ਸਮੱਗਰੀ 'ਤੇ ਜਾਓ

ਗੁਰਦਿਆਲ ਰੌਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੁਰਦਿਆਲ ਰੌਸ਼ਨ (ਜਨਮ 1 ਸਤੰਬਰ 1955) ਪੰਜਾਬੀ ਗ਼ਜ਼ਲਗੋ ਹੈ। ਜਿਸਨੇ ਗ਼ਜ਼ਲਾਂ ਦੇ ਨਾਲ ਨਾਲ਼ ਸਾਹਿਤਕ ਗੀਤਾਂ ਤੇ ਬਾਲ ਕਵਿਤਾ ਦੀ ਵੀ ਸਿਰਜਣਾ ਕੀਤੀ ਹੈ।[1]

ਜ਼ਿੰਦਗੀ ਤੇ ਰਚਨਾਵਾਂ

[ਸੋਧੋ]

ਗੁਰਦਿਆਲ ਰੌਸ਼ਨ ਦਾ ਜਨਮ 1 ਸਤੰਬਰ 1955 ਪਿੰਡ ਲੜੋਆ ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਹੋਇਆ। ਪ੍ਰਾਇਮਰੀ ਸਿਖਿਆ ਆਪਣੇ ਪਿੰਡ ਦੇ ਸਕੂਲ ਤੋਂ ਲਈ ਅਤ੍ਵੇ ਹਾਈ ਸਕੂਲ ਦੀ ਸਿੱਖਿਆ ਪਬਲਿਕ ਹਾਈ ਸਕੂਲ, ਮੁਕੰਦਰਪੁਰ (ਜਿਲਾ ਨਵਾਂ ਸ਼ਹਿਰ) ਤੋਂ ਅਤੇ ਆਰਟ ਐਂਡ ਕਰਾਫਟ ਡਿਪਲੋਮਾ- ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ, ਫਗਵਾੜਾ ਤੋਂ ਕੀਤਾ। ਬੀ ਏ ਦੀ ਪੜ੍ਹਾਈ ਪ੍ਰਾਈਵੇਟ ਪੜ੍ਹ ਕੇ ਪੂਰੀ ਕੀਤੀ।

ਵਿਦਿਆਰਥੀ ਜੀਵਨ ਦੌਰਾਨ ਹੀ ਉਸ ਨੇ ਪੰਜਾਬੀ ਗ਼ਜ਼ਲ ਦੇ ਉਸਤਾਦ ਦੀਪਕ ਜੈਤੋਈ ਕੋਲ਼ੋਂ ਗ਼ਜ਼ਲ ਦੇ ਵਿਧਾ ਵਿਧਾਨ ਦੀ ਸਿੱਖਿਆ ਲਈ ਅਤੇ ਪੰਜਾਬੀ ਗ਼ਜ਼ਲ ਵਿੱਚ ਆਪਣਾ ਨਾਮ ਬਣਾ ਲਿਆ। ਇਸ ਵਕਤ ਉਹ ‘ਦੀਪਕ ਗ਼ਜ਼ਲ ਸਕੂਲ’ ਦੇ ਨਾਲ ਨਾਲ ‘ਰੌਸ਼ਨ ਗ਼ਜ਼ਲ ਸਕੂਲ, ਰਾਹੀਂ ਪੰਜਾਬੀ ਗ਼ਜ਼ਲ ਲਿਖਣਾ ਸਿਖਾ ਰਹੇ ਹਨ। 


ਰਚਨਾਵਾਂ

[ਸੋਧੋ]

ਪੰਜਾਬੀ ਸਾਹਿਤ ਦੇ ਖੇਤਰ ਵਿੱਚ ਉਸਤਾਦ ਗੁਰਦਿਆਲ ਰੌਸ਼ਨ ਨੇ ਵੀਹ ਗ਼ਜ਼ਲ ਸੰਗ੍ਰਿਹ, ਕਾਵਿ ਸੰਗ੍ਰਿਹ, ਬਾਲ ਸਾਹਿਤ ਸਮੇਤ ਪੰਜਾਹ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾ ਚੁੱਕੇ ਹਨ। ਗ਼ਜ਼ਲ ਸੰਗ੍ਰਿਹ ਵਿੱਚ ਮੁੱਖ ਪੁਸਤਕਾਂ, ਹੁਣ ਤੱਕ ਦਾ ਸਫ਼ਰ, ਕਿਣਮਿਣ, ਘੁੰਗਰੂ, ਮਹਿਫ਼ਿਲ, ਤਹਿਰੀਕ, ਕਾਲ਼ਾ ਸੂਰਜ, ਮਨ ਦਾ ਰੇਗਿਸਤਾਨ, ਆਪਣੇ ਰੂਬਰੂ, ਜ਼ਲਜ਼ਲੇ ਤੋਂ ਬਾਅਦ ਆਦਿ ਹਨ।

ਗ਼ਜ਼ਲ ਸੰਗ੍ਰਹਿ

[ਸੋਧੋ]
  • ਸੂਹੇ ਬੁੱਲ੍ਹ ਜ਼ਰਦ ਮੁਸਕਾਨ-1984,
  • ਕਾਲੇ ਹਾਸ਼ੀਏ-1990,
  • ਰੰਗਾਂ ਦੇ ਸਿਰਨਾਵੇਂ-1997,
  • ਰੰਗਾਂ ਦੀ ਇਬਾਰਤ-2000,
  • ਤਿ੍ਕਾਲ-2002,
  • ਹੁਣ ਤਕ-2003,
  • ਤੇਰੇ ਬਿਨਾਂ-2004,
  • ਜ਼ਲਜ਼ਲੇ ਤੋਂ ਬਾਅਦ-2007,
  • ਸ਼ਬਦਾਂ ਦੀ ਪਰਵਾਜ਼-2007,
  • ਹੁਣ ਤਕ ਦਾ ਸਫ਼ਰ-2009,
  • ਆਪਣੇ ਰੂਬਰੂ-2013,
  • ਰੁੱਤਾਂ ਦਾ ਮਾਤਮ-2014,
  • ਮੰਜ਼ਰੀ ਗਜ਼ਲਾਂ-2016,
  • ਮਨ ਦਾ ਰੇਗਿਸਤਾਨ-2016,
  • ਮਹਿਫ਼ਿਲ-2017,
  • ਘੁੰਗਰੂ-2018,
  • ਕਿਣਮਿਣ-2019,
  • ਸਫ਼ਰ ਜਾਰੀ ਹੈ-2019,
  • ਕਾਲ਼ਾ ਸੂਰਜ-2022,
  • ਤਹਿਰੀਕ-2023,

ਕਾਵਿ ਸੰਗ੍ਰਹਿ

[ਸੋਧੋ]
  • ਗੀਤਾਂ ਦੇ ਬੋਲ-1991,
  • ਮੇਰੇ ਗੀਤ ਸੁਣ-1997,
  • ਰੰਗ ਹੱਸੇ ਰੰਗ ਰੋਏ-1999,
  • ਰੰਗਾਂ ਦੇ ਦਰਿਆ-2002,
  • ਮਿੱਟੀ ਦੀ ਆਵਾਜ਼-2010,
  • ਧਰਤੀ ਦੀ ਫੁਲਕਾਰੀ-2014,
  • ਜ਼ਿੰਦਗੀ ਦਾ ਮਰਸੀਆ-2017,
  • ਮੈਂ ਭਾਰਤ ਹਾਂ-2017,
  • ਖੇਤਾਂ ਤੋਂ ਦਿੱਲੀ ਤਕ-2022,
  • ਕਲੰਦਰੀ-2024,

ਬਾਲ ਕਾਵਿ

[ਸੋਧੋ]
  • ਆਓ ਰਲ ਮਿਲ ਗਾਈਏ (ਸਾਂਝਾ)-1995,
  • ਉੱਡਣੇ ਘੋੜੇ (ਸਾਂਝਾ)-1995,
  • ਜੰਗਲ ਦੇ ਵਾਸੀ-1998,
  • ਨਰਸਰੀ ਗੀਤ-2003,
  • ਸ਼ਹਿਰ ਤੇ ਜੰਗਲ-2017,

ਹੋਰ

[ਸੋਧੋ]
  • ਸ਼ੀਸ਼ਾ ਬੋਲਦਾ ਹੈ-2016,
  • ਸੱਤ ਸਵਾਲ-2016

ਹਵਾਲੇ

[ਸੋਧੋ]