ਸਮੱਗਰੀ 'ਤੇ ਜਾਓ

ਪ੍ਰੋਫੈਸਰ ਰਾਮ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪ੍ਰੋਫੈਸਰ ਰਾਮ ਸਿੰਘ
ਜਨਮ20 ਨਵੰਬਰ 1916
ਸਿੱਖਿਆਬੀ.ਐਸ.ਸੀ., ਗਿਆਨੀ, ਐਮ.ਏ. ਅੰਗਰੇਜ਼ੀ, ਐਮ.ਏ. ਪੰਜਾਬੀ, ਪੀ.ਐਚ.ਡੀ

ਪ੍ਰੋ. ਰਾਮ ਸਿੰਘ ਦਾ ਜਨਮ ਭਾਈ ਠਾਕਰ ਸਿੰਘ ਦੇ ਘਰ ਮਾਤਾ ਬਾਲ ਕੌਰ ਦੀ ਕੁੱਖੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 20 ਨਵੰਬਰ, 1916 ਨੂੰ ਹੋਇਆ। ਇਨ੍ਹਾਂ ਦੇ ਪਿਤਾ ਠਾਕਰ ਸਿੰਘ ਜੀ ਬਹੁਤ ਹੋਣਹਾਰ ਕਥਾਵਾਚਕ ਅਤੇ ਵਿਦਵਾਨ ਸਨ। ਉਹ 1927 ਤੋਂ 1943 ਤੱਕ ਹਰਮੰਦਿਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਰਹੇ ਹਨ। ਰਾਮ ਸਿੰਘ ਜੀ ਦਾ ਬਚਪਨ ਅੰਮ੍ਰਿਤਸਰ ਦੇ ਬਾਜ਼ਾਰ ਚਾਵਲ ਮੰਡੀ ਵਿੱਚ ਗੁਜ਼ਰਿਆ। ਆਪ ਨੇ ਮੁੱਢਲੀ ਵਿੱਦਿਆ ਖਾਲਸਾ ਕਾਲਜੀਏਟ ਸਕੂਲ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਫਿਰ ਆਪ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਦਾਖਲ ਹੋ ਗਏ, ਪੂਰੀ ਲਗਨ ਤੇ ਮਿਹਨਤ ਨਾਲ ਪੜ੍ਹਾਈ ਕੀਤੀ। 1940 ਵਿੱਚ ਆਪ ਨੇ ਅੰਗਰੇਜ਼ੀ ਦੀ ਐਮ.ਏ ਪਾਸ ਕੀਤੀ ਅਤੇ ਬਾਅਦ ਵਿੱਚ ਬੀ.ਐਸ.ਸੀ. ਪਾਸ ਕੀਤੀ।

ਆਪ ਨੇ ਬੀਏ ਫਿਲਾਸਫ਼ੀ ਪਾਸ ਕੀਤੀ, ਨਾਲ ਹੀ ਪੰਜਾਬੀ ਦੇ ਗਿਆਨ ਲਈ ਉਸ ਸਮੇਂ ਦੀ ਸਭ ਤੋਂ ਵੱਡੀ ਜਮਾਤ 'ਗਿਆਨੀ ਪਾਸ ਕੀਤੀ। ਦੇਸ਼ ਵੰਡ ਤੋਂ ਬਾਅਦ ਪੰਜਾਬੀ ਦੀ ਉਚੇਰੀ ਪੜ੍ਹਾਈ ਸ਼ੁਰੂ ਹੋਈ ਤਾਂ ਆਪ ਨੇ ਐਮ.ਏ. (ਪੰਜਾਬੀ) ਪਾਸ ਕਰ ਲਈ। 1959 ਤੋਂ 1976 ਤੱਕ ਪ੍ਰੋਫੈਸਰ ਵਜੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਨੌਕਰੀ ਕੀਤੀ। ਆਪ ਜੀ ਦੀ ਪਤਨੀ ਦਾ ਨਾਮ ਦਵਿੰਦਰ ਕੌਰ ਸੀ। ਆਪ ਦੇ ਤਿੰਨ ਬੇਟੇ ਰਵਿੰਦਰ ਸਿੰਘ, ਗੁਰਜੀਤ ਸਿੰਘ ਅਤੇ ਸ਼ਰਨਜੀਤ ਸਿੰਘ ਹਨ।

ਆਪ ਨੇ ਜਪੁਜੀ ਸਾਹਿਬ ਦੇ ਪੰਜ ਖੰਡਾਂ ਬਾਰੇ ਪੀ.ਐਚ.ਡੀ ਦਾ ਮੁੱਲਵਾਨ ਥੀਸਿਸ ਲਿਖਿਆ, ਪਰ ਆਪ ਮੁਖੀ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਗਏ। ਥੀਸਿਜ਼ ਵਿੱਚ ਸੋਧਾਂ ਕਰਨ ਲਈ ਆਖਿਆ ਗਿਆ, ਪਰ ਆਪ ਦਾ ਮਨ ਨਾ ਮੰਨਿਆ। ਆਪ ਦੇ ਗਾਈਡ ਭਾਈ ਜੋਧ ਸਿੰਘ ਜੀ ਗੁਜ਼ਰ ਚੁੱਕੇ ਸਨ। ਆਪ ਰਿਟਾਇਰ ਹੋ ਚੁੱਕੇ ਸਨ। ਆਪ ਨੇ ਤਾਂ ਪੀ.ਐਚ.ਡੀ ਦਾ ਖ਼ਿਆਲ ਹੀ ਛੱਡ ਦਿੱਤਾ ਸੀ, ਪਰ ਡਾ. ਅਤਰ ਸਿੰਘ ਦੇ ਕਹਿਣ 'ਤੇ ਉਨ੍ਹਾਂ ਨੂੰ ਗਾਈਡ ਮੰਨ ਕੇ, ਇਹ ਥੀਸਿਜ਼ ਪੇਸ਼ ਕੀਤਾ ਗਿਆ ਤੇ 1984 ਵਿੱਚ ਆਪ 'ਡਾਕਟਰ' ਬਣ ਗਏ। ਪ੍ਰੋ ਰਾਮ ਸਿੰਘ ਜੀ ਦਾ ਦੂਜਾ ਭਰਾ ਡਾ ਵਜ਼ੀਰ ਸਿੰਘ ਪੰਜਾਬੀ ਯੂਨੀਵਰਸਿਟੀ ਦਾ ਖੋਜੀ ਲੇਖਕ ਅਤੇ ਹੋਣਹਾਰ ਵਿਦਵਾਨ ਸੀ।

23 ਅਕਤੂਬਰ 1999 ਨੂੰ ਆਪ ਅਕਾਲ ਚਲਾਣਾ ਕਰ ਗਏ।

ਆਪ ਦਾ ਵਿਚਾਰ ਹੈ ਕਿ ਪਰਮ ਸੱਤ ਤੱਕ ਪਹੁੰਚਣ ਲਈ ਗਾਡੀ- ਰਾਹ ਰਹੱਸਵਾਦ ਹੈ। ਪ੍ਰੋਫੈਸਰ ਰਾਮ ਸਿੰਘ ਦੇ ਬਾਣੀ-ਅਧਿਐਨ ਦਾ ਘੇਰਾ ਤੇ ਬਾਣੀ-ਵਿਆਖਿਆ ਬਾਰੇ ਦ੍ਰਿਸ਼ਟੀ ਦਾ ਪਾਰਾਵਾਰ (ਨਜ਼ਰ ਦੀ ਜੱਦ) ਬਹੁਤ ਵਸੀਹ ਹੈ। ਉਹਨਾਂ ਨੇ ਫਰੀਦ ਬਾਣੀ, ਨਾਨਕ ਬਾਣੀ, ਬਾਣੀ ਗੁਰੂ ਅਰਜਨ ਦੇਵ, ਬਾਣੀ ਗੁਰੂ ਤੇਗ ਬਹਾਦਰ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਦੇ ਦਾਰਸ਼ਨਿਕ, ਧਰਮ -ਸਾ਼ਸਤਰੀ, ਸੁਹਜ-ਸਾ਼ਸਤਰੀ/ਕਾਵਿ-ਸਾ਼ਸਤਰੀ ਅਤੇ ਸਮਾਜ-ਸ਼ਾਸਤਰੀ ਪੱਖਾਂ ਨੂੰ ਭਾਰਤੀ ਤੇ ਪੱਛਮੀ ਗਿਆਨ ਪ੍ਰੰਪਰਾਵਾਂ ਦੇ ਵਿਆਪਕ ਪ੍ਰਸੰਗ ਵਿਚ ਵਿਚਾਰਿਆ ਹੈ।

ਰਚਨਾਵਾਂ

[ਸੋਧੋ]
  1. ਗੁਰੂ ਨਾਨਕ ਦੀ ਸੁਹਜ-ਕਲਾ
  2. ਜਪੁਜੀ ਦਾ ਵਿਸ਼ਾ ਤੇ ਰੂਪ
  3. ਗੁਰੂ ਨਾਨਕ ਦਾ ਰਹੱਸਵਾਦ
  4. ਬਾਣੀ ਗੁਰੂ ਤੇਗ ਬਹਾਦਰ ਵਿਸ਼ਾ ਤੇ ਕਲਾ
  5. ਸੁਖਮਨੀ ਦੀ ਜੀਵਨ ਜਾਚ
  6. ਗੁਰੂ ਨਾਨਕ ਬਾਣੀ: ਪਰਖ ਤੇ ਸਮਝ
  7. ਜਪੁਜੀ ਦੇ ਪੰਜ ਖੰਡ
  8. ਬਾਬਾ ਫਰੀਦ ਤੇ ਗੁਰਮਤ
  9. ਸੁਖਮਨੀ ਸਾਹਿਬ: ਇਕ ਸਰਵ - ਪੱਖੀ ਅਧਿਐਨ
  10. ਗੁਰਬਾਣੀ ਦੀਆਂ ਗੁਹਜ ਰਮਜ਼ਾਂ: ਵਿਆਖਿਆ ਤੇ ਵਿਚਾਰ
  11. ਬਾਬਾ ਫਰੀਦ ਜੀ: ਦਰਸ਼ਨ ਤੇ ਕਲਾ (ਬਹੁ-ਪੱਖੀ ਅਧਿਐਨ)
  12. ਵਾਰਾਂ ਭਾਈ ਗੁਰਦਾਸ: ਵਿਸ਼ਾ ਤੇ ਰੂਪ
  13. ਨਾਮ ਕੀ ਹੈ ਅਤੇ ਕਿਵੇਂ ਜਪੀਏ ? ਅਤੇ ਹੋਰ ਲੇਖ
  14. ਭਾਈ ਵੀਰ ਸਿੰਘ ਦਾ ਸਿਰਜਣਾ ਸੰਸਾਰ: ਦਰਸ਼ਨ ਤੇ ਸੌਂਦਰਯ
  15. ਸਿੱਖ ਲਹਿਰ ਦੇ ਸਮਾਜਿਕ ਆਦਰਸ਼
  16. ਜਪੁਜੀ ਦੇ ਪੰਜ ਖੰਡਾਂ ਦਾ ਬਹੁਪੱਖੀ ਅਧਿਐਨ
  17. ਕਸ਼ਮੀਰ ਤੇ ਕੁੱਲੂ
  18. ਪੰਜਾਬ ਤੇ ਇਸਦਾ ਸਾਹਿਤਕ ਗੌਰਵ
  19. Aspects of Sikh Philosophy

ਹਵਾਲੇ

[ਸੋਧੋ]

"Abhinandan by Prof Ram Singh". [1]

  1. ਬਜਾਜ, ਪ੍ਰੇਮ ਸਿੰਘ; ਬਜਾਜ, ਪ੍ਰੇਮ ਸਿੰਘ (1999), ਪ੍ਰੋ. ਰਾਮ ਸਿੰਘ: ਅਭਿਨੰਦਨ, ਪੰਜਾਬੀ ਸਾਹਿੱਤ ਅਕਾਡਮੀ, retrieved 2023-10-11