ਸਮੱਗਰੀ 'ਤੇ ਜਾਓ

ਮਾਲਗੁੰਜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਗ ਮਾਲਗੁੰਜੀ ਦੀ ਸੰਖੇਪ ਜਾਣਕਾਰੀ :-

ਥਾਟ ਕਾਫੀ
ਸੁਰ ਪੰਚਮ(ਪ) ਇਸ ਰਾਗ 'ਚ ਵਰਜਤ ਹੈ

ਦੋਵੇਂ ਗੰਧਾਰ,ਨਿਸ਼ਾਦ(ਕੋਮਲ) ਤੇ ਬਾਕੀ ਸਾਰੇ ਸੁਰ ਸ਼ੁੱਧ

ਜਾਤੀ ਸ਼ਾਡਵ-ਸਮਪੂਰਣ
ਵਾਦੀ ਮਧ੍ਯਮ(ਮ)
ਸੰਵਾਦੀ ਸ਼ਡਜ (ਸ)
ਸਮਾਂ ਰਾਤ ਦਾ ਤੀਜਾ ਪਹਿਰ(ਰਾਤ 12-3ਵਜੇ ਤਕ)
ਵਿਸ਼੍ਰਾਮ ਸੁਰ ਸ਼ਡਜ(ਸ),ਮਧ੍ਯਮ (ਮ)-ਮਧ੍ਯਮ(ਮ),ਸ਼ਡਜ(ਸ)
ਮੁਖ ਅੰਗ ਗ ਮ ਰੇ ਸ ;ਨੀ(ਮੰਦਰ) ਸ ;,ਧ ,ਨੀ(ਮੰਦਰ) ਸ ਰੇ ਗ ਮ
ਅਰੋਹ ਸ ਰੇ ਗ ਮ ਧ ਨੀ ਸੰ
ਅਵਰੋਹ ਸੰ ਨੀ ਧ ਪ ਮ ; ਰੇ ਗ ਪ ਮ ; ਰੇ ਗ ਮ ; ਰੇ ਸ

ਰਾਗ ਮਾਲਗੁੰਜੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇਕ ਬਹੁਤ ਹੀ ਮਿਠ੍ਹਾ ਰਾਗ ਹੈ। ਇਸਦੇ ਥਾਟ ਬਾਰੇ ਕਾਫੀ ਮਤ-ਭੇਦ ਹਨ ਕੁੱਛ ਲੋਕ ਇਸਨੂੰ ਖਮਾਜ ਥਾਟ ਦੀ ਪੈਦਾਇਸ਼ ਮੰਨਦੇ ਹਨ ਤੇ ਕੁੱਛ ਕਾਫੀ ਥਾਟ ਦੀ।

ਜੇਕਰ ਇਸ ਦਾ ਥਾਟ ਖਮਾਜ ਮੰਨਿਯਾਂ ਜਾਵੇ ਤਾਂ ਇਸ ਵਿੱਚ ਦੋਵੇਂ ਨਿਸ਼ਾਦ ਲਗਾਏ ਜਾਨੇ ਹਨ।

ਇਸ ਲੇਖ ਵਿੱਚ ਇਸ ਦਾ ਥਾਟ ਕਾਫੀ ਮੰਨ ਕੇ ਹੀ ਇਸ ਬਾਰੇ ਚਰਚਾ ਕੀਤੀ ਗਈ ਹੈ।

  • ਰਾਗ ਮਾਲਗੁੰਜੀ, ਖਮਾਜ, ਬਾਗੇਸ਼੍ਰੀ, ਰਾਗੇਸ਼੍ਵਰੀ ਅਤੇ ਜੈਜੈਵੰਤੀ ਰਾਗਾਂ ਦਾ ਮਿਸ਼੍ਰਣ ਹੈ।
  • ਰਾਗ ਮਾਲਗੁੰਜੀ 'ਚ ਅਰੋਹ ਵਿੱਚ ਸ਼ੁੱਧ ਗੰਧਾਰ ਤੇ ਅਵਰੋਹ ਵਿੱਚ ਕੋਮਲ ਗੰਧਾਰ ਲਗਾਇਆ ਜਾਂਦਾ ਹੈ।
  • ਰਾਗ ਮਾਲਗੁੰਜੀ ਦਾ ਵਿਸਤਾਰ ਤਿੰਨਾ ਸਪ੍ਤ੍ਕਾਂ'ਚ ਕੀਤਾ ਜਾ ਸਕਦਾ ਹੈ।
  • ਇਸ ਰਾਗ ਦੇ ਅਰੋਹ 'ਚ ਪੰਚਮ (ਪ) ਵਰਜਤ ਹੈ।
  • ਰਾਗ ਮਾਲਗੁੰਜੀ ਬਾਗੇਸ਼੍ਰੀ ਨਾਲ ਬਹੁਤ ਹੀ ਮਿਲਦਾ ਜੁਲਦਾ ਹੈ ਲੇਕਿਨ ਅਰੋਹ ਵਿੱਚ ਸ਼ੁੱਧ ਗੰਧਾਰ(ਗ) ਦਾ ਪ੍ਰਯੋਗ ਇਸਨੂੰ ਬਾਗੇਸ਼੍ਰੀ ਤੋਂ ਅਲਗ ਕਰ ਦੇਂਦਾ ਹੈ। ਮਾਲਗੁੰਜੀ 'ਚ ਰਾਗ ਖਮਾਜ ਦੇ ਵੀ ਕੁੱਛ ਤੱਤ ਹਨ।
  • ਇਹ ਰਾਗ ਆਮ ਤੌਰ ਤੇ ਰਾਤ ਦੇ ਤੀਜੇ ਪਹਿਰ 'ਚ ਗਾਇਆ-ਵਜਾਇਆ ਜਾਂਦਾ ਹੈ ਪਰ ਕਈ ਲੋਕ ਇਸ ਦਾ ਸਮਾਂ ਸਵੇਰੇ 9 ਵਜੇ ਤੋਂ ਦੋਪਹਿਰ 12 ਵਜੇ ਤਕ ਦਾ ਵੀ ਮੰਨਦੇ ਹਨ।

ਰਾਗ ਮਾਲਗੁੰਜੀ 'ਚ ਕੁੱਛ ਹਿੰਦੀ ਫ਼ਿਲਮੀ ਗੀਤ

ਗੀਤ ਸੰਗੀਤਕਾਰ/

ਗੀਤਕਾਰ

ਗਾਇਕ/

ਗਾਇਕਾ

ਫਿਲਮ/

ਸਾਲ

ਬਲ੍ਮਵਾ ਬੋਲੋ ਨਾ ਏਸ.ਮੋਹਿੰਦਰ/

ਮਜਰੂਹ ਸੁਲਤਾਨਪੁਰੀ

ਲਤਾ ਮੰਗੇਸ਼ਕਰ ਪਿਕਨਿਕ/

1966

ਘਰ ਆ ਜਾ ਘਿਰ ਆਈ ਬਦਰਿਯਾ ਸੰਵਾਰਿਆ ਆਰ.ਡੀ.ਬਰਮਨ/

ਸ਼ੈਲੇਂਦਰ

ਲਤਾ ਮੰਗੇਸ਼ਕਰ ਛੋਟੇ ਨਵਾਬ/1961
ਜੀਵਨ ਸੇ ਭਰੀ ਤੇਰੀ ਆੰਖੇੰ ਕਲਿਆਣ ਜੀ ਆਨੰਦ ਜੀ/ਇੰਦੀਵਰ ਕਿਸ਼ੋਰ ਕੁਮਾਰ ਸਫਰ/1970
ਨਾ,ਜੀਆ ਲਾਗੇ ਨਾ ਤੇਰੇ ਬਿਨਾ ਮੇਰਾ ਕਹੀੰ ਜੀਆ ਲਾਗੇ ਨਾ ਸਲਿਲ ਚੌਧਰੀ/

ਯੋਗੇਸ਼

ਲਤਾ ਮੰਗੇਸ਼ਕਰ ਆਨੰਦ/1970
ਬਾਜੇ ਬਾਜੇ ਬਾਜੇ ਰੇ ਕਹੀੰ ਬਾਂਸੁਰਿਯਾ ਕਿਸ਼ੋਰ ਕੁਮਾਰ/

ਸ਼ੈਲੇਂਦਰ

ਕਿਸ਼ੋਰ ਕੁਮਾਰ ਸੁਹਾਨਾ ਗੀਤ/

1960 ਫਿਲਮ ਰਿਲੀਜ਼ ਨਹੀ ਹੋਈ

ਨੈਣ ਸੋ ਨੈਣਨਹੀਂ ਮਿਲਾਓ ਵਸੰਤ ਦੇਸਾਈ/

ਭਰਤ ਵਿਆਸ

ਹੇਮੰਤ ਕੁਮਾਰ/ਲਤਾ ਮੰਗੇਸ਼ਕਰ ਝਨਕ ਝਨਕ ਪਾਯਲ ਬਾਜੇ/

1955

ਉਨਕੋ ਯਹ ਸ਼ਿਕਾਇਤ ਹੈ ਕਿ ਹਮ ਕੁੱਛ ਨਹੀਂ ਕਹਤੇ ਮਦਨ ਮੋਹਨ/ਰਾਜੇਂਦਰ ਕ੍ਰਿਸ਼ਨ ਲਤਾ ਮੰਗੇਸ਼ਕਰ ਅਦਾਲਤ/1958