ਸੈਚੂਰੇਟਡ ਅਤੇ ਅਨਸੈਚੂਰੇਟਡ ਮਿਸ਼ਰਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੀਥੇਨ ਇੱਕ ਸੈਚੂਰੇਟਡ ਹਾਇਡ੍ਰੋਕਾਰਬਨ ਹੈ ਕਿਓਂਕਿ ਇਸ ਵਿੱਚ ਕਾਰਬਨ-ਕਾਰਬਨ ਸਿੰਗਲ ਬੋਂਡ ਹੁੰਦਾ ਹੈ।

ਜੈਵਿਕ ਰਸਾਇਣ ਵਿੱਚ, ਇੱਕ ਸੈਚੂਰੇਟਡ ਮਿਸ਼ਰਣ ਓਹ ਰਸਾਇਣਕ ਮਿਸ਼ਰਣ ਹੁੰਦਾ ਹੈ ਜਿਸ ਦੇ ਵਿੱਚ ਕਾਰਬਨ ਐਟਮ ਕਿਸੇ ਚੇਨ ਵਿੱਚ ਇੱਕ ਸਿੰਗਲ ਬੋਂਡ ਨਾਲ ਜੁੜੇ ਹੁੰਦੇ ਹਨ। ਅਲਕੇਨ ਸੈਚੂਰੇਟਡ ਹਾਈਡ੍ਰੋਕਾਰਬਨ ਦੀ ਹੀ ਉਦਾਹਰਨ ਹਨ।[1] ਅਨਸੈਚੂਰੇਟਡ ਮਿਸ਼ਰਣ ਓਹ ਰਸਾਇਣਕ ਮਿਸ਼ਰਣ ਹੁੰਦਾ ਹੈ ਜਿਸ ਦੇ ਵਿੱਚ ਕਾਰਬਨ-ਕਾਰਬਨ ਐਟਮ ਡਬਲ ਜਾ ਫਿਰ ਟਰਿੱਪਲ ਬੋਂਡ ਨਾਲ ਜੁੜੇ ਹੁੰਦੇ ਹਨ ਜੋ ਕਿ ਅਲਕੀਨ ਅਤੇ ਅਲਕਾਇਨ ਦੇ ਵਿੱਚ ਕ੍ਰਮਵਾਰ ਪਾਏ ਜਾਂਦੇ ਹਨ। ਸੈਚੂਰੇਟਡ ਅਤੇ ਅਨਸੈਚੂਰੇਟਡ ਮਿਸ਼ਰਣ ਸਿਰਫ ਇੱਕ ਕਾਰਬਨ ਐਟਮ ਦੀ ਨਾਲ ਹੀ ਨਹੀਂ ਬਣੇ ਹੁੰਦੇ ਬਲਕਿ ਇਹ ਕਾਰਬਨ ਐਟਮ ਆਪਸ ਵਿੱਚ ਇੱਕ ਰਿੰਗ ਜਾ ਫਿਰ ਬ੍ਰਾਚ ਚੇਨ ਦੇ ਰੂਪ ਵਿੱਚ ਵੀ ਜੁੜੇ ਪਾਏ ਜਾ ਸਕਦੇ ਹਨ। ਇਹਨਾਂ ਦੇ ਨਾਲ ਕਈ ਵਾਰ ਫੰਕਸ਼ਨਲ ਗਰੁੱਪ ਵੀ ਲੱਗਿਆ ਹੋਇਆ ਹੋ ਸਕਦਾ ਹੈ। ਇਸਦੇ ਕਰਕੇ ਫੈਟੀ ਤੇਜਾਬਾਂ ਨੂੰ ਸੈਚੂਰੇਟਡ ਅਤੇ ਅਨਸੈਚੂਰੇਟਡ ਦੇ ਰੂਪ ਵਿੱਚ ਵਰਗੀਕਰਨ ਕੀਤਾ ਜਾ ਸਕਦਾ ਹੈ। ਕਿਸੇ ਫ਼ੈਟ ਤੇਜਾਬ ਦੇ ਅਨਸੈਚੂਰੇਸ਼ਨ ਦੀ ਮਾਤਰਾ ਉਸ ਦੇ ਆਇਓਡੀਨ ਨੰਬਰ ਲੱਭ ਕੇ ਪਤਾ ਕੀਤੀ ਜਾ ਸਕਦੀ ਹੈ।

ਅਨਸੈਚੂਰੇਟਡ ਮਿਸ਼ਰਣ ਨਾਲ ਅਡੀਸ਼ਨ ਪ੍ਰੀਕਿਰਿਆ ਨੂੰ ਅੰਜ਼ਾਮ ਦਿੱਤਾ ਜਾ ਸਕਦਾ ਹੈ। ਜੇ ਕਿਸੇ ਮਿਸ਼ਰਣ ਦਾ ਸੈਚੂਰੇਟਡ ਜਾ ਅਨਸੈਚੂਰੇਟਡ ਹੋਣ ਬਾਰੇ ਪਤਾ ਲਗਾਉਣਾ ਹੋਵੇ ਤਾਂ ਉਸਨੂੰ ਬ੍ਰੋਮਿਨ ਪਾਣੀ ਦੇ ਵਿੱਚ ਲੰਗਾਇਆ ਜਾਂਦਾ ਹੈ। ਜੇਕਰ ਬ੍ਰੋਮਿਨ ਪਾਣੀ ਦਾ ਲਾਲ-ਭੂਰਾ ਰੰਗ ਉੱਡ ਜਾਂਦਾ ਹੈ ਤਾਂ ਮਿਸ਼ਰਣ ਅਨਸੈਚੂਰੇਟਡ ਹੁੰਦਾ ਹੈ।

ਕਿਸੇ ਵੀ ਕਾਰਬਨ ਚੇਨ ਜਿਵੇਂ ਕੀ ਫੈਟੀ ਤੇਜਾਬ ਦੇ ਵਿੱਚ ਡਬਲ ਜਾ ਫਿਰ ਟਰਿੱਪਲ ਬੋਂਡ ਮੌਜੂਦ ਹੋਣ ਨਾਲ ਚੇਨ ਥੋੜੀ ਜਿਹੀ ਕਿੰਕ ਜਾ ਫਿਰ ਬੈੰਡ ਜੋ ਜਾਂਦਾ ਹੈ। ਇਹਨਾਂ ਕਿੰਕਾਂ ਦੇ ਵਿੱਚ ਮੈਕਰੋ-ਸੰਸਥਾਗਤ ਲਾਗੂ ਹੁੰਦੀ ਹੈ। ਅਨਸੈਚੂਰੇਟਡ ਫੈਟ, ਕਮਰੇ ਦੇ ਤਾਪਮਾਨ 'ਤੇ ਤਰਲ ਰੂਪ ਵਿੱਚ ਹੁੰਦੇ ਹਨ, ਬਲਕਿ ਸੈਚੂਰੇਟਡ ਠੋਸ ਹੁੰਦੇ ਹਨ। ਅਨਸੈਚੂਰੇਟਡ ਇਸ ਕਰਕੇ ਤਰਲ ਰੂਪ ਵਿੱਚ ਹੁੰਦੇ ਹਨ ਕਿਓਂਕਿ ਇਹਨਾਂ ਵਿੱਚ ਕਿੰਕਾਂ ਦੀ ਮੌਜੂਦਗੀ ਨਾਲ ਅਣੂ ਆਪਸ ਵਿੱਚ ਇੱਕਠੇ ਨਹੀਂ ਬੰਨੇ ਜਾਂਦੇ। ਇਸ ਤਰਾਂ ਦੇ ਫ਼ੈਟ ਨੂੰ ਤੇਲ ਕਿਹਾ ਜਾਂਦਾ ਹੈ ਜੋ ਕੀ ਮੱਛੀਆਂ ਅਤੇ ਬੂਟਿਆਂ ਦੇ ਵਿੱਚ ਮੌਜੂਦ ਹੁੰਦੇ ਹਨ।

ਹੋਰ ਅਨਸੈਚੂਰੇਟਡ ਹਾਈਡਰੋਕਾਰਬਨ ਵਿੱਚ, ਦੋ ਕਾਰਬਨ ਦੇ ਵਿਚਕਾਰ ਡਬਲ ਬੰਧਨ ਹੋਣ ਕਰਕੇ ਇਹਨਾਂ ਦੇ ਪਰਮਾਣੂਆਂ ਦੀ ਰੋਟੇਸ਼ਨ ਰੁੱਕ ਜਾਂਦੀ ਹੈ ਜਿਸ ਕਰਕੇ ਇਹ ਇੱਕ ਖਾਸ ਬਣਤਰ ਦੇ ਵਿੱਚ ਲਾਕ ਹੋ ਜਾਂਦੇ ਹਨ। ਜਦੋਂ ਕਾਰਬਨ ਦੇ ਜੁੜੇ ਹੋਏ ਪਰਮਾਣੁ ਹਰ ਕਾਰਬਨ ਉੱਤੇ ਸਮਾਨ ਜਗਹ ਲੈ ਲੈਂਦੇ ਹਨ ਤਾਂ ਓਹਨਾਂ ਨੂੰ "ਸਿਸ" ਰੂਪ ਕਿਹਾ ਜਾਂਦਾ ਹੈ। ਪਰ ਜੇਕਰ ਕਾਰਬਨ ਐਟਮ ਇੱਕ-ਦੂਜੇ ਦੇ ਉਲਟ ਹੋਣ ਤਾਂ ਓਹਨਾਂ ਨੂੰ "ਟ੍ਰਾੰਸ" ਰੂਪ ਮੰਨਿਆ ਜਾਂਦਾ ਹੈ। ਕੁਦਰਤੀ ਹਾਈਡਰੋਕਾਰਬਨ "ਸਿਸ" ਰੂਪ ਵਿੱਚ ਮੌਜੂਦ ਹੁੰਦੇ ਹਨ ਹੈ, ਪਰ ਮੁੱਦੇ ਨਿਰਮਿਤ ਹਾਈਡਰੋਕਾਰਬਨ "ਟ੍ਰਾੰਸ" ਰੂਪ ਵਿੱਚ ਹੁੰਦੇ ਹਨ। ਮਨੁੱਖੀ ਸ਼ਰੀਰ ਵਿੱਚ ਓਹਨਾਂ ਇੰਜਾਇਮ ਦੀ ਘਾਟ ਹੁੰਦੀ ਹੈ ਜੋ ਕਿ ਟ੍ਰਾੰਸ ਰੂਪ ਵਾਲੇ ਹਾਈਡਰੋਕਾਰਬਨ ਨੂੰ ਤੋੜ ਸਕਣ। ਇਸ ਕਰਕੇ ਟ੍ਰਾੰਸ ਹਾਈਡਰੋਕਾਰਬਨ ਦਾ ਬਣਨਾ ਖਤਰਨਾਕ ਅਤੇ ਨਾਤੰਦਰੁਸਤ ਮੰਨਿਆ ਜਾਂਦਾ ਹੈ। ਅਨਸੈਚੂਰੇਟਡ ਹਾਈਡਰੋਕਾਰਬਨ ਜਿਸ ਦੇ ਦੋ ਅਲਗ-ਅਲਗ ਬਣਤਰਾਂ ਹਹੁੰਦੀਆਂ ਹਨ ਓਹਨਾਂ ਨੂੰ ਜੀਓਮੈਟ੍ਰਿਕ ਆਈਸੋਮਰ ਦੇ ਵਿੱਚ ਵਰਗੀਕਰਨ ਕੀਤਾ ਜਾਂਦਾ ਹੈ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "The Saturated Hydrocarbons, or Alkanes". Purdue University Division of Chemical Education.