ਸਮੱਗਰੀ 'ਤੇ ਜਾਓ

ਕਸਾਈ ਚਿੱੜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਸਾਈ ਚਿੱੜੀ
ਲੰਮੀ ਪੂਛ ਵਾਲਾ ਪੰਛੀ
Scientific classification
ਜੇਨੇਰਾ
  • ਲੈਨੀਅਸ
  • ਯੂਰੋਸੇਫਾਲਸ
  • ਕੋਰਵਿਨਲਾ
  • ਯਰੋਲੇਸਟਸ

ਕਸਾਈ ਚਿੱੜੀ ਜਿਸ ਨੂੰ ਚਿੱਟਾ ਲਟੋਰਾ ਵੀ ਕਹਿੰਦੇ ਹਨ, ਦੀਆਂ ਵੱਖ-ਵੱਖ ਜਾਤੀਆਂ ਸਾਰੀ ਦੁਨੀਆ ਵਿੱਚ ਫੈਲੀਆਂ ਹੋਈਆਂ ਹਨ। ਇਨ੍ਹਾਂ ਦੀਆਂ ਕੋਈ 31 ਜਾਤੀਆਂ ਦੇ ਪਰਿਵਾਰ ਦਾ ਨਾਂ ‘ਲੈਨੀਡੇਈ’ ਹੈ। ਇਹ ਕਿਸਾਨਾ ਦਾ ਮਿੱਤਰ ਪੰਛੀ ਹੈ। ਇਸ ਦੀ ਉਮਰ 12 ਸਾਲ ਦੇ ਲਗਭਗ ਹੁੰਦੀ ਹੈ। ਇਹ ਖੁੱਲ੍ਹੇ ਮੈਦਾਨਾਂ ਅਤੇ ਝਾੜੀਆਂ ਵਾਲੇ ਇਲਾਕਿਆਂ ਵਿੱਚ ਰਹਿੰਦੇ ਹਨ ਸ਼ਿਕਾਰ ਦੇ ਇਹ ਪਿਛਲੇ ਪਾਸਿਓਂ ਹਮਲਾ ਕਰਦੇ ਹਨ ਅਤੇ ਕਈ ਵਾਰ ਜ਼ਮੀਨ ਉੱਤੇ ਟਪੂਸੀਆਂ ਮਾਰ ਕੇ ਸ਼ਿਕਾਰ ਦਾ ਪਿੱਛਾ ਕਰਦੇ ਹੋਏ ਹਵਾ ਵਿੱਚੋਂ ਹੀ ਦਬੋਚ ਲੈਂਦੇ ਹਨ। ਇਹ ਸ਼ਿਕਾਰ ਕਰਦੇ ਹੋਏ ਉੱਡਦੇ-ਉੱਡਦੇ ਹਵਾ ਵਿੱਚ ਇੱਕੋ ਥਾਂ ਉੱਤੇ 20 ਮਿੰਟ ਤਕ ਖੜ੍ਹ ਸਕਦੇ ਹਨ।[1]

ਅਕਾਰ

[ਸੋਧੋ]

ਚਿਡ਼ੇ ਦੀ ਲੰਬਾਈ 22 ਤੋਂ 26 ਸੈਂਟੀਮੀਟਰ, ਇੱਕ ਖੰਭ ਦਾ ਪਸਾਰ 11.5 ਸੈਂਟੀਮੀਟਰ ਅਤੇ ਭਾਰ 60 ਤੋਂ 70 ਗ੍ਰਾਮ ਹੁੰਦਾ ਹੈ। ਇਸ ਪੂਛ ਦੀ ਲੰਬਾਈ 11 ਸੈਂਟੀਮੀਟਰ ਹੁੰਦੀ ਹੈ ਜੋ ਕਾਲੀ, ਲੰਬੀ, ਚਿੱਟੇ ਸਿਰੇ ਵਾਲੀ ਹੁੰਦੀ ਹੈ। ਇਸ ਦੀ ਪਿੱਠ ਵਾਲਾ ਪਾਸਾ ਮੋਤੀਆਂ ਜਿਹੀ ਚਮਕ ਵਾਲਾ ਸਲੇਟੀ ਹੁੰਦਾ ਹੈ। ਇਸਦੀ ਕਾਲੀ-ਭਾਰੀ ਚੁੰਝ ਦਾ ਅਗਲਾ ਸਿਰਾ ਥੱਲੇ ਨੂੰ ਮੁੜਿਆ ਹੋਇਆ ਹੁੰਦਾ ਹੈ। ਇਸ ਦੀਆਂ ਅੱਖਾਂ ਕਾਲੀਆਂ ਜੋ ਉੱਪਰ ਇੱਕ ਚੌੜੀ ਕਾਲੀ ਪੱਟੀ ਚੁੰਝ ਤੋਂ ਸ਼ੁਰੂ ਹੋ ਕੇ ਪਿੱਛੇ ਨੂੰ ਲੰਘਦੀ ਹੈ। ਇਸ ਕਾਲੀ ਪੱਟੀ ਹੇਠ ਇੱਕ ਬਾਰੀਕ ਚਿੱਟੀ ਲਕੀਰ ਹੁੰਦੀ ਹੈ। ਇਸ ਦੀਆਂ ਗੱਲ੍ਹਾਂ ਅਤੇ ਠੋਡੀ ਭੂਰੇ ਰੰਗ ਦੀ ਹੁੰਦੀ ਹੈ। ਇਸ ਦੇ ਖੰਭ ਮੋਢਿਆਂ ਕੋਲੋਂ ਸਲੇਟੀ ਪਰ ਪਿੱਛੋਂ ਉੱਡਣ ਵਾਲੇ ਕਾਲੇ ਅਤੇ ਚਿੱਟੇ ਹੁੰਦੇ ਹਨ। ਇਸ ਦੀਆਂ ਲੱਤਾਂ ਅਤੇ ਪੰਜੇ ਕਾਲੇ ਹੁੰਦੇ ਹਨ। ਇਸ ਦਾ ਢਿੱਡ ਵਾਲਾ ਪਾਸਾ ਚਿੱਟਾ ਹੁੰਦਾ ਹੈ।

ਅਗਲੀ ਪੀੜ੍ਹੀ

[ਸੋਧੋ]

ਇਸ ਦੀ ਅਵਾਜ਼ ਖ਼ਰਵੀਆਂ ਪਰ ਬਹਾਰ ਦੇ ਮੌਸਮ ਵਿੱਚ ‘ਟਰ-ਟਰਿਟ, ਟਰੀ-ਟਰੀ-ਪਰਰ, ਟੂ-ਟੂ-ਕਰਰ, ਟੂ-ਟੂ-ਕਰਰ ਪਰੀ-ਪਰੀ’ ਵਰਗੇ ਗਾਣੇ ਗਾਉਂਦੇ ਹਨ। ਇਹਨਾਂ ਪੰਛੀਆਂ ਦਾ ਬਹਾਰ ਸਮਾਂ ਮਈ ਤੋਂ ਮਾਰਚ ਵਿੱਚ ਹੁੰਦਾ ਹੈ। ਮਾਦਾ ਵੱਡੇ ਦਰੱਖਤਾਂ ਵਿੱਚ ਦੋ ਤੋਂ 16 ਮੀਟਰ ਦੀ ਉਚਾਈ ਉੱਤੇ 7 ਤੋਂ 10 ਦਿਨਾਂ 'ਚ ਪਤਲੀਆਂ ਸੁੱਕੀਆਂ ਟਾਹਣੀਆਂ, ਘਾਹ, ਲੀਰਾਂ, ਕਾਗ਼ਜ਼ ਅਤੇ ਪਲਾਸਟਿਕ ਦੇ ਟੁਕੜਿਆਂ ਨਾਲ ਆਲ੍ਹਣਾ ਬਣਾਉਂਦੀ ਹੈ। ਇਹ ਆਪਣੇ ਆਲ੍ਹਣੇ ਨੂੰ ਵਾਲਾਂ ਅਤੇ ਖੰਭਾਂ ਨਾਲ ਪੋਲਾ ਬਣਾਉਂਦੇ ਹਨ। ਨਰ ਆਲ੍ਹਣੇ ਦੀ ਅਤੇ ਆਪਣੇ ਖੇਤਰ ਦੀ ਰਾਖੀ ਕਰਦਾ ਹੈ। ਮਾਦਾ 3 ਤੋਂ 9 ਅੰਡੇਂ ਜੋ ਸਲੇਟੀ-ਨੀਲੀ ਭਾਹ ਵਾਲੇ ਚਿੱਟੇ ਅੰਡੇ ਦਿੰਦੀ ਹੈ। ਅੰਡਿਆਂ ਉੱਤੇ ਪੀਲੇ ਅਤੇ ਜਾਮਣੀ-ਸਲੇਟੀ ਭਾਹ ਵਾਲੇ ਭੂਰੇ ਚੱਟਾਕ ਹੁੰਦੇ ਹਨ। ਮਾਦਾ ਸੇਣ ਕੇ 16 ਤੋਂ 20 ਦਿਨ ਬੋਟ ਕੱਢ ਲੈਂਦੀ ਹੈ। ਅੰਡਿਆਂ ਵਿੱਚੋਂ ਨਿਕਲਣ ਸਮੇਂ ਬੋਟਾਂ ਦੇ ਸਰੀਰ ਨੰਗੇ, ਅੱਖਾਂ ਬੰਦ ਅਤੇ ਉਹਨਾਂ ਦਾ ਰੰਗ ਗੁਲਾਬੀ ਹੁੰਦਾ ਹੈ। ਬੋਟ 2 ਤੋਂ 3 ਹਫ਼ਤਿਆਂ ਵਿੱਚ ਉੱਡਣ ਲੱਗਦੇ ਹਨ।

ਹਵਾਲੇ

[ਸੋਧੋ]
  1. Jobling, James A (2010). The Helm Dictionary of Scientific Bird Names. London: Christopher Helm. p. 219. ISBN 978-1-4081-2501-4.