸੇਵਕ ਸਨ। ਉਹ ਭੀਮ ਪੱਤਰਕਾ ਦੇ ਬਾਨੀ ਅਤੇ ਸੈਕੜੇ ਕਿਤਾਬਾਂ ਦੇ ਪਰਕਾਸ਼ਕ, ਲੇਖਕ ਅਤੇ ਸੰਪਾਦਕ ਸਨ।

ਸਮਾਜ ਸੇਵੀ

[ਸੋਧੋ]

ਉਨਾਂ ਨੇ ਕਈ ਸੰਸਥਾਵਾਂ ਦੀ ਸਥਾਪਨਾ ਕੀਤੀ ਜਿਵੇਂ ਅੰਬੇਡਕਰ ਭਵਨ ਟਰੱਸਟ ਜਲੰਧਰ, ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ।ਉਨਾਂ ਨੇ ਰਿਪਬਲਿਕਨ ਪਾਰਟੀ ਆਫ਼ ਇੰਡੀਆ ਦੇ ਸੰਚਾਲਨ ਵਿਚ ਉੰੱਘਾ ਰੋਲ ਅਦਾ ਕੀਤਾ। ਉਨ੍ਹਾਂ ਨੇ ਰਿਪਬਲਿਕਨ ਪਾਰਟੀ ਆਫ਼ ਇੰਡੀਆ ਵਲੋਂ ਲਾਏ ਗਏ 1964 ਦੇ ਮੋਰਚੇ ਨੂੰ ਸਫ਼ਲ ਬਣਾਉਣ ਲਈ ਮਹੱਤਵ ਪੂਰਨ ਰੋਲ ਅਦਾ ਕੀਤਾ। ਸਮਤਾ ਸੈਨਿਕ ਦਲ ਵਲੋਂ ਕਾਨੂੰਨੀ ਅਤੇ ਹੜਤਾਲਾਂ ਕਰਕੇ ਨਾ ਸਿਰਫ਼ ਮਹਾਂਰਾਸਟਰ ਸਰਕਾਰ ਨੂੰ ਬਾਬਾ ਸਾਹਿਬ ਜੀ ਦੀ ਦੀਆਂ ਲਿਖਤਾਂ ਨੂੰ ਸਰਕਾਰੀ ਖਰਚੇ ਉੱਤੇ ਛਾਪਣ ਲਈ ਮਜਬੂਰ ਕੀਤਾ ਬਲਕਿ ਪੰਜਾਬ ਵਿਚ ਸਮਤਾ ਸੈਨਿਕ ਦਲ ਵਲੋੰ ਬਾਬਾ ਸਾਹਿਬ ਦੇ ਜਨਮ ਦਿਨ ਦੀ ਛੁੱਟੀ ਕਰਵਾਉਣ ਲਈ ਸਫ਼ਲ ਮੋਰਚਾ ਲਾਇਆ। ਆਪ ਭਾਰਤੀ ਬੁੱਧ ਮਹਾਂਸਭਾ ਦੇ ਕੇਂਦਰੀ ਕਾਰਜਕਾਰਨੀ ਦੇ ਪਰਮੁੱਖ ਮੈਬਰ ਰਹੇ। ਉਨਾਂ ਨੇ ਬਾਬਾ ਸਾਹਿਬ ਦੇ ਪਰਚਾਰ ਅਤੇ ਪਰਸਾਰ ਲਈ ਵਿਦੇਸਾਂ ਦੇ ਅਨੇਕਾਂ ਦੌਰੇ ਕੀਤੇ। ਆਪ ਬੁਧਾਜ਼ ਲਾਇਟ ਇੰਟਰਨੈਸ਼ਨਲ ਐਸੋਸੀਏਸਨ ਦੇ ਦਿੱਲੀ ਚੈਪਟਰ ਦੇ ਪਰਮੁੱਖ ਸਨ।[2]

ਜੁਝਾਰੂ ਨੇਤਾ

[ਸੋਧੋ]

ਆਪ ਸਿਧਾਤਕ ਤੌਰ ਤੇ ਬੜੇ ਸਪਸ਼ਟ ਤੇ ਪਰਮਾਣਿਕ ਮੰਨੇ ਜਾਂਦੇ ਸਨ। ਉਹ ਬੜੇ ਖਾੜਕੂ, ਜੁਝਾਰੂ ਅਤੇ ਨਿਡਰ ਨੇਤਾ ਸਨ। ਉਨਾਂ ਨੇ ਕਦੀ ਵੀ ਆਪਣੇ ਜੀਵਨ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ। ਆਪਣੇ ਅਦਰਸ਼ਾਂ ਦੀ ਖਾਤਰ ਉਨਾਂ ਨੂੰ ਕਈ ਵਾਰੀ ਆਪਣੀ ਜਾਨ ਤੇ ਵੀ ਖੇਡਣਾ ਪਿਆ ਅਤੇ ਅੱਜ ਤੱਕ ਅਨੇਕਾਂ ਅਦਾਲਤੀ ਮੁਕੱਦਮਿਆਂ ਦਾ ਸਾਹਮਣਾ ਕਰਦੇ ਆ ਰਹੇ ਸਨ। ਉਨਾਂ ਨੇ ਕਦੀ ਈਨ ਨਹੀਂ ਮੰਨੀ। ਉਨਾਂ ਨੇ ਹਮੇਸਾਂ ਮਜਲੂਮ ਦੀ ਖਾਤਿਰ ਲੜਾਈ ਲੜੀ ਅਤੇ ਗਰੀਬ ਦੀ ਮੱਦਦ ਵੀ ਕੀਤੀ।

ਦਿਹਾਂਤ

[ਸੋਧੋ]

ਉਹਨਾਂ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ 06 ਜੁਲਾਈ 2023 ਨੂੰ ਦੇਹਾਂਤ ਹੋ ਗਿਆ।

ਹਵਾਲੇ

[ਸੋਧੋ]
  1. https://theasianindependent.co.uk/balleys-autobiography/
  2. ਲੇਖਕ ਹਰਮੇਲ ਜੱਸਲ