ਕੈਸਰਾ ਸ਼ਹਿਰਾਜ਼
ਕੈਸਰਾ ਸ਼ਹਿਰਾਜ਼ MBE ਇੱਕ ਬ੍ਰਿਟਿਸ਼-ਪਾਕਿਸਤਾਨੀ ਨਾਵਲਕਾਰ ਅਤੇ [1] [2] ਪਟਕਥਾ ਲੇਖਕ ਹੈ। [1] [3]
ਸ਼ਹਿਰਾਜ਼ ਰਾਇਲ ਸੋਸਾਇਟੀ ਆਫ਼ ਆਰਟਸ ਦੀ ਇੱਕ ਫੈਲੋ ਅਤੇ ਗੇਟਹਾਊਸ ਬੁੱਕਸ ਦੀ ਸਾਬਕਾ ਡਾਇਰੈਕਟਰ ਹੈ, ਜੋ ਸਕਿੱਲ ਆਫ਼ ਲਾਈਫ਼ ਕਲਾਸਾਂ ਲਈ ਵਿਦਿਆਰਥੀਆਂ ਦੀਆਂ ਲਿਖੀਆਂ ਕਿਤਾਬਾਂ ਪ੍ਰਕਾਸ਼ਿਤ ਕਰਦੀ ਹੈ। ਉਹ ਯੂਕੇ ਵਿੱਚ ਪਾਕਿਸਤਾਨੀ ਭਾਈਚਾਰੇ ਦੀ ਇੱਕ ਮਜ਼ਬੂਤ ਮੈਂਬਰ ਹੈ। ਉਸਨੇ ਬ੍ਰਿਟਿਸ਼ ਕੌਂਸਲ ਰਾਹੀਂ ਪਾਕਿਸਤਾਨ ਅਤੇ ਭਾਰਤ ਵਿੱਚ "ਸਿੱਖਿਆ ਦੀ ਗੁਣਵੱਤਾ" ਬਾਰੇ ਕਈ ਵਰਕਸ਼ਾਪਾਂ ਅਤੇ ਸਿਖਲਾਈ ਸੈਸ਼ਨਾਂ ਦੀ ਮੇਜ਼ਬਾਨੀ ਕੀਤੀ ਹੈ। ਉਸਦਾ ਕੰਮ ਜ਼ਿਆਦਾਤਰ ਨਸਲੀ, ਲਿੰਗ, ਅਤੇ ਸੱਭਿਆਚਾਰਕ ਵੰਡਾਂ ਦੇ ਪਹਿਲੂਆਂ ਦੀ ਪੜਚੋਲ ਕਰਨ ਵਾਲੀ ਮਨੁੱਖਜਾਤੀ ਦੀ ਵਿਭਿੰਨਤਾ 'ਤੇ ਕੇਂਦ੍ਰਿਤ ਹੈ। 2016 ਵਿੱਚ ਉਸਨੇ ਲਿਵਰਪੂਲ ਦੇ ਐਂਗਲੀਕਨ ਕੈਥੇਡ੍ਰਲ ਵਿੱਚ ਆਯੋਜਿਤ ਨੈਸ਼ਨਲ ਡਾਇਵਰਸਿਟੀ ਅਵਾਰਡ [4] ਵਿੱਚ ਲਾਈਫਟਾਈਮ ਅਚੀਵਰ ਅਵਾਰਡ ਜਿੱਤਿਆ। [4]
ਮੁਢਲਾ ਜੀਵਨ
[ਸੋਧੋ]ਕੈਸਰਾ ਸ਼ਹਿਰਾਜ਼ ਦਾ ਜਨਮ 1958 ਵਿੱਚ ਪਾਕਿਸਤਾਨ ਵਿੱਚ ਹੋਇਆ ਸੀ ਅਤੇ ਉਸਦਾ ਪਾਲਣ ਪੋਸ਼ਣ ਇੰਗਲੈਂਡ ਵਿੱਚ ਹੋਇਆ। ਉਹ ਨੌਂ ਸਾਲ ਦੀ ਉਮਰ ਤੋਂ ਤੋਂ ਮਾਨਚੈਸਟਰ ਵਿੱਚ ਰਹਿ ਰਹੀ ਹੈ। ਉਸਨੇ ਤਿੰਨ ਡਿਗਰੀਆਂ ਮਾਨਚੈਸਟਰ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਕਲਾਸੀਕਲ ਸਭਿਅਤਾ ਵਿੱਚ ਬੀ.ਏ. ਆਨਰਜ਼ ਦੇ ਨਾਲ਼-ਨਾਲ਼ ਸੈਲਫੋਰਡ ਯੂਨੀਵਰਸਿਟੀ ਤੋਂ ਯੂਰਪੀ ਸਾਹਿਤ ਅਤੇ ਸਕ੍ਰਿਪਟ ਰਾਈਟਿੰਗ ਵਿੱਚਦੋ ਮਾਸਟਰ ਡਿਗਰੀਆਂ ਪ੍ਰਾਪਤ ਕੀਤੀਆਂ। ਉਹ ਇੱਕ ਸਕ੍ਰੀਨਰਾਈਟਰ ਵੀ ਹੈ। ਉਸਨੇ ਲੈਂਕੈਸਟਰ ਯੂਨੀਵਰਸਿਟੀ ਲਈ ਇੱਕ ਸਲਾਹਕਾਰ ਦੇ ਨਾਲ਼-ਨਾਲ਼ ਕਾਲਜ ਇੰਸਪੈਕਟਰ ਅਤੇ ਪੱਤਰਕਾਰ ਵਜੋਂ ਕੰਮ ਕੀਤਾ। ਉਸਨੇ ਸੱਭਿਆਚਾਰਕ, ਧਾਰਮਿਕ ਅਤੇ ਇਤਿਹਾਸਕ ਪਹਿਲੂਆਂ ਦੇ ਆਪਣੇ ਗਿਆਨ ਨੂੰ ਵਧਾਉਣ ਲਈ ਇਸਲਾਮਿਕ ਅਧਿਐਨ ਵਿੱਚ ਉੱਚ ਡਿਗਰੀ ਵੀ ਪ੍ਰਾਪਤ ਕੀਤੀ।
ਹਵਾਲੇ
[ਸੋਧੋ]- ↑ 1.0 1.1 "Qaisra Shahraz – Literature". literature.britishcouncil.org. Retrieved 2020-12-06.
- ↑ Shahraz, Qaisra (12 June 2020). "Who is Who". prideofpakistan.com. Retrieved 12 June 2020.
- ↑ Qaisra Shahraz | British Council Literature Archived 8 June 2011 at the Wayback Machine.
- ↑ 4.0 4.1 "2016 Winners | National Diversity Awards". nationaldiversityawards.co.uk. Retrieved 2017-04-02.