ਸਮੱਗਰੀ 'ਤੇ ਜਾਓ

ਧਰਮ ਬਾਰੇ ਰਾਮ-ਜੇਠ ਮਲਾਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੈਂ ਧਰਮ ਬਾਰੇ ਆਪਣੇ ਨਿੱਜੀ ਰਵੱਈਏ ਨੂੰ ਸਪਸ਼ਟ ਕਰਨਾ ਚਾਹਵਾਂਗਾ|ਮਾਰਕਸ ਨੇ ਸਾਨੂੰ ਦੱਸਿਆ ਸੀ ਕਿ ਧਰਮ ਲੋਕਾਂ ਲਈ ਅਫੀਮ ਹੈ|ਮੇਰਾ ਖਿਆਲ ਹੈ ਕਿ ਉਹ ਗਲਤ ਸੀ|ਅਫੀਮ ਅਜਿਹੀ ਚੀਜ ਹੈ ਜੋ ਲੋਕਾਂ ਨੂੰ ਸੁੰਨ ਕਰਦੀ ਹੈ,ਸੁਸਤ ਬਣਾਓਦੀ ਹੈ ਤੇ ਅਕਸਰ ਸੁਲਾ ਦਿੰਦੀ ਹੈ|ਅਫੀਮ ਦੀ ਬਜਾਏ,ਧਰਮ ਇੱਕ ਭੈ-ਉਤੇਜਕ ਦਵਾ ਹੈ,ਜੁਲਮ ਲਈ ਅਕਸਾਊ ਡਰੱਗ ਹੈ|ਦੁਨੀਆ ਦੇ ਸਭ ਜਹਾਜਾਂ ਦੇ ਬੇੜੇ ਧਰਮ ਦੇ ਨਾਂ ਤੇ ਹੁਣ ਤੀਕ ਡੁਲੇ ਮਾਸੂਮਾਂ ਦੇ ਖੂੰਨ ਦੇ ਮਹਾਸਾਗਰ 'ਚ ਆਰਾਮ ਨਾਲ ਤੈਰਦੇ ਰਹਿ ਸਕਦੇ ਹਨ|ਇੱਸ ਦੇ ਸਿਰ ਜਹਾਦੀਆਂ,ਖੋਜੀਆਂ ਦੀ ਮੋਤਾਂ,ਕਾਲੇ ਯੁਗਾਂ ਦੀ ਅਗਿਆਨਤਾ,ਆਤੰਕਵਾਦਵਾਦ ਤੇ ਜੰਗਾਂ ਦਾ ਕੁਹਲਾਮ ਲਗਦਾ ਹੈ|ਮੈਂ ਸਵੀਕਾਰ ਕਰਦਾ ਹਾਂ ਕਿ ਧਰਮ ਬੇਚੈਨ ਤੇ ਦੁੱਖ-ਮਾਰੇ ਲੋਕਾਂ ਨੂੰ ਕੁਝ ਆਸ ਦਿੰਦਾ ਹੈ ਅਤੇ ਦਰਦ ਤੇ ਜਬਰ ਸਹਿੰਦੇ ਲੋਕਾਂ ਨੂੰ ਕਸ਼ਟਾਂ ਤੋ ਕੁਝ ਧਰਮ ਵੱਧ ਤੋਂ ਵਧ ਫੋਕੀ ਅਰਦਾਸ ਹੈ| ਮੇਰਾ ਵਿਸ਼ਵਾਸ ਹੈ ਇਸ ਉਦਾਸੇ ਜਗਤ ਨੂੰ ਬੱਸ ਦਿਆਲਤਾ ਦੀ ਲੋੜ ਹੈ|ਇਸ ਲਈ ਇੱਕ ਵਾਕ'ਚ ਮੇਰਾ ਧਰਮ ਹੈ:ਸਾਨੂੰ ਤਰਕ ਦੁਆਰਾ ਸੰਚਾਲਿਤ ਤੇ ਪਿਆਰ ਦੁਆਰਾ ਪਰੇਰਿਤ ਜਿੰਦਗੀ ਜਿਓਂਣੀ ਚਾਹੀਦੀ ਹੈ|ਹਵਾਲਾ--ਰਾਸ਼ਟਰਵਾਦ ਤੇ ਰਾਜਨੀਤੀ--ਲੇਖਕ ਰਾਮ ਜੇਠਮਲਾਨੀ--ਪਨਾਂ -325-26

ਹਵਾਲੇ

[ਸੋਧੋ]