ਸਮੱਗਰੀ 'ਤੇ ਜਾਓ

ਭਟਿਆਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਗ ਭਟਿਆਰ ਮਾਰਵਾ ਥਾਟ[1] ਦਾ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਇਕ ਬਹੁਤ ਹੀ ਪ੍ਰਚਲਿਤ ਤੇ ਮਨਭਾਉਂਦਾ ਰਾਗ ਹੈ।

ਰਾਗ ਭਟਿਆਰ ਦਾ ਪਰਿਚੈ

[ਸੋਧੋ]
ਸੁਰ ਦੋਂਵੇਂ ਮਧ੍ਯਮ(ਮ)

ਰਿਸ਼ਭ ਕੋਮਲ ਬਾਕੀ ਸਾਰੇ ਸੁਰ ਸ਼ੁੱਧ

ਜਾਤੀ ਸੰਪੂਰਣ-ਸੰਪੂਰਣ(ਵਕ੍ਰ)
ਥਾਟ ਮਾਰਵਾ
ਵਾਦੀ ਸ਼ੁੱਧ ਮਧ੍ਯਮ(ਮ)
ਸੰਵਾਦੀ ਸ਼ਡਜ(ਸ)
ਸਮਾਂ ਰਾਤ ਦਾ ਚੌਥਾ ਪਹਿਰ
ਠੇਹਿਰਾਵ ਵਾਲੇ ਸੁਰ ਸ;ਮ;ਪ;ਧ-ਮ ਸ
ਮੁੱਖ ਅੰਗ ਸ ਮ ਪ ;ਪਗ ਰੇ ਸ ;ਸੰਧਨੀਧ ;ਨੀਪ;ਧ ਮ;ਪਗ ਪਗ ਰੇ ਸ ;ਮਧ ਸੰ
ਆਰੋਹ ਸ ਰੇ ਸ ;ਸ ਮ ;ਮ ਧਪ ;ਸੰਧ;ਧ ਨੀ ਪ ਮ ਪ ਗ ਮ ਧ ਸੰ
ਅਵਰੋਹ ਸੰ ਰੇੰ ਨੀਧਪ;ਧਨੀਪ ਮ;ਪਗ ਰੇ ਸ

ਰਾਗ ਭਟਿਆਰ ਦੀ ਵਿਸ਼ੇਸ਼ਤਾ :-

  • ਰਾਗ ਭਟਿਆਰ ਮਾਰਵਾ ਥਾਟ ਦੀ ਪੈਦਾਇਸ਼ ਹੈ ਤੇ ਇਸ ਵਿੱਚ ਰਾਗ ਮਾਂਡ ਦੀ ਝਲਕ ਪੈਂਦੀ ਹੈ।
  • 'ਸ ਧ(ਮੰਦਰ)ਨੀ(ਮੰਦਰ)ਧ ਮ ;ਪ ਗ' ਇਸ ਸੁਰ ਸੰਗਤੀ ਨਾਲ ਰਾਗ ਭਟਿਆਰ ਦੇ ਲਈ ਇੱਕ ਬਹੁਤ ਹੀ ਮਧੁਰ ਤੇ ਅਲਗ ਕਿਸਮ ਦਾ ਸ਼ਾਨਦਾਰ ਮਾਹੌਲ ਰਚਦੀ ਹੈ।
  • ਰਾਗ ਭਟਿਆਰ ਦਾ ਚਲਣ ਵਕ੍ਰ ਰੂਪ 'ਚ ਹੁੰਦਾ ਹੈ ਅਤੇ ਬੜਾ ਔਖਾ ਵੀ ਹੈ।
  • ਰਾਗ ਭਟਿਆਰ ਨੂੰ ਗਾਉਣਾ ਵਜਾਉਣਾ ਬੜਾ ਔਖਾ ਹੈ ਇਸ ਲਈ ਇਸ ਨੂੰ ਉਸਤਾਦ ਤੋਂ ਹੀ ਸਿਖਿਆ ਜਾਣਾ ਚਾਹੀਦਾ ਹੈ।
  • ਰਾਗ ਭਟਿਆਰ ਦੇ ਆਰੋਹ ਵਿੱਚ ਰਿਸ਼ਭ ਤੇ ਨਿਸ਼ਾਦ ਦੀ ਵਰਤੋਂ ਬੜੀ ਸੰਭਲ ਕੇ ਕੀਤੀ ਜਾਂਦੀ ਹੈ।ਅਵਰੋਹ ਵਿੱਚ ਸ਼ੁਧ ਮਧ੍ਯਮ ਤੇ ਰੁਕਿਆ ਜਾਂਦਾ ਹੈ ਜਿਸ ਨਾਲ ਰਾਗ ਦੀ ਮਧੁਰਤਾ 'ਚ ਇਜ਼ਾਫ਼ਾ ਹੁੰਦਾ ਹੈ।
  • ਰਾਗ ਭਟਿਆਰ ਨੂੰ ਉਤਰਾਂਗ ,ਚ ਸ਼ੁਰੂ ਕਰਨ ਲਈ ਤੀਵ੍ਰ ਮ੍ਡੀਮ ਦੀ ਵਰਤੋਂ ਕੀਤੀ ਜਾਂਦੀ ਹੈ।
  • ਰਾਗ ਭਟਿਆਰ ਚਿੰਤਾ ਜਨਕ ਮਾਹੌਲ ਪੈਦਾ ਕਰਦਾ ਹੈ।
  • ਰਾਗ ਭਟਿਆਰ ਨੂੰ ਤਿੰਨਾਂ ਸਪਤਕਾਂ ,ਚ ਗਾਇਆ-ਵਜਾਇਆ ਜਾ ਸਕਦਾ ਹੈ।


ਰਾਗ ਭਟਿਆਰ 'ਚ ਸੁਰ ਬੱਧ ਕੁੱਝ ਹਿੰਦੀ ਫਿਲਮੀ ਗੀਤਾਂ ਦੀ ਸੂਚੀ

[ਸੋਧੋ]
ਗੀਤ ਸੰਗੀਤਕਾਰ/

ਗੀਤਕਾਰ

ਗਾਇਕ/

ਗਾਇਕਾ

ਫਿਲਮ/

ਸਾਲ

ਆਯੋ ਪ੍ਰਭਾਤ ਲਕਸ਼ਮੀਕਾੰਤ/

ਪਿਆਰੇ ਲਾਲ/ ਵਸੰਤ ਦੇਵ

ਰਾਜਨ ਮਿਸ਼੍ਰਾ/

ਏਸ ਜਾਨਕੀ

ਸੁਰ ਸੰਗਮ/

1985

ਐ ਦਿਲਰੁਬਾ ਨਜ਼ਰੇੰ ਮਿਲਾ ਸੱਜਾਦ/ਜਾਂ ਨਿਸਾਰ

ਅਖ਼ਤਰ

ਲਤਾ ਮੰਗੇਸ਼ਕਰ ਰੁਸਤਮ ਸੋਹਰਾਬ/

1963

ਬੋਲ ਮੇਰੀ ਤਕ਼ਦੀਰ ਮੇਂ ਕ੍ਯਾ ਹੈ ਸ਼ੰਕਰ ਜੈਕਿਸ਼ਨ/

ਸ਼ੈਲੇਂਦਰ

ਮੁਕੇਸ਼/ਲਤਾ ਮੰਗੇਸ਼ਕਰ ਹਰਿਆਲੀ ਔਰ ਰਾਸਤਾ/1962
ਜਯ ਨੰਦ ਲਾਲਾ ਕਲਿਆਣਜੀ ਆਨੰਦਜੀ/ਰਾਜੇਂਦਰ ਕ੍ਰਿਸ਼ਨ ਲਤਾ ਮੰਗੇਸ਼ਕਰ ਘਰ ਘਰ ਕਿ ਕਹਾਣੀ/

1970

ਨਦਿਯਾ ਮੇਂ ਯੇ ਲੇਹਰੇੰ ਨਾਚੇਂ ਸ਼ਿਆਮਲ ਮਿੱਤਰਾ/

ਇੰਦੀਵਰ

ਸ਼ਿਆਮਲ ਮਿੱਤਰਾ ਅਮਾਨੁਸ਼/1975
ਰੂਪ ਤੇਰਾ ਮਸਤਾਨਾ ਏਸ ਡੀ ਬਰਮਨ/

ਆਨੰਦ ਬਕਸ਼ੀ

ਕਿਸ਼ੋਰ ਕੁਮਾਰ ਅਰਾਧਨਾ/1969

ਵਿਵਹਾਰ ਸੰਗੀਤ ਦੇ ਵਿਹਾਰਕ ਪਹਿਲੂਆਂ ਨੂੰ ਦਰਸਾਉਂਦਾ ਹੈ। ਹਿੰਦੁਸਤਾਨੀ ਸੰਗੀਤ ਲਈ ਇਸ ਬਾਰੇ ਗੱਲ ਕਰਨਾ ਗੁੰਝਲਦਾਰ ਹੈ ਕਿਉਂਕਿ ਬਹੁਤ ਸਾਰੀਆਂ ਧਾਰਨਾਵਾਂ ਤਰਲ, ਬਦਲਦੀਆਂ ਜਾਂ ਪੁਰਾਤਨ ਹਨ। ਹੇਠ ਲਿਖੀ ਜਾਣਕਾਰੀ ਸਹੀ ਨਹੀਂ ਹੋ ਸਕਦੀ, ਪਰ ਇਹ ਦਰਸਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਕਿ ਸੰਗੀਤ ਕਿਵੇਂ ਮੌਜੂਦ ਸੀ। 'ਭਾਟੀਆਰ' ਰਾਗ ਪ੍ਰਸਿੱਧ ਹਿੰਦੀ ਫਿਲਮ ਸੰਗੀਤ ਨਿਰਦੇਸ਼ਕ ਐੱਸ. ਡੀ. ਬਰਮਨ ਦਾ ਪਸੰਦੀਦਾ ਰਾਗ ਸੀ।

ਹਵਾਲੇ

[ਸੋਧੋ]
  1. OEMI:B.