ਜੋਗੀਆ (ਰਾਗ)
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਰਾਗ ਜੋਗਿਆ
ਰਾਗ ਜੋਗਿਯਾ ਦੀ ਸੰਖੇਪ 'ਚ ਜਾਣਕਾਰੀ:-
ਥਾਟ | ਭੈਰਵ |
---|---|
ਸੁਰ | ਰਿਸ਼ਭ (ਰੇ) ਅਤੇ ਧੈਵਤ(ਧ) ਕੋਮਲ ਬਾਕੀ ਸੁਰ ਸ਼ੁੱਧ
ਗੰਧਾਰ (ਗ) ਅਰੋਹ ਅਤੇ ਅਵਰੋਹ ਦੋਵਾਂ 'ਚ ਵਰਜਿਤ ਨਿਸ਼ਾਦ (ਨੀ) ਅਰੋਹ 'ਚ ਵਰਜਿਤ |
ਜਾਤੀ | ਔਡਵ-ਸ਼ਾਡਵ |
ਵਾਦੀ | ਮਧ੍ਯਮ(ਮ) |
ਸੰਵਾਦੀ | ਸ਼ਡਜ(ਸ) |
ਅਰੋਹ | ਸ ਰੇ ਮ ਪ ਧ ਸੰ |
ਅਵਰੋਹ | ਸੰ ਨੀ ਧ ਪ ਮ ਰੇ ਸ |
ਪਕੜ | ਰੇ ਮ ਮ ਮ ਪ ਧ ਪ ਧ ਨੀ ਧ ਪ ਪ ਧ ਮ ਰੇ ਸ |
ਚਲਣ | ਰੇ ਮ ਮ ਮ ਪ ਧ ਪ ਧ ਨੀ ਧ ਪ ਪ ਧ ਮ ਰੇ ਸ |
ਸਮਾਂ | ਤੜਕਸਾਰ (ਬ੍ਰਹਮ ਮਹੂਰਤ) |
ਜੋਗਿਆ ਰਾਗ ਹਿੰਦੁਸਤਾਨੀ ਸ਼ਾਸਤਰੀ ਰਾਗ ਦਾ ਇਕ ਬਹੁਤ ਹੀ ਮ੍ਧੁਰ ਰਾਗ ਹੈ ਜਿਹਦਾ ਕੀ ਭੈਰਵ ਥਾਟ ਤੋਂ ਪੈਦਾ ਹੋਇਆ ਹੈ। ਇਸ ਦਾ ਨਾਂ "ਜੋਗਿਆ" 'ਜੋਗੀ' ਸ਼ਬਦ ਤੋਂ ਆਇਆ ਹੈ ਜਿਹੜਾ ਆਮ ਸ਼ਬਦ "ਯੋਗੀ" ਦਾ ਹੀ ਇਕ ਰੂਪ ਹੈ।ਇਸ ਰਾਗ ਨੂੰ ਜਦੋਂ ਪੂਰੇ ਧਿਆਨ ਨਾਲ ਸੁਣਦੇ ਵਕ਼ਤ ਇਕ ਖਾਸ ਤਰਹ ਦੇ ਬੈਰਾਗ ਦਾ ਏਹਸਾਸ ਹੁੰਦਾ ਹੈ ਅਤੇ ਇਸ ਰਾਗ ਦਾ ਨਾਂ ਸਾਰਥਕ ਲਗਦਾ ਹੈ।
ਸੁਭਾ
[ਸੋਧੋ]ਇਸ ਰਾਗ ਵਿੱਚ ਗੰਧਾਰ (ਗ) ਵਰਜਿਤ ਹੈ। ਭੈਰਵ ਰਾਗ ਵਾਂਗ ਇਸ ਵਿੱਚ ਰੇ (ਰਿਸ਼ਭ) ਅਤੇ ਧ (ਧੈਵਤ) ਕੋਮਲ ਲਗਦੇ ਹਨ, ਪਰ ਲਗਾਉਣ ਦਾ ਤਰੀਕਾ ਵਖਰਾ ਹੁੰਦਾ ਹੈ।ਰਾਗ ਭੈਰਵ 'ਚ ਰਿਸ਼ਭ ਅਤੇ ਧੈਵਤ ਨੂ ਆਂਦੋਲਿਤ ਕੀਤਾ ਜਾਂਦਾ ਹੈ ਪਰ ਜੋਗਿਆ 'ਚ ਬਿਲਕੁਲ ਵੀ ਨਹੀਂ। ਅਵਰੋਹ 'ਚ ਵੀ ਨਿਸ਼ਾਦ ਦਾ ਇਸਤੇਮਾਲ ਘੱਟ ਹੀ ਹੁੰਦਾ ਹੈ ਪਰ ਕਈ ਵਾਰ ਸ ਤੋਂ ਧ ਵੱਲ ਜਾਂਦੇ ਹੋਏ ਇਸਨੂੰ ਹਲਕਾ ਜਿਹਾ ਛੇੜਿਆ ਜਾਂਦਾ ਹੈ ਇਸ ਰਾਗ 'ਚ ਰੇ ਤੋਂ ਮ ਵੱਲ ਮੀੰਡ ਲੈ ਕੇ ਜਾਉਣ ਨਾਲ ਇਸ ਰਾਗ ਦੀ ਮਧੁਰਤਾ ਹਰ ਵੱਧ ਜਾਂਦੀ ਹੈ ਤੇ ਇਸਦਾ ਰੂਪ ਹੋਰ ਉਸਰਦਾ ਹੈ।
ਰਾਗ ਦਾ ਵਿਸਤਾਰ ਕਰਦੇ ਵਕ਼ਤ ਮਧ੍ਯਮ ਨੂ ਬਾਰ ਬਾਰ ਵਰਤਿਆ ਜਾਂਦਾ ਹੈ। ਰਾਗ ਮਧ੍ਯ ਸਪ੍ਤਕ ਤੇ ਤਾਰ ਸਪ੍ਤਕ 'ਚ ਜ਼ਿਆਦਾ ਉਭ੍ਹਰ ਕੇ ਸਾਮਨੇ ਆਂਦਾ ਹੈ। ਕੋਮਲ ਰਿਸ਼ਭ ਤੇ ਕੋਮਲ ਧੈਵਤ ਕਰੁਣਾ ਰਸ ਪੈਦਾ ਕਰਦੇ ਹਨ।
ਇਹ ਬਹੁਤ ਹੀ ਗੰਭੀਰ ਸੁਭਾ ਦਾ ਰਾਗ ਹੈ ਇਹ ਬੈਰਾਗ ਅਤੇ ਭਗਤੀ ਦੀ ਭਾਵਨਾ ਨਾਲ ਭਰਿਆ ਹੁੰਦਾ ਹੈ। ਤਾਰ ਸਪ੍ਤਕ ਦੇ ਸੁਰਾਂ 'ਚ ਦਰਦ ਤੇ ਪੁਕਾਰ ਦਾ ਰੰਗ ਖੂਬ ਨਿਖਰ ਕੇ ਸਾਮਨੇ ਆਓਂਦਾ ਹੈ। ਮਿਸਾਲ ਵਜੋਂ ਭਾਰਤ ਰਤਨ ਪੰਡਿਤ ਭੀਮਸੇਨ ਜੋਸ਼ੀ ਦਵਾਰਾ ਰਾਗ ਜੋਗਿਆ 'ਚ ਗਾਈ ਗਈ ਮਸ਼ਹੂਰ ਠੁਮਰੀ "ਪਿਯਾ ਮਿਲਣ ਕੀ ਆਸ" ਦਰਦ ਤੇ ਪੁਕਾਰ ਦੀ ਇਕ ਮਿਸਾਲ ਹੈ। ਇਸ ਰਾਗ 'ਚ ਖਿਆਲ ਗਾਇਕੀ ਘੱਟ ਹੀ ਸੁਣਨ ਨੂੰ ਮਿਲਦੀ ਹੈ ਜਿਆਦਾਤਰ ਠੁਮਰੀਆਂ ਗਾਈਆਂ ਗਈਆਂ ਹਨ।
ਉਸਤਾਦ ਸਲਾਮਤ ਅਲੀ ਖਾਨ ਸਾਹਬ ਦਵਾਰਾ ਗਾਈ ਗਈ ਠੁਮਰੀ "ਆਨ ਮਿਲੋ ਸਜਨਵਾ ਜੋਬਨ ਬੀਤਾ ਜਾਏ", ਮੇਵਾਤੀ ਘਰਾਨੇ ਦੇ ਪੰਡਿਤ ਜਸਰਾਜ ਜੀ ਦਵਾਰਾ ਗਾਈ ਗਈ ਰਚਨਾ "ਯਾ ਮੇਰੇ ਮੌਲਾ " ਯਾਂ ਇਮਦਾਦ ਖਾਣੀ ਘਰਾਨੇ ਦੇ ਉਸਤਾਦ ਵਿਲਾਯਤ ਖਾਨ ਸਾਹਬ ਦਵਾਰਾ ਸਿਤਾਰ ਤੇ ਵਜਾਇਆ ਗਿਆ ਰਾਗ ਜੋਗਿਆ ਇਨਾਂ ਸਭ ਪੇਸ਼ਕਾਰੀਆਂ 'ਚ ਰਾਗ ਜੋਗਿਯਾ ਦਾ ਸ਼ਾਸਤਰੀ ਅੰਗ ਉਭ੍ਹਰ ਕੇ ਸਾਮਨੇ ਆਂਦਾ ਹੈ ਤੇ ਅਸੀਂ ਉਸਦਾ ਪੂਰਾ ਆਨੰਦ ਲੈ ਸਕਦੇ ਹਾਂ।
ਹੇਠ ਲਿਖੀਆਂ ਸੁਰ ਸੰਗਤੀਆਂ ਇਸ ਰਾਗ ਦੇ ਰੂਪ ਨੂੰ ਦ੍ਰ੍ਸ਼ਾਂਦੀਆਂ ਹਨ।
ਸ ਰੇ ਰੇ ਸ,ਸ ਰੇ ਮ ਰੇ ਮ ਰੇ ਸ , ਸ ਰੇ ਮ, ਮ ਪ ਮ ਮ ਰੇ ਸ,ਸ ਰੇ ਮ,ਮ ਪ ਧ ਧ ਪ,ਮ,ਪ ਮ ਪ ਧ, ਮ ਰੇ ਸ ,ਸ ਰੇ ਮ,ਮ ਪ,ਧ ਰੇੰ ਸੰ , ਸੰ ਨੀ ਧ ਪ, ਧ ਪ ਮ ਪ ਧ ਸੰ ,ਨੀ ਧ ਨੀਂ ਧ ਪ ਮ ਰੇ ਰੇ ਸ,ਮ ਮ ਪ ਧ ਸੰ ਰੇੰ ਸੰ,ਧ ਸੰ ਰੇੰ ਮੰ ਮੰ ਰੇੰ ਸੰ, ਧ ਪ,ਧ ਰੇੰ ਸੰ ਨੀ ਧ,ਮ ਮ ਪ ਮ ਰੇ ਸ
ਜੋਗਿਯਾ ਰਾਗ 'ਚ ਕੁੱਛ ਗੀਤ
[ਸੋਧੋ]ਗੀਤ | ਸੰਗੀਤਕਾਰ/
ਗੀਤਕਾਰ |
ਗਾਇਕ/
ਗਾਇਕਾ |
ਫਿਲਮ/ਸਾਲ |
---|---|---|---|
ਦਿਲ ਏਕ ਮੰਦਿਰ ਹੈ | ਸ਼ੰਕਰ ਜੈਕਿਸ਼ਨ /
ਹਸਰਤ ਜੈਪੁਰੀ |
ਮੁੰਹਮਦ ਰਫੀ/
ਸੁਮਨ ਕਲਿਆਣਪੁਰ |
ਦਿਲ ਏਕ ਮੰਦਿਰ/1963 |
ਹੇ ਨਟਰਾਜਾ ਗੰਗਾਧਰ ਸ਼ੰਭੂ ਭੋਲੇਨਾਥ | .ਏਸ. ਏਨ. ਤ੍ਰਿਪਾਠੀ/ਤਾਨਸੇਨ | ਮਹਿੰਦਰ ਕਪੂਰ
ਕਮਲ ਬਰੋਟ |
ਸੰਗੀਤ ਸਮਰਾਟ ਤਾਨਸੇਨ/1962 |
ਕਹ ਦੋ ਕੋਈ ਨਾ ਕਰੇ ਯਹਾਂ ਪਿਆਰ | ਵਸੰਤ ਦੇਸਾਈ /ਭਰਤ ਵਿਆਸ | ਮੁੰਹਮਦ ਰਫੀ | ਗੂੰਜ ਉਠੀ ਸ਼ੇਹਨਾਈ/1959 |
ਪੀ ਬਿਨ ਸੂਨਾ ਰੇ ਪਤਝੜ ਜੈਸਾ ਜੀਵਨ ਮੇਰਾ | ਅਨਿਲ ਬਿਸਵਾਸ /ਪ੍ਰੇਮ ਧਵਨ | ਮੰਨਾ ਡੇ/ਲਤਾ ਮੰਗੇਸ਼ਕਰ | ਹਮਦਰਦ/1953 |
ਰਾਤ ਭਰ ਕਾ ਹੈ ਮੇਹਮਾਂ ਅੰਧੇਰਾ | ਓ.ਪੀ. ਨੈਯ੍ਯਰ/ਸਾਹਿਰ ਲੁਧਿਆਨਾਵੀ | ਮੁੰਹਮਦ ਰਫੀ | ਸੋਨੇ ਕੀ ਚਿੜਿਯਾ/1958 |