ਸਮੱਗਰੀ 'ਤੇ ਜਾਓ

ਭਾਈ ਗੁਰਮੇਜ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਈ ਗੁਰਮੇਜ ਸਿੰਘ
ਜਨਮ10 ਸਤੰਬਰ, 1940
ਪਿੰਡ ਬਜੀਦਪੁਰ, (ਜਲੰਧਰ/ਨਵਾਂ ਸ਼ਹਿਰ)
ਰਾਸ਼ਟਰੀਅਤਾਭਾਰਤੀ
ਪੇਸ਼ਾ1958-1960 ਗੁਰਦੁਆਰਾ ਨਾਨਕਸਰ ਸਾਹਿਬ, ਵੇਰਕਾ ਵਿਖੇ ਕੀਰਤਨ ਦੀ ਸੇਵਾ ਨਿਭਾਈ; 1960–1971 ਦੇਹਰਾਦੂਨ ਦੇ ਇਕ ਗੁਰਦੁਆਰਾ ਸਾਹਿਬ ਵਿਚ ਕੀਰਤਨ ਦੀ ਸੇਵਾ ਨਿਭਾਈ; 1971–1998 ਦਰਬਾਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜੂਰੀ ਰਾਗੀ ਵਜੋਂ ਕੀਰਤਨ ਦੀ ਸੇਵਾ ਨਿਭਾਈ।
ਜ਼ਿਕਰਯੋਗ ਕੰਮਬਰੇਲ ਲਿਪੀਅੰਤਰਨ ਸ੍ਰੀ ਗੁਰੂ ਗ੍ਰੰਥ ਸਾਹਿਬ
ਮਾਤਾ-ਪਿਤਾ
  • ਸ. ਪਰਸਾ ਸਿੰਘ ਜੀ (ਪਿਤਾ)
  • ਬੀਬੀ ਰਾਜ ਕੌਰ ਜੀ (ਮਾਤਾ)

ਜੀਵਨ

[ਸੋਧੋ]

ਭਾਈ ਗੁਰਮੇਜ ਸਿੰਘ ਦਾ ਜਨਮ 10 ਸਤੰਬਰ, 1940 ਈ: ਨੂੰ ਪਿੰਡ ਬਜੀਦਪੁਰ, (ਜਲੰਧਰ/ਨਵਾਂ ਸ਼ਹਿਰ) ਵਿਖੇ ਮਾਤਾ ਬੀਬੀ ਰਾਜ ਕੌਰ ਜੀ ਦੀ ਕੁਖੋਂ ਪਿਤਾ ਸ. ਪਰਸਾ ਸਿੰਘ ਜੀ ਦੇ ਘਰ ਹੋਇਆ। ਉਨ੍ਹਾਂ ਨੇ ਆਪਣੀ ਸਮੁਚੀ ਪੜ੍ਹਾਈ ਸੈਂਟਰਲ ਖਾਲਸਾ ਯਤੀਮਖਾਨਾ, ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਇਥੇ ਹੀ ਉਨ੍ਹਾਂ ਨੇ ਕੀਰਤਨ ਦੀ ਸਿਖਲਾਈ ਲਈ ਅਤੇ ਸ. ਬ੍ਰਿਜ ਲਾਲ ਸਿੰਘ ਜੀ ਪਾਸੋਂ ਬਰੇਲ ਲਿਪੀ (ਬਰੇਲ ਇੱਕ ਲਿਪੀ ਹੈ ਜਿਸਦੀ ਵਰਤੋਂ ਨੇਤਰਹੀਣ ਵਿਅਕਤੀਆਂ ਦੁਆਰਾ ਕੀਤੀ ਜਾਂਦੀ ਹੈ) ਦੀ ਸਿਖਿਆ ਪ੍ਰਾਪਤ ਕੀਤੀ।

ਸ਼ਖਸੀਅਤ

[ਸੋਧੋ]

ਗੁਰਮੇਜ ਸਿੰਘ ਨੇ ਲੰਮਾ ਸਮਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਬਰੇਲ ਲਿਪੀ ਵਿਚ ਤਿਆਰ ਕੀਤਾ ਹੈ।

ਪ੍ਰਮੁੱਖ ਰਚਨਾਵਾਂ

[ਸੋਧੋ]

੧. ਬਰੇਲ ਲਿਪੀਅੰਤਰਨ ਸ੍ਰੀ ਸੁਖਮਨੀ ਸਾਹਿਬ (1969)

੨. ਬਰੇਲ ਲਿਪੀਅੰਤਰਨ ਬਾਣੀ ਸ੍ਰੀ ਗੁਰੂ ਤੇਗ ਬਹਾਦਰ ਜੀ (1975)

੩. ਬਰੇਲ ਲਿਪੀਅੰਤਰਨ ਨਿਤਨੇਮ ਬਾਣੀਆਂ (1979)

੪. ਬਰੇਲ ਲਿਪੀਅੰਤਰਨ ਪੰਜ ਸ਼ਬਦੀ ਕੀਰਤਨੀ (1981)

੫. ਬਰੇਲ ਲਿਪੀਅੰਤਰਨ ਆਸਾ ਕੀ ਵਾਰ (1981)

੬. ਬਰੇਲ ਲਿਪੀਅੰਤਰਨ ਭਗਤ ਬਾਣੀ (ਦੋ ਭਾਗ) (1981)

੭. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁਚੀ ਬਾਣੀ ਦਾ ਬਰੇਲ ਲਿਪੀ ਵਿਚ ਲਿਪੀਅੰਤਰਨ।