ਮਨੋਧਰਮਾ
ਮਨੋਧਰਮਾ ਦੱਖਣੀ ਭਾਰਤੀ ਸ਼ਾਸਤਰੀ ਕਰਨਾਟਕ ਸੰਗੀਤ ਦਾ ਇੱਕ ਮੌਕੇ ਤੇ ਰਚੇ ਜਾਨ ਵਾਲੀ ਇੱਕ ਸ਼ੈਲੀ ਹੈ। ਇਹ ਪ੍ਰਦਰਸ਼ਨ ਦੇ ਦੌਰਾਨ ਸੰਗੀਤਕ ਵਿਆਕਰਣ ਦੀ ਸੀਮਾ ਦੇ ਅੰਦਰ ਰਹਿ ਕੇ ਰਾਗ ਅਤੇ ਤਾਲ ਦਾ ਧਿਆਨ ਰਖਦੇ ਹੋਏ ਮੌਕੇ 'ਤੇ ਰਚਿਆ ਜਾਂਦਾ ਹੈ।[1] ਹਰ ਕਰਨਾਟਕ ਸੰਗੀਤ ਸਮਾਰੋਹ ਵਿੱਚ ਇੱਕ ਜਾਂ ਕਈ ਸੰਗੀਤ ਦੇ ਟੁਕਡ਼ੇ ਹੁੰਦੇ ਹਨ ਜੋ ਮਨੋਧਰਮਾ ਸੰਗੀਤਮ ਦੀ ਸ਼ੈਲੀ ਵਿੱਚ ਗਾਇਕ ਦੇ ਕੌਸ਼ਲ,ਸਮਝ ਅਤੇ ਬੁੱਧੀ ਨੂੰ ਪ੍ਰਦਰਸ਼ਿਤ ਕਰਦੇ ਹਨ। ਅਕਸਰ ਇੱਕ ਕਰਨਾਟਕ ਸੰਗੀਤ ਸਮਾਰੋਹ ਦਾ ਕੇਂਦਰਬਿੰਦੂ ਸਾਰੇ ਪੰਜ ਕਿਸਮਾਂ ਦੇ ਮਨੋਧਰਮਾ ਦੀ ਪਡ਼ਚੋਲ ਕਰਦਾ ਹੈ। ਇਹ ਕਰਨਾਟਕ ਸੰਗੀਤ ਦੇ ਇੱਕ ਮਹੱਤਵਪੂਰਨ ਅਤੇ ਅਟੁੱਟ ਪਹਿਲੂ ਵਜੋਂ ਕੰਮ ਕਰਦਾ ਹੈ।[2][3]
ਮਨੋਧਰਮਾ ਦੀਆਂ ਕਿਸਮਾਂ
[ਸੋਧੋ]ਮਨੋਧਰਮਾ ਦੇ ਅਧਾਰ ਉੱਤੇ, ਵਿਅਕਤੀਗਤ ਸ਼ੈਲੀਆਂ ਵਿਕਸਿਤ ਕੀਤੀਆਂ ਜਾਂਦੀਆਂ ਹਨ। ਮਨੋਧਰਮਾ ਦੇ ਬਹੁਤ ਸਾਰੇ ਪਹਿਲੂ ਹਨ ਅਤੇ ਕਲਾਕਾਰ ਉਸ ਦੀਆਂ ਸੰਗੀਤਕ ਕਦਰਾਂ-ਕੀਮਤਾਂ, ਵਿਆਖਿਆ ਅਤੇ ਸਮਝ ਦੇ ਅਧਾਰ ਤੇ ਵੱਖਰੀਆਂ-ਵੱਖਰੀਆਂ ਸ਼ੈਲੀਆਂ ਵਿਕਸਤ ਕਰਦੇ ਹਨ।[3] ਰਾਗ ਆਲਾਪਨ, ਤਾਨਮ, ਨੇਰਾਵਲ, ਪੱਲਵੀ, ਸਵਰਮ ਅਤੇ ਕ੍ਰਿਤੀਆਂ ਪੇਸ਼ ਕਰਨ ਵੇਲੇ ਮਨੋਧਰਮਾ ਦੀ ਕਾਫ਼ੀ ਗੁੰਜਾਇਸ਼ ਹੁੰਦੀ ਹੈ।
ਕਰਨਾਟਕ ਸੰਗੀਤ ਵਿੱਚ ਮਨੋਧਰਮਾ ਦੇ ਅਭਿਆਸ ਦੇ ਅਧੀਨ ਆਉਣ ਵਾਲੇ ਪੰਜ ਸੁਧਾਰਾਤਮਕ/ਰਚਨਾਤਮਕ ਰੂਪ ਹਨ।[4] ਉਹਨਾਂ ਵਿੱਚ ਹੇਠ ਦਿੱਤੇ ਰੂਪ ਹੁੰਦੇ ਹਨਃ
ਅਲਾਪਨਾ ਵਿਸ਼ੇਸ਼ ਅੱਖਰਾਂ ਦੀ ਵਰਤੋਂ ਕਰਦਿਆਂ ਧੁਨ ਦੀ ਇੱਕ ਸੁਤੰਤਰਤਾ ਨਾਲ ਵਗਦਾ ਪ੍ਹੈਰਵਾਹ ਹੈ ਜਿਸ ਦੇ ਪਰਦਰਸ਼ਨ ਦੇ ਦੌਰਾਨ ਇੱਕ ਕਲਾਕਾਰ ਨੂੰ ਲਯ ਤੇ ਤਾਲ ਬਾਰੇ ਪਰਵਾਹ ਕਰਣ ਦੀ ਕੋਈ ਲੋੜ ਨਹੀਂ ਪੈਂਦੀ।[3] ਹਾਲਾਂਕਿ ਪੇਸ਼ ਕੀਤੀ ਜਾਨ ਵਾਲੀ ਰਚਨਾ ਦੀ ਲਯ,ਸੁਹਜ ਅਤੇ ਲੰਬਾਈ ਅਕਸਰ ਇਹ ਨਿਰਧਾਰਤ ਕਰਦੀ ਹੈ ਕਿ ਅਲਾਪਨਾ ਨੂੰ ਕਿਵੇਂ ਪੇਸ਼ ਕੀਤਾ ਜਾਂਦਾ ਹੈ।[5]
ਤਾਨਮਃ ਇੱਕ ਸੁਤੰਤਰਤਾ ਨਾਲ ਵਹਿਣ ਵਾਲਾ ਵੇਗ ਜੋ ਤਾਲ ਨਾਲ ਧੁਨ ਨੂੰ ਜੋੜਦੀ ਹੈ (ਹਾਲਾਂਕਿ ਇਸ ਦੀ ਕੋਈ ਖਾਸ ਲਯ ਚੱਕਰ ਨਹੀਂ ਹੁੰਦਾ) [4]
ਕਲਪਨਾ ਸਵਰਃ ਸਵਰਾਂ (ਜਾਂ ਸੋਲਫੈਜੀਓ ਨੋਟਸ) ਦੀ ਵਰਤੋਂ ਕਰਦੇ ਹੋਏ ਕਲਾਕਾਰ ਵਾਕਾਂਸ਼ ਦੀ ਗਤੀ ਨੂੰ ਬਦਲਦੇ ਹੋਏ ਮੌਕੇ 'ਤੇ ਹੀ ਖਾਸ ਲਯ ਚੱਕਰ ਨੂੰ ਸਖਤੀ ਨਾਲ ਧਿਆਨ 'ਚ ਰਖਦੇ ਹੋਏ ਸੁਰਾਂ ਨੂੰ ਜੋੜ ਕੇ ਸੁਮੇਲ ਰਚਦਾ ਹੈ। ਕਲਪਨਾ ਸਵਰ ਸੁਧਾਰ ਆਮ ਤੌਰ ਉੱਤੇ ਇੱਕ ਰਚਨਾ ਦੀ ਪੇਸ਼ਕਾਰੀ ਦੇ ਵਿਚਕਾਰ ਕੀਤਾ ਜਾਂਦਾ ਹੈ।[3]
ਨੇਰਾਵਲਃ ਨੇਰਾਵਲ ਦੇ ਤੇਹਤ ਇਕ ਪਰਦਰਸ਼ਨਕਾਰ ਆਪਣੀ ਪਸੰਦ ਦੀ ਇੱਕ ਲਾਈਨ ਉੱਤੇ ਗੀਤਾਂ ਦੀ ਡੂੰਘਾਈ ਨਾਲ ਧਿਆਨ ਕੇਂਦਰਤ ਕਰਦਾ ਹੈ ਅਤੇ ਲਾਈਨ ਨੂੰ ਵੱਖ-ਵੱਖ ਤਰੀਕਿਆਂ ਨਾਲ ਪੇਸ਼ ਕਰਦਾ ਹੈ। ਮੌਕੇ ਤੇ ਰਚਨਾ ਕਰਦੇ ਵਕ਼ਤ ਕਲਾਕਾਰ ਸ਼ਬਦਾਂ ਤੇ ਖਾਸ ਧਿਆਨ ਦੇਂਦੇ ਹੋਏ ਅਤੇ ਲਯ ਤੇ ਤਾਲ ਦੇ ਚੱਕਰ ਅੰਦਰ ਰਹਿ ਕੇ ਅਪਣੀ ਕਲਾ ਦੀ ਪੇਸ਼ਕਾਰੀ ਕਰਦਾ ਹੈ।[4]
ਪੱਲਵੀ, ਵਿਰੁਤਮ ਅਤੇ ਸ਼ਲੋਕਃ ਕਲਾਕਾਰ ਕਾਵਿਕ ਲਾਈਨਾਂ ਦੀ ਵਰਤੋਂ ਕਰਦਾ ਹੈ ਅਤੇ ਉਹਨਾਂ ਉੱਤੇ ਇੱਕ ਬੰਨ੍ਹੇ ਹੋਏ ਤਾਲ ਦੀ ਬਣਤਰ ਤੋਂ ਬਿਨਾਂ, ਇੱਕ ਅਲਾਪਨਾ ਵਾਂਗ ਰਚਨਾ ਕਰਦਾ ਹੈ।
ਮਨੋਧਰਮਾ ਨੂੰ ਵਿਕਸਿਤ ਕਰਨਾ
[ਸੋਧੋ]ਮਨੋਧਰਮਾ ਕਈ ਸਾਲਾਂ ਦੀ ਨਿਰੰਤਰ ਸਿੱਖਿਆ, ਵੱਖ-ਵੱਖ ਰੂਪਾਂ ਦੀਆਂ ਰਚਨਾਵਾਂ ਜਿਵੇਂ ਕਿ ਵਰਨਮ, ਕ੍ਰਿਤੀਆਂ, ਜਾਵਲੀਆਂ ਆਦਿ ਨੂੰ ਇਕੱਠਾ ਕਰਨ ਅਤੇ ਪ੍ਰਯੋਗ ਕਰਨ ਅਤੇ ਸੰਪੂਰਨ ਕਲਾਕਾਰਾਂ ਨੂੰ ਸੁਣਨ ਤੋਂ ਬਾਅਦ ਵਿਕਸਿਤ ਕੀਤੀ ਜਾਂਦੀ ਹੈ। ਇਹ ਇੱਕ ਕਠੋਰ ਅਤੇ ਸਖ਼ਤ ਗੁਰੂ-ਸ਼ਿਸ਼ਯ ਸਬੰਧਾਂ ਦੁਆਰਾ ਵੀ ਵਿਕਸਿਤ ਕੀਤੀ ਜਾਂਦੀ ਹੈ ਜਿੱਥੇ ਇੱਕ ਗੁਰੂ ਆਪਣੇ ਵਿਦਿਆਰਥੀ ਨੂੰ ਉਸ ਦੀ ਵਿਲੱਖਣ ਆਵਾਜ਼ ਅਤੇ ਸੁਧਾਰਾਤਮਕ ਸ਼ੈਲੀ ਨੂੰ ਵਿਕਸਤ ਕਰਨ ਲਈ ਆਪਣੇ ਵਿਦਿਆਰਥੀ ਤੇ ਕੰਮ ਕਰਦਾ ਹੈ।[3] ਇੱਕ ਗੁਰੂ ਦਾ ਮਾਰਗਦਰਸ਼ਨ ਇੱਕ ਸੰਗੀਤਕਾਰ ਲਈ ਰਾਗ ਦੀਆਂ ਗੁੰਝਲਾਂ ਅਤੇ ਸੂਖਮ ਗੱਲਾਂ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਨ ਲਈ ਪ੍ਰਤਿਬੱਧ ਹੁੰਦਾ ਹੈ ਅਤੇ ਨਾਲ-ਨਾਲ ਇਹ ਮਾਰਗਦਰਸ਼ਨ ਇਸ ਗੱਲ ਲਈ ਵੀ ਪ੍ਰਤੀਬੱਧ ਹੁੰਦਾ ਹੈ ਕਿ ਕਿਵੇਂ ਗੀਤਾਂ ਦੀਆਂ ਰਚਨਾਵਾਂ ਦੇ ਨਾਲ-ਨਾਲ ਉੱਪਰ ਦੱਸੇ ਗਏ ਮਨੋਧਰਮ ਦੇ ਵੱਖ-ਵੱਖ ਰੂਪਾਂ ਵਿੱਚ ਕੰਮ ਕਰਨਾ ਹੈ।[6]
ਮਨੋਧਰਮਾ ਇੰਨੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਕਿ ਇੱਕ ਸਮਰੱਥ ਕਲਾਕਾਰ ਕਦੇ ਵੀ ਇੱਕੋ ਰਾਗ ਨੂੰ ਦੋ ਵਾਰ ਇੱਕੋ ਤਰੀਕੇ ਨਾਲ ਪੇਸ਼ ਨਹੀਂ ਕਰ ਸਕਦਾ। ਇੱਕ ਰਾਗ ਦੀ ਸ਼ੁੱਧਤਾ ਨੂੰ ਸਾਹਮਣੇ ਲਿਆਉਣ ਲਈ, ਕਲਾਕਾਰ ਨੂੰ ਵਿਸ਼ੇਸ਼ ਤੌਰ ਤੇ ਇਹ ਧਿਆਨ ਰਖਣਾ ਪੈਂਦਾ ਹੈ ਕਿ ਕਿਸੇ ਅਮੁਕ ਰਾਗ ਵਿੱਚ ਕਿੰਵੇਂ ਰਾਗ ਦੇ ਪਛਾਣਨ ਯੋਗ ਵਾਕਾਂਸ਼ ਦਾ ਸਹਾਰਾ ਲੈ ਕੇ ਉਸ ਵਿੱਚ ਖਾਸ ਪ੍ਰਯੋਗ ਕਰਨੇ ਹਨ ਜਿਹੜੇ ਜ਼ਿਆਦਾਤਰ 'ਸੈੱਟ ਰਚਨਾਵਾਂ' ਜਿਵੇਂ ਕਿ ਵਰਣਮ ਅਤੇ ਕ੍ਰਿਤੀਆਂ ਤੋਂ ਲਏ ਜਾਂਦੇ ਹਨ।[6]
ਜਦੋਂ ਤੱਕ ਇਹ ਪ੍ਰਯੋਗ ਰਾਗ ਆਲਾਪਨ ਵਿੱਚ ਨਹੀਂ ਕੀਤੇ ਜਾਂਦੇ, ਰਾਗ ਦੀ ਪਛਾਣ ਸ਼ਾਇਦ ਹੀ ਕਦੇ ਸਥਾਪਤ ਕੀਤੀ ਜਾ ਸਕਦੀ ਹੈ [ਮੂਲ ਖੋਜ?]। ਇੱਕ ਸ਼ੁਰੂਆਤੀ ਵਿਅਕਤੀ ਲਈ ਇੱਕ ਰਾਗ ਦੀ ਪਛਾਣ ਕਰਨ ਲਈ, ਇਹ "ਵਿਸ਼ੇਸ਼" ਪ੍ਰਯੋਗ ਬਹੁਤ ਸਹਾਇਤਾ ਕਰਦੇ ਹਨ। ਰਾਗ ਦੇ "ਲਕਸ਼ਨਾ" (ਸਵਰੂਪ), ਇਸ ਦੇ ਜੀਵ ਸਵਰਾਂ ਅਤੇ ਵਿਸ਼ੇਸ਼ ਪ੍ਰਯੋਗ ਨੂੰ ਧਿਆਨ ਵਿੱਚ ਰੱਖਦੇ ਹੋਏ, ਕਲਾਕਾਰ ਸਵਰਾਂ ਦੇ ਵੱਖ-ਵੱਖ ਸੁਮੇਲਾਂ ਦੀ ਵਰਤੋਂ ਕਰਦੇ ਹੋਏ ਰਾਗ, ਬੁਣਾਈ ਦੇ ਨਮੂਨੇ ਨੂੰ ਇੱਕ ਤੋਂ ਬਾਅਦ ਇੱਕ ਵਿਕਸਿਤ ਕਰਦੇ ਹਨ।
ਪ੍ਰਸਿੱਧ ਸੰਗੀਤਕਾਰ
[ਸੋਧੋ]ਇੱਕ ਸੰਗੀਤਕਾਰ ਦੀ ਯੋਗਤਾ ਅਤੇ ਚਤੁਰਾਈ ਅਤੇ ਉਸਦੇ ਕੌਸ਼ਲ ਦਾ ਫੈਸਲਾ ਅਕਸਰ ਇੱਕ ਰਾਗ ਦੀ ਉੱਤਮਤਾ ਨੂੰ ਬਾਹਰ ਲਿਆਉਣ ਦੀ ਉਸ ਦੀ ਯੋਗਤਾ ਦੁਆਰਾ ਕੀਤਾ ਜਾਂਦਾ ਹੈ। ਹਾਲ ਹੀ ਦੇ ਅਤੀਤ ਦੇ ਬਹੁਤ ਸਾਰੇ ਸੰਗੀਤਕਾਰਾਂ, ਜਿਵੇਂ ਕਿ ਜੀ. ਐੱਨ. ਬਾਲਾਸੁਬਰਾਮਨੀਅਮ, ਮਦੁਰੈ ਮਣੀ ਅਈਅਰ, ਰਾਜਾਰਤਨਮ ਪਿਲਾਈ, ਕਰੁਕੁਰੀਚੀ ਅਰੁਣਾਚਲਮ ਨੇ ਮਨੋਧਰਮਾ ਦੀ ਵਰਤੋਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿੱਚ ਧੁਨਾਂ ਦੇ ਨੋਟਾਂ ਦਾ ਬਹੁਤ ਮਿੱਠਾ ਸੁਮੇਲ ਲਿਆਂਦਾ ਗਿਆ, ਜਦੋਂ ਕਿ ਆਪਣੇ ਆਪ ਨੂੰ ਸਬੰਧਤ ਰਾਗ ਦੀ ਸੀਮਾ ਤੱਕ ਸੀਮਤ ਰੱਖਦੇ ਹੋਏ, ਰਾਗ ਨੂੰ ਸੁਰੀਲੇ ਪ੍ਰਯੋਗਾਂ ਰਹਿਣ ਪੈਦਾ ਕਰਨ ਦੀ ਆਪਣੀ ਯੋਗਤਾ ਨਾਲ ਸ਼ਿੰਗਾਰਿਆ।
ਹਵਾਲੇ
[ਸੋਧੋ]- ↑ Kassebaum, Gayathri Rajapur (1987). "Improvisation in Alapana Performance: A Comparative View of Raga Shankarabharana". Yearbook for Traditional Music. 19: 45–64. doi:10.2307/767877. ISSN 0740-1558. JSTOR 767877.
- ↑ "The Hindu : Tamil Nadu / Madurai News : Manodharma dominates the performance". 2008-01-16. Archived from the original on 16 January 2008. Retrieved 2021-05-06.
- ↑ 3.0 3.1 3.2 3.3 3.4 Grimmer, Sophie (2012). "Creativity in perpetual motion: Listening to the development of expertise in Karnatik classical singing tradition of South India". Music Performance Research. 5: 79–95 – via JSTOR.
- ↑ 4.0 4.1 4.2 "Tanam". www.sruti.com. Retrieved 2021-04-22.
- ↑ TM Krishna: Manodharma - A Lec-Dem Part One (in ਅੰਗਰੇਜ਼ੀ), archived from the original on 2021-04-29, retrieved 2021-04-29
{{citation}}
: CS1 maint: bot: original URL status unknown (link) - ↑ 6.0 6.1 Dr. Jayanthi Kumaresh - Cup O' Carnatic - Episode 2 - When to introduce Manodharma (in ਅੰਗਰੇਜ਼ੀ), archived from the original on 2021-04-29, retrieved 2021-04-29
{{citation}}
: CS1 maint: bot: original URL status unknown (link)