ਸਮੱਗਰੀ 'ਤੇ ਜਾਓ

ਐਨਾ ਅਲ ਹੱਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਨਾ ਅਲ-ਹੱਕ (ਅਰਬੀ: أنا الحَقيقة) ਸੂਫ਼ੀ ਮਨਸੂਰ ਅਲ-ਹੱਲਾਜ ਦੇ ਜੀਵਨ 'ਤੇ ਆਧਾਰਿਤ ਇੱਕ ਛੋਟੀ ਕਹਾਣੀ ਹੈ, ਜਿਸਨੂੰ ਕੁਫ਼ਰ ਦੇ ਦੋਸ਼ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸੂਲੀ ਉੱਪਰ ਟੰਗ ਦਿੱਤਾ ਗਿਆ ਸੀ। [1] ਇਹ ਅਨਾਰਘਾ ਨਿਮਿਸ਼ਮ ਸੰਗ੍ਰਹਿ ਦਾ ਹਿੱਸਾ ਹੈ, ਜੋ ਵੈਕੋਮ ਮੁਹੰਮਦ ਬਸ਼ੀਰ ਨੇ ਖਾਸ ਖਲੀਲ ਜਿਬਰਾਨ ਸ਼ੈਲੀ ਵਿੱਚ ਲਿਖਿਆ ਹੈ।

ਹੁਸੈਨ ਬਿਨ ਮਨਸੂਰ [sic] ਅਲ-ਹੱਲਾਜ ਨੂੰ ਅਨਾ ਅਲ-ਹੱਕ, ਅਨਾ ਅਲ-ਹੱਕ (ਮੈਂ ਰੱਬ ਹਾਂ, ਮੈਂ ਰੱਬ ਹਾਂ) ਦੇ ਨਾਹਰੇ ਲਾਉਣ ਲਈ ਫਾਹੇ ਲਾ ਦਿੱਤਾ ਗਿਆ ਸੀ। ਕੱਟੜਪੰਥੀਆਂ ਨੇ ਇਸਦਾ ਮਤਲਬ ਇਹ ਸਮਝਿਆ ਕਿ ਉਹ ਆਪਣੇ ਆਪ ਨੂੰ ਪ੍ਰਮਾਤਮਾ ਹੋਣ ਦਾ ਦਾਅਵਾ ਕਰ ਰਿਹਾ ਸੀ, ਜਦੋਂ ਕਿ ਉਸਨੇ ਆਪਣੇ ਉੱਤਮ ਰੂਹਾਨੀ ਅਨੰਦ ਵਿੱਚ, ਸਿਰਫ਼ ਆਪਣੇ ਆਪ ਨੂੰ ਪੂਰੀ ਤਰ੍ਹਾਂ ਮਿਟਾ ਦੇਣ ਦਾ ਐਲਾਨ ਕੀਤਾ ਸੀ। ਮਨਸੂਰ ਅਲ-ਹੱਲਾਜ ਆਪਣਾ ਸਿਰ ਉੱਚਾ ਰੱਖ ਕੇ ਫਾਂਸੀ ਦੇ ਤਖ਼ਤੇ 'ਤੇ ਚੜ੍ਹ ਗਿਆ, ਆਪਣੀ ਮੌਤ ਤੋਂ ਡਰਿਆ ਨਹੀਂ ਸੀ। ਨਾ ਹੀ ਉਸ ਦੇ ਨਾਅਰੇ ਉਸ 'ਤੇ ਸੁੱਟੀਆਂ ਗਈਆਂ ਗਾਲ੍ਹਾਂ ਦੇ ਘੜਮੱਸ ਵਿਚ ਡੁੱਬੋਈਆਂ ਜਾ ਸਕੀਆਂ ਸਨ; ਉਹ ਉੱਚੀ ਅਤੇ ਸਪੱਸ਼ਟ ਅਤੇ ਹੋਰ ਉੱਚੀ ਅਨਾ ਅਲ-ਹੱਕ, ਅਨਾ ਅਲ-ਹੱਕ ਪੁਕਾਰਦਾ ਜਦੋਂ ਤੱਕ ਉਸਦੀ ਆਤਮਾ ਸਰੋਤ ਵੱਲ ਨਹੀਂ ਚਲੀ ਗਈ।

ਟਿੱਪਣੀਆਂ

[ਸੋਧੋ]

ਬਸ਼ੀਰ "ਅਨਾ ਅਲ-ਹੱਕ" ਅਤੇ ਅਹਮ ਬ੍ਰਹਮਾਸਮੀ ਉਪਨਿਸ਼ਦ ਮਹਾਵਾਕਯ ਦੇ ਵਿਚਕਾਰ ਇੱਕ ਸਮਾਨਤਾ ਦਰਸਾਉਂਦਾ ਹੈ ਜਿਸਦਾ ਅਰਥ ਹੈ ਮੈਂ ਬ੍ਰਹਮ ਹਾਂ (ਹਿੰਦੂ ਧਰਮ ਵਿੱਚ ਅੰਤਮ ਅਸਲੀਅਤ)। ਬਸ਼ੀਰ ਇਸ ਸ਼ਬਦ ਦੀ ਵਰਤੋਂ ਆਪਣੇ 'ਸਵੈ' ਦੇ ਅੰਦਰ ਰੱਬ ਨੂੰ ਪਾਉਣ ਲਈ ਕਰਦਾ ਹੈ। ਕਹਾਣੀ ਇਸ ਤਰੀਕੇ ਨਾਲ ਲਿਖੀ ਗਈ ਹੈ ਜਿਵੇਂ ਇਸਲਾਮ ਵਿਚ ਕੱਟੜਵਾਦ \ 'ਤੇ ਹਮਲਾ ਕੀਤਾ ਜਾਵੇ।

ਹਵਾਲੇ

[ਸੋਧੋ]
  1. Mansur Al-Hallaj Archived 26 June 2005 at the Wayback Machine.