ਸਮੱਗਰੀ 'ਤੇ ਜਾਓ

ਪ੍ਰਿੰਸੀਪਲ ਧਰਮਾਨੰਤ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪ੍ਰਿੰਸੀਪਲ ਧਰਮਾਨੰਤ ਸਿੰਘ
ਜਨਮ15 ਅਗਸਤ 1888 ਈ.
ਅੰਬਾਲਾ ਛਾਉਣੀ (ਪੰਜਾਬ)
ਰਾਸ਼ਟਰੀਅਤਾਭਾਰਤੀ
ਪੇਸ਼ਾਪ੍ਰਿੰਸੀਪਲ, ਇਲੈਕਟ੍ਰੀਕਲ ਇੰਜੀਨੀਅਰ
ਲਈ ਪ੍ਰਸਿੱਧਇੰਡੀਆ ਪਲੈਟੋ ਦੇ ਮੈਂਬਰ
ਜ਼ਿਕਰਯੋਗ ਕੰਮPlato and the true Enlighter of the soul (1912)

ਪ੍ਰਿੰਸੀਪਲ ਧਰਮਾਨੰਤ ਸਿੰਘ ਜੀ ਸਿੱਖ ਧਰਮ ਦੇ ਪ੍ਰਸਿੱਧ ਵਿਦਵਾਨ ਸਨ। ਆਪ ਜੀ ਦਾ ਜਨਮ ਪਿਤਾ ਧਰਮ ਸਿੰਘ ਦੇ ਘਰ 15 ਅਗਸਤ 1888 ਈ. ਨੂੰ ਅੰਬਾਲਾ ਛਾਉਣੀ (ਪੰਜਾਬ) ਵਿੱਚ ਹੋਇਆ। ਮੁੱਢਲੀ ਵਿਦਿਆ ਅੰਬਾਲਾ ਤੋਂ ਹਾਸਲ ਕਰਕੇ ਬਾਕੀ ਵਿਦਿਆ ਖਾਲਸਾ ਕਾਲਜ ਅੰਮ੍ਰਿਤਸਰ ਵਿਚੋਂ ਦਸੰਬਰ 1904 ਤੋਂ ਜੂਨ 1906 ਈ. ਤੱਕ ਹਾਸਲ ਕੀਤੀ। ਉਸ ਤੋਂ ਬਾਅਦ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਲਈ 1906 ਈ. ਨੂੰ ਵਲਾਇਤ ਚਲੇ ਗਏ, ਜਿੱਥੇ ਆਪ 1912 ਈ. ਤੱਕ ਰਹੇ। ਵਲਾਇਤ ਤੋਂ ਵਾਪਸ ਆਕੇ ਪ੍ਰਚਾਰਕ ਵਿਦਿਆਲਾ ਤਰਨਤਾਰਨ ਤੇ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿੱਚ 1931-1934 ਈ. ਤੱਕ ਬਤੌਰ ਪ੍ਰਿੰਸੀਪਲ ਦੀਆਂ ਸੇਵਾਵਾਂ ਨਿਭਾਉਂਦੇ ਰਹੇ। ਅੰਗ੍ਰੇਜ਼ੀ, ਫ਼ਾਰਸੀ, ਉਰਦੂ, ਸੰਸਕ੍ਰਿਤ ਆਦਿ ਭਾਸ਼ਾਵਾਂ ਦੇ ਚੰਗੇ ਵਿਦਵਾਨ ਸਨ। ਵਲਾਇਤ ਰਹਿਣ ਸਮੇਂ ਆਪ ਜੀ ਨੇ 300 ਪੰਨਿਆ ਦੀ ਗੁਰੂ ਨਾਨਕ ਸਾਹਿਬ ਬਾਰੇ ਪੁਸੱਤਕ ਅੰਗ੍ਰੇਜ਼ੀ ਵਿੱਚ ਲਿਖੀ ਸੀ। ਫਰਵਰੀ 1942 ਈ. ਵਿੱਚ ‘ਵਿਚਾਰ’ ਮਾਸਕ ਪੱਤਰ ਜਾਰੀ ਕੀਤਾ, ਜੋ ਥੋੜ੍ਹੇ ਸਮੇਂ ਤੱਕ ਹੀ ਛਪ ਸਕਿਆ। ਸੰਨ 1944-1946 ਈ. ਤੱਕ ਆਪ ਜੀ ਐਡਵਾਇਜ਼ਰੀ ਕਮੇਟੀ ਇਨਫਾਰਮੇਸ਼ਨ ਐਂਡ ਬਰਾਡਕਾਸਟਿੰਗ ਆਫ਼ ਇੰਡੀਆ Plato ਦੇ ਮੈਂਬਰ ਰਹੇ। ਅੰਗ੍ਰੇਜ਼ੀ ਪੁਸਤਕਾਂ ਜੋ ਪ੍ਰਕਾਸ਼ਿਤ ਕਰਾਈਆਂ ਉਹ ਇਹ ਹਨ – Plato and the true Enlighter of the soul (1912) the Relations which should exist between great religious of the world (1913) ਗਿਆਨੀ ਉੱਤਮ ਸਿੰਘ ਨੇ ਆਪ ਜੀ ਦੇ ਪੰਜਾਬੀ ਲੈਕਚਰਾਂ ਨੂੰ ਇਕੱਠਾ ਕਰ ਕੇ ‘ਸੁਲੇਖ ਰਚਨਾਵਲੀ’ ਨਾਂ ਹੇਠ ਛਾਪ ਦਿੱਤਾ ਹੈ। ਆਪ ਨੇ ‘ਮਾਰੂ ਸੋਲਹੇ ਮ-੧’ ਦਾ ਅੰਗ੍ਰੇਜ਼ੀ ਅਨੁਵਾਦ ਵੀ ਕੀਤਾ ਸੀ ਪਰ ਉਹ ਅਣਛਪਿਆ ਹੀ ਰਹਿ ਗਿਆ।[1]

ਸ਼ਖਸ਼ੀਅਤ ਅਤੇ ਜੀਵਨ

[ਸੋਧੋ]

ਵਿਦਿਆ, ਸੰਜਮਮਈ ਜੀਵਨ, ਭਾਸ਼ਨਕਾਰੀ ਅਤੇ ਵਿਸ਼ਵ-ਦਰਸ਼ਨ ਦੀ ਮੂਲਿਕ ਜਾਣਕਾਰੀ ਅਤੇ ਸੋਚ ਤੇ ਸੁਭਾਅ ਪੱਖੋਂ ਉਨ੍ਹਾਂ ਦੀ ਸ਼ਖਸੀਅਤ ਸਭ ਤੋਂ ਨਿਵੇਕਲੀ ਸੀ। ਉਹ ਇੱਕੋ ਸਮੇਂ ਇਲੈਕਟ੍ਰੀਕਲ ਇੰਜੀਨੀਅਰ, ਗੰਭੀਰ ਲੇਖਕ, ਸੁਘੜ ਸੰਪਾਦਕ, ਅਧਿਆਤਮਿਕ ਕਵੀ ਅਤੇ ਦਾਰਸ਼ਨਿਕ ਵਿਆਖਿਆਕਾਰ ਤੇ ਪ੍ਰਭਾਵਸ਼ਾਲੀ ਵਖਿਆਨਕਾਰ ਸਨ। ਲੰਡਨ ਵਿੱਚ ਪੜ੍ਹੇ ਹੋਣ ਕਰਕੇ ਅੰਗਰੇਜ਼ੀ ਬੋਲਣ ਵਿੱਚ ਉਨ੍ਹਾਂ ਨੂੰ ਖਾਸ ਮੁਹਾਰਤ ਹਾਸਲ ਸੀ। ਉਹ ਗੁਰਸਿੱਖੀ ਖੇਤਰ ਦੇ ਗੁਰਮੁਖੀ ਸਾਹਿਤ ਤੋਂ ਇਲਾਵਾ ਸੰਸਾਰ ਭਰ ਦੇ ਮਜ਼ਹਬੀ ਗ੍ਰੰਥਾਂ ਨੂੰ ਉਨ੍ਹਾਂ ਦੀ ਮੂਲਿਕ ਲਿਪੀ/ਭਾਸ਼ਾ ਵਿੱਚ ਪੜ੍ਹਨ ਦੀ ਸਮਰਥਾ ਰਖਦੇ ਸਨ।

ਸੰਨ 1906 ਤੋਂ 1912 ਤਕ ਆਪ ਨੇ ਇੰਗਲੈਂਡ ਵਿੱਚ ਰਹਿ ਕੇ ਇਲੈਕਟ੍ਰੀਕਲ ਇੰਜੀਨੀਅਰ ਦੀ ਡਿਗਰੀ ਪ੍ਰਾਪਤ ਕੀਤੀ। ਪਰ, ਇਸ ਕੋਰਸ ਦਰਿਮਿਆਨ ਇਨ੍ਹਾਂ ਨੂੰ ਯੂਰਪੀਅਨ ਤੇ ਯੂਨਾਨੀ ਦਰਸ਼ਨ ਪੜ੍ਹਣ ਤੇ ਵਿਚਾਰਨ ਦਾ ਵੀ ਮੌਕਾ ਮਿਲਿਆ। ਇਨ੍ਹਾਂ ਅਨੁਭਵ ਕੀਤਾ ਕਿ ਪਲੈਟੋ ਦੀ ਵਿਚਾਰਧਾਰਾ, ਗੁਰੂ ਨਾਨਕ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ। ਤਦੋਂ ਹੀ ਇਨ੍ਹਾਂ ਨੇ ਗੁਰੂ ਨਾਨਕ ਤੇ ਪਲੈਟੋ ਦੀ ਵਿਚਾਰਧਾਰਾ `ਤੇ ਇੱਕ ਵਧੀਆ ਲੇਖ ਲਿਖਿਆ ਅਤੇ ਭਾਈ ਕਾਨ੍ਹ ਸਿੰਘ ਨਾਭਾ ਅਤੇ ਨਾਭਾ ਰਿਪੁਦਮਨ ਸਿੰਘ ਜੀ ਹੁਰਾਂ ਨੂੰ ਪੜ੍ਹ ਕੇ ਸੁਣਾਇਆ, ਜੋ ਉਨ੍ਹੀਂ ਦਿਨੀ ਕਿਸੇ ਕਾਰਨ ਇੰਗਲੈਂਡ ਵਿੱਚ ਸਨ। ਉਨ੍ਹਾਂ ਦੀ ਪਹਿਲੀ ਕਿਤਾਬ ‘ਪਲੈਟੋ ਐਂਡ ਦ ਟ੍ਰੂ ਐਨਲਾਇਟਰ ਆਫ਼ ਦ ਸੋਲ (Plato and The True Enlightener of the Soul) ਨਾਂ ਦੀ ਪਹਿਲੀ ਪੁਸਤਕ ਦਾ, ਜੋ 1912 ਵਿੱਚ ਲੰਡਨ ਤੋਂ ਲੂਜ਼ਾਕ ਪ੍ਰਕਾਸ਼ਨਾ (Luzac & Co Publications)ਵਲੋਂ ਛਪੀ। ਇਸੇ ਪ੍ਰਭਾਵ ਕਾਰਨ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮਿਤ੍ਰਸਰ ਨੇੜੇ ਉਨ੍ਹਾਂ ਦੇ ਘਰ ਦੇ ਬਾਹਰ ‘ਪਲੈਟੋਨੀਅਮ’ਨਾਂ ਦੀ ਤਖਤੀ ਲੱਗੀ ਹੋਈ ਸੀ। ਕੁੱਝ ਸਮਾਂ ਉਹ ਖ਼ਾਲਸਾ ਕਾਲਜ, ਸ੍ਰੀ ਅੰਮ੍ਰਿਤਸਰ ਵਿਖੇ ਧਰਮ ਅਧਿਐਨ ਦੇ ਅਧਿਆਪਕ ਵੀ ਰਹੇ। (ਸੰਨ 1931 ਤੋਂ 34) ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਮ੍ਰਿਤਸਰ ਅਤੇ ਸੰਨ 1935 ਤੋਂ ਪਿਛੋਂ ਉਹ ਲੰਮਾ ਸਮਾਂ ਖ਼ਾਲਸਾ ਪ੍ਰਚਾਰਕ ਵਿਦਿਆਲਾ ਤਰਨ ਤਾਰਨ ਦੇ ਪ੍ਰਿੰਸੀਪਲ ਵੀ ਰਹੇ।[1]

ਲੇਖ ਅਤੇ ਕਿਤਾਬਾਂ

[ਸੋਧੋ]

1942 ਵਿੱਚ ‘ਵਿਚਾਰ’ ਨਾਂ ਦਾ ਇੱਕ ਮਾਸਿਕ ਪਤਰ ਵੀ ਕੱਢਿਆ, ਜਿਸ ਵਿੱਚ ਉਨ੍ਹਾਂ ਦੇ ਵੱਖ ਵੱਖ ਵਿਸ਼ਿਆਂ ਉਪਰ ਬੜੇ ਗੰਭੀਰ ਲੇਖ ਛਪਦੇ ਰਹੇ। ਆਪ ਜੀ ਦੀਆਂ ਲਗਭਗ 9 ਪੁਸਤਕਾਂ ਪ੍ਰਕਾਸ਼ਿਤ ਰੂਪ ਵਿਚ ਮਿਲਦੀਆਂ ਹਨ:

1. ਜਪੁ ਪ੍ਰਮਾਰਥ

2. ਵੈਦਿਕ ਗੁਰਮਤਿ-ਹਿੰਦੂ ਸਿੱਖ ਏਕਤਾ ਦਰਪਨ (ਸੰਨ 1965, ਪੰਨੇ 304)

3. ਪ੍ਰਫਯੂਮ ਰੇਡੀਅਨਸ ਗੁਰੂ ਨਾਨਕ (ਸੰਨ 1970, ਇੰਗਲਿਸ਼, ਪੰਨੇ 468)

4. ਸਿੱਖ ਮਤ ਦਰਪਣ

5. ਪਲੈਟੋ ਐਂਡ ਦ ਟ੍ਰੂ ਐਨਲਾਇਟਰ ਆਫ਼ ਦ ਸੋਲ (ਸੰਨ 1912, ਪੰਨੇ 303)

6. ਸੁਲੇਖ ਰਤਨਾਵਲੀ (ਸੰਨ 1938)

7. ਜਲੂਸਿ ਤਸੱਵਫ਼ (ਉਰਦੂ ਨਜ਼ਮ,1961)

8. ਕੇਸ਼ ਪਰਮਾਰਥ

9. ਦੰਭ ਪ੍ਰਪੰਚ ਕੀ ਜੈ[1]

ਹਵਾਲੇ

[ਸੋਧੋ]
  1. 1.0 1.1 1.2 "ਸੁਣਿਆ ਤੇ ਪੇਖਿਆ, ਵਿਦਿਆ ਮਾਰਤੰਡ ਪ੍ਰਿੰਸੀਪਲ ਡਾ: ਧਰਮਾਨੰਤ ਸਿੰਘ". www.sikhmarg.com. Retrieved 2023-11-21.